Job Scam - ਬਿਹਾਰ ਦੇ 4 ਵੱਡੇ ਨੇਤਾਵਾਂ 'ਤੇ CBI ਨੇ ਕੱਸਿਆ ਸ਼ਿਕੰਜਾ

ਇਹ ਮਾਮਲਾ ਸਾਲ 2004-2009 ਦੇ ਰੇਲਵੇ ਭਰਤੀ ਘੁਟਾਲੇ ਨਾਲ ਸਬੰਧਤ ਹੈ।
Job Scam - ਬਿਹਾਰ ਦੇ 4 ਵੱਡੇ ਨੇਤਾਵਾਂ 'ਤੇ CBI ਨੇ ਕੱਸਿਆ ਸ਼ਿਕੰਜਾ

ਬਿਹਾਰ ਵਿੱਚ ਮਹਾਗਠਜੋੜ ਸਰਕਾਰ ਨੇ ਅੱਜ ਵਿਧਾਨ ਸਭਾ ਵਿੱਚ ਆਪਣਾ ਬਹੁਮਤ ਸਾਬਤ ਕਰਨਾ ਹੈ। ਇਸ ਤੋਂ ਪਹਿਲਾਂ CBI ਰਾਸ਼ਟਰੀ ਜਨਤਾ ਦਲ ਦੇ ਚਾਰ ਵੱਡੇ ਨੇਤਾਵਾਂ ਦੇ ਘਰ ਛਾਪੇਮਾਰੀ ਕੀਤੀ ਹੈ। ਇਹਨਾਂ ਵਿੱਚ ਰਾਸ਼ਟਰੀ ਜਨਤਾ ਦਲ ਦੇ ਸੰਸਦ ਮੈਂਬਰ ਅਸ਼ਫਾਕ ਕਰੀਮ, ਫਯਾਜ਼ ਅਹਿਮਦ ਤੋਂ ਇਲਾਵਾ CBI ਦੀਆਂ ਟੀਮਾਂ ਨੇ MLC ਸੁਨੀਲ ਸਿੰਘ ਅਤੇ ਸੁਬੋਧ ਰਾਏ ਦੇ ਘਰ ਛਾਪੇ ਮਾਰੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਸੀਬੀਆਈ ਨੇ ਨੌਕਰੀ ਘੁਟਾਲੇ ਦੇ ਸੰਬੰਧ ਵਿੱਚ ਛਾਪੇਮਾਰੀ ਕੀਤੀ ਹੈ।

ਇਸ ਮਾਮਲੇ ਵਿੱਚ ਸੀਬੀਆਈ ਨੇ ਬਿਹਾਰ ਵਿੱਚ ਤੀਜੀ ਵਾਰ ਛਾਪੇਮਾਰੀ ਕੀਤੀ ਹੈ। ਇਸ ਤੋਂ ਪਹਿਲਾਂ ਰਾਸ਼ਟਰੀ ਜਨਤਾ ਦਲ ਦੇ ਸਾਬਕਾ ਵਿਧਾਇਕ ਅਤੇ ਲਾਲੂ ਯਾਦਵ ਦੇ ਓਐਸਡੀ ਭੋਲਾ ਯਾਦਵ ਨੂੰ ਸੀਬੀਆਈ ਨੇ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਦੇ ਕਈ ਟਿਕਾਣਿਆਂ 'ਤੇ ਵੀ ਛਾਪੇਮਾਰੀ ਕੀਤੀ ਗਈ ਸੀ। ਇਸ ਦੇ ਨਾਲ ਹੀ ਐਮਐਲਸੀ ਸੁਨੀਲ ਸਿੰਘ ਨੇ ਸੀਬੀਆਈ ਦੇ ਛਾਪੇ ਨੂੰ ਲੈ ਕੇ ਬੀਜੇਪੀ ਉੱਤੇ ਇਲਜ਼ਾਮ ਲਗਾਇਆ ਹੈ। ਉਨ੍ਹਾਂ ਛਾਪੇਮਾਰੀ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਅਤੇ ਕਿਹਾ, ਅਜਿਹਾ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ। ਇਸ ਦਾ ਕੋਈ ਮਤਲਬ ਨਹੀਂ ਹੈ। ਉਹ ਇਹ ਸੋਚ ਕੇ ਕਰ ਰਹੇ ਹਨ ਕਿ ਡਰ ਦੇ ਮਾਰੇ ਵਿਧਾਇਕ ਉਨ੍ਹਾਂ ਦੇ ਹੱਕ ਵਿੱਚ ਆ ਜਾਣਗੇ।

ਇਹ ਮਾਮਲਾ ਸਾਲ 2004-2009 ਦੇ ਰੇਲਵੇ ਭਰਤੀ ਘੁਟਾਲੇ ਨਾਲ ਸਬੰਧਤ ਹੈ। ਦੋਸ਼ ਹੈ ਕਿ ਜਦੋਂ ਲਾਲੂ ਯਾਦਵ ਰੇਲ ਮੰਤਰੀ ਸਨ, ਉਸ ਸਮੇਂ ਉਨ੍ਹਾਂ ਨੇ ਨੌਕਰੀਆਂ ਦੇਣ ਦੇ ਬਦਲੇ ਜ਼ਮੀਨਾਂ ਲਈਆਂ ਸਨ। ਪੈਸੇ ਲੈਣ ਵਿੱਚ ਖ਼ਤਰਾ ਹੋਣ ਕਰਕੇ ਨੌਕਰੀ ਦੇ ਬਦਲੇ ਜ਼ਮੀਨ ਲੈ ਲਈ ਗਈ। ਇਸ ਦੇ ਨਾਲ ਹੀ ਅਜਿਹੇ ਗੈਰ-ਕਾਨੂੰਨੀ ਕੰਮਾਂ ਨੂੰ ਅੰਜਾਮ ਦੇਣ ਦੀ ਜ਼ਿੰਮੇਵਾਰੀ ਲਾਲੂ ਦੇ ਤਤਕਾਲੀ ਓਐਸਡੀ ਭੋਲਾ ਯਾਦਵ ਨੂੰ ਦਿੱਤੀ ਗਈ ਸੀ।

Related Stories

No stories found.
logo
Punjab Today
www.punjabtoday.com