ਪੁਲਿਸ ਨੂੰ ਕਿਵੇਂ ਪਤਾ ਲੱਗਾ ਕਿ ਸ਼ਰਧਾ ਨੂੰ ਅਫਤਾਬ ਨੇ ਮਾਰਿਆ ਹੈ?

ਲਗਭਗ 6 ਮਹੀਨੇ ਪਹਿਲੇ ਮਰ ਚੁੱਕੀ ਸ਼ਰਧਾ ਦੀ ਗੁੰਮਸ਼ੁਦਗੀ ਦੀ ਰਿਪੋਰਟ 2 ਮਹੀਨੇ ਪਹਿਲਾਂ ਦਿੱਲੀ 'ਚ ਕਰਵਾਈ ਗਈ ਸੀ। ਜਿਸਦੀ ਇਨਵੈਸਟੀਗੇਸ਼ਨ 'ਚ ਆਫ਼ਤਾਬ ਬੜੀ ਚਲਾਕੀ ਨਾਲ ਸਾਥ ਵੀ ਦੇ ਰਿਹਾ ਸੀ।
ਪੁਲਿਸ ਨੂੰ ਕਿਵੇਂ ਪਤਾ ਲੱਗਾ ਕਿ ਸ਼ਰਧਾ ਨੂੰ ਅਫਤਾਬ ਨੇ ਮਾਰਿਆ ਹੈ?

ਅਫਤਾਬ ਪੂਨਾਵਾਲਾ, ਜਿਸ ਨੇ ਕਥਿਤ ਤੌਰ 'ਤੇ ਆਪਣੀ ਲਿਵ-ਇਨ ਪਾਰਟਨਰ ਸ਼ਰਧਾ ਵਾਕਰ ਦਾ ਕਤਲ ਕਰ ਦਿੱਤਾ ਸੀ ਅਤੇ ਉਸ ਦੇ ਟੁਕੜੇ-ਟੁਕੜੇ ਕਰ ਦਿੱਤੇ ਸਨ ਜੋ ਉਸ ਨੇ ਛੇ ਮਹੀਨੇ ਪਹਿਲਾਂ ਜੰਗਲ ਵਿਚ ਖਿਲਾਰ ਦਿੱਤੇ ਸਨ, ਆਖਰਕਾਰ ਕਤਲ ਦੇ ਦੋਸ਼ ਵਿਚ ਕਿਵੇਂ ਗ੍ਰਿਫਤਾਰ ਹੋਇਆ?

ਪੁਲਿਸ ਨੇ ਕਿਹਾ ਕਿ ਉਸਨੇ ਇੰਸਟਾਗ੍ਰਾਮ ਚੈਟਾਂ ਅਤੇ ਬੈਂਕ ਭੁਗਤਾਨਾਂ ਦਾ ਇੱਕ ਟ੍ਰੇਲ ਬਣਾਇਆ ਸੀ ਤਾਂ ਜੋ ਪੁਲਿਸ ਨੂੰ ਲੱਗੇ ਕਿ ਸ਼ਰਧਾ ਆਪਣੀ ਮਰਜੀ ਨਾਲ ਉਸਨੂੰ ਛੱਡ ਕੇ ਚਲੀ ਗਈ ਸੀ। ਪਰ ਇਸੇ ਟ੍ਰੇਲ ਨੇ ਉਸਨੂੰ ਉਲਟਾ ਕੇਸ 'ਚ ਫਸਾ ਦਿੱਤਾ।

ਆਉ ਦੱਸਦੇ ਹਾਂ ਇਸ ਕੇਸ ਨਾਲ ਜੁੜੀ ਕੜੀਆਂ?

ਮਾਮਲਾ ਸ਼ੁਰੂ ਹੁੰਦਾ ਹੈ ਸ਼ਰਧਾ ਵਾਲਕਰ ਦੇ ਪਿਤਾ ਦੀ FIR ਤੋਂ। ਉਹ ਪਿਛਲੇ ਮਹੀਨੇ ਮੁੰਬਈ ਨੇੜੇ ਵਸਈ ਵਿੱਚ ਪੁਲਿਸ ਕੋਲ ਗਏ ਅਤੇ FIR ਦਰਜ ਕਰਵਾਈ, ਜਿਸਤੋਂ ਆਫਤਾਬ ਪੂਨਾਵਾਲਾ ਨੂੰ 26 ਅਕਤੂਬਰ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ। ਆਫਤਾਬ ਨੇ ਪੁਲਿਸ ਨੂੰ ਦੱਸਿਆ ਕਿ ਉਹ 22 ਮਈ ਨੂੰ ਝਗੜੇ ਤੋਂ ਬਾਅਦ ਦਿੱਲੀ ਦੇ ਮਹਿਰੌਲੀ ਖੇਤਰ ਵਿੱਚ ਛੱਤਰਪੁਰ ਵਿੱਚ ਕਿਰਾਏ ਦਾ ਫਲੈਟ ਛੱਡ ਕੇ ਚਲੀ ਗਈ ਸੀ।

ਆਫਤਾਬ ਨੇ ਪੁਲਿਸ ਨੂੰ ਦੱਸਿਆ ਕਿ ਉਹ ਸਿਰਫ ਆਪਣਾ ਮੋਬਾਈਲ ਫੋਨ ਨਾਲ ਲੈ ਕੇ ਗਈ ਹੈ, ਕੱਪੜੇ ਅਤੇ ਹੋਰ ਸਮਾਨ ਗੁੱਸੇ 'ਚ ਛੱਡ ਗਈ। ਇਸ ਅਧਾਰ 'ਤੇ ਇਨਵੈਸਟੀਗੇਟਰਜ਼ ਨੇ ਫੋਨ ਦੀ ਗਤੀਵਿਧੀ, ਕਾਲ ਡਿਟੇਲਸ ਅਤੇ ਸਿਗਨਲ ਨੂੰ ਟਰੈਕ ਕੀਤਾ।

ਪੁਲਿਸ ਨੇ ਇਨਵੈਸਟੀਗੇਸ਼ਨ ਦੌਰਾਨ ਪਾਇਆ ਕਿ 22 ਤੋਂ 26 ਮਈ ਦੇ ਵਿਚਕਾਰ, 54,000 ਰੁਪਏ ਸ਼ਰਧਾ ਵਾਕਰ ਦੇ ਖਾਤੇ ਤੋਂ ਉਸ ਦੇ ਫੋਨ ਬੈਂਕਿੰਗ ਐਪ ਦੀ ਵਰਤੋਂ ਕਰਦੇ ਹੋਏ, ਆਫਤਾਬ ਪੂਨਾਵਾਲਾ ਦੇ ਖਾਤੇ ਵਿੱਚ ਟਰਾਂਸਫਰ ਕੀਤੇ ਗਏ ਸਨ। ਉਸ ਵੇਲੇ ਦੀ ਲੋਕੇਸ਼ਨ ਮਹਿਰੌਲੀ ਵਿੱਚ ਛਤਰਪੁਰ ਸੀ, ਜਿੱਥੇ ਉਹ ਇਕੱਠੇ ਰਹਿੰਦੇ ਸਨ। ਇਸ ਨਾਲ ਪੁਲਿਸ ਨੂੰ ਆਫਤਾਬ 'ਤੇ ਸ਼ੱਕ ਹੋਰ ਪੱਕਾ ਹੋ ਗਿਆ। ਕਿਉਂਕਿ ਉਸਨੇ ਪੁਲਿਸ ਨੂੰ ਦੱਸਿਆ ਸੀ ਕਿ ਉਹ 22 ਮਈ ਨੂੰ ਫਲੈਟ ਛੱਡ ਕੇ ਚਲੀ ਗਈ ਸੀ ਅਤੇ ਉਸਤੋਂ ਬਾਅਦ ਉਸਦੇ ਸੰਪਰਕ ਵਿੱਚ ਨਹੀਂ ਸੀ। ਫਿਰ 22 ਤੋਂ ਬਾਅਦ ਵਾਲੇ ਦਿਨਾਂ ਵਿੱਚ ਉਸਨੇ ਪੈਸੇ ਕਿਉਂ ਟਰਾਂਸਫਰ ਕੀਤੇ।

ਇਸ ਮਹੀਨੇ ਦੇ ਸ਼ੁਰੂ ਵਿੱਚ ਉਸਨੂੰ ਦੁਬਾਰਾ ਪੁੱਛਗਿੱਛ ਲਈ ਬੁਲਾਇਆ ਗਿਆ, ਜਦੋਂ ਉਸਨੇ ਪੁਲਿਸ ਨੂੰ ਦੱਸਿਆ ਕਿ ਇਹ ਪੈਸੇ ਉਸਨੇ ਹੀ ਟ੍ਰਾਂਸਫਰ ਕੀਤੇ ਸਨ ਕਿਉਂਕਿ ਉਸਦੇ ਕੋਲ ਸ਼ਰਧਾ ਦਾ ਫ਼ੋਨ ਅਤੇ ਐਪ ਪਾਸਵਰਡ ਸਨ। ਉਹ ਉਸ ਦੇ ਕ੍ਰੈਡਿਟ ਕਾਰਡ ਦੇ ਬਿੱਲਾਂ ਦਾ ਵੀ ਭੁਗਤਾਨ ਕਰ ਰਿਹਾ ਸੀ, ਤਾਂ ਜੋ ਬੈਂਕ ਅਧਿਕਾਰੀ ਉਸ ਦੇ ਮੁੰਬਈ ਦੇ ਪਤੇ 'ਤੇ ਨਾ ਜਾਣ।

ਇਸ ਦੌਰਾਨ, ਪੁਲਿਸ ਨੇ ਪਾਇਆ ਕਿ ਉਸਨੇ ਆਪਣੇ ਦੋਸਤਾਂ ਨਾਲ ਗੱਲਬਾਤ ਕਰਨ ਲਈ ਉਸਦੇ Instagram ਅਕਾਊਂਟ ਦੀ ਵਰਤੋਂ ਕੀਤੀ ਸੀ। ਸੂਤਰਾਂ ਨੇ ਦੱਸਿਆ ਕਿ 31 ਮਈ ਦੀ ਇੱਕ ਚੈਟ ਵਿੱਚ ਫੋਨ ਦੀ ਲੋਕੇਸ਼ਨ ਦੁਬਾਰਾ ਮਹਿਰੌਲੀ ਦੱਸੀ ਗਈ। ਵਸਈ ਦੇ ਮਾਨਿਕਪੁਰ ਥਾਣੇ ਦੇ ਅਧਿਕਾਰੀਆਂ ਨੇ ਫਿਰ ਦਿੱਲੀ ਪੁਲਿਸ ਨਾਲ ਸੰਪਰਕ ਕੀਤਾ।

ਉਨ੍ਹਾਂ ਨੇ ਉਸ ਨੂੰ ਹਿਰਾਸਤ ਵਿਚ ਲਿਆ ਅਤੇ ਸਵਾਲ ਪੁੱਛਿਆ ਕਿ ਜੇ ਉਹ ਉਸ ਨੂੰ 22 ਮਈ ਨੂੰ ਛੱਡ ਗਈ ਸੀ ਤਾਂ 31 ਮਈ ਨੂੰ ਉਸਦੀ Instagram ਲੋਕੇਸ਼ਨ ਮਹਿਰੌਲੀ ਕਿਵੇਂ ਸੀ? ਇਸ ਸਵਾਲ ਨੇ ਇਸ ਕੇਸ ਨੂੰ ਸੋਲਵ ਕੀਤਾ। ਕਿਉਂਕਿ ਆਫਤਾਬ ਇਸ ਸਵਾਲ ਤੋਂ ਬਾਅਦ ਟੁੱਟ ਗਿਆ ਅਤੇ ਫਿਰ ਉਸਨੇ ਉਹ ਦਿਲ ਦਹਿਲਾ ਦੇਣ ਵਾਲੀ ਸਾਰੀ ਕਹਾਣੀ ਪੁਲਿਸ ਨੂੰ ਦੱਸੀ।

ਉਹ ਹੁਣ ਤੱਕ ਪੁਲਿਸ ਨੂੰ ਉਸ ਦੀ ਲਾਸ਼ ਦੇ 35 ਵਿੱਚੋਂ 10 ਟੁਕੜਿਆਂ ਤੱਕ ਲੈ ਕੇ ਜਾ ਚੁੱਕਾ ਹੈ ਜੋ ਉਸ ਨੇ 18 ਦਿਨਾਂ ਵਿੱਚ ਕਿਰਾਏ ਦੇ ਫਲੈਟ ਦੇ ਨੇੜੇ ਜੰਗਲ ਵਿੱਚ ਸੁੱਟ ਦਿੱਤੇ ਸਨ।

Related Stories

No stories found.
logo
Punjab Today
www.punjabtoday.com