ਅਡਾਨੀ ਬਣੇ ਏਸ਼ੀਆ ਦੇ ਸਭ ਤੋਂ ਅਮੀਰ ਅਰਬਪਤੀ, ਮੁਕੇਸ਼ ਤੋਂ ਖੋਹਿਆ ਤਾਜ

ਮੁਕੇਸ਼ ਅੰਬਾਨੀ ਦੀ ਰਿਲਾਇੰਸ ਅਤੇ ਸਾਊਦੀ ਅਰਾਮਕੋ ਵਿਚਾਲੇ ਡੀਲ ਰੱਦ ਹੋਣ ਕਾਰਨ ਸਟਾਕ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
ਅਡਾਨੀ ਬਣੇ ਏਸ਼ੀਆ ਦੇ ਸਭ ਤੋਂ ਅਮੀਰ ਅਰਬਪਤੀ, ਮੁਕੇਸ਼ ਤੋਂ ਖੋਹਿਆ ਤਾਜ
Updated on
2 min read

ਭਾਰਤ ਵਿਚ ਅੰਬਾਨੀ ਗਰੁੱਪ ਨੂੰ ਸਭ ਤੋਂ ਆਮਿਰ ਪਰਿਵਾਰ ਦਾ ਦਰਜ਼ਾ ਹਾਸਲ ਹੈ। ਪਰ ਹੁਣ ਅਡਾਨੀ ਗਰੁੱਪ ਦੇ ਮੁਖੀ ਗੌਤਮ ਅਡਾਨੀ ਏਸ਼ੀਆ ਦੇ ਸਭ ਤੋਂ ਅਮੀਰ ਅਰਬਪਤੀ ਬਣ ਗਏ ਹਨ। ਗੌਤਮ ਅਡਾਨੀ ਨੂੰ ਇਹ ਸਫਲਤਾ ਪਹਿਲੀ ਵਾਰ ਮਿਲੀ ਹੈ। ਦਿਲਚਸਪ ਗੱਲ ਇਹ ਹੈ ਕਿ ਗੌਤਮ ਅਡਾਨੀ ਨੇ ਭਾਰਤ ਦੇ ਮੁਕੇਸ਼ ਅੰਬਾਨੀ ਨੂੰ ਪਛਾੜ ਕੇ ਇਹ ਉਪਲਬਧੀ ਹਾਸਲ ਕੀਤੀ ਹੈ।

ਤੁਹਾਨੂੰ ਦੱਸ ਦੇਈਏ ਕਿ ਲੰਬੇ ਸਮੇਂ ਤੱਕ ਮੁਕੇਸ਼ ਅੰਬਾਨੀ ਚੋਟੀ ਦੇ ਅਰਬਪਤੀ ਬਣੇ ਰਹੇ। ਰਿਪੋਰਟ ਦੇ ਅਨੁਸਾਰ, ਗੌਤਮ ਅਡਾਨੀ ਨੇ ਮੁਕੇਸ਼ ਅੰਬਾਨੀ ਨੂੰ ਪਛਾੜ ਕੇ ਗਰੁੱਪ ਮਾਰਕੀਟ ਕੈਪ ਦੇ ਆਧਾਰ 'ਤੇ ਏਸ਼ੀਆ ਦਾ ਸਭ ਤੋਂ ਅਮੀਰ ਵਿਅਕਤੀ ਬਣ ਗਿਆ ਹੈ। ਇੱਥੇ ਤੁਹਾਨੂੰ ਦੱਸ ਦੇਈਏ ਕਿ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਡਸਟਰੀਜ਼ ਸਟਾਕ ਮਾਰਕੀਟ ਵਿੱਚ ਸੂਚੀਬੱਧ ਹੈ। ਇਸ ਦੇ ਨਾਲ ਹੀ ਗੌਤਮ ਅਡਾਨੀ ਦੀਆਂ ਕੁੱਲ ਛੇ ਕੰਪਨੀਆਂ ਸ਼ੇਅਰ ਬਾਜ਼ਾਰ ਵਿੱਚ ਸੂਚੀਬੱਧ ਹਨ।

ਹਾਲਾਂਕਿ, ਬਲੂਮਬਰਗ ਬਿਲੀਅਨੇਅਰ ਇੰਡੈਕਸ, ਇੱਕ ਜਾਇਦਾਦ ਸੂਚਕਾਂਕ ਵੈਬਸਾਈਟ, ਨੇ ਅਰਬਪਤੀਆਂ ਦੀ ਰੈਂਕਿੰਗ ਨੂੰ ਅਪਡੇਟ ਨਹੀਂ ਕੀਤਾ ਹੈ। ਵੈੱਬਸਾਈਟ 'ਤੇ ਮੁਕੇਸ਼ ਅੰਬਾਨੀ ਅਜੇ ਵੀ ਏਸ਼ੀਆ ਦੇ ਸਭ ਤੋਂ ਅਮੀਰ ਅਰਬਪਤੀ ਬਣੇ ਹੋਏ ਹਨ। ਮੁਕੇਸ਼ ਅੰਬਾਨੀ ਦੀ ਜਾਇਦਾਦ 91 ਬਿਲੀਅਨ ਡਾਲਰ ਹੈ ਅਤੇ ਉਹ ਇਸ ਸਮੇਂ ਦੁਨੀਆ ਦੇ 12ਵੇਂ ਸਭ ਤੋਂ ਅਮੀਰ ਅਰਬਪਤੀ ਹਨ। ਇਸ ਦੇ ਨਾਲ ਹੀ ਗੌਤਮ ਅਡਾਨੀ ਦੀ ਸੰਪਤੀ 88.8 ਅਰਬ ਡਾਲਰ ਦੇ ਪੱਧਰ 'ਤੇ ਹੈ।

ਗੌਤਮ ਅਡਾਨੀ ਦੀ ਰੈਂਕਿੰਗ 13ਵੀਂ ਹੈ। ਇਹ ਸੰਭਵ ਹੈ ਕਿ ਅਗਲੇ 24 ਘੰਟਿਆਂ ਵਿੱਚ ਰੈਂਕਿੰਗ ਵੈਬਸਾਈਟ 'ਤੇ ਅਪਡੇਟ ਕੀਤੀ ਜਾਵੇਗੀ। ਮੁਕੇਸ਼ ਅੰਬਾਨੀ ਦੀ ਰਿਲਾਇੰਸ ਅਤੇ ਸਾਊਦੀ ਅਰਾਮਕੋ ਵਿਚਾਲੇ ਡੀਲ ਰੱਦ ਹੋਣ ਕਾਰਨ ਸਟਾਕ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਹੁਣ ਇਸ ਡੀਲ 'ਤੇ ਨਵਾਂ ਮੰਥਨ ਹੋਵੇਗਾ। ਲਗਪਗ ਤਿੰਨ ਸਾਲਾਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਸੌਦਾ ਰੱਦ ਹੋਣ ਨਾਲ ਨਿਵੇਸ਼ਕਾਂ ਦੀਆਂ ਭਾਵਨਾਵਾਂ ਨੂੰ ਧੱਕਾ ਲੱਗਿਆ ਹੈ। ਇਸ ਦੌਰਾਨ, ਅਡਾਨੀ ਸਮੂਹ ਵਿੱਚ ਸੂਚੀਬੱਧ ਕੁਝ ਕੰਪਨੀਆਂ ਦੇ ਸ਼ੇਅਰਾਂ ਦੀ ਕੀਮਤ ਵਿੱਚ ਵਾਧਾ ਹੋਇਆ ਹੈ।

Related Stories

No stories found.
logo
Punjab Today
www.punjabtoday.com