1 ਲੱਖ ਕਰੋੜ ਦੇ ਹਥਿਆਰ : ਰੂਸ ਤੋਂ ਹਥਿਆਰ ਖਰੀਦਣ 'ਚ ਭਾਰਤ ਪਹਿਲੇ ਨੰਬਰ 'ਤੇ

ਸ਼ੁਗਾਯੇਵ ਨੇ ਕਿਹਾ ਕਿ ਅਮਰੀਕਾ ਅਤੇ ਪੱਛਮੀ ਦੇਸ਼ਾਂ ਨੇ ਭਾਰਤ 'ਤੇ ਰੂਸ ਤੋਂ ਹਥਿਆਰ ਨਾ ਖਰੀਦਣ ਲਈ ਕਾਫੀ ਦਬਾਅ ਪਾਇਆ ਸੀ, ਪਰ ਭਾਰਤ ਇਨ੍ਹਾਂ ਦਬਾਅ ਅੱਗੇ ਨਹੀਂ ਝੁਕਿਆ ਅਤੇ ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਬਰਕਰਾਰ ਰੱਖਿਆ।
1 ਲੱਖ ਕਰੋੜ ਦੇ ਹਥਿਆਰ : ਰੂਸ ਤੋਂ ਹਥਿਆਰ ਖਰੀਦਣ 'ਚ ਭਾਰਤ ਪਹਿਲੇ ਨੰਬਰ 'ਤੇ

ਭਾਰਤ ਅਤੇ ਰੂਸ ਨੂੰ ਸਭ ਤੋਂ ਜ਼ਿਆਦਾ ਕਰੀਬੀ ਦੋਸਤ ਮੰਨਿਆ ਜਾਂਦਾ ਹੈ ਅਤੇ ਇੰਨਾ ਦੋਂਵੇ ਦੇਸ਼ਾਂ ਦੀ ਦੋਸਤੀ ਜਗ ਜਾਹਿਰ ਹੈ। ਰੂਸ ਤੋਂ ਹਥਿਆਰ ਖਰੀਦਣ ਦੇ ਮਾਮਲੇ 'ਚ ਭਾਰਤ ਪੂਰੀ ਦੁਨੀਆ 'ਚ ਪਹਿਲੇ ਨੰਬਰ 'ਤੇ ਹੈ। ਰੂਸ ਦੀ ਸਰਕਾਰੀ ਸਮਾਚਾਰ ਏਜੰਸੀ ਨੇ ਇਹ ਦਾਅਵਾ ਕੀਤਾ ਹੈ।

ਏਜੰਸੀ ਮੁਤਾਬਕ ਪਿਛਲੇ 5 ਸਾਲਾਂ 'ਚ ਰੂਸ ਨੇ ਭਾਰਤ ਨੂੰ ਕਰੀਬ 13 ਅਰਬ ਡਾਲਰ ਯਾਨੀ 1 ਲੱਖ ਕਰੋੜ ਰੁਪਏ ਦੇ ਹਥਿਆਰਾਂ ਦੀ ਸਪਲਾਈ ਕੀਤੀ ਹੈ। ਭਾਰਤ ਨੇ ਇਸ ਦੌਰਾਨ ਰੂਸ ਤੋਂ 10 ਬਿਲੀਅਨ ਡਾਲਰ ਦੇ ਹਥਿਆਰ ਮੰਗੇ ਸਨ। ਏਜੰਸੀ ਨੇ ਇਹ ਵੀ ਦੱਸਿਆ ਹੈ ਕਿ ਭਾਰਤ ਇਕੱਲਾ ਰੂਸ ਤੋਂ 20 ਫੀਸਦੀ ਹਥਿਆਰ ਖਰੀਦ ਰਿਹਾ ਹੈ।

ਯੂਕਰੇਨ ਯੁੱਧ ਕਾਰਨ ਰੂਸ 'ਤੇ ਲਾਈਆਂ ਗਈਆਂ ਪਾਬੰਦੀਆਂ ਦਾ ਵੀ ਦੋਵਾਂ ਦੇਸ਼ਾਂ 'ਚ ਹਥਿਆਰਾਂ ਦੀ ਖਰੀਦ 'ਤੇ ਕੋਈ ਅਸਰ ਨਹੀਂ ਪਿਆ। ਮਿਲਟਰੀ ਟੈਕਨੀਕਲ ਕਾਰਪੋਰੇਸ਼ਨ ਲਈ ਰੂਸ ਦੀ ਸੰਘੀ ਸੇਵਾ ਦੇ ਮੁਖੀ ਦਿਮਿਤਰੀ ਸ਼ੁਗਾਯੇਵ ਨੇ ਦੱਸਿਆ ਕਿ ਭਾਰਤ ਤੋਂ ਇਲਾਵਾ ਚੀਨ ਅਤੇ ਕਈ ਦੱਖਣ ਪੂਰਬੀ ਏਸ਼ੀਆਈ ਦੇਸ਼ਾਂ ਨੇ ਰੂਸ ਤੋਂ ਹਥਿਆਰ ਖਰੀਦਣ ਵਿੱਚ ਆਪਣੀ ਦਿਲਚਸਪੀ ਘੱਟ ਨਹੀਂ ਕੀਤੀ ਹੈ।

ਸ਼ੁਗਾਯੇਵ ਨੇ ਇਹ ਵੀ ਕਿਹਾ ਕਿ ਅਮਰੀਕਾ ਅਤੇ ਪੱਛਮੀ ਦੇਸ਼ਾਂ ਨੇ ਭਾਰਤ 'ਤੇ ਰੂਸ ਤੋਂ ਹਥਿਆਰ ਨਾ ਖਰੀਦਣ ਲਈ ਕਾਫੀ ਦਬਾਅ ਪਾਇਆ ਸੀ, ਪਰ ਭਾਰਤ ਨੇ ਇਨ੍ਹਾਂ ਦਬਾਅ ਅੱਗੇ ਨਹੀਂ ਝੁਕਿਆ ਅਤੇ ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਬਰਕਰਾਰ ਰੱਖਿਆ। ਉਨ੍ਹਾਂ ਇਹ ਵੀ ਦੱਸਿਆ ਕਿ ਏਸ਼ੀਆਈ ਦੇਸ਼ਾਂ ਦੀ ਰੂਸ ਦੇ ਕੁਝ ਚੋਣਵੇਂ ਹਥਿਆਰਾਂ ਵਿੱਚ ਜ਼ਿਆਦਾ ਦਿਲਚਸਪੀ ਹੈ। ਸਮੇਂ-ਸਮੇਂ 'ਤੇ ਪੱਛਮੀ ਦੇਸ਼ ਭਾਰਤ 'ਤੇ ਰੂਸ ਤੋਂ ਤੇਲ ਅਤੇ ਹਥਿਆਰ ਨਾ ਖਰੀਦਣ ਲਈ ਦਬਾਅ ਪਾਉਂਦੇ ਰਹੇ ਹਨ।

ਪਿਛਲੇ ਸਾਲ ਅਕਤੂਬਰ 'ਚ ਦੇਸ਼ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਪੇਨੀ ਵੋਂਗ ਨਾਲ ਪ੍ਰੈੱਸ ਕਾਨਫਰੰਸ ਕਰ ਰਹੇ ਸਨ। ਇਕ ਆਸਟ੍ਰੇਲੀਆਈ ਪੱਤਰਕਾਰ ਨੇ ਉਨ੍ਹਾਂ ਨੂੰ ਹਥਿਆਰ ਖਰੀਦਣ ਦੇ ਮਾਮਲੇ 'ਚ ਰੂਸ 'ਤੇ ਨਿਰਭਰਤਾ ਘੱਟ ਕਰਨ ਬਾਰੇ ਸਵਾਲ ਪੁੱਛਿਆ। ਇਸ ਦਾ ਵਿਦੇਸ਼ ਮੰਤਰੀ ਨੇ ਸਖ਼ਤ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਅਤੇ ਰੂਸ ਦੀ ਸਾਲਾਂ ਦੀ ਸਾਂਝੇਦਾਰੀ ਹੈ। ਭਾਰਤ ਨੂੰ ਇਸ ਦਾ ਕਾਫੀ ਫਾਇਦਾ ਹੋਇਆ ਹੈ। ਰੂਸ ਨੇ ਸਾਨੂੰ ਉਦੋਂ ਹਥਿਆਰਾਂ ਦੀ ਸਪਲਾਈ ਕੀਤੀ, ਜਦੋਂ ਪੱਛਮੀ ਦੇਸ਼ ਪਾਕਿਸਤਾਨ ਵਰਗੇ ਫੌਜੀ ਤਾਨਾਸ਼ਾਹੀ ਦਾ ਸਮਰਥਨ ਕਰ ਰਹੇ ਸਨ। ਭਾਰਤ ਕਿਸੇ ਦੇ ਦਬਾਅ 'ਚ ਨਹੀਂ ਆਵੇਗਾ, ਸਗੋਂ ਆਪਣੇ ਹਿੱਤਾਂ ਦੇ ਮੱਦੇਨਜ਼ਰ ਫੈਸਲੇ ਲਵੇਗਾ।

Related Stories

No stories found.
logo
Punjab Today
www.punjabtoday.com