'ਕੱਚਾ ਬਦਾਮ' ਗਾਇਕ ਭੁਬਨ ਬਦਿਆਕਰ ਪਾਈ ਪਾਈ ਦਾ ਹੋਇਆ ਮੋਹਤਾਜ਼

ਭੂਬਨ ਹੁਣ ਆਪਣੀ ਰੋਜ਼ੀ-ਰੋਟੀ ਲਈ ਸੰਘਰਸ਼ ਕਰ ਰਿਹਾ ਹੈ ਅਤੇ ਮੀਡੀਆ ਰਿਪੋਰਟਾਂ ਦੇ ਅਨੁਸਾਰ, ਕਾਪੀਰਾਈਟ ਮੁੱਦਿਆਂ ਕਾਰਨ, ਉਹ 'ਕੱਚਾ ਬਦਾਮ' ਗੀਤ ਵੀ ਨਹੀਂ ਗਾ ਸਕਦਾ।
'ਕੱਚਾ ਬਦਾਮ' ਗਾਇਕ ਭੁਬਨ ਬਦਿਆਕਰ ਪਾਈ ਪਾਈ ਦਾ ਹੋਇਆ ਮੋਹਤਾਜ਼

ਭੁਬਨ ਬਦਿਆਕਰ ਨੇ 'ਕੱਚਾ ਬਦਾਮ' ਗਾਣੇ ਦੇ ਨਾਲ ਰਾਤੋ ਰਾਤ ਸੋਹਰਤ ਪ੍ਰਾਪਤ ਕਰ ਲਈ ਸੀ। ਪੱਛਮੀ ਬੰਗਾਲ ਵਿੱਚ ਮੂੰਗਫਲੀ ਵੇਚਣ ਵਾਲੇ ਭੁਬਨ ਬਦਿਆਕਰ ਆਪਣੀ ਮੂੰਗਫਲੀ ਵੇਚਣ ਸਮੇਂ 'ਕੱਚਾ ਬਦਾਮ' ਗਾਉਂਦੇ ਸਨ ਅਤੇ ਇਸ ਗੀਤ ਨੇ ਉਸ ਨੂੰ ਇੰਟਰਨੈੱਟ 'ਤੇ ਸਨਸਨੀ ਬਣਾ ਦਿੱਤਾ ਸੀ। ਇਕ ਸੋਸ਼ਲ ਮੀਡੀਆ ਯੂਜ਼ਰ ਨੇ ਇੰਟਰਨੈੱਟ 'ਤੇ ਉਸ ਦਾ ਵੀਡੀਓ ਅਪਲੋਡ ਕਰ ਦਿੱਤਾ, ਜਿਸ ਤੋਂ ਬਾਅਦ ਉਹ ਸਟਾਰ ਬਣ ਗਿਆ ਸੀ ਅਤੇ ਇਸ ਗੀਤ ਨੂੰ ਬੰਗਲਾਦੇਸ਼ ਅਤੇ ਭਾਰਤ 'ਚ ਵਾਇਰਲ ਹੁੰਦੇ ਹੀ ਯੂਟਿਊਬ 'ਤੇ ਲੱਖਾਂ ਵਿਊਜ਼ ਮਿਲ ਗਏ ਸਨ।

ਭੂਬਨ ਹੁਣ ਆਪਣੀ ਰੋਜ਼ੀ-ਰੋਟੀ ਲਈ ਸੰਘਰਸ਼ ਕਰ ਰਿਹਾ ਹੈ ਅਤੇ ਮੀਡੀਆ ਰਿਪੋਰਟਾਂ ਦੇ ਅਨੁਸਾਰ, ਕਾਪੀਰਾਈਟ ਮੁੱਦਿਆਂ ਕਾਰਨ, ਉਹ ਉਹੀ ਗੀਤ ਵੀ ਨਹੀਂ ਗਾ ਸਕਦਾ, ਜਿਸ ਨੇ ਉਸਨੂੰ ਇੰਟਰਨੈਟ ਸਨਸਨੀ ਬਣਾਇਆ ਸੀ। ਉਸਨੇ ਕਿਹਾ, "ਮੈਂ ਦੁਬਰਾਜਪੁਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਹਾਂ, ਕਿਰਾਏ 'ਤੇ ਬਹੁਤ ਸਾਰਾ ਪੈਸਾ ਖਰਚ ਕਰ ਰਿਹਾ ਹਾਂ। ਇਸ ਤੋਂ ਇਲਾਵਾ, ਆਮਦਨ ਦਾ ਕੋਈ ਸਾਧਨ ਨਹੀਂ ਹੈ ਅਤੇ ਮੈਨੂੰ ਨਹੀਂ ਪਤਾ ਕਿ ਇਹ ਸਭ ਕੁਝ ਕਦੋਂ ਤੱਕ ਚੱਲੇਗਾ।"

ਭੁਬਨ ਨੇ ਕਿਹਾ, 'ਕੱਚਾ ਬਦਾਮ' ਗੀਤ ਨੇ ਮੈਨੂੰ ਮਸ਼ਹੂਰ ਕੀਤਾ, ਪਰ ਹੁਣ ਮੈਂ ਇਸ ਕਾਰਨ ਆਪਣੇ ਘਰ ਨਹੀਂ ਰਹਿ ਸਕਦਾ। ਉਸਨੇ ਦੋਸ਼ ਲਾਇਆ ਕਿ ਬੀਰਭੂਮ ਦੀ ਇੱਕ ਕੰਪਨੀ ਅਤੇ ਉਸਦੇ ਮਾਲਕ ਨੇ ਇੰਡੀਅਨ ਪਰਫਾਰਮਿੰਗ ਰਾਈਟ ਸੋਸਾਇਟੀ ਲਿਮਟਿਡ (ਆਈਪੀਆਰਐਸ) ਦੇ ਬਹਾਨੇ ਉਸ ਤੋਂ ਗੀਤ ਲੈ ਲਿਆ ਅਤੇ ਉਸ ਨਾਲ ਧੋਖਾ ਕੀਤਾ। ਜਿਸ ਨੇ ਭੁਵਨ ਨਾਲ ਠੱਗੀ ਮਾਰੀ ਹੈ, ਉਸ ਨਾਲ ਫੋਨ 'ਤੇ ਵੀ ਸੰਪਰਕ ਨਹੀਂ ਹੋ ਰਿਹਾ।

ਭੁਬਨ ਨੇ ਕਿਹਾ, "ਮੈਂ ਅਨਪੜ੍ਹ ਹਾਂ ਅਤੇ ਮੈਨੂੰ ਅੰਗਰੇਜ਼ੀ ਪੜ੍ਹਨੀ ਵੀ ਨਹੀਂ ਆਉਂਦੀ। ਹੁਣ ਉਹ ਮੈਨੂੰ ਕਹਿ ਰਹੇ ਹਨ ਕਿ ਉਨ੍ਹਾਂ ਨੇ ਮੇਰਾ ਗੀਤ ਖਰੀਦ ਲਿਆ ਹੈ। ਮੈਂ ਹੁਣ ਉਨ੍ਹਾਂ ਨਾਲ ਫ਼ੋਨ 'ਤੇ ਵੀ ਸੰਪਰਕ ਨਹੀਂ ਕਰ ਸਕਦਾ।" ਹੁਣ ਉਹ ਕਾਪੀਰਾਈਟ ਮੁੱਦਿਆਂ ਕਾਰਨ ਆਪਣਾ ਗੀਤ ਵੀ ਨਹੀਂ ਗਾ ਸਕਦਾ। ਹਾਲਾਂਕਿ, ਭੁਬਨ ਹੁਣ ਆਪਣੀ ਰੋਜ਼ੀ-ਰੋਟੀ ਲਈ ਸੰਘਰਸ਼ ਕਰ ਰਿਹਾ ਹੈ ਅਤੇ ਮੀਡੀਆ ਰਿਪੋਰਟਾਂ ਦੇ ਅਨੁਸਾਰ, ਕਾਪੀਰਾਈਟ ਮੁੱਦਿਆਂ ਦੇ ਕਾਰਨ, ਉਹ ਉਹੀ ਗੀਤ ਵੀ ਨਹੀਂ ਗਾ ਸਕਦਾ, ਜਿਸ ਨੇ ਉਸਨੂੰ ਇੰਟਰਨੈਟ ਸਨਸਨੀ ਬਣਾਇਆ ਸੀ। ਗਾਇਕ ਬੀਰਭੂਮ ਦੇ ਦੁਬਰਾਜਪੁਰ ਪਿੰਡ ਲਕਸ਼ਮੀਨਰਾਇਣਪੁਰ ਦਾ ਰਹਿਣ ਵਾਲਾ ਹੈ। ਆਨੰਦਬਾਜ਼ਾਰ ਡਿਜੀਟਲ ਦੀ ਇੱਕ ਰਿਪੋਰਟ ਦੇ ਅਨੁਸਾਰ, ਪਿੰਡ ਵਿੱਚ ਉਸਦਾ ਨਵਾਂ ਘਰ ਖਾਲੀ ਹੈ ਅਤੇ ਹੁਣ ਤੱਕ, ਉਹ ਦੁਬਰਾਜਪੁਰ ਵਿੱਚ ਰਹਿ ਰਿਹਾ ਹੈ।

Related Stories

No stories found.
logo
Punjab Today
www.punjabtoday.com