ਜੂਹੀ ਚਾਵਲਾ ਟਵੀਟ: ਮੁੰਬਈ ਦੀ ਹਵਾ 'ਚ ਸੀਵਰੇਜ ਦੀ ਬਦਬੂ, ਫੜਨਵੀਸ ਹੋਏ ਨਾਰਾਜ਼

ਜੂਹੀ ਚਾਵਲਾ ਨੇ ਕਿਹਾ ਕਿ ਇਹ ਬਦਬੂ ਪੂਰੇ ਦੱਖਣੀ ਮੁੰਬਈ ਵਿੱਚ ਫੈਲ ਗਈ ਹੈ। ਇੱਥੇ ਇੱਕ ਅਜੀਬ ਰਸਾਇਣਕ ਪ੍ਰਦੂਸ਼ਣ ਹੈ। ਜੂਹੀ ਨੇ ਆਪਣੇ ਅਗਲੇ ਟਵੀਟ 'ਚ ਲਿਖਿਆ, 'ਲਗਦਾ ਹੈ ਕਿ ਅਸੀਂ ਦਿਨ-ਰਾਤ ਸੀਵਰੇਜ 'ਚ ਰਹਿ ਰਹੇ ਹਾਂ।'
ਜੂਹੀ ਚਾਵਲਾ ਟਵੀਟ: ਮੁੰਬਈ ਦੀ ਹਵਾ 'ਚ ਸੀਵਰੇਜ ਦੀ ਬਦਬੂ, ਫੜਨਵੀਸ ਹੋਏ ਨਾਰਾਜ਼

ਜੂਹੀ ਚਾਵਲਾ ਪਹਿਲਾ ਵੀ 5G ਨੂੰ ਲੈਕੇ ਆਪਣੀ ਪ੍ਰਤੀਕ੍ਰਿਆ ਦੇ ਚੁਕੀ ਹੈ। ਬਾਲੀਵੁੱਡ ਅਭਿਨੇਤਰੀ ਜੂਹੀ ਚਾਵਲਾ ਅਕਸਰ ਸਮਾਜਿਕ ਮੁੱਦਿਆਂ 'ਤੇ ਆਪਣੀ ਸਪੱਸ਼ਟ ਰਾਏ ਦਿੰਦੀ ਹੈ। ਵਾਤਾਵਰਣ ਪ੍ਰਤੀ ਉਸਦੀ ਚਿੰਤਾ ਕੋਈ ਨਵੀਂ ਨਹੀਂ ਹੈ। ਹਾਲ ਹੀ 'ਚ 'ਹੁਸ਼ ਹੁਸ਼' ਵੈੱਬ ਸੀਰੀਜ਼ 'ਚ ਨਜ਼ਰ ਆਈ ਜੂਹੀ ਚਾਵਲਾ ਨੇ ਹੁਣ ਮੁੰਬਈ ਦੀ ਹਵਾ 'ਚ ਬਦਬੂ ਅਤੇ ਪ੍ਰਦੂਸ਼ਣ ਦਾ ਮੁੱਦਾ ਚੁੱਕਿਆ ਹੈ।

ਪਰ ਦਿਲਚਸਪ ਗੱਲ ਇਹ ਹੈ, ਕਿ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਉਸ ਦੇ ਵਾਇਰਲ ਟਵੀਟ 'ਤੇ ਕਾਰਵਾਈ ਕਰਨ ਅਤੇ ਨੋਟਿਸ ਲੈਣ ਦੀ ਬਜਾਏ ਉਲਟ ਅਦਾਕਾਰਾ ਨੂੰ ਆਪਣੀ ਜ਼ੁਬਾਨ ਨੂੰ ਸੰਭਾਲਣ ਦੀ ਸਲਾਹ ਦਿੱਤੀ ਹੈ। ਜੂਹੀ ਨੇ ਆਪਣੇ ਟਵੀਟ 'ਚ ਕਿਹਾ ਸੀ ਕਿ ਮੁੰਬਈ ਦੀ ਹਵਾ 'ਚ ਪ੍ਰਦੂਸ਼ਣ ਦਾ ਪੱਧਰ ਇੰਨਾ ਵਧ ਗਿਆ ਹੈ, ਕਿ ਸਾਹ ਲੈਣ 'ਚ ਸੀਵਰੇਜ ਵਰਗੀ ਬਦਬੂ ਆ ਰਹੀ ਹੈ।

ਇਸ 'ਤੇ ਜਵਾਬ ਦਿੰਦੇ ਹੋਏ ਦੇਵੇਂਦਰ ਫੜਨਵੀਸ ਨੇ ਸਮੱਸਿਆ ਦੇ ਹੱਲ ਦੀ ਗੱਲ ਕਰਨ ਦੀ ਬਜਾਏ ਕਿਹਾ ਕਿ ਮੁੰਬਈ ਇਕ ਅੰਤਰਰਾਸ਼ਟਰੀ ਸ਼ਹਿਰ ਹੈ ਅਤੇ ਜੂਹੀ ਨੂੰ ਇਸ ਤਰ੍ਹਾਂ ਦੀ ਗੱਲ ਨਹੀਂ ਕਰਨੀ ਚਾਹੀਦੀ। ਇਸ ਦੌਰਾਨ ਜਦੋਂ ਫੜਨਵੀਸ ਨੂੰ ਜੂਹੀ ਚਾਵਲਾ ਦੇ ਟਵੀਟ ਅਤੇ ਮੁੰਬਈ ਦੀ ਹਵਾ ਵਿੱਚ ਵੱਧ ਰਹੇ ਪ੍ਰਦੂਸ਼ਣ ਬਾਰੇ ਸਵਾਲ ਕੀਤਾ ਗਿਆ ਤਾਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਮਸ਼ਹੂਰ ਹਸਤੀਆਂ ਨੂੰ ਅਜਿਹੇ ਬਿਆਨ ਦੇਣ ਤੋਂ ਪਹਿਲਾਂ ਇੱਕ ਵਾਰ ਸੋਚਣਾ ਚਾਹੀਦਾ ਹੈ।

ਜੂਹੀ ਚਾਵਲਾ ਨੇ ਸ਼ਨੀਵਾਰ ਨੂੰ ਟਵਿਟਰ 'ਤੇ ਇਕ ਤੋਂ ਬਾਅਦ ਇਕ ਦੋ ਟਵੀਟਸ 'ਚ ਕਿਹਾ, 'ਕੀ ਕਿਸੇ ਨੇ ਦੇਖਿਆ ਹੈ ਕਿ ਮੁੰਬਈ ਦੀ ਹਵਾ 'ਚੋਂ ਬਦਬੂ ਆਉਂਦੀ ਹੈ। ਪਹਿਲਾਂ ਇਹ ਗੰਧ ਖਾੜੀਆਂ (ਵਰਲੀ ਅਤੇ ਬਾਂਦਰਾ, ਮਿਠੀ ਨਦੀ ਦੇ ਨੇੜੇ ਗੰਦੇ ਪਾਣੀ ਵਾਲੇ ਖੇਤਰ) ਦੇ ਨੇੜੇ ਵਾਹਨ ਚਲਾਉਂਦੇ ਸਮੇਂ ਆਉਂਦੀ ਸੀ। ਪਰ ਹੁਣ ਇਹ ਬਦਬੂ ਪੂਰੇ ਦੱਖਣੀ ਮੁੰਬਈ ਵਿੱਚ ਫੈਲ ਗਈ ਹੈ। ਇੱਥੇ ਇੱਕ ਅਜੀਬ ਰਸਾਇਣਕ ਪ੍ਰਦੂਸ਼ਣ ਹੈ।' ਜੂਹੀ ਨੇ ਆਪਣੇ ਅਗਲੇ ਟਵੀਟ 'ਚ ਲਿਖਿਆ, 'ਲਗਦਾ ਹੈ ਕਿ ਅਸੀਂ ਦਿਨ-ਰਾਤ ਸੀਵਰੇਜ 'ਚ ਰਹਿ ਰਹੇ ਹਾਂ।'

ਜਦੋਂ ਦੇਵੇਂਦਰ ਫੜਨਵੀਸ ਤੋਂ ਇਸ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਪ੍ਰਦੂਸ਼ਣ 'ਤੇ ਕਾਰਵਾਈ ਕਰਨ ਦੀ ਬਜਾਏ ਅਦਾਕਾਰਾ 'ਤੇ ਹੀ ਸਵਾਲ ਖੜ੍ਹੇ ਕਰ ਦਿੱਤੇ। ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਨੇ ਕਿਹਾ, 'ਮੁੰਬਈ ਇੱਕ ਵੱਡਾ ਸ਼ਹਿਰ ਹੈ। ਇਹ ਸੱਚ ਹੈ ਕਿ ਸ਼ਹਿਰ ਵਿੱਚ ਬੁਨਿਆਦੀ ਸਹੂਲਤਾਂ ਦੀ ਘਾਟ ਹੈ। ਨਗਰ ਨਿਗਮ ਵਿੱਚ ਭ੍ਰਿਸ਼ਟਾਚਾਰ ਕਾਰਨ ਲੋਕਾਂ ਨੂੰ ਕੁਝ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਹੁਣ ਸਰਕਾਰ ਬਦਲ ਗਈ ਹੈ। ਹੁਣ ਮੁੰਬਈ ਬਦਲਣ ਜਾ ਰਹੀ ਹੈ। ਇਸ ਲਈ ਮੁੰਬਈ ਬਾਰੇ ਇਸ ਤਰ੍ਹਾਂ ਗੱਲ ਕਰਨਾ ਗਲਤ ਹੈ। ਮੁੰਬਈ ਇਕ ਅੰਤਰਰਾਸ਼ਟਰੀ ਸ਼ਹਿਰ ਹੈ, ਇਸ ਲਈ ਮਸ਼ਹੂਰ ਹਸਤੀਆਂ ਨੂੰ ਅਜਿਹੇ ਬਿਆਨ ਦੇਣ ਤੋਂ ਪਹਿਲਾਂ ਦੋ ਵਾਰ ਸੋਚਣਾ ਚਾਹੀਦਾ ਹੈ।

Related Stories

No stories found.
Punjab Today
www.punjabtoday.com