ਅਸਾਮ 'ਚ ਯੋਗੀ ਮਾਡਲ ਅਪਣਾਏਗਾ ਹਿਮੰਤਾ ਬਿਸਵਾ, ਕਈ ਥਾਵਾਂ ਦੇ ਨਾਂ ਬਦਲੇ ਜਾਣਗੇ

ਮੁੱਖ ਮੰਤਰੀ ਨੇ ਟਵਿੱਟਰ ਤੇ ਲਿਖਿਆ, "ਨਾਮ ਵਿੱਚ ਬਹੁਤ ਕੁਝ ਹੈ। ਕਿਸੇ ਸ਼ਹਿਰ, ਕਸਬੇ ਜਾਂ ਪਿੰਡ ਦਾ ਨਾਂ ਉਸ ਦੇ ਸੱਭਿਆਚਾਰ, ਪਰੰਪਰਾ ਅਤੇ ਸਭਿਅਤਾ ਨੂੰ ਦਰਸਾਉਂਦਾ ਹੈ।
ਅਸਾਮ 'ਚ ਯੋਗੀ ਮਾਡਲ ਅਪਣਾਏਗਾ ਹਿਮੰਤਾ ਬਿਸਵਾ, ਕਈ ਥਾਵਾਂ ਦੇ ਨਾਂ ਬਦਲੇ ਜਾਣਗੇ

ਹਿਮੰਤਾ ਬਿਸਵਾ ਸਰਮਾ ਕੁਝ ਦਿਨਾਂ ਤੋਂ ਆਪਣੇ ਬਿਆਨ ਨੂੰ ਲੈਕੇ ਚਰਚਾ ਵਿਚ ਹਨ। ਉਹ ਬਿਆਨ ਚਾਹੇ ਰਾਹੁਲ ਗਾਂਧੀ ਨੂੰ ਲੈਕੇ ਹੋਣ ਜਾਂ ਯੋਗੀ ਮਾਡਲ ਬਾਰੇ ਹੋਣ। ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉੱਤਰ-ਪੂਰਬੀ ਰਾਜ ਦੇ ਸੱਭਿਆਚਾਰ ਅਤੇ ਪਰੰਪਰਾਵਾਂ ਦੇ ਮੁਤਾਬਕ ਸੂਬੇ ਦੀਆਂ ਕਈ ਥਾਵਾਂ ਦੇ ਨਾਂ ਬਦਲੇ ਜਾਣਗੇ।

ਮੁੱਖ ਮੰਤਰੀ ਨੇ ਟਵਿੱਟਰ 'ਤੇ ਲਿਖਿਆ, "ਨਾਮ ਵਿੱਚ ਬਹੁਤ ਕੁਝ ਹੈ। ਕਿਸੇ ਸ਼ਹਿਰ, ਕਸਬੇ ਜਾਂ ਪਿੰਡ ਦਾ ਨਾਂ ਉਸ ਦੇ ਸੱਭਿਆਚਾਰ, ਪਰੰਪਰਾ ਅਤੇ ਸਭਿਅਤਾ ਨੂੰ ਦਰਸਾਉਂਦਾ ਹੈ।"ਸਰਮਾ ਨੇ ਦੱਸਿਆ ਕਿ ਅਸਾਮ ਵਿੱਚ ਇੱਕ ਪੋਰਟਲ ਸ਼ੁਰੂ ਕੀਤਾ ਜਾਵੇਗਾ ਤਾਂ ਜੋ ਨਾਮ ਬਦਲਣ ਬਾਰੇ ਸੁਝਾਅ ਮੰਗੇ ਜਾ ਸਕਣ ਜੋ "ਸਾਡੀ ਸਭਿਅਤਾ, ਸੰਸਕ੍ਰਿਤੀ ਦੇ ਉਲਟ ਅਤੇ ਕਿਸੇ ਵੀ ਜਾਤੀ ਜਾਂ ਭਾਈਚਾਰੇ ਲਈ ਅਪਮਾਨਜਨਕ" ਹੈ।

ਤੁਹਾਨੂੰ ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਵੀ ਆਪਣੇ ਸੂਬੇ ਦੇ ਕੁਝ ਸ਼ਹਿਰਾਂ ਦੇ ਨਾਂ ਬਦਲੇ ਹਨ। ਉਦਾਹਰਣ ਵਜੋਂ, ਇਲਾਹਾਬਾਦ ਹੁਣ ਪ੍ਰਯਾਗਰਾਜ ਵਜੋਂ ਜਾਣਿਆ ਜਾਂਦਾ ਹੈ।ਇਸ ਤੋਂ ਪਹਿਲਾਂ ਅਸਾਮ ਦੇ ਮੁੱਖ ਮੰਤਰੀ ਨੇ ਗੁਹਾਟੀ ਵਿੱਚ ਦੂਜੇ ਮੈਡੀਕਲ ਕਾਲਜ ਦੇ ਭੂਮੀਪੂਜਨ ਮੌਕੇ ਬੋਲਦਿਆਂ ਕਿਹਾ ਸੀ ਕਿ ਕਾਲਾਫਰ ਅਤੇ ਆਸਾਮ ਦੇ ਹੋਰ ਕਸਬਿਆਂ ਅਤੇ ਪਿੰਡਾਂ ਸਮੇਤ ਕੁਝ ਸਥਾਨਾਂ ਦੇ ਨਾਮ ਬਦਲੇ ਜਾਣਗੇ।

ਅਸਾਮ ਵਿੱਚ ਬਹੁਤ ਸਾਰੇ ਸਥਾਨਾਂ ਦੇ ਨਾਮ ਹਨ ਜੋ ਲੋਕ ਬੋਲਣ ਵਿੱਚ ਅਰਾਮਦੇਹ ਨਹੀਂ ਹਨ ਅਤੇ ਕੁਝ ਭਾਈਚਾਰਿਆਂ ਲਈ ਅਪਮਾਨਜਨਕ ਲੱਗਦੇ ਹਨ। ਇਸ ਲਈ, ਇਹਨਾਂ ਨੂੰ ਬਦਲਣ ਦੀ ਲੋੜ ਹੈ। ਸਰਮਾ ਨੇ ਇਹ ਗੱਲ ਚਾਹ ਕਬੀਲੇ ਦੇ ਭਾਈਚਾਰੇ ਨਾਲ ਮੁਲਾਕਾਤ ਤੋਂ ਬਾਅਦ ਕੀਤੀ, ਜਿਨ੍ਹਾਂ ਨੇ ਨਾਮ ਬਦਲਣ ਦੀ ਬੇਨਤੀ ਕੀਤੀ ਸੀ। ਮੁੱਖ ਮੰਤਰੀ ਨੇ ਬਾਅਦ ਵਿੱਚ ਸਪੱਸ਼ਟ ਕੀਤਾ ਕਿ ਅਸਾਮ ਵਿੱਚ ਰਾਸ਼ਟਰੀ ਪਾਰਕਾਂ ਦਾ ਨਾਮ ਸਿਆਸੀ ਨੇਤਾਵਾਂ ਦੇ ਨਾਂ ਤੇ ਰੱਖਣ ਦੀ ਕੋਈ ਪਰੰਪਰਾ ਨਹੀਂ ਸੀ, ਪਰ ਕਾਂਗਰਸ ਨੇ 2000 ਦੇ ਦਹਾਕੇ ਦੇ ਸ਼ੁਰੂ ਵਿੱਚ ਇਸ ਪਰੰਪਰਾ ਨੂੰ ਤੋੜ ਦਿੱਤਾ ਸੀ।

Related Stories

No stories found.
logo
Punjab Today
www.punjabtoday.com