ਪੰਜਾਬ ਕਾਂਗਰਸ ਵਿੱਚ ਮਾਲਵਿਕਾ ਅਤੇ 26 ਵਿਧਾਇਕਾਂ ਦੇ ਨਾਂ ਤੇ ਬਣੀ ਸਹਿਮਤੀ

ਨਵਜੋਤ ਸਿੱਧੂ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜਨ ਜਾ ਰਹੇ ਹਨ, ਪਰ ਇਹ ਵੀ ਚਰਚਾ ਹੈ ਕਿ ਉਥੋਂ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਵੀ ਚੋਣ ਲੜ ਸਕਦੀ ਹੈ।
ਪੰਜਾਬ ਕਾਂਗਰਸ ਵਿੱਚ ਮਾਲਵਿਕਾ ਅਤੇ 26 ਵਿਧਾਇਕਾਂ ਦੇ ਨਾਂ ਤੇ ਬਣੀ ਸਹਿਮਤੀ

ਪੰਜਾਬ ਵਿਧਾਨਸਭਾ ਚੋਣਾਂ ਵਿੱਚ ਘੱਟ ਸਮਾਂ ਰਹਿ ਗਿਆ ਹੈ। ਸਾਰੀ ਹੀ ਸਿਆਸੀ ਪਾਰਟੀਆਂ ਆਪਣੇ ਉਮੀਦਵਾਰ ਜਲਦੀ ਜਲਦੀ ਐਲਾਨ ਕਰ ਰਹੀਆਂ ਹਨ, ਤਾਕਿ ਉਨ੍ਹਾਂ ਨੂੰ ਚੋਣਾਂ ਦੀ ਤਿਆਰੀ ਵਿੱਚ ਜ਼ਿਆਦਾ ਸਮਾਂ ਮਿਲ ਸਕੇ।ਪੰਜਾਬ ਵਿਧਾਨ ਸਭਾ ਚੋਣਾਂ ਲਈ ਟਿਕਟਾਂ ਦੀ ਵੰਡ ਨੂੰ ਲੈ ਕੇ ਕਾਂਗਰਸ ਵਿੱਚ ਮੰਥਨ ਚੱਲ ਰਿਹਾ ਹੈ।

ਇਸ ਦੇ ਲਈ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ (ਸੀਈਸੀ) ਦੀ ਮੀਟਿੰਗ ਹੋ ਰਹੀ ਹੈ। ਬੈਠਕ ਦੀ ਅਗਵਾਈ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਕਰ ਰਹੀ ਹੈ।ਮੁੱਢਲੀ ਜਾਣਕਾਰੀ ਅਨੁਸਾਰ ਪਹਿਲੇ ਪੜਾਅ ਵਿੱਚ 26 ਵਿਧਾਇਕਾਂ ਸਮੇਤ 30 ਨਾਵਾਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਮੋਗਾ ਸੀਟ ਤੋਂ ਮਾਲਵਿਕਾ ਸੂਦ ਦਾ ਨਾਂ ਵੀ ਸ਼ਾਮਲ ਹੈ। ਮੀਟਿੰਗ 'ਚ ਚੰਨੀ ਅਤੇ ਸਿੱਧੂ ਦੇ ਤਾਜ਼ਾ ਬਿਆਨਾਂ ਤੋਂ ਬਾਅਦ ਮੁੱਖ ਮੰਤਰੀ ਦੇ ਚਿਹਰੇ 'ਤੇ ਵੀ ਚਰਚਾ ਹੋਈ ਹੈ।

ਪੰਜਾਬ ਕਾਂਗਰਸ ਦੀ ਚੋਣ ਪ੍ਰਚਾਰ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਵਿਦੇਸ਼ ਤੋਂ ਮੀਟਿੰਗ ਨੂੰ ਸੰਬੋਧਨ ਕੀਤਾ।ਇਸ ਦੇ ਨਾਲ ਹੀ ਕਾਂਗਰਸ ਦੇ ਕਰੀਬ 17 ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਜਾਣੀਆਂ ਤੈਅ ਹਨ। ਕਾਂਗਰਸ 77 'ਚੋਂ 60 ਵਿਧਾਇਕਾਂ 'ਤੇ ਭਰੋਸਾ ਕਰਦੀ ਨਜ਼ਰ ਆ ਸਕਦੀ ਹੈ। ਹਾਲਾਂਕਿ ਪਹਿਲੇ ਪੜਾਅ 'ਚ ਸਾਰਿਆਂ ਦੇ ਨਾਂ ਐਲਾਨੇ ਜਾਣ ਦੀ ਸੰਭਾਵਨਾ ਘੱਟ ਹੈ।

ਪਹਿਲੀ ਸੂਚੀ ਵਿੱਚ ਮਾਲਵਿਕਾ ਸੂਦ, ਸਿੱਧੂ ਮੂਸੇਵਾਲਾ ਸਮੇਤ 60 ਤੋਂ 70 ਸੀਟਾਂ ਦੇ ਨਾਂ ਐਲਾਨੇ ਜਾ ਸਕਦੇ ਹਨ।ਇਹ ਵੀ ਚਰਚਾ ਹੈ ਕਿ ਕਾਂਗਰਸ ਦਿੱਗਜਾਂ ਦੇ ਚਿਹਰਿਆਂ ਦਾ ਐਲਾਨ ਕਰਨ ਲਈ ਕੁਝ ਸਮਾਂ ਇੰਤਜ਼ਾਰ ਕਰ ਸਕਦੀ ਹੈ ਤਾਂ ਜੋ ਕਾਂਗਰਸ ਇਸ ਮਾਮਲੇ ਵਿੱਚ ਚਰਚਾ ਵਿੱਚ ਰਹੇ। ਇਸ ਤੋਂ ਇਲਾਵਾ ਫਿਲਹਾਲ ਚਮਕੌਰ ਸਾਹਿਬ ਤੋਂ ਸੀ.ਐਮ ਚਰਨਜੀਤ ਚੰਨੀ ਚੋਣ ਲੜਨ ਵਾਲੇ ਹਨ ਪਰ ਜਲੰਧਰ ਦੀ ਆਦਮਪੁਰ ਸੀਟ ਤੋਂ ਵੀ ਉਨ੍ਹਾਂ ਦਾ ਨਾਂ ਚਰਚਾ 'ਚ ਹੈ।

ਨਵਜੋਤ ਸਿੱਧੂ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜਨ ਜਾ ਰਹੇ ਹਨ, ਪਰ ਇਹ ਵੀ ਚਰਚਾ ਹੈ ਕਿ ਉਥੋਂ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਵੀ ਚੋਣ ਲੜ ਸਕਦੀ ਹੈ। ਅਜਿਹੇ 'ਚ ਪਟਿਆਲਾ 'ਚ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਕਿਸੇ ਵੀ ਦਿੱਗਜ ਨੇਤਾ ਦੇ ਖਿਲਾਫ ਸਿੱਧੂ ਨੂੰ ਮੈਦਾਨ 'ਚ ਉਤਾਰਿਆ ਜਾ ਸਕਦਾ ਹੈ।

ਸੀਈਸੀ ਦੀ ਮੀਟਿੰਗ ਵਿੱਚ ਰਾਹੁਲ ਗਾਂਧੀ, ਏ ਕੇ ਐਂਟਨੀ, ਅੰਬਿਕਾ ਸੋਨੀ, ਕੇਸੀ ਵੇਣੂਗੋਪਾਲ, ਗਿਰਿਜਾ ਵਿਆਸ, ਜਨਾਰਦਨ ਦਿਵੇਦੀ, ਮੁਕੁਲ ਵਾਸਨਿਕ, ਵੀਰੱਪਾ ਮੋਇਲੀ, ਮੋਹਸੀਨਾ ਕਿਦਵਈ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਪ੍ਰਤਾਪ ਬਾਜਵਾ ਵੀ ਮੌਜੂਦ ਸਨ।

Related Stories

No stories found.
logo
Punjab Today
www.punjabtoday.com