ਭਾਰਤ ਨੇ ਤਿਆਰ ਕੀਤਾ ਇਨਸਾਨ ਨਾਲ ਉਡਾਣ ਭਰਨ ਵਾਲਾ ਦੇਸ਼ ਦਾ ਪਹਿਲਾ ਡਰੋਨ

ਇਸ ਡਰੋਨ ਦੁਆਰਾ ਦੇਸ਼ ਦੀ ਨਿਗਰਾਨੀ ਅਤੇ ਸੁਰੱਖਿਆ ਮਜ਼ਬੂਤ ​​ਹੋ ਸਕਦੀ ਹੈ। ਇਸ ਤੋਂ ਇਲਾਵਾ ਇਸਦੀ ਵਰਤੋਂ ਐਮਰਜੈਂਸੀ ਰਾਹਤ ਅਤੇ ਮੈਡੀਕਲ ਐਮਰਜੈਂਸੀ ਵਿੱਚ ਵੀ ਕੀਤੀ ਜਾ ਸਕਦੀ ਹੈ।
ਭਾਰਤ ਨੇ ਤਿਆਰ ਕੀਤਾ ਇਨਸਾਨ ਨਾਲ ਉਡਾਣ ਭਰਨ ਵਾਲਾ ਦੇਸ਼ ਦਾ ਪਹਿਲਾ ਡਰੋਨ

ਭਾਰਤੀ ਜਲ ਸੈਨਾ ਵਿੱਚ ਮਨੁੱਖੀ ਉਡਾਣ ਭਰਨ ਵਾਲਾ ਡਰੋਨ ਸ਼ਾਮਲ ਹੋਣ ਜਾ ਰਿਹਾ ਹੈ। ਇਸ ਡਰੋਨ ਨੂੰ ਪੁਣੇ ਸਥਿਤ ਭਾਰਤੀ ਸਟਾਰਟਅੱਪ ਸਾਗਰ ਡਿਫੈਂਸ ਇੰਜੀਨੀਅਰਿੰਗ ਪ੍ਰਾਈਵੇਟ ਲਿਮਟਿਡ ਨੇ ਤਿਆਰ ਕੀਤਾ ਹੈ। ਡਰੋਨ ਦਾ ਨਾਂ ਵਰੁਣ ਹੈ।

ਇਹ ਡਰੋਨ100 ਕਿਲੋਗ੍ਰਾਮ ਦੇ ਭਾਰ ਨਾਲ ਉੱਡ ਸਕਦਾ ਹੈ ਅਤੇ ਇਸਦੀ ਰੇਂਜ 25 ਕਿਲੋਮੀਟਰ ਹੈ। 30 ਮਿੰਟਾਂ 'ਚ ਯਾਤਰਾ ਪੂਰੀ ਹੋਵੇਗੀ। ਭਾਰਤੀ ਜਲ ਸੈਨਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਡਰੋਨ 'ਵਰੁਣ' ਦੇਸ਼ ਦਾ ਪਹਿਲਾ ਮਨੁੱਖ ਲਿਜਾਣ ਵਾਲਾ ਡਰੋਨ ਹੈ। ਇਸਨੂੰ ਭਾਰਤੀ ਸਟਾਰਟਅਪ ਸਾਗਰ ਡਿਫੈਂਸ ਇੰਜੀਨੀਅਰਿੰਗ ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਨੂੰ ਜਲਦੀ ਹੀ ਜਲ ਸੈਨਾ ਵਿੱਚ ਸ਼ਾਮਲ ਕੀਤਾ ਜਾਵੇਗਾ।

ਕੰਪਨੀ ਦੇ ਸਹਿ-ਸੰਸਥਾਪਕ ਬੱਬਰ ਨੇ ਕਿਹਾ ਕਿ ਇਹ ਡਰੋਨ ਹਵਾ 'ਚ ਤਕਨੀਕੀ ਖਰਾਬੀ ਦੇ ਬਾਵਜੂਦ ਸੁਰੱਖਿਅਤ ਲੈਂਡਿੰਗ ਕਰਨ 'ਚ ਸਮਰੱਥ ਹੈ। ਇਸ ਵਿੱਚ ਇੱਕ ਪੈਰਾਸ਼ੂਟ ਵੀ ਹੈ, ਜੋ ਐਮਰਜੈਂਸੀ ਜਾਂ ਖਰਾਬੀ ਦੇ ਦੌਰਾਨ ਆਪਣੇ ਆਪ ਖੁੱਲ੍ਹ ਜਾਵੇਗਾ ਅਤੇ ਡਰੋਨ ਸੁਰੱਖਿਅਤ ਢੰਗ ਨਾਲ ਲੈਂਡ ਕਰੇਗਾ। ਇਸ ਦੇ ਨਾਲ ਹੀ ਵਰੁਣ ਦੀ ਵਰਤੋਂ ਏਅਰ ਐਂਬੂਲੈਂਸ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਤੱਕ ਸਾਮਾਨ ਪਹੁੰਚਾਉਣ ਲਈ ਕੀਤੀ ਜਾ ਸਕਦੀ ਹੈ।

ਜੁਲਾਈ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਡਰੋਨ ਦਾ ਪ੍ਰਦਰਸ਼ਨ ਕੀਤਾ ਗਿਆ ਸੀ, ਜਿੱਥੇ ਉਨ੍ਹਾਂ ਦੇ ਨਾਲ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਸਨ। ਇਸ ਦੀ ਵੀਡੀਓ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਸ਼ੇਅਰ ਕੀਤਾ ਗਿਆ ਸੀ। ਰਿਪੋਰਟ ਮੁਤਾਬਕ ਇਸ ਨਾਲ ਦੇਸ਼ ਦੀ ਨਿਗਰਾਨੀ ਅਤੇ ਸੁਰੱਖਿਆ ਮਜ਼ਬੂਤ ​​ਹੋ ਸਕਦੀ ਹੈ। ਇਸ ਤੋਂ ਇਲਾਵਾ ਇਸਦੀ ਵਰਤੋਂ ਐਮਰਜੈਂਸੀ ਰਾਹਤ ਅਤੇ ਮੈਡੀਕਲ ਐਮਰਜੈਂਸੀ ਵਿੱਚ ਵੀ ਕੀਤੀ ਜਾ ਸਕਦੀ ਹੈ।

ਸਮਿਤ ਸ਼ਾਹ ਨੇ ਕੁਝ ਮਹੀਨੇ ਪਹਿਲਾਂ ਦੱਸਿਆ ਸੀ ਕਿ ਇਸ ਸਮੇਂ ਡਰੋਨ ਉਦਯੋਗ 5,000 ਕਰੋੜ ਰੁਪਏ ਦਾ ਹੈ। ਸਰਕਾਰ ਦਾ ਅੰਦਾਜ਼ਾ ਹੈ ਕਿ 5 ਸਾਲਾਂ 'ਚ ਇਹ 15 ਤੋਂ 20 ਹਜ਼ਾਰ ਕਰੋੜ ਰੁਪਏ ਦਾ ਉਦਯੋਗ ਬਣ ਜਾਵੇਗਾ। ਪਰ ਸਾਡਾ ਅੰਦਾਜ਼ਾ ਹੈ ਕਿ 2026 ਤੱਕ ਇਹ 50,000 ਕਰੋੜ ਦੇ ਟਰਨਓਵਰ ਤੱਕ ਪਹੁੰਚ ਸਕਦਾ ਹੈ। ਦੁਨੀਆ ਦਾ ਪਹਿਲਾ ਮਨੁੱਖੀ ਉਡਾਣ ਭਰਨ ਵਾਲਾ ਡਰੋਨ 'The Ehang184' ਅਮਰੀਕਾ 'ਚ 2016 'ਚ ਤਿਆਰ ਕੀਤਾ ਗਿਆ ਸੀ। ਇਹ ਇੱਕ ਛੋਟਾ ਨਿੱਜੀ ਹੈਲੀਕਾਪਟਰ ਹੈ, ਜੋ ਸਿਰਫ਼ ਇੱਕ ਯਾਤਰੀ ਨੂੰ ਲਿਜਾਣ ਦੇ ਸਮਰੱਥ ਹੈ। ਇਹ 100 ਕਿਲੋ ਤੱਕ ਭਾਰ ਚੁੱਕ ਸਕਦਾ ਹੈ।

Related Stories

No stories found.
Punjab Today
www.punjabtoday.com