ਯੋਗੀ ਨੇ ਅਖਿਲੇਸ਼ ਯਾਦਵ ਨੂੰ ਯੂਪੀ ਵਿੱਚੋ ਖਤਮ ਕਰ ਦਿਤਾ ਹੈ : ਜੇਪੀ ਨੱਡਾ

2017 ਤੋਂ ਪਹਿਲਾਂ ਅਖਿਲੇਸ਼ ਯਾਦਵ ਦਾ ਕੁਸ਼ਾਸਨ ਸੀ, ਹੁਣ ਯੋਗੀ ਦਾ ਸੁਸ਼ਾਸਨ ਹੈ। ਇਹੀ ਕਾਰਨ ਹੈ ਕਿ ਅਸੀਂ ਜਨ ਵਿਸ਼ਵਾਸ ਯਾਤਰਾ ਕੱਢ ਰਹੇ ਹਾਂ।
ਯੋਗੀ ਨੇ ਅਖਿਲੇਸ਼ ਯਾਦਵ ਨੂੰ ਯੂਪੀ ਵਿੱਚੋ ਖਤਮ ਕਰ ਦਿਤਾ ਹੈ : ਜੇਪੀ ਨੱਡਾ

ਦੇਸ਼ ਵਿੱਚ ਅਗਲੇ ਸਾਲ ਪੰਜ ਰਾਜਾਂ ਵਿੱਚ ਹੋਣ ਵਾਲਿਆਂ ਵਿਧਾਨਸਭਾ ਚੋਣਾਂ ਵਿੱਚ ਬੀਜੇਪੀ ਜਿੱਤਣ ਲਈ ਪੂਰਾ ਜ਼ੋਰ ਲਾ ਰਹੀ ਹੈ। ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਜਨ ਵਿਸ਼ਵਾਸ ਯਾਤਰਾ ਦੇ ਸਮਾਪਤੀ ਸਮਾਰੋਹ ਮੌਕੇ ਭਾਜਪਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਹੀ ਇੱਕ ਅਜਿਹੀ ਪਾਰਟੀ ਹੈ ਜੋ ਲੋਕਾਂ ਦਾ ਭਲਾ ਕਰ ਸਕਦੀ ਹੈ ।

ਅਸੀਂ ਉਹੀ ਕੀਤਾ ਹੈ ਜੋ ਸਾਨੂੰ ਕਿਹਾ ਗਿਆ ਸੀ। ਫਰਕ ਸਾਫ਼ ਹੈ ਕਿ 2017 ਤੋਂ ਪਹਿਲਾਂ ਅਖਿਲੇਸ਼ ਯਾਦਵ ਦਾ ਕੁਸ਼ਾਸਨ ਸੀ, ਹੁਣ ਯੋਗੀ ਦਾ ਸੁਸ਼ਾਸਨ ਹੈ। ਇਹੀ ਕਾਰਨ ਹੈ ਕਿ ਅਸੀਂ ਜਨ ਵਿਸ਼ਵਾਸ ਯਾਤਰਾ ਕੱਢ ਰਹੇ ਹਾਂ। ਅਖਿਲੇਸ਼ ਯਾਦਵ ਅਤੇ ਮਾਇਆਵਤੀ ਵਿੱਚ ਜਨ ਵਿਸ਼ਵਾਸ ਯਾਤਰਾ ਕੱਢਣ ਦੀ ਤਾਕਤ ਨਹੀਂ ਹੈ।

ਨੱਡਾ ਨੇ ਕਿਹਾ ਕਿ ਅਖਿਲੇਸ਼ ਯਾਦਵ ਚਾਹੇ ਜਿੰਨਾ ਮਰਜ਼ੀ ਪਰਫਿਊਮ ਲਾਉਣ, ਕੁਸ਼ਾਸਨ ਦੀ ਬਦਬੂ ਮਹਿਕ ਵਿਚ ਬਦਲਣ ਵਾਲੀ ਨਹੀਂ ਹੈ। ਉਨ੍ਹਾਂ ਦੀ ਸਰਕਾਰ ਵਿੱਚ 1600 ਕਰੋੜ ਰੁਪਏ ਦਾ ਗੋਮਤੀ ਰਿਵਰ ਫਰੰਟ ਘੋਟਾਲਾ ਹੋਇਆ ਸੀ। ਅਸੀਂ ਇੱਕ ਕਰੋੜ ਨੌਜਵਾਨਾਂ ਨੂੰ ਟੈਬਲੇਟ ਅਤੇ ਸਮਾਰਟਫ਼ੋਨ ਦੇ ਰਹੇ ਹਾਂ। ਅਖਿਲੇਸ਼ ਸਰਕਾਰ 'ਚ ਅੱਤਵਾਦ ਦੇ 15 ਕੇਸ ਵਾਪਸ ਲਏ ਗਏ ਸਨ। ਜੋ ਕੰਮ 70 ਸਾਲਾਂ ਵਿੱਚ ਨਹੀਂ ਹੋ ਸਕੇ, ਅਸੀਂ ਸੱਤ ਸਾਲਾਂ ਵਿੱਚ ਕਰ ਵਿਖਾਏ ਹਨ।

ਨੱਡਾ ਨੇ ਕਿਹਾ ਕਿ ਅਖਿਲੇਸ਼ ਜੀ ਨੇ ਕਿਹਾ ਹੈ ਕਿ ਯੋਗੀ ਜੀ ਨੇ ਸੱਚਾਈ ਨੂੰ ਖਤਮ ਕਰ ਦਿੱਤਾ ਹੈ। ਅਸੀਂ ਇਹ ਜ਼ਰੂਰ ਕਹਾਂਗੇ ਕਿ ਅਖਿਲੇਸ਼ ਜੀ ਦਾ ਭਵਿੱਖ ਬਰਬਾਦ ਹੋ ਗਿਆ ਹੈ। ਅਸੀਂ ਉਨ੍ਹਾਂ ਲੋਕਾਂ ਦੇ ਇਸ ਸੁਪਨੇ 'ਤੇ ਪਾਣੀ ਜ਼ਰੂਰ ਫੇਰ ਦਿੱਤਾ ਹੈ, ਜੋ ਸੋਚਦੇ ਸਨ ਕਿ ਮਾਫੀਆ ਅਜਿਹਾ ਕਰੇਗਾ, ਅੱਤਵਾਦੀਆਂ ਨੂੰ ਛੱਡ ਦੇਵੇਗਾ ਅਤੇ ਗੁੰਡਾ ਰਾਜ ਬਣ ਜਾਵੇਗਾ।

ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ 'ਤੇ ਚੁਟਕੀ ਲੈਂਦਿਆਂ ਨੱਡਾ ਨੇ ਕਿਹਾ, ''ਅੱਜ ਇਹ ਚਰਚਾ ਚੱਲ ਰਹੀ ਹੈ ਕਿ ਮੈਂ ਲੜਕੀ ਹਾਂ, ਮੈਂ ਲੜ ਸਕਦੀ ਹਾਂ। ਕਿਸ ਨੇ ਤੁਹਾਨੂੰ ਲੜਨ ਤੋਂ ਮਨ੍ਹਾ ਕੀਤਾ ਹੈ। ਪਰ ਜਦੋਂ ਔਰਤਾਂ ਲਈ ਲੜਨ ਦੀ ਤੁਹਾਡੀ ਵਾਰੀ ਸੀ ਤਾਂ ਤੁਸੀਂ ਕਿੱਥੇ ਸੀ। ਉਦੋਂ 11 ਕਰੋੜ ਪਰਿਵਾਰਾਂ ਕੋਲ ਪਖਾਨੇ ਨਹੀਂ ਸਨ।

Related Stories

No stories found.
logo
Punjab Today
www.punjabtoday.com