
ਸੰਤ ਕਬੀਰ ਜੀ ਦਾ ਜਨਮ 14 ਜੂਨ ਨੂੰ ਹੋਇਆ ਸੀ। ਉਹ ਇਕ ਸੰਤ ਦੇ ਨਾਲ ਨਾਲ ਸੂਫ਼ੀ ਕਵੀ ਵੀ ਸਨ। ਉਨ੍ਹਾਂ ਦੀਆਂ ਲਿਖਤਾਂ ਭਗਤੀ ਮੂਵਮੈਂਟ ਦੇ ਆਧਾਰ ਤੇ ਹਨ ਅਤੇ ਉਨ੍ਹਾਂ ਦੇ ਦੋਹਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਜਗ੍ਹਾ ਮਿਲੀ ਹੋਈ ਹੈ। ਸੰਤ ਕਬੀਰ ਜੀ ਦਾ ਜਨਮ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿਖੇ ਹੋਇਆ ਸੀ।
ਉਨ੍ਹਾਂ ਨੇ ਆਪਣੇ ਸਮੇਂ ਦੌਰਾਨ ਧਰਮਾਂ ਦੇ ਵਿੱਚ ਬੇਲੋੜੀਂਦੀਆਂ ਚੀਜ਼ਾਂ ਦਾ ਖੰਡਨ ਕੀਤਾ ਸੀ। ਉਸ ਸਮੇਂ ਦੇ ਦੋ ਮੁੱਖ ਧਰਮ ਹਿੰਦੂ ਅਤੇ ਮੁਸਲਮ ਧਰਮਾਂ ਵਿੱਚ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਚੱਲ ਰਹੀਆਂ ਸਨ ਜੋ ਕੁਰੀਤੀਆਂ ਨਾਲ ਭਰਪੂਰ ਸਨ। ਸੰਤ ਕਬੀਰ ਦੇ ਅਨੁਸਾਰ ਚੰਗੇ ਰਾਹ ਤੇ ਚੱਲਣ ਵਾਲੇ ਲੋਕ ਹੀ ਸੱਚੇ ਹੁੰਦੇ ਸਨ।
ਸੰਤ ਕਬੀਰ ਜੀ ਦੇ ਕਈ ਫਾਲੋਅਰਜ਼ ਇਹ ਮੰਨਦੇ ਹਨ ਕਿ ਸੰਤ ਕਬੀਰ ਜੀ ਸਿੱਧਾ ਸਤਲੋਕ ਤੋਂ ਆਏ ਸਨ ਤਾਂ ਜੋ ਵੱਸ ਰਹੀ ਦੁਨੀਆ ਨੂੰ ਚੰਗੇ ਰਸਤੇ ਤੇ ਪਾ ਸਕਣ। ਇਹ ਲੋਕ ਮੰਨਦੇ ਹਨ ਕਿ ਰਿਸ਼ੀ ਆਸ਼ਾ ਨੰਦ ਜੀ ਇਸ ਗੱਲ ਦੇ ਗਵਾਹ ਸਨ।
ਕਈ ਮੁਸਲਮਾਨ ਮੰਨਦੇ ਹਨ ਕਿ ਸੰਤ ਕਬੀਰ ਜੀ ਬਚਪਨ ਦੇ ਵਿਚ ਇਕ ਝੀਲ ਦੇ ਵਿੱਚ ਮੁਸਲਿਮ ਜੁਲਾਹੇ ਨੂੰ ਮਿਲੇ ਸਨ ਜਿਨ੍ਹਾਂ ਨੇ ਉਨ੍ਹਾਂ ਦਾ ਪਾਲਣ ਪੋਸ਼ਣ ਕੀਤਾ ਸੀ।
ਸੰਤ ਕਬੀਰ ਜੀ ਸਵਾਮੀ ਰਾਮਾਨੰਦ ਦੇ ਚੇਲਿਆਂ ਵਿੱਚੋਂ ਗਿਣੇ ਜਾਂਦੇ ਹਨ। ਸੰਤ ਕਬੀਰ ਜੀ ਦੀਆਂ ਕਵਿਤਾਵਾਂ ਅਤੇ ਦੋਹੇ ਹਿੰਦੀ ਤੋਂ ਇਲਾਵਾ ਬਰੱਜ, ਭੋਜਪੁਰੀ ਤੇ ਅਵਧੀ ਭਾਸ਼ਾ ਵਿੱਚ ਸਨ। ਇਸ ਵਿੱਚ ਉਨ੍ਹਾਂ ਨੇ ਪਰਮਾਤਮਾ ਨਾਲ ਭਗਤੀ ਦੀਆਂ ਗੱਲਾਂ ਲਿਖੀਆਂ ਹਨ।
ਸੰਤ ਕਬੀਰ ਜੀ ਨੂੰ ਭਗਤੀ ਮੂਵਮੈਂਟ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਭਗਤੀ ਮੂਵਮੈਂਟ ਜੋ ਸੱਤਵੀਂ ਸਦੀ ਵਿਚ ਦੱਖਣੀ ਭਾਰਤ ਵਿੱਚ ਸ਼ੁਰੂ ਹੋਈ ਸੀ, ਚੌਦਵੀਂ ਅਤੇ ਪੰਦਰਵੀਂ ਸਦੀ ਦੌਰਾਨ ਉੱਤਰੀ ਭਾਰਤ ਵਿਚ ਵੀ ਆ ਗਈ ਸੀ। ਇਸ ਮੂਵਮੈਂਟ ਨੂੰ ਉਨ੍ਹਾਂ ਸੰਤ ਫ਼ਕੀਰਾਂ ਕਵੀਆਂ ਨਾਲ ਜੁੜ ਕੇ ਦੇਖਿਆ ਜਾ ਸਕਦਾ ਹੈ ਜਿਨ੍ਹਾਂ ਨੇ ਰੱਬ ਦੀ ਭਗਤੀ ਅਤੇ ਉਨ੍ਹਾਂ ਦਾ ਵਡੱਪਣ ਦਿਖਾਉਣ ਲਈ ਲੋਕਲ ਭਾਸ਼ਾਵਾਂ ਚ ਗੀਤ ਗਾਏ ਸਨ। ਇਸ ਤੋਂ ਇਲਾਵਾ ਭਗਤੀ ਮੂਵਮੈਂਟ ਦੌਰਾਨ ਕਈ ਸੰਤ ਫ਼ਕੀਰਾਂ ਨੇ ਵਰਨ ਸਿਸਟਮ ਨੂੰ ਵੀ ਖ਼ਤਮ ਕਰਨ ਦੀ ਗੱਲ ਕੀਤੀ ਸੀ ਤਾਂ ਜੋ ਜਾਤ ਪਾਤ ਅਤੇ ਭੇਦਭਾਵ ਨੂੰ ਮਿਟਾਇਆ ਜਾ ਸਕੇ। ਭਾਰਤੀ ਮੂਵਮੈਂਟ ਨੂੰ ਹਿੰਦੂ ਮੁਸਲਮਾਨ ਏਕਤਾ ਨਾਲ ਵੀ ਜੋੜਿਆ ਜਾਂਦਾ ਹੈ।
ਉਸੇ ਭਗਤੀ ਮੂਮੈਂਟ ਦਾ ਇਕ ਸਕੂਲ ਨਿਗੁਣੀ ਸਕੂਲ ਸੀ। ਸੰਤ ਕਬੀਰ ਜੀ ਨਿਗੂਣੀ ਸਕੂਲ ਦੇ ਫਾਲੋਅਰ ਸਨ ਅਤੇ ਨਿਗੂਣੀ ਸਕੂਲ ਦੇ ਵਾਚਕਾਂ ਵਿੱਚੋਂ ਇੱਕ ਸਨ। ਇਹ ਨਿਗੂਣੀ ਭਗਤੀ ਮੂਵਮੈਂਟ ਅਨੁਸਾਰ ਪ੍ਰਮਾਤਮਾ ਇਕ ਹੈ ਦੀ ਪ੍ਰਥਾ ਸੀ। ਨਿਗੂਣੀ ਸਕੂਲ ਅਨੁਸਾਰ ਪਰਮਾਤਮਾ ਨੂੰ ਨਿਰਾਕਾਰ ਕਿਹਾ ਗਿਆ ਹੈ। ਇਸ ਅਨੁਸਾਰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਬਣਦਾ ਹੈ।
ਭਗਤੀ ਮੂਵਮੈਂਟ ਦੇ ਕਈ ਸੰਤ ਅਤੇ ਫ਼ਕੀਰ ਛੋਟੀਆਂ ਜਾਤਾਂ ਵਿੱਚੋਂ ਸਨ। ਸੰਤ ਕਬੀਰ ਜੀ ਵੀ ਜੁਲਾਹਾ ਸਨ ਜਦਕਿ ਸੰਤ ਰਵਿਦਾਸ ਜੀ ਇੱਕ ਚਮੜੇ ਦਾ ਕੰਮ ਕਰਨ ਵਾਲੇ ਸਨ। ਇਸ ਤੋਂ ਇਲਾਵਾ ਸੰਤ ਦਾਦੂ ਰੂੰ ਪਿੰਜਣ ਦਾ ਕੰਮ ਕਰਦੇ ਸਨ। ਇਨ੍ਹਾਂ ਵੱਲੋਂ ਰੂੜੀਵਾਦ ਖ਼ਿਲਾਫ਼ ਕੀਤਾ ਗਿਆ ਪ੍ਰਚਾਰ ਅਤੇ ਜਾਤ ਪਾਤ ਦਾ ਖੰਡਨ ਕਰਨ ਦੇ ਕਾਰਨ ਇਹ ਸੰਤ ਫ਼ਕੀਰ ਲੋਕਾਂ ਦੇ ਵਿੱਚ ਬਹੁਤ ਹਰਮਨ ਪਿਆਰੇ ਬਣ ਗਏ ਅਤੇ ਇਨ੍ਹਾਂ ਵੱਲੋਂ ਦਿੱਤਾ ਜਾ ਰਿਹਾ ਸਮਾਨਤਾ ਦਾ ਸੰਦੇਸ਼ ਪੂਰੇ ਭਾਰਤ ਵਿੱਚ ਫੈਲ ਗਿਆ ਸੀ।
ਸੰਤ ਕਬੀਰ ਜੀ ਦੀਆਂ ਲਿਖਤਾਂ ਨੂੰ ਤਿੰਨ ਸਾਹਿਤਕ ਵੰਨਗੀਆਂ ਵਿੱਚ ਦੇਖਿਆ ਜਾ ਸਕਦਾ ਹੈ। ਇਨ੍ਹਾਂ ਵਿੱਚੋਂ ਇੱਕ ਹੈ ਦੋਹੇ ਜੋ ਕਿ ਦੋ ਪੰਕਤੀਆਂ ਵਿਚ ਲਿਖੇ ਗਏ ਸਨ, ਰਮਾਨੇ ਜੋ ਚਾਰ ਪੰਕਤੀਆਂ ਵਿਚ ਲਿਖੇ ਜਾਂਦੇ ਸਨ ਅਤੇ ਅਤੇ ਵੱਖ ਵੱਖ ਆਕਾਰ ਵਾਲੀਆਂ ਕੁਝ ਲਿਖਤਾਂ ਜਿਨ੍ਹਾਂ ਨੂੰ ਪਦੇ ਅਤੇ ਸ਼ਬਦ ਕਿਹਾ ਜਾਂਦਾ ਹੈ।
ਸੰਤ ਕਬੀਰ ਦਾ ਜਨਮ ਵਾਰਾਣਸੀ ਵਿਖੇ ਹੋਇਆ ਸੀ ਅਤੇ ਉਨ੍ਹਾਂ ਦੇ ਜਨਮ ਦੇ ਸਾਲਾਂ ਨੂੰ 1398 ਤੋਂ 1448 ਲਿਖਿਆ ਜਾਂਦਾ ਹੈ ਪਰ ਕੁਝ ਇਤਿਹਾਸਕਾਰਾਂ ਮੁਤਾਬਕ ਉਹ 1518ਤਕ ਇਸ ਧਰਤੀ ਦੇ ਉੱਤੇ ਪ੍ਰਵਚਨ ਦਿੰਦੇ ਰਹੇ ਸਨ। ਇਹ ਕਿਹਾ ਜਾਂਦਾ ਹੈ ਕਿ ਅੰਗਰੇਜ਼ੀ ਹਕੂਮਤ ਦੌਰਾਨ ਪੰਜ ਲੱਖ ਦੇ ਕਰੀਬ ਲੇਬਰ ਜਿਨ੍ਹਾਂ ਨੂੰ ਅੰਗਰੇਜ਼ਾਂ ਵੱਲੋਂ ਤ੍ਰਿਨੀਦਾਦ, ਮੋਰੇਸ਼ੀਅਸ, ਫਿਜੀ ਭੇਜਿਆ ਗਿਆ ਸੀ, ਉਨ੍ਹਾਂ ਵਿੱਚ ਬਹੁਤੇ ਲੋਕ ਕਬੀਰ ਪੰਥ ਦੇ ਲੋਕ ਸਨ। ਹੁਣ ਤੱਕ ਵੀ ਉਨ੍ਹਾਂ ਦੇਸ਼ਾਂ ਦੇ ਵਿਚ ਕਬੀਰ ਪੰਥ ਦੇ ਲੋਕ ਪਾਏ ਜਾਂਦੇ ਹਨ। ਸੰਤ ਕਬੀਰ ਜੀ ਦੇ ਬਹੁਤ ਸਾਰੇ ਦੋਹੇ ਅਤੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਸ਼ਾਮਲ ਕੀਤੇ ਮਿਲਦੇ ਹਨ । ਸੰਤ ਕਬੀਰ ਜੀ ਦਾ ਜੀਵਨ ਸਾਨੂੰ ਜਾਤ ਪਾਤ ਅਤੇ ਹਰ ਕਿਸਮ ਦੇ ਭੇਦਭਾਵ ਖ਼ਤਮ ਕਰ ਕੇ ਸਮਾਨਤਾ ਦਾ ਜੀਵਨ ਜਿਊਣ ਦੀ ਪ੍ਰੇਰਨਾ ਦਿੰਦਾ ਹੈ।