ਦੁਬਈ ਦੇ ਹਿੰਦੂਆਂ ਨੂੰ ਦੁਸਹਿਰੇ 'ਤੇ ਤੋਹਫਾ,ਸ਼ਾਨਦਾਰ ਮੰਦਰ ਦਾ ਉਦਘਾਟਨ

ਇਸ ਮੰਦਿਰ ਵਿੱਚ ਦਾਖਲ ਹੋਣ ਲਈ ਪਹਿਲਾਂ ਤੋਂ ਬੁਕਿੰਗ ਦੀ ਲੋੜ ਹੁੰਦੀ ਹੈ। ਇਸਦੇ ਲਈ QR ਕੋਡ ਆਧਾਰਿਤ ਬੁਕਿੰਗ ਸਿਸਟਮ ਤਿਆਰ ਕੀਤਾ ਗਿਆ ਹੈ।
ਦੁਬਈ ਦੇ ਹਿੰਦੂਆਂ ਨੂੰ ਦੁਸਹਿਰੇ 'ਤੇ ਤੋਹਫਾ,ਸ਼ਾਨਦਾਰ ਮੰਦਰ ਦਾ ਉਦਘਾਟਨ

ਦੁਬਈ 'ਚ ਰਹਿੰਦੇ ਹਿੰਦੂਆਂ ਲਈ ਦੁਸਹਿਰੇ 'ਤੇ ਚੰਗੀ ਖਬਰ ਆ ਰਹੀ ਹੈ, ਰਾਮ ਨੌਮੀ ਦੇ ਮੌਕੇ 'ਤੇ ਦੁਬਈ 'ਚ ਰਹਿੰਦੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਵੱਡਾ ਤੋਹਫਾ ਮਿਲਣ ਵਾਲਾ ਹੈ। ਦੁਬਈ ਦੇ ਜਬੇਲ ਅਲੀ ਇਲਾਕੇ ਵਿੱਚ ਦੁਸਹਿਰੇ ਤੋਂ ਇੱਕ ਦਿਨ ਪਹਿਲਾਂ ਹਿੰਦੂ ਮੰਦਰ ਦਾ ਉਦਘਾਟਨ ਹੋਣਾ ਹੈ। ਇਹ ਵਿਸ਼ਾਲ ਮੰਦਰ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਤਿਆਰ ਕੀਤਾ ਗਿਆ ਹੈ।

ਖਲੀਜ ਟਾਈਮਜ਼ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਹੈ, ਕਿ ਇਹ ਮੰਦਰ ਸਿੰਧੀ ਗੁਰੂ ਦਰਬਾਰ ਮੰਦਿਰ ਦਾ ਵਿਸਤਾਰ ਹੈ, ਜੋ ਸੰਯੁਕਤ ਅਰਬ ਅਮੀਰਾਤ ਦਾ ਸਭ ਤੋਂ ਪੁਰਾਣਾ ਹਿੰਦੂ ਮੰਦਰ ਹੈ। ਇਸ ਮੰਦਰ ਦਾ ਨੀਂਹ ਪੱਥਰ 2020 ਵਿੱਚ ਰੱਖਿਆ ਗਿਆ ਸੀ। ਇਸ ਦੇ ਨਿਰਮਾਣ ਨਾਲ ਹਿੰਦੂ ਭਾਈਚਾਰੇ ਦਾ ਦਹਾਕਿਆਂ ਪੁਰਾਣਾ ਸੁਪਨਾ ਪੂਰਾ ਹੋਵੇਗਾ, ਜੋ ਇਲਾਕੇ 'ਚ ਮੰਦਰ ਬਣਾਉਣ ਲਈ ਤਰਸ ਰਹੇ ਸਨ।

ਗਲਫ ਨਿਊਜ਼ ਦੀ ਰਿਪੋਰਟ ਮੁਤਾਬਕ 5 ਅਕਤੂਬਰ ਤੋਂ ਆਮ ਲੋਕਾਂ ਨੂੰ ਇਸ ਮੰਦਰ ਦੇ ਦਰਸ਼ਨਾਂ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਮੰਦਰ ਵਿੱਚ ਕੁੱਲ 16 ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਹਨ। ਹਿੰਦੂਆਂ ਸਮੇਤ ਕਿਸੇ ਵੀ ਧਰਮ ਨੂੰ ਮੰਨਣ ਵਾਲੇ ਲੋਕਾਂ ਨੂੰ ਮੰਦਰ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਹੋਵੇਗੀ। ਇਹ ਮੰਦਰ ਅਣਅਧਿਕਾਰਤ ਤੌਰ 'ਤੇ 1 ਸਤੰਬਰ ਨੂੰ ਹੀ ਖੋਲ੍ਹਿਆ ਗਿਆ ਸੀ। ਉਦੋਂ ਤੋਂ, ਹਜ਼ਾਰਾਂ ਲੋਕ ਇਸ ਦੇ ਡਿਜ਼ਾਈਨ ਅਤੇ ਸੁੰਦਰਤਾ ਦੀ ਪ੍ਰਸ਼ੰਸਾ ਕਰਨ ਲਈ ਮੰਦਰ ਦਾ ਦੌਰਾ ਕਰ ਚੁੱਕੇ ਹਨ।

ਇਸ ਮੰਦਰ ਦੇ ਨਿਰਮਾਣ ਵਿਚ ਸਫੈਦ ਸੰਗਮਰਮਰ ਦੇ ਪੱਥਰ ਦੀ ਭਰਪੂਰ ਵਰਤੋਂ ਕੀਤੀ ਗਈ ਹੈ। ਛੱਤ 'ਤੇ ਘੰਟੀਆਂ ਲਗਾਈਆਂ ਗਈਆਂ ਹਨ ਅਤੇ ਇਸ ਨੂੰ ਅਰਬੀ ਅਤੇ ਹਿੰਦੂ ਜਿਓਮੈਟ੍ਰਿਕ ਡਿਜ਼ਾਈਨ ਨਾਲ ਡਿਜ਼ਾਈਨ ਕੀਤਾ ਗਿਆ ਹੈ। ਇਸ ਮੰਦਿਰ ਵਿੱਚ ਦਾਖਲ ਹੋਣ ਲਈ ਪਹਿਲਾਂ ਤੋਂ ਬੁਕਿੰਗ ਦੀ ਲੋੜ ਹੁੰਦੀ ਹੈ। ਇਸਦੇ ਲਈ QR ਕੋਡ ਆਧਾਰਿਤ ਬੁਕਿੰਗ ਸਿਸਟਮ ਤਿਆਰ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਵੈੱਬਸਾਈਟ 'ਤੇ ਜਾ ਕੇ ਵੀ ਬੁਕਿੰਗ ਕਰਵਾਈ ਜਾ ਸਕਦੀ ਹੈ। ਇਸ ਮੰਦਰ ਵਿੱਚ ਪਹਿਲੇ ਦਿਨ ਤੋਂ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆ ਚੁੱਕੇ ਹਨ। ਖਾਸ ਕਰਕੇ ਹਫਤਾਵਾਰੀ ਛੁੱਟੀਆਂ ਦੇ ਮੌਕੇ 'ਤੇ ਲੋਕ ਇੱਥੇ ਆਉਂਦੇ ਰਹੇ ਹਨ। ਮੰਦਰ ਦੇ ਮੁੱਖ ਗੁੰਬਦ 'ਤੇ, ਇੱਕ 3D ਪ੍ਰਿੰਟਿਡ ਗੁਲਾਬੀ ਕਮਲ ਝਲਕਦਾ ਹੈ। ਪ੍ਰਾਰਥਨਾ ਹਾਲ ਵਿਚ ਜ਼ਿਆਦਾਤਰ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਸਥਾਪਿਤ ਕੀਤੀਆਂ ਗਈਆਂ ਹਨ। ਮੰਦਰ ਵਿੱਚ ਪ੍ਰਵੇਸ਼ ਕਰਨ ਦਾ ਸਮਾਂ ਸਵੇਰੇ 6:30 ਵਜੇ ਤੋਂ ਰਾਤ 8 ਵਜੇ ਤੱਕ ਨਿਰਧਾਰਿਤ ਕੀਤਾ ਗਿਆ ਹੈ। ਹਰ ਰੋਜ਼ 1 ਹਜ਼ਾਰ ਤੋਂ 1200 ਲੋਕ ਆਸਾਨੀ ਨਾਲ ਇਸ ਮੰਦਰ ਦੇ ਦਰਸ਼ਨ ਕਰ ਸਕਦੇ ਹਨ।

Related Stories

No stories found.
logo
Punjab Today
www.punjabtoday.com