Google Doodle PK Rosy:ਸਿਰਫ ਇਕ ਕਿਸ ਸੀਨ ਕਰਨ 'ਤੇ ਸਾੜਿਆ ਸੀ ਰੋਜ਼ੀ ਦਾ ਘਰ

ਫਿਲਮ ਵਿੱਚ ਇੱਕ ਸੀਨ ਸੀ, ਜਿੱਥੇ ਹੀਰੋ ਰੋਜ਼ੀ ਦੇ ਵਾਲਾਂ ਵਿੱਚ ਇੱਕ ਫੁੱਲ ਨੂੰ ਚੁੰਮਦਾ ਹੈ। ਇਹ ਨਜ਼ਾਰਾ ਦੇਖ ਕੇ ਲੋਕਾਂ ਨੂੰ ਬਹੁਤ ਗੁੱਸਾ ਆਇਆ, ਇਨ੍ਹਾਂ ਲੋਕਾਂ ਨੇ ਰੋਜ਼ੀ ਦਾ ਘਰ ਵੀ ਸਾੜ ਦਿੱਤਾ ਸੀ।
Google Doodle PK Rosy:ਸਿਰਫ ਇਕ ਕਿਸ ਸੀਨ ਕਰਨ 'ਤੇ ਸਾੜਿਆ ਸੀ ਰੋਜ਼ੀ ਦਾ ਘਰ

ਮਲਿਆਲਮ ਅਦਾਕਾਰਾਂ ਰੋਜ਼ੀ ਦੀ ਕਹਾਣੀ ਬਹੁਤ ਜ਼ਿਆਦਾ ਦਿਲਚਸਪ ਹੈ। ਮਲਿਆਲਮ ਸਿਨੇਮਾ ਜਗਤ ਵਿੱਚ ਆਪਣਾ ਜਾਦੂ ਚਲਾਉਣ ਵਾਲੀ ਅਦਾਕਾਰਾ ਰੋਜ਼ੀ ਦਾ ਅੱਜ 120ਵਾਂ ਜਨਮਦਿਨ ਹੈ। ਰੋਜ਼ੀ ਮਲਿਆਲਮ ਫਿਲਮ ਇੰਡਸਟਰੀ ਦੀ ਪਹਿਲੀ ਮਹਿਲਾ ਅਭਿਨੇਤਰੀ ਸੀ। ਅਜਿਹੇ 'ਚ ਅੱਜ ਯਾਨੀ 10 ਫਰਵਰੀ ਨੂੰ ਗੂਗਲ ਨੇ ਰੋਜ਼ੀ ਨੂੰ ਯਾਦ ਕਰਦੇ ਹੋਏ ਗੂਗਲ ਡੂਡਲ ਬਣਾਇਆ ਹੈ।

ਇਸ ਗੂਗਲ ਡੂਡਲ 'ਚ ਫੁੱਲਾਂ ਅਤੇ ਫਿਲਮ ਦੀ ਰੀਲ ਨਾਲ ਸਜੀ ਰੋਜ਼ੀ ਦੀ ਤਸਵੀਰ ਦੇਖਣ ਨੂੰ ਮਿਲ ਰਹੀ ਹੈ। ਗੂਗਲ ਨੇ ਮਲਿਆਲਮ ਸਿਨੇਮਾ ਦੀ ਪਹਿਲੀ ਮਹਿਲਾ ਲੀਡ ਅਦਾਕਾਰਾ ਪੀਕੇ ਰੋਜ਼ੀ ਨੂੰ ਉਸਦੇ 120ਵੇਂ ਜਨਮਦਿਨ 'ਤੇ ਡੂਡਲ ਸਮਰਪਿਤ ਕੀਤਾ ਹੈ। ਪੀਕੇ ਰੋਜ਼ੀ ਦਾ ਜਨਮ 10 ਫਰਵਰੀ 1903 ਨੂੰ ਕੇਰਲ ਦੇ ਤਿਰੂਵਨੰਤਪੁਰਮ ਵਿੱਚ ਹੋਇਆ ਸੀ। ਅਭਿਨੇਤਰੀ ਦਾ ਅਸਲੀ ਨਾਮ ਰਾਜੰਮਾ ਸੀ। ਛੋਟੀ ਉਮਰ ਤੋਂ ਹੀ ਅਦਾਕਾਰੀ ਦੀ ਸ਼ੌਕੀਨ ਹੋਣ ਕਾਰਨ ਉਸਨੇ ਵੱਡੀ ਹੋ ਕੇ ਅਭਿਨੇਤਰੀ ਬਣਨ ਦਾ ਮਨ ਬਣਾ ਲਿਆ।

ਪੀਕੇ ਰੋਜ਼ੀ ਨੇ ਆਪਣੇ ਸੁਪਨੇ ਨੂੰ ਸਾਕਾਰ ਕਰਨ ਦੇ ਰਸਤੇ ਲਈ 1928 ਵਿੱਚ ਮਲਿਆਲਮ ਫਿਲਮ ਵਿਗਾਥਾਕੁਮਾਰਨ (ਦਿ ਲੌਸਟ ਚਾਈਲਡ) ਵਿੱਚ ਮੁੱਖ ਭੂਮਿਕਾ ਨਿਭਾ ਕੇ ਆਪਣੇ ਪ੍ਰਦਰਸ਼ਨ ਨਾਲ ਸਾਰੀਆਂ ਰੁਕਾਵਟਾਂ ਨੂੰ ਤੋੜ ਦਿੱਤਾ। ਇਸ ਫਿਲਮ ਵਿੱਚ ਮੁੱਖ ਭੂਮਿਕਾ ਨਿਭਾਉਣ ਤੋਂ ਬਾਅਦ ਉਸਨੇ ਸਿਨੇਮਾ ਜਗਤ ਵਿੱਚ ਪ੍ਰਸਿੱਧੀ ਪ੍ਰਾਪਤ ਕੀਤੀ। ਪੀਕੇ ਰੋਜ਼ੀ ਜਿੱਥੇ ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ਨਿਭਾ ਕੇ ਕਈਆਂ ਲਈ ਪ੍ਰੇਰਨਾ ਸਰੋਤ ਬਣੀ, ਉੱਥੇ ਹੀ ਕਈਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ।

ਦਰਅਸਲ, ਫਿਲਮ ਵਿੱਚ ਇੱਕ ਸੀਨ ਸੀ, ਜਿੱਥੇ ਹੀਰੋ ਰੋਜ਼ੀ ਦੇ ਵਾਲਾਂ ਵਿੱਚ ਇੱਕ ਫੁੱਲ ਨੂੰ ਚੁੰਮਦਾ ਹੈ। ਇਹ ਨਜ਼ਾਰਾ ਦੇਖ ਕੇ ਲੋਕਾਂ ਨੂੰ ਬਹੁਤ ਗੁੱਸਾ ਆਇਆ। ਇਨ੍ਹਾਂ ਲੋਕਾਂ ਨੇ ਰੋਜ਼ੀ ਦਾ ਘਰ ਵੀ ਸਾੜ ਦਿੱਤਾ ਅਤੇ ਅਦਾਕਾਰਾ ਨੂੰ ਰਾਜ ਛੱਡਣ ਲਈ ਵੀ ਮਜਬੂਰ ਕਰ ਦਿੱਤਾ। ਕੁਝ ਰਿਪੋਰਟਾਂ ਦੇ ਅਨੁਸਾਰ, ਪੀਕੇ ਰੋਜ਼ੀ ਆਪਣਾ ਘਰ ਅਤੇ ਰਾਜ ਛੱਡ ਕੇ ਇੱਕ ਲਾਰੀ ਵਿੱਚ ਤਾਮਿਲਨਾਡੂ ਭੱਜ ਗਈ ਸੀ। ਰੋਜ਼ੀ ਨੇ ਤਾਮਿਲਨਾਡੂ ਵਿੱਚ ਉਸ ਲਾਰੀ ਡਰਾਈਵਰ ਨਾਲ ਹੀ ਵਿਆਹ ਕਰਵਾ ਲਿਆ ਸੀ। ਸਰਚ ਇੰਜਨ ਗੂਗਲ ਨੇ ਉਨ੍ਹਾਂ ਦੇ ਸਨਮਾਨ 'ਚ ਲਿਖਿਆ, ਪੀਕੇ ਰੋਜ਼ੀ, ਤੁਹਾਡੀ ਹਿੰਮਤ ਅਤੇ ਤੁਹਾਡੇ ਦੁਆਰਾ ਛੱਡੀ ਗਈ ਵਿਰਾਸਤ ਲਈ 'ਧੰਨਵਾਦ'। ਤੁਹਾਨੂੰ ਦੱਸ ਦਈਏ, ਪੀਕੇ ਰੋਜ਼ੀ ਨੂੰ ਆਪਣੇ ਪੂਰੇ ਜੀਵਨ ਕਾਲ ਵਿੱਚ ਕਦੇ ਵੀ ਉਸਦੇ ਯੋਗਦਾਨ ਲਈ ਪ੍ਰਸ਼ੰਸਾ ਨਹੀਂ ਮਿਲੀ, ਪਰ ਉਸਦੀ ਕਹਾਣੀ ਬੰਦਿਆਂ ਦੇ ਨਾਲ-ਨਾਲ ਔਰਤਾਂ ਲਈ ਵੀ ਬਹੁਤ ਪ੍ਰੇਰਨਾਦਾਇਕ ਹੈ।

Related Stories

No stories found.
logo
Punjab Today
www.punjabtoday.com