ਕਸ਼ਮੀਰੀ ਪੰਡਿਤਾਂ ਦੇ ਕਤਲੇਆਮ ਤੇ ਫਾਰੂਕ,ਜੇਕਰ ਦੋਸ਼ੀ ਹਾਂ ਤਾਂ ਫਾਂਸੀ ਦੇ ਦਿਓ

ਫਾਰੂਕ ਅਬਦੁੱਲਾ ਨੇ ਅੱਗੇ ਕਿਹਾ ਕਿ 1990 'ਚ ਜੋ ਹੋਇਆ ਸੀ, ਉਸ ਦਾ ਸੱਚ ਸਾਹਮਣੇ ਆਉਣਾ ਚਾਹੀਦਾ ਹੈ ਅਤੇ ਇਸ ਲਈ ਇਕ ਕਮਿਸ਼ਨ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ।
ਕਸ਼ਮੀਰੀ ਪੰਡਿਤਾਂ ਦੇ ਕਤਲੇਆਮ ਤੇ ਫਾਰੂਕ,ਜੇਕਰ ਦੋਸ਼ੀ ਹਾਂ ਤਾਂ ਫਾਂਸੀ ਦੇ ਦਿਓ

'ਦਿ ਕਸ਼ਮੀਰ ਫਾਈਲਜ਼' ਫਿਲਮ ਦੇ ਪੱਖ ਵਿਪਖ ਵਿਚ ਲੋਕ ਆਪਸੀ ਮਤਭੇਦ ਲੈਕੇ ਆਉਣੇ ਸ਼ੁਰੂ ਹੋ ਗਏ ਹਨ, ਇਸ ਲਈ ਇਹ ਫਿਲਮ ਕਾਫੀ ਸੁਰਖੀਆਂ ਬਟੋਰ ਰਹੀ ਹੈ। ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਕਸ਼ਮੀਰ ਘਾਟੀ ਤੋਂ ਹਿੰਦੂਆਂ ਦੀ ਨਸਲਕੁਸ਼ੀ ਅਤੇ ਪਲਾਇਨ ਦਾ ਮੁੱਦਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਿਆ ਹੈ।

ਇਸ ਦੇ ਲਈ ਇੱਕ ਵਰਗ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੂੰ ਵੀ ਜ਼ਿੰਮੇਵਾਰ ਠਹਿਰਾ ਰਿਹਾ ਹੈ। ਇਸ ਦੌਰਾਨ ਫਾਰੂਕ ਅਬਦੁੱਲਾ ਨੇ ਅਜਿਹੇ ਦੋਸ਼ਾਂ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਅਬਦੁੱਲਾ ਨੇ ਕਿਹਾ ਕਿ ਜੇਕਰ ਉਹ 1990 ਦੇ ਨਸਲਕੁਸ਼ੀ ਦੇ ਦੋਸ਼ੀ ਪਾਏ ਜਾਂਦੇ ਹਨ ਤਾਂ ਉਹ ਦੇਸ਼ ਵਿੱਚ ਕਿਤੇ ਵੀ ਫਾਂਸੀ ਲੈਣ ਲਈ ਤਿਆਰ ਹਨ।

ਅਬਦੁੱਲਾ ਨੇ ਕਿਹਾ, 'ਸੱਚਾਈ ਸਾਹਮਣੇ ਆ ਜਾਵੇਗੀ, ਜੇਕਰ ਤੁਸੀਂ ਇੱਕ ਇਮਾਨਦਾਰ ਜੱਜ ਦੀ ਨਿਯੁਕਤੀ ਕਰੋ ਅਤੇ ਇਸਦੀ ਜਾਂਚ ਲਈ ਇੱਕ ਕਮੇਟੀ ਬਣਾਓ। ਤੁਹਾਨੂੰ ਪਤਾ ਲੱਗ ਜਾਵੇਗਾ ਕਿ ਇਸ ਲਈ ਕੌਣ ਜ਼ਿੰਮੇਵਾਰ ਸੀ। ਇੰਨਾ ਹੀ ਨਹੀਂ, ਉਨ੍ਹਾਂ ਕਿਹਾ, 'ਜੇਕਰ ਫਾਰੂਕ ਅਬਦੁੱਲਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਹ ਦੇਸ਼ 'ਚ ਕਿਤੇ ਵੀ ਫਾਂਸੀ ਲੈਣ ਲਈ ਤਿਆਰ ਹਨ। ਮੈਂ ਇਸ ਮੁਕੱਦਮੇ ਲਈ ਤਿਆਰ ਹਾਂ, ਪਰ ਮੈਨੂੰ ਉਨ੍ਹਾਂ ਲੋਕਾਂ ਵਲੋਂ ਜ਼ਿੰਮੇਵਾਰ ਨਹੀਂ ਠਹਿਰਾਉਣਾ ਚਾਹੀਦਾ ਜਿਨ੍ਹਾਂ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਸੀ।

ਕਸ਼ਮੀਰੀ ਪੰਡਤਾਂ ਦੇ ਕਤਲੇਆਮ ਬਾਰੇ ਅਬਦੁੱਲਾ ਨੇ ਕਿਹਾ, 'ਮੈਂ ਨਹੀਂ ਮੰਨਦਾ ਕਿ ਮੈਂ ਇਸ ਲਈ ਜ਼ਿੰਮੇਵਾਰ ਹਾਂ। ਜੇਕਰ ਲੋਕ ਇਸ ਬਾਰੇ ਕੌੜਾ ਸੱਚ ਜਾਨਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਉਸ ਦੌਰ ਦੇ ਆਈਬੀ ਚੀਫ਼ ਨਾਲ ਗੱਲ ਕਰਨੀ ਪਵੇਗੀ। ਇਸ ਤੋਂ ਇਲਾਵਾ ਕੇਰਲ ਦੇ ਰਾਜਪਾਲ ਆਰਿਫ ਮੁਹੰਮਦ ਖਾਨ, ਜੋ ਉਸ ਸਮੇਂ ਕੇਂਦਰ ਸਰਕਾਰ ਵਿੱਚ ਮੰਤਰੀ ਸਨ, ਤੋਂ ਵੀ ਜਾਣਕਾਰੀ ਲਈ ਜਾ ਸਕਦੀ ਹੈ।

ਫਾਰੂਕ ਅਬਦੁੱਲਾ ਨੇ ਅੱਗੇ ਕਿਹਾ ਕਿ 1990 'ਚ ਜੋ ਹੋਇਆ ਸੀ, ਉਸ ਦਾ ਸੱਚ ਸਾਹਮਣੇ ਆਉਣਾ ਚਾਹੀਦਾ ਹੈ ਅਤੇ ਇਸ ਲਈ ਇਕ ਕਮਿਸ਼ਨ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰੀ ਪੰਡਤਾਂ ਤੋਂ ਇਲਾਵਾ ਉਸ ਸਮੇਂ ਦੌਰਾਨ ਸਿੱਖਾਂ ਅਤੇ ਮੁਸਲਮਾਨਾਂ ਨਾਲ ਕੀ ਵਾਪਰਿਆ, ਉਹ ਸਭ ਦੇ ਸਾਹਮਣੇ ਆਉਣਾ ਚਾਹੀਦਾ ਹੈ।

ਅਬਦੁੱਲਾ ਨੇ ਕਿਹਾ ਕਿ ਮੇਰੇ ਵਿਧਾਇਕਾਂ, ਵਰਕਰਾਂ ਅਤੇ ਮੰਤਰੀਆਂ ਨੇ ਆਪਣੀਆਂ ਲਾਸ਼ਾਂ ਨੂੰ ਦਰਖਤਾਂ ਤੋਂ ਹੇਠਾਂ ਲਿਆਂਦਾ ਸੀ। ਅਜਿਹੇ ਹਾਲਾਤ ਸਨ। ਇੰਨਾ ਹੀ ਨਹੀਂ, ਫਾਰੂਕ ਅਬਦੁੱਲਾ ਨੇ ਵਿਵੇਕ ਅਗਨੀਹੋਤਰੀ ਦੁਆਰਾ ਨਿਰਦੇਸ਼ਿਤ ਫਿਲਮ ਦਿ ਕਸ਼ਮੀਰ ਫਾਈਲਜ਼ 'ਤੇ ਵੀ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਇਹ ਇਕ ਪ੍ਰਚਾਰ ਫਿਲਮ ਹੈ। ਫਾਰੂਕ ਅਬਦੁੱਲਾ ਨੇ ਕਿਹਾ, 'ਇਹ ਇਕ ਪ੍ਰੋਪੇਗੰਡਾ ਫਿਲਮ ਹੈ। ਇਸ ਨੇ ਉਸ ਦੁਖਾਂਤ ਦਾ ਸਿਰਫ ਇੱਕ ਪੱਖ ਦਿਖਾਇਆ ਹੈ ਜਿਸ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਸਾਹਮਣਾ ਕਰਨਾ ਪਿਆ ਸੀ। ਮੇਰਾ ਦਿਲ ਅੱਜ ਵੀ ਉਸ ਘਟਨਾ 'ਤੇ ਰੋਂਦਾ ਹੈ।

Related Stories

No stories found.
logo
Punjab Today
www.punjabtoday.com