ਅਸੀਂ ਪ੍ਰਚਾਰ ਨਹੀਂ ਕੀਤਾ: ਭਾਜਪਾ ਪ੍ਰਚਾਰ 'ਚ ਹੀਰੋ,ਅਸੀਂ ਜ਼ੀਰੋ : ਆਜ਼ਾਦ

ਆਜ਼ਾਦ ਨੇ ਕਿਹਾ ਕਿ ਮੈਂ ਬੇਜੀਪੀ ਦੇ ਕੰਮਾਂ ਦੀ ਪ੍ਰਸ਼ੰਸਾ ਕਰਦਾ ਹਾਂ ਅਤੇ ਮੈਂ ਆਪਣੇ ਆਪ ਨੂੰ, ਆਪਣੀ ਸਰਕਾਰ ਅਤੇ ਪਾਰਟੀ ਨੂੰ ਦੋਸ਼ੀ ਠਹਿਰਾਉਂਦਾ ਹਾਂ, ਕਿ ਅਸੀਂ ਜੋ ਕੁਝ ਕੀਤਾ ਹੈ ਉਸ ਦਾ ਪ੍ਰਚਾਰ ਨਹੀਂ ਕੀਤਾ।
ਅਸੀਂ ਪ੍ਰਚਾਰ ਨਹੀਂ ਕੀਤਾ: ਭਾਜਪਾ ਪ੍ਰਚਾਰ 'ਚ ਹੀਰੋ,ਅਸੀਂ ਜ਼ੀਰੋ : ਆਜ਼ਾਦ

ਗੁਲਾਮ ਨਬੀ ਆਜ਼ਾਦ ਨੂੰ ਉਨਾਂ ਦੇ ਬੇਬਾਕ ਅੰਦਾਜ਼ ਲਈ ਜਾਣਿਆ ਜਾਂਦਾ ਹੈ ਅਤੇ ਉਹ ਹਰ ਮੁੱਦੇ ਤੋਂ ਆਪਣੀ ਰਾਏ ਖੁਲ ਕੇ ਦਿੰਦੇ ਹਨ। ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਭਾਜਪਾ ਸਰਕਾਰ ਚੋਣ ਪ੍ਰਚਾਰ ਵਿੱਚ ਇੱਕ ਹੀਰੋ ਹੈ, ਜਦੋਂ ਕਿ ਉਨ੍ਹਾਂ ਦੀ ਪਾਰਟੀ ਅਤੇ ਇਸ ਦੀ ਅਗਵਾਈ ਵਾਲੀ ਸਰਕਾਰ ਉਸ ਮੋਰਚੇ 'ਤੇ "ਜ਼ੀਰੋ" ਸੀ, ਕਿਉਂਕਿ ਉਹ ਆਪਣੇ ਕੰਮ ਅਤੇ ਪ੍ਰਾਪਤੀਆਂ ਨੂੰ "ਪ੍ਰਚਾਰ ਕਰਨ ਵਿੱਚ ਅਸਫਲ" ਰਹੀ ਹੈ।

ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਪ੍ਰਚਾਰ ਦੇ ਪੱਧਰ 'ਤੇ ਅਸੀਂ ਪੂਰੀ ਤਰ੍ਹਾਂ ਜ਼ੀਰੋ ਸੀ। ਗੁਲਾਮ ਨਬੀ ਆਜ਼ਾਦ ਕਾਂਗਰਸ ਦੇ ਜੀ-23 ਨੇਤਾਵਾਂ ਵਿੱਚੋਂ ਇੱਕ ਹਨ। ਇਨ੍ਹਾਂ ਆਗੂਆਂ ਨੇ ਪਾਰਟੀ ਦੀ ਲੀਡਰਸ਼ਿਪ ਵਿੱਚ ਤਬਦੀਲੀ ਲਈ ਆਵਾਜ਼ ਬੁਲੰਦ ਕੀਤੀ ਹੈ। ਇਨ੍ਹਾਂ ਆਗੂਆਂ ਵਿੱਚ ਕਪਿਲ ਸਿੱਬਲ ਵੀ ਸ਼ਾਮਲ ਹਨ।

ਮੰਚ ਤੇ ਮੌਜੂਦ ਭਾਜਪਾ ਨੇਤਾ ਅਤੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦਾ ਨਾਂ ਲੈਂਦਿਆਂ ਆਜ਼ਾਦ ਨੇ ਕਿਹਾ, ''ਉਨ੍ਹਾਂ ਦੀ ਸਰਕਾਰ ਚੋਣ ਪ੍ਰਚਾਰ 'ਚ ਹੀਰੋ ਹੈ, ਪਰ ਅਸੀਂ ਪ੍ਰਚਾਰ 'ਚ ਜ਼ੀਰੋ ਸੀ,ਬਿਲਕੁਲ ਜ਼ੀਰੋ। ਮੈਂ ਬੇਜੀਪੀ ਦੇ ਕੰਮਾਂ ਦੀ ਪ੍ਰਸ਼ੰਸਾ ਕਰਦਾ ਹਾਂ ਅਤੇ ਮੈਂ ਆਪਣੇ ਆਪ ਨੂੰ, ਆਪਣੀ ਸਰਕਾਰ ਅਤੇ ਮੇਰੀ ਪਾਰਟੀ ਨੂੰ ਦੋਸ਼ੀ ਠਹਿਰਾਉਂਦਾ ਹਾਂ ਕਿ ਅਸੀਂ ਜੋ ਕੁਝ ਕੀਤਾ ਹੈ ਉਸ ਦਾ ਪ੍ਰਚਾਰ ਨਹੀਂ ਕੀਤਾ, ਜੋ ਅੱਜਕਲ ਦੇ ਸਮੇ ਵਿਚ ਸਭ ਤੋਂ ਜ਼ਰੂਰੀ ਹੈ।

ਆਜ਼ਾਦ ਨਾਗਪੁਰ 'ਚ 'ਲੋਕਮਤ ਟਾਈਮਜ਼ ਐਕਸੀਲੈਂਸ ਇਨ ਹੈਲਥਕੇਅਰ ਐਵਾਰਡਜ਼ 2021' ਸਮਾਗਮ 'ਚ ਬੋਲ ਰਹੇ ਸਨ। ਆਜ਼ਾਦ ਨੇ ਕਿਹਾ ਕਿ ਚੁਣੇ ਹੋਏ ਨੁਮਾਇੰਦੇ ਵਜੋਂ ਉਨ੍ਹਾਂ ਦੇ 42 ਸਾਲ, ਜੰਮੂ-ਕਸ਼ਮੀਰ ਰਾਜ ਦੇ ਮੁੱਖ ਮੰਤਰੀ ਵਜੋਂ ਅਤੇ ਕੇਂਦਰੀ ਸਿਹਤ ਮੰਤਰੀ ਵਜੋਂ ਉਨ੍ਹਾਂ ਦੇ ਕਾਰਜਕਾਲ ਨੇ ਉਨ੍ਹਾਂ ਨੂੰ ਕੰਮ ਕਰਨ ਦੀ 'ਸੰਤੁਸ਼ਟੀ' ਦਿੱਤੀ ਹੈ ।

ਉਨ੍ਹਾਂ ਕਿਹਾ ਕਿ ਇਸ ਦੌਰਾਨ ਉਨ੍ਹਾਂ ਨੇ ਲੋਕਾਂ ਲਈ ਕਈ ਕਾਢਾਂ ਕੱਢੀਆਂ ਅਤੇ ਕਈ ਨਵੇਂ ਕਲਿਆਣਕਾਰੀ ਵਿਚਾਰਾਂ ਨੂੰ ਲਾਗੂ ਕੀਤਾ। ਆਜ਼ਾਦ ਨੇ ਯਾਦ ਕੀਤਾ ਕਿ ਜਦੋਂ ਉਨ੍ਹਾਂ ਨੂੰ ਕੇਂਦਰੀ ਮੰਤਰੀ ਬਣਾਇਆ ਗਿਆ ਸੀ ਤਾਂ ਉਨ੍ਹਾਂ ਨੇ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਉਨ੍ਹਾਂ ਨੂੰ ਸਿਹਤ ਮੰਤਰਾਲਾ ਦੇਣ ਲਈ ਕਿਹਾ ਸੀ।

ਇਸ 'ਤੇ ਮਨਮੋਹਨ ਸਿੰਘ ਨੇ ਕਿਹਾ ਸੀ, ਕਿ ਉਨ੍ਹਾਂ ਵਰਗੇ ਤਜਰਬੇਕਾਰ ਨੇਤਾ ਲਈ ਮੰਤਰਾਲਾ ਬਹੁਤ ਛੋਟਾ ਹੈ। ਉਨ੍ਹਾਂ ਕਿਹਾ,“ਹਾਲਾਂਕਿ, ਮੈਂ ਖੁਸ਼ਕਿਸਮਤ ਸੀ ਕਿਉਂਕਿ ਮੈਨੂੰ ਸਿਹਤ ਮੰਤਰੀ ਬਣਾਇਆ ਗਿਆ ਸੀ। ਮੈਂ ਤਤਕਾਲੀ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਮੈਂ ਦੇਸ਼ ਲਈ ਕੁਝ ਕਰਨਾ ਚਾਹੁੰਦਾ ਹਾਂ, ਸਿਹਤ ਖੇਤਰ ਵਿੱਚ ਕੰਮ ਕਰਨਾ ਚਾਹੁੰਦਾ ਹਾਂ ਅਤੇ ਆਪਣੇ ਵਿਚਾਰਾਂ ਨੂੰ ਲਾਗੂ ਕਰਨਾ ਚਾਹੁੰਦਾ ਹਾਂ।

Related Stories

No stories found.
logo
Punjab Today
www.punjabtoday.com