ਔਰਤ ਬੱਚੇ ਪੈਦਾ ਕਰਨ ਵਾਲੀ ਫੈਕਟਰੀ ਨਹੀਂ, ਸਿਰਫ਼ ਦੋ ਬੱਚੇ ਪੈਦਾ ਕਰੋ : ਹਿਮੰਤ

ਹਿਮੰਤ ਬਿਸਵਾ ਸਰਮਾ ਨੇ ਕਿਹਾ, ਔਰਤਾਂ ਬੱਚੇ ਪੈਦਾ ਕਰਨ ਦੀ ਮਸ਼ੀਨ ਨਹੀਂ ਹੈ। ਅਜਮਲ ਵੋਟ ਬੈਂਕ ਲਈ ਇਕ ਵਰਗ ਨੂੰ ਖੁਸ਼ ਕਰਨ ਲਈ ਅਜਿਹੇ ਬਿਆਨ ਦੇ ਰਹੇ ਹਨ।
ਔਰਤ ਬੱਚੇ ਪੈਦਾ ਕਰਨ ਵਾਲੀ ਫੈਕਟਰੀ ਨਹੀਂ, ਸਿਰਫ਼ ਦੋ ਬੱਚੇ ਪੈਦਾ ਕਰੋ : ਹਿਮੰਤ

ਹਿਮੰਤ ਬਿਸਵਾ ਸਰਮਾ ਨੂੰ ਉਨ੍ਹਾਂ ਦੇ ਬੇਬਾਕ ਅੰਦਾਜ਼ ਲਈ ਜਾਣਿਆ ਜਾਂਦਾ ਹੈ। ਅਸਾਮ ਦੇ ਮੁੱਖ ਮੰਤਰੀ ਨੇ ਆਲ ਯੂਨੀਅਨ ਯੂਨਾਈਟਿਡ ਡੈਮੋਕ੍ਰੇਟਿਕ ਫਰੰਟ (ਏ.ਆਈ.ਯੂ.ਡੀ.ਐੱਫ.) ਦੇ ਪ੍ਰਧਾਨ ਮੌਲਾਨਾ ਬਦਰੂਦੀਨ ਅਜਮਲ ਦੀ ਹਿੰਦੂਆਂ ਖਿਲਾਫ ਵਿਵਾਦਿਤ ਟਿੱਪਣੀ 'ਤੇ ਪਲਟਵਾਰ ਕੀਤਾ ਹੈ।

ਹਿਮੰਤ ਬਿਸਵਾ ਸਰਮਾ ਨੇ ਕਿਹਾ- ਔਰਤਾਂ ਬੱਚੇ ਪੈਦਾ ਕਰਨ ਦੀ ਮਸ਼ੀਨ ਨਹੀਂ ਹਨ। ਅਜਮਲ ਵੋਟ ਬੈਂਕ ਲਈ ਇਕ ਵਰਗ ਨੂੰ ਖੁਸ਼ ਕਰਨ ਲਈ ਅਜਿਹੇ ਬਿਆਨ ਦੇ ਰਹੇ ਹਨ। ਹਿਮੰਤ ਬਿਸਵਾ ਸਰਮਾ ਨੇ ਕਿਹਾ ਕਿ ਬਦਰੂਦੀਨ ਅਜਮਲ ਨੇ ਕਿਹਾ ਸੀ ਕਿ ਔਰਤਾਂ ਨੂੰ ਵੱਧ ਤੋਂ ਵੱਧ ਬੱਚੇ ਪੈਦਾ ਕਰਦੇ ਰਹਿਣਾ ਚਾਹੀਦਾ ਹੈ, ਪਰ ਮੈਂ ਕਹਿੰਦਾ ਹਾਂ ਕਿ ਜੇਕਰ ਔਰਤਾਂ ਜ਼ਿਆਦਾ ਬੱਚਿਆਂ ਨੂੰ ਜਨਮ ਦੇਣ ਤਾਂ ਅਜਮਲ ਨੂੰ ਬੱਚਿਆਂ ਦੇ ਵੱਡੇ ਹੋਣ ਤੱਕ ਉਨ੍ਹਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ ।

ਸੀਐੱਮ ਹਿਮੰਤ ਬਿਸਵਾ ਸਰਮਾ ਨੇ ਕਿਹਾ- 'ਮੈਂ ਆਪਣੀਆਂ ਮੁਸਲਿਮ ਭੈਣਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਬਦਰੂਦੀਨ ਦੀ ਗੱਲ ਨਾ ਸੁਣਨ ਅਤੇ ਦੋ ਤੋਂ ਵੱਧ ਬੱਚੇ ਪੈਦਾ ਨਾ ਕਰਨ । ਜੇਕਰ ਕੋਈ ਔਰਤ ਕਈ ਬੱਚਿਆਂ ਨੂੰ ਜਨਮ ਦਿੰਦੀ ਹੈ ਤਾਂ ਇਸ ਦਾ ਸਰੀਰਕ ਤੌਰ 'ਤੇ ਉਸ 'ਤੇ ਅਸਰ ਪਵੇਗਾ, ਨਾ ਸਿਰਫ ਇਸ ਦਾ ਅਸਰ ਸਾਡੇ ਸਮਾਜ 'ਤੇ ਵੀ ਪਵੇਗਾ ਅਤੇ ਆਸਾਮ ਤਬਾਹ ਹੋ ਜਾਵੇਗਾ।

ਅਸਾਮ ਜਾਤੀ ਪ੍ਰੀਸ਼ਦ (ਏਜੇਪੀ) ਨੇ ਧੂਬਰੀ ਦੇ ਸੰਸਦ ਮੈਂਬਰ ਬਦਰੂਦੀਨ ਵਿਰੁੱਧ ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਸ਼ਿਕਾਇਤਾਂ ਦਰਜ ਕਰਵਾਈਆਂ ਹਨ, ਜਦੋਂ ਕਿ ਤ੍ਰਿਣਮੂਲ ਕਾਂਗਰਸ ਦੇ ਯੂਥ ਵਿੰਗ ਨੇ ਵੀ ਸ਼ਨੀਵਾਰ ਨੂੰ ਇਸ ਮਾਮਲੇ ਵਿੱਚ ਪੁਲਿਸ ਨੂੰ ਇੱਕ ਲਿਖਤੀ ਬਿਆਨ ਦਿੱਤਾ ਹੈ। ਭਾਜਪਾ ਨੇ ਵੀ ਇਸ ਮਾਮਲੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।

ਪਿੱਛਲੇ ਦਿਨੀ ਅਜਮਲ ਨੇ ਕਿਹਾ ਸੀ- ਬੱਚਿਆਂ ਦੇ ਮਾਮਲੇ 'ਚ ਹਿੰਦੂਆਂ ਨੂੰ ਮੁਸਲਮਾਨਾਂ ਦਾ ਫਾਰਮੂਲਾ ਅਪਣਾਉਣਾ ਚਾਹੀਦਾ ਹੈ। ਬੱਚਿਆਂ ਦਾ ਵਿਆਹ ਛੋਟੀ ਉਮਰ ਵਿੱਚ ਹੀ ਕਰ ਦੇਣਾ ਚਾਹੀਦਾ ਹੈ। ਮੁਸਲਿਮ ਨੌਜਵਾਨ 20 ਤੋਂ 22 ਸਾਲ ਦੀ ਉਮਰ ਵਿੱਚ ਅਤੇ ਮੁਸਲਿਮ ਔਰਤਾਂ 18 ਸਾਲ ਦੀ ਉਮਰ ਵਿੱਚ ਵਿਆਹ ਕਰਵਾਉਂਦੇ ਹਨ, ਜੋ ਕਿ ਸੰਵਿਧਾਨਕ ਹੈ। ਹਿੰਦੂ ਵਿਆਹ ਤੋਂ ਪਹਿਲਾਂ ਇੱਕ, ਦੋ ਜਾਂ ਤਿੰਨ ਨਜਾਇਜ਼ ਪਤਨੀਆਂ ਰੱਖਦੇ ਹਨ। ਉਹ ਬੱਚਿਆਂ ਨੂੰ ਜਨਮ ਨਹੀਂ ਦਿੰਦੇ, ਆਪਣੇ ਆਪ ਦਾ ਅਨੰਦ ਲੈਂਦੇ ਹਨ ਅਤੇ ਪੈਸੇ ਦੀ ਬਚਤ ਕਰਦੇ ਹਨ।

ਅਜਮਲ ਦੇ ਬਿਆਨ ਤੋਂ ਬਾਅਦ ਭਾਜਪਾ ਨੇਤਾ ਸਮ੍ਰਿਤੀ ਇਰਾਨੀ ਸਮੇਤ ਕਈ ਵੱਡੇ ਨੇਤਾਵਾਂ ਨੇ ਉਨ੍ਹਾਂ 'ਤੇ ਤਿੱਖੇ ਹਮਲੇ ਕੀਤੇ। ਇਰਾਨੀ ਨੇ ਕਿਹਾ ਕਿ ਲੜਕੀ ਕਿਸੇ ਵੀ ਧਰਮ ਦੀ ਹੋ ਸਕਦੀ ਹੈ। ਇਸ ਤਰ੍ਹਾਂ ਦੀ ਟਿੱਪਣੀ ਸਹੀ ਨਹੀਂ ਹੈ। ਜੇਕਰ ਅਜਮਲ ਆਪਣੇ ਧਰਮ ਦੀ ਧੀ ਦਾ ਇਸ ਤਰ੍ਹਾਂ ਅਪਮਾਨ ਕਰ ਰਿਹਾ ਹੈ ਤਾਂ ਸੋਚਣ ਵਾਲੀ ਗੱਲ ਹੈ।

Related Stories

No stories found.
logo
Punjab Today
www.punjabtoday.com