ਗ੍ਰਹਿ ਮੰਤਰਾਲੇ ਦੇ ਨਿਰਦੇਸ਼, ਅੰਜਲੀ ਦੇ ਦੋਸ਼ੀਆਂ 'ਤੇ ਲੱਗੇਗੀ ਕਤਲ ਦੀ ਧਾਰਾ

ਪੁਲਿਸ ਦੀ ਪੁੱਛਗਿੱਛ 'ਚ ਦੋਸ਼ੀਆਂ ਨੇ ਇਹ ਵੀ ਮੰਨਿਆ ਕਿ ਉਨ੍ਹਾਂ ਨੂੰ ਅੰਜਲੀ ਦੇ ਕਾਰ ਹੇਠਾਂ ਫਸੇ ਹੋਣ ਬਾਰੇ ਪਤਾ ਸੀ।
ਗ੍ਰਹਿ ਮੰਤਰਾਲੇ ਦੇ ਨਿਰਦੇਸ਼, ਅੰਜਲੀ ਦੇ ਦੋਸ਼ੀਆਂ 'ਤੇ ਲੱਗੇਗੀ ਕਤਲ ਦੀ ਧਾਰਾ

ਅੰਜਲੀ ਕਤਲ ਕਾਂਡ ਨੂੰ ਲੈ ਕੇ ਗ੍ਰਹਿ ਮੰਤਰਾਲੇ ਨੇ ਸਖਤ ਆਦੇਸ਼ ਦਿਤੇ ਹਨ। ਦਿੱਲੀ ਦੇ ਕਾਂਝਵਾਲਾ 'ਚ ਅੰਜਲੀ ਹਾਦਸੇ ਦੇ ਦੋਸ਼ੀਆਂ 'ਤੇ ਹੱਤਿਆ ਦਾ ਦੋਸ਼ ਲਗਾਇਆ ਜਾਵੇਗਾ। ਗ੍ਰਹਿ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਦਿੱਲੀ ਪੁਲਿਸ ਨੂੰ ਇਸ ਮਾਮਲੇ ਵਿੱਚ ਧਾਰਾ 302 ਜੋੜਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ 3 ਪੀਸੀਆਰ ਵੈਨਾਂ ਅਤੇ 2 ਪੋਕਟ ਵਿੱਚ ਡਿਊਟੀ 'ਤੇ ਤਾਇਨਾਤ 11 ਪੁਲੀਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਮੰਤਰਾਲੇ ਨੇ ਜਾਂਚ ਵਿੱਚ ਢਿੱਲ ਵਰਤਣ ਲਈ ਦਿੱਲੀ ਦੇ ਡੀਸੀਪੀ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਹੈ। ਦਿੱਲੀ ਪੁਲਿਸ ਦੀ ਸੀਨੀਅਰ ਅਧਿਕਾਰੀ ਸ਼ਾਲਿਨੀ ਸਿੰਘ ਨੇ ਮਾਮਲੇ ਦੀ ਜਾਂਚ ਰਿਪੋਰਟ ਗ੍ਰਹਿ ਮੰਤਰਾਲੇ ਨੂੰ ਸੌਂਪ ਦਿੱਤੀ ਹੈ। ਇਸ ਤੋਂ ਬਾਅਦ ਮੰਤਰਾਲੇ ਨੇ ਪੁਲਿਸ ਨੂੰ ਇਹ ਨਿਰਦੇਸ਼ ਦਿੱਤੇ ਹਨ।

ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਕੋਈ ਹਾਦਸਾ ਨਹੀਂ, ਕਤਲ ਹੈ। ਮੁਲਜ਼ਮਾਂ ਨੂੰ ਪਤਾ ਸੀ ਕਿ ਕਾਰ ਦੇ ਹੇਠਾਂ ਕੋਈ ਫਸਿਆ ਹੋਇਆ ਹੈ, ਇਸ ਤੋਂ ਬਾਅਦ ਵੀ ਉਨ੍ਹਾਂ ਨੇ ਕਾਰ ਨਹੀਂ ਰੋਕੀ। ਪੁਲਸ ਦੀ ਪੁੱਛਗਿੱਛ 'ਚ ਦੋਸ਼ੀਆਂ ਨੇ ਇਹ ਵੀ ਮੰਨਿਆ ਕਿ ਉਨ੍ਹਾਂ ਨੂੰ ਅੰਜਲੀ ਦੇ ਕਾਰ ਹੇਠਾਂ ਫਸੇ ਹੋਣ ਬਾਰੇ ਪਤਾ ਸੀ। ਮੁਲਜ਼ਮਾਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਉਨ੍ਹਾਂ ਨੇ ਕਈ ਵਾਰ ਕਾਰ ਦਾ ਯੂ-ਟਰਨ ਲਿਆ, ਕਿਉਂਕਿ ਉਹ ਬਹੁਤ ਡਰੇ ਹੋਏ ਸਨ।

ਮੀਡੀਆ ਰਿਪੋਰਟਾਂ ਮੁਤਾਬਕ ਉਸ ਨੇ ਇਹ ਵੀ ਮੰਨਿਆ ਹੈ, ਕਿ ਕਾਰ ਵਿੱਚ ਉੱਚੀ ਆਵਾਜ਼ ਵਿੱਚ ਸੰਗੀਤ ਵਜਾਉਣ ਦੀ ਕਹਾਣੀ ਝੂਠੀ ਸੀ। ਨਿਧੀ ਬਾਰੇ, ਆਗਰਾ ਵਿੱਚ ਉਸਦੇ ਵਕੀਲ, ਮੁਹੰਮਦ ਆਸਿਫ਼ ਆਜ਼ਾਦ ਨੇ ਦੱਸਿਆ ਕਿ ਨਿਧੀ ਭੰਗ ਦੀ ਤਸਕਰੀ ਦੇ ਮਾਮਲੇ ਵਿੱਚ ਪਿਛਲੇ 8 ਮਹੀਨਿਆਂ ਤੋਂ ਅਦਾਲਤ ਵਿੱਚ ਪੇਸ਼ ਨਹੀਂ ਹੋਈ। ਇੰਨਾ ਹੀ ਨਹੀਂ ਨਿਧੀ ਨੇ ਵਕੀਲ ਨਾਲ ਸੰਪਰਕ ਵੀ ਨਹੀਂ ਕੀਤਾ। ਨਿਧੀ ਨੂੰ ਜੀਆਰਪੀ ਨੇ ਆਗਰਾ ਵਿੱਚ ਗਾਂਜੇ ਦੀ ਤਸਕਰੀ ਕਰਦੇ ਹੋਏ ਫੜਿਆ ਸੀ।

ਦਿੱਲੀ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਜੀਆਰਪੀ ਨੇ ਇਸ ਦੇ ਰਿਕਾਰਡ ਦੀ ਤਲਾਸ਼ੀ ਲਈ। ਪਤਾ ਲੱਗਾ ਹੈ ਕਿ ਨਿਧੀ ਨੂੰ 6 ਦਸੰਬਰ 2020 ਨੂੰ ਆਗਰਾ ਕੈਂਟ ਸਟੇਸ਼ਨ ਤੋਂ ਫੜਿਆ ਗਿਆ ਸੀ। ਉਥੋਂ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ। ਹਾਦਸੇ ਦੇ ਸਮੇਂ ਅੰਜਲੀ ਦੇ ਨਾਲ ਨਿਧੀ ਵੀ ਸਕੂਟੀ 'ਤੇ ਸਵਾਰ ਸੀ। ਅੰਜਲੀ 31 ਦਸੰਬਰ ਦੀ ਰਾਤ ਕਰੀਬ 1.30 ਵਜੇ ਕਾਂਝਵਾਲਾ ਇਲਾਕੇ 'ਚ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਪੁਲਿਸ ਮੁਤਾਬਕ ਅੰਜਲੀ ਸਕੂਟੀ ਤੋਂ ਘਰ ਪਰਤ ਰਹੀ ਸੀ। ਜਿਸ ਦੌਰਾਨ ਕਾਰ ਸਵਾਰ 5 ਨੌਜਵਾਨਾਂ ਨੇ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਨੌਜਵਾਨ ਕਾਰ ਸਮੇਤ ਫਰਾਰ ਹੋ ਗਏ ਸਨ। ਅੰਜਲੀ ਕਾਰ ਦੇ ਹੇਠਾਂ ਦੱਬੀ ਹੋਈ ਸੀ, ਉਸ ਨੂੰ 12 ਕਿਲੋਮੀਟਰ ਤੱਕ ਘਸੀਟਿਆ ਗਿਆ।

Related Stories

No stories found.
logo
Punjab Today
www.punjabtoday.com