ਸੂਬੇ ਵਿੱਚ ਪੁਲਿਸ ਹੀ ਸੁਰੱਖਿਅਤ ਨਹੀਂ,ਤਾਂ ਆਮ ਆਦਮੀ ਕਿੰਵੇ ਹੋਵੇਗਾ: ਫਾਰੂਕ

ਚੀਨ ਸਾਡੇ ਇਲਾਕੇ 'ਤੇ ਕਬਜ਼ਾ ਕਰ ਰਿਹਾ ਹੈ, ਕੀ ਭਾਰਤ ਸਰਕਾਰ ਇਸ 'ਤੇ ਸੰਸਦ 'ਚ ਚਰਚਾ ਕਰਨ ਦਿੰਦੀ ਹੈ।
ਸੂਬੇ ਵਿੱਚ ਪੁਲਿਸ ਹੀ ਸੁਰੱਖਿਅਤ ਨਹੀਂ,ਤਾਂ ਆਮ ਆਦਮੀ ਕਿੰਵੇ ਹੋਵੇਗਾ: ਫਾਰੂਕ

ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਡਾਕਟਰ ਫਾਰੂਕ ਅਬਦੁੱਲਾ ਨੇ ਕੇਂਦਰ ਸਰਕਾਰ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਸਰਕਾਰ ਕਹਿੰਦੀ ਹੈ, ਕਿ ਸਭ ਕੁਝ ਠੀਕ ਹੈ। ਜਦੋਂ ਸੂਬੇ ਵਿੱਚ ਪੁਲਿਸ ਮੁਲਾਜ਼ਮ ਹੀ ਸੁਰੱਖਿਅਤ ਨਹੀਂ ਹਨ ਤਾਂ ਆਮ ਆਦਮੀ ਕਿਵੇਂ ਸੁਰੱਖਿਅਤ ਹੋ ਸਕਦਾ ਹੈ। ਚੀਨ ਸਾਡੇ ਇਲਾਕੇ 'ਤੇ ਕਬਜ਼ਾ ਕਰ ਰਿਹਾ ਹੈ, ਕੀ ਭਾਰਤ ਸਰਕਾਰ ਇਸ 'ਤੇ ਸੰਸਦ 'ਚ ਚਰਚਾ ਕਰਨ ਦਿੰਦੀ ਹੈ।

ਡਾ. ਫ਼ਾਰੂਕ ਅਬਦੁੱਲਾ ਨੇ ਇਹ ਪ੍ਰਤੀਕਿਰਿਆ ਕਸ਼ਮੀਰ ਵਿੱਚ ਦੋ ਪੁਲਿਸ ਮੁਲਾਜ਼ਮਾਂ ਦੀ ਸ਼ਹਾਦਤ ਤੋਂ ਬਾਅਦ ਦਿੱਤੀ ਹੈ। ਸ੍ਰੀਨਗਰ ਵਿੱਚ ਪਾਰਟੀ ਹੈੱਡਕੁਆਰਟਰ ਵਿੱਚ ਵਰਕਰਾਂ ਨੂੰ ਸੰਬੋਧਨ ਕਰਦਿਆਂ ਡਾ: ਫਾਰੂਕ ਅਬਦੁੱਲਾ ਨੇ ਕਿਹਾ, ਕਿ ਕਸ਼ਮੀਰ ਵਿੱਚ ਹਾਲਾਤ ਹਾਲੇ ਵੀ ਬਿਹਤਰ ਨਹੀਂ ਹਨ, ਇਸ ਲਈ ਜਦੋਂ ਤੱਕ ਵੋਟ ਬੈਂਕ ਦੀ ਰਾਜਨੀਤੀ ਖ਼ਤਮ ਨਹੀਂ ਹੁੰਦੀ, ਕਸ਼ਮੀਰ ਵਿੱਚ ਹਾਲਾਤ ਸੁਧਰਨ ਦੀ ਸੰਭਾਵਨਾ ਨਹੀਂ ਹੈ।ਕੇਂਦਰ ਸਰਕਾਰ 'ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਮਹਿਲਾ ਅਧਿਕਾਰ ਬਿੱਲ ਪਾਸ ਕਰਨ ਤੋਂ ਕਿਉਂ ਪਿੱਛੇ ਹਟ ਰਹੀ ਹੈ।

ਪਾਰਟੀ ਦੇ ਪਾਰਲੀਮੈਂਟ ਵਿੱਚ ਪਾਰਟੀ ਦੇ 300 ਮੈਂਬਰ ਹਨ, ਪਰ ਉਹ ਨਹੀਂ ਚਾਹੁੰਦੇ ਕਿ ਔਰਤਾਂ ਅੱਗੇ ਵਧਣ ਅਤੇ ਮਰਦਾਂ ਦੇ ਬਰਾਬਰ ਦਰਜਾ ਪ੍ਰਾਪਤ ਕਰਨ।ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਡਾਕਟਰ ਫਾਰੂਕ ਅਬਦੁੱਲਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਡੀਆਂ-ਵੱਡੀਆਂ ਗੱਲਾਂ ਕਰਦੀ ਹੈ ਪਰ ਜ਼ਮੀਨੀ ਹਕੀਕਤ ਬਿਲਕੁਲ ਵੱਖਰੀ ਹੈ। ਜੇਕਰ ਅੱਤਵਾਦੀ ਕਸ਼ਮੀਰ ਵਿੱਚ ਲੋਕਾਂ ਦੀ ਸੁਰੱਖਿਆ ਲਈ ਤਾਇਨਾਤ ਸੁਰੱਖਿਆ ਬਲਾਂ ਅਤੇ ਪੁਲਿਸ ਨੂੰ ਹੀ ਨਿਸ਼ਾਨਾ ਬਣਾਉਣ ਤਾਂ ਆਮ ਲੋਕ ਸੁਰੱਖਿਅਤ ਕਿਵੇਂ ਰਹਿ ਸਕਦੇ ਹਨ।

Related Stories

No stories found.
logo
Punjab Today
www.punjabtoday.com