
ਕੁਮਾਰ ਵਿਸ਼ਵਾਸ ਵਲੋਂ ਕੇਜਰੀਵਾਲ ਤੇ ਦਿਤੇ ਬਿਆਨ ਤੋਂ ਬਾਅਦ ਪੰਜਾਬ ਅਤੇ ਕੇਂਦਰ ਦੀ ਸਿਆਸਤ ਵਿਚ ਭੁਚਾਲ ਆ ਗਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿੱਚ ਵੱਖਵਾਦੀ ਲਹਿਰ ਨੂੰ ਸਮਰਥਨ ਦੇਣ ਦੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਆਪਣੇ ਆਪ ਨੂੰ "ਦੁਨੀਆ ਦਾ ਸਭ ਤੋਂ ਪਿਆਰਾ ਅੱਤਵਾਦੀ" ਕਿਹਾ ਹੈ।
ਹਾਲਾਂਕਿ ਕੇਜਰੀਵਾਲ ਦੇ ਇਨ੍ਹਾਂ ਬਿਆਨਾਂ ਦੀ ਚਾਰੇ ਪਾਸੇ ਆਲੋਚਨਾ ਹੋ ਰਹੀ ਹੈ। ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਅਤੇ ਸਾਬਕਾ ਭਾਰਤੀ ਕ੍ਰਿਕਟਰ ਗੌਤਮ ਗੰਭੀਰ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਦੇ ਬਿਆਨ 'ਤੇ ਸ਼ਰਮ ਆਉਣੀ ਚਾਹੀਦੀ ਹੈ।ਦੱਸ ਦੇਈਏ ਕਿ ਪੰਜਾਬ ਵਿੱਚ ਐਤਵਾਰ ਨੂੰ ਵੋਟਾਂ ਪੈਣੀਆਂ ਹਨ।
ਇਸ ਤੋਂ ਪਹਿਲਾਂ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਕਥਿਤ ਤੌਰ ਤੇ ਅੱਤਵਾਦੀ ਕਹਿਣ ਤੇ ਨਿਸ਼ਾਨਾ ਸਾਧਿਆ। ਕੇਜਰੀਵਾਲ ਨੇ ਕਿਹਾ, ''ਇਹ ਸਾਰੇ ਭ੍ਰਿਸ਼ਟਾਚਾਰੀ ਮੈਨੂੰ ਅੱਤਵਾਦੀ ਕਹਿ ਰਹੇ ਹਨ।
ਮੈਂ ਦੁਨੀਆ ਦਾ ਪਹਿਲਾ ਅੱਤਵਾਦੀ ਹਾਂ, ਜੋ ਸਕੂਲ, ਹਸਪਤਾਲ ਬਣਾਉਂਦਾ ਹੈ, ਲੋਕਾਂ ਲਈ ਬਿਜਲੀ ਠੀਕ ਕਰਦਾ ਹੈ। ਮੈਂ ਦੁਨੀਆ ਦਾ ਪਹਿਲਾ "ਪਿਆਰਾ ਅੱਤਵਾਦੀ" ਹਾਂ। ਅੰਗਰੇਜ਼ ਭਗਤ ਸਿੰਘ ਤੋਂ ਡਰਦੇ ਸਨ। ਇਸੇ ਲਈ ਉਨ੍ਹਾਂ ਨੂੰ ਅੱਤਵਾਦੀ ਕਿਹਾ ਗਿਆ। ਮੈਂ ਭਗਤ ਸਿੰਘ ਦਾ ਚੇਲਾ ਹਾਂ।
ਗੌਤਮ ਗੰਭੀਰ ਨੇ ਖੁਦ ਨੂੰ ਭਗਤ ਸਿੰਘ ਦਾ ਚੇਲਾ ਦੱਸਣ 'ਤੇ ਕੇਜਰੀਵਾਲ 'ਤੇ ਨਿਸ਼ਾਨਾ ਸਾਧਿਆ। ਗੰਭੀਰ ਨੇ ਟਵੀਟ ਕਰਕੇ ਲਿਖਿਆ, "ਭਗਤ ਸਿੰਘ ਨੇ ਆਪਣੇ ਸਰੀਰ ਦੇ ਟੁਕੜੇ ਕਰ ਦਿੱਤੇ, ਪਰ ਆਪਣੇ ਦੇਸ਼ ਨੂੰ ਟੁਕੜੇ-ਟੁਕੜੇ ਨਹੀਂ ਹੋਣ ਦਿੱਤਾ। ਸੱਤਾ ਲਈ ਉਨ੍ਹਾਂ ਦੇ ਨਾਂ ਦੀ ਵਰਤੋਂ ਕਰਨਾ ਸ਼ਰਮ ਵਾਲੀ ਗੱਲ ਹੈ।
ਇਸ ਤੋਂ ਪਹਿਲਾਂ ਕੇਜਰੀਵਾਲ ਨੇ ਕਿਹਾ, "ਇਹ ਸਾਰੇ ਨੇਤਾ ਇਕੱਠੇ ਹੋ ਕੇ ਇਲਜ਼ਾਮ ਲਗਾਉਂਦੇ ਹਨ ਕਿ ਮੈਂ ਦੇਸ਼ ਨੂੰ ਦੋ ਹਿੱਸਿਆਂ ਵਿੱਚ ਵੰਡਣ ਦੀ ਯੋਜਨਾ ਬਣਾ ਰਿਹਾ ਹਾਂ ਅਤੇ ਮੈਂ ਅਜਿਹੇ ਇੱਕ ਹਿੱਸੇ ਦਾ ਪ੍ਰਧਾਨ ਮੰਤਰੀ ਬਣਾਂਗਾ। ਆਮ ਆਦਮੀ ਪਾਰਟੀ ਨੂੰ ਹਰਾਉਣ ਅਤੇ ਭਗਵੰਤ ਨੂੰ ਸੀਐਮ ਬਣਾਉਣ ਲਈ ਸਾਰੇ ਭ੍ਰਿਸ਼ਟ ਲੋਕ ਇਕੱਠੇ ਹੋਏ ਹਨ।"