ਰਾਹੁਲ ਦੇ ਸਾਹਮਣੇ ਗੁਜਰਾਤ ਕਾਂਗਰਸ ਵਰਕਰਾਂ ਨੇ ਰੱਖੀ ਚੋਣ ਰਣਨੀਤੀਕਾਰ ਦੀ ਮੰਗ

ਇਸ ਤੋਂ ਇਲਾਵਾ ਪਾਰਟੀ ਲੀਡਰਸ਼ਿਪ ਨੇ ਮੰਗ ਕੀਤੀ ਹੈ, ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਿਅੰਕਾ ਗਾਂਧੀ ਵੀ ਸੂਬੇ 'ਚ ਆਉਣ, ਜਿਸ ਨਾਲ ਵਰਕਰਾਂ ਵਿਚ ਕਾਫੀ ਜੋਸ਼ ਆਵੇਗਾ।
ਰਾਹੁਲ ਦੇ ਸਾਹਮਣੇ ਗੁਜਰਾਤ ਕਾਂਗਰਸ ਵਰਕਰਾਂ ਨੇ ਰੱਖੀ ਚੋਣ ਰਣਨੀਤੀਕਾਰ ਦੀ ਮੰਗ

ਰਾਹੁਲ ਗਾਂਧੀ ਪਿਛਲੇ ਦਿਨੀ ਗੁਜਰਾਤ ਦੌਰੇ ਤੇ ਸਨ, ਗੁਜਰਾਤ ਦੇ ਦਾਹੋਦ ਪਹੁੰਚੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵਿਧਾਇਕਾਂ ਨਾਲ ਬੰਦ ਕਮਰੇ 'ਚ ਵਿਸ਼ੇਸ਼ ਬੈਠਕ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਕਾਂਗਰਸ ਨੇਤਾਵਾਂ ਨੇ ਰਾਹੁਲ ਦੇ ਸਾਹਮਣੇ ਕਈ ਮੰਗਾਂ ਰੱਖੀਆਂ। ਇਨ੍ਹਾਂ ਵਿੱਚ ਸੂਬੇ ਵਿੱਚ ਮਜ਼ਬੂਤ ​​ਚਿਹਰੇ ਦੀ ਮੰਗ ਵੀ ਸ਼ਾਮਲ ਹੈ।

ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਆਗੂ ਚੋਣ ਰਣਨੀਤੀਕਾਰ ਦੀ ਇੱਛਾ ਵੀ ਪ੍ਰਗਟ ਕਰ ਰਹੇ ਹਨ। 182 ਵਿਧਾਨ ਸਭਾ ਸੀਟਾਂ ਵਾਲੇ ਗੁਜਰਾਤ ਵਿੱਚ ਸਾਲ ਦੇ ਅੰਤ ਵਿੱਚ ਚੋਣਾਂ ਹੋਣ ਦੀ ਸੰਭਾਵਨਾ ਹੈ। ਰਾਹੁਲ ਗਾਂਧੀ ਨੇ ਦਾਹੋਦ ਵਿੱਚ ਆਦਿਵਾਸੀ ਵੋਟਰਾਂ ਨੂੰ ਲੁਭਾਉਣ ਲਈ ਇੱਕ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਉਨ੍ਹਾਂ ਆਦਿਵਾਸੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਬੰਦ ਕਮਰੇ ਵਿੱਚ ਵਿਧਾਇਕਾਂ ਨਾਲ ਵਿਸ਼ੇਸ਼ ਮੀਟਿੰਗ ਸੱਦੀ ਸੀ।

ਇੱਕ ਰਿਪੋਰਟ ਮੁਤਾਬਕ ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਸ਼ਾਂਤ ਕਿਸ਼ੋਰ ਦੇ ਕਾਂਗਰਸ ਲਈ ਚੋਣ ਰਣਨੀਤੀਕਾਰ ਬਣਨ ਦੀ ਚਰਚਾ ਚੱਲ ਰਹੀ ਸੀ। ਰਿਪੋਰਟ ਮੁਤਾਬਕ ਕਈਆਂ ਦਾ ਮੰਨਣਾ ਹੈ ਕਿ ਇਸ ਨਾਲ ਕਾਂਗਰਸ ਨੂੰ ਚੰਗਾ ਪ੍ਰਦਰਸ਼ਨ ਕਰਨ ਵਿੱਚ ਮਦਦ ਮਿਲੇਗੀ। ਕਾਂਗਰਸ ਨੇਤਾਵਾਂ ਨੇ ਕਥਿਤ ਤੌਰ 'ਤੇ ਇੱਕ ਚੋਣ ਰਣਨੀਤੀਕਾਰ ਦੀ ਮੰਗ ਕੀਤੀ ਹੈ ਜੋ ਜ਼ਮੀਨੀ ਪੱਧਰ 'ਤੇ ਇੱਕ ਠੋਸ ਰਣਨੀਤੀ ਤਿਆਰ ਕਰ ਸਕਦਾ ਹੈ। ਰਿਪੋਰਟਾਂ ਅਨੁਸਾਰ ਮੀਟਿੰਗ ਦੌਰਾਨ ਪਾਰਟੀ ਵਿਧਾਇਕਾਂ ਨੇ ਕਥਿਤ ਤੌਰ 'ਤੇ ਰਾਹੁਲ ਗਾਂਧੀ ਨੂੰ ਗੁਜਰਾਤ ਦੇ ਹੋਰ ਦੌਰੇ ਕਰਨ ਅਤੇ ਹੋਰ ਰੈਲੀਆਂ ਅਤੇ ਰੋਡ ਸ਼ੋਅ ਕਰਨ ਲਈ ਕਿਹਾ ਹੈ।

ਇਸ ਤੋਂ ਇਲਾਵਾ ਪਾਰਟੀ ਲੀਡਰਸ਼ਿਪ ਨੇ ਮੰਗ ਕੀਤੀ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਿਯੰਕਾ ਗਾਂਧੀ ਵਾਡਰਾ ਵੀ ਸੂਬੇ 'ਚ ਆਉਣ, ਜਿਸ ਨਾਲ ਵਰਕਰਾਂ ਵਿਚ ਕਾਫੀ ਜੋਸ਼ ਆਵੇਗਾ। ਪ੍ਰਦੇਸ਼ ਕਾਂਗਰਸ ਦੇ ਵਿਧਾਇਕਾਂ ਨੇ ਗੁਜਰਾਤ 'ਚ ਪਾਰਟੀ ਲਈ ਮਜ਼ਬੂਤ ​​ਚਿਹਰੇ ਦੀ ਮੰਗ ਕੀਤੀ ਹੈ। ਵਿਧਾਇਕਾਂ ਨੇ ਰਾਹੁਲ ਨੂੰ ਕਿਹਾ ਹੈ ਕਿ ਪਾਰਟੀ ਦਾ ਚਿਹਰਾ ਕਿਸੇ ਵੀ ਵਿਵਾਦ ਵਿੱਚ ਨਹੀਂ ਫਸਣਾ ਚਾਹੀਦਾ ਅਤੇ ਇਸ ਨੂੰ ਹਰ ਜਾਤ ਵਿੱਚ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ।

ਇਸ ਤੋਂ ਇਲਾਵਾ ਗੁਜਰਾਤ ਕਾਂਗਰਸ ਦੇ ਵਿਧਾਇਕਾਂ ਨੇ ਮਹਿਲਾ ਵਿਧਾਇਕਾਂ ਨੂੰ ਹੋਰ ਮੌਕੇ ਦੇਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਇਸ ਗੱਲ 'ਤੇ ਵੀ ਸਹਿਮਤੀ ਬਣੀ ਕਿ ਸੂਬੇ 'ਚ ਹੋਰ ਮਹਿਲਾ ਵਿਧਾਇਕ ਹੋਣ। ਰਿਪੋਰਟ ਮੁਤਾਬਕ ਮੀਟਿੰਗ 'ਚ ਮੌਜੂਦ ਕਾਂਗਰਸੀ ਵਿਧਾਇਕ ਨੇ ਗੁਪਤਤਾ ਦੀ ਸ਼ਰਤ 'ਤੇ ਕਿਹਾ ਕਿ ਰਾਹੁਲ ਗਾਂਧੀ ਨੇ ਪਾਰਟੀ ਵਰਕਰਾਂ ਨੂੰ ਕਿਹਾ ਹੈ, 'ਕੋਈ ਵੀ ਇਹ ਨਾ ਸੋਚੇ ਕਿ ਉਹ ਪਾਰਟੀ ਤੋਂ ਉੱਪਰ ਹਨ। ਪਾਰਟੀ ਪਹਿਲੀ ਤਰਜੀਹ ਹੈ, ਕੋਈ ਵਿਅਕਤੀ ਨਹੀਂ। ਕਾਂਗਰਸ ਪਾਰਟੀ ਤੋਂ ਉਪਰ ਕੋਈ ਵੀ ਨਹੀਂ ਹੈ।

Related Stories

No stories found.
logo
Punjab Today
www.punjabtoday.com