ਹਿੰਦੂਤਵ ਫੇਅਰ-ਲਵਲੀ ਕਰੀਮ ਨਹੀਂ, ਜਿਸਦਾ ਜਿੱਥੇ ਚਾਹੇ ਇਸਤੇਮਾਲ ਕਰੋਂ: ਕਨ੍ਹਈਆ

ਕਨ੍ਹਈਆ ਕੁਮਾਰ ਨੇ ਕਿਹਾ ਕਿ ਹਿੰਦੂਤਵ ਕੋਈ ਫੇਅਰ ਐਂਡ ਲਵਲੀ ਕਰੀਮ ਨਹੀਂ ਹੈ, ਕਿ ਸਰਦੀ ਆਈ ਤਾਂ ਬੁੱਲ੍ਹਾਂ 'ਤੇ ਅਲੱਗ ਅਤੇ ਪੈਰਾਂ 'ਤੇ ਅਲੱਗ ਲਗਾਵਾਂਗੇ। ਕਨ੍ਹਈਆ ਨੇ ਕਿਹਾ ਕਿ ਹਿੰਦੂਤਵ ਇੱਕ ਵਿਚਾਰਧਾਰਾ ਹੈ।
ਹਿੰਦੂਤਵ ਫੇਅਰ-ਲਵਲੀ ਕਰੀਮ ਨਹੀਂ, ਜਿਸਦਾ ਜਿੱਥੇ ਚਾਹੇ ਇਸਤੇਮਾਲ ਕਰੋਂ: ਕਨ੍ਹਈਆ

ਹਿੰਦੂਤਵ ਨੂੰ ਲੈ ਕੇ ਕਾਂਗਰਸ ਨੇਤਾ ਕਨ੍ਹਈਆ ਕੁਮਾਰ ਦਾ ਬਿਆਨ ਵਾਇਰਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਹਿੰਦੂਤਵ ਕੋਈ ਫੇਅਰ ਐਂਡ ਲਵਲੀ ਕਰੀਮ ਨਹੀਂ ਹੈ ਕਿ ਸਰਦੀ ਆਈ ਤਾਂ ਬੁੱਲ੍ਹਾਂ 'ਤੇ ਅਲੱਗ ਅਤੇ ਪੈਰਾਂ 'ਤੇ ਅਲੱਗ ਲਗਾਵਾਂਗੇ। ਕਨ੍ਹਈਆ ਨੇ ਕਿਹਾ ਕਿ ਹਿੰਦੂਤਵ ਇੱਕ ਵਿਚਾਰਧਾਰਾ ਹੈ। ਇਹ ਇੱਕ ਸਿਆਸੀ ਵਿਚਾਰਧਾਰਾ ਹੈ।

ਕਨ੍ਹਈਆ ਕੁਮਾਰ ਨੇ ਮਹਾਰਾਸ਼ਟਰ ਦੇ ਨਾਂਦੇੜ 'ਚ ਭਾਰਤ ਜੋੜੋ ਯਾਤਰਾ ਦੌਰਾਨ ਇਹ ਬਿਆਨ ਦਿੱਤਾ। ਜ਼ਿਕਰਯੋਗ ਹੈ ਕਿ ਕਨ੍ਹਈਆ ਕਈ ਦਿਨਾਂ ਤੋਂ 'ਭਾਰਤ ਜੋੜੋ ਯਾਤਰਾ' 'ਚ ਰਾਹੁਲ ਗਾਂਧੀ ਦੇ ਨਾਲ ਹਨ। ਕਨ੍ਹਈਆ ਕੁਮਾਰ ਨੇ ਕਿਹਾ, 'ਅੱਜ ਵਟਸਐਪ ਰਾਹੀਂ ਜਿਸ ਹਿੰਦੂਤਵ ਨੂੰ ਸਮਝਾਇਆ ਜਾ ਰਿਹਾ ਹੈ ਅਤੇ ਜਿਸ ਤਰ੍ਹਾਂ ਇਸ ਨੂੰ ਨਰਮ ਅਤੇ ਸਖ਼ਤ ਰੂਪ 'ਚ ਪੇਸ਼ ਕੀਤਾ ਜਾ ਰਿਹਾ ਹੈ, ਉਹ ਵੱਖਰਾ ਹੈ। ਜ਼ਹਿਰ-ਜ਼ਹਿਰ ਹੀ ਹੁੰਦਾ ਹੈ। ਭਾਵੇਂ ਉਹ ਸੱਪ ਦਾ ਹੋਵੇ ਜਾਂ ਉਸਦੇ ਬੱਚਾ ਦਾ।

ਕੋਈ ਵੀ ਵਿਚਾਰਧਾਰਾ ਜੋ ਧਰਮ ਦੇ ਨਾਂ 'ਤੇ ਆਪਸ ਵਿਚ ਲੜਾਉਂਦੀ ਹੈ, ਉਸ ਨੂੰ ਧਾਰਮਿਕ ਨਹੀਂ ਕਿਹਾ ਜਾ ਸਕਦਾ। ਧਰਮ ਦਾ ਇੱਕੋ ਇੱਕ ਉਦੇਸ਼ ਮਨੁੱਖਤਾ ਦੀ ਮੁਕਤੀ ਹੈ।' ਕਾਂਗਰਸੀ ਆਗੂ ਨੇ ਕਿਹਾ ਕਿ ਦੇਸ਼ ਵਿੱਚ ਪਿਛਲੇ 45 ਸਾਲਾਂ ਵਿੱਚ ਸਭ ਤੋਂ ਵੱਧ ਬੇਰੁਜ਼ਗਾਰੀ ਹੈ। ਸਾਡਾ ਜਨਤਕ ਖੇਤਰ ਹਰ ਰੋਜ਼ ਵਿਕ ਰਿਹਾ ਹੈ। ਉਨ੍ਹਾਂ ਕਿਹਾ, 'ਦੇਖੋ ਐਲਆਈਸੀ 'ਚ ਅਡਾਨੀ ਦਾ ਕਿੰਨਾ ਹਿੱਸਾ ਹੈ ਅਤੇ ਉਹ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਬਣਨ ਵਾਲਾ ਹੈ।

ਕਨ੍ਹਈਆ ਕੁਮਾਰ ਨੇ ਕਿਹਾ ਕਿ ਕੋਈ ਤੁਹਾਡਾ ਪੈਸਾ ਲੈ ਕੇ ਅਮੀਰ ਹੋ ਰਿਹਾ ਹੈ ਅਤੇ ਤੁਹਾਡੇ ਬੱਚਿਆਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ। ਇਸ ਲਈ ਇਹ ਸਖ਼ਤ ਅਤੇ ਨਰਮ ਦੀ ਗੱਲ ਨਹੀਂ ਹੈ, ਇਹ ਸੱਚਾਈ ਦੀ ਗੱਲ ਹੈ। ਤੁਹਾਨੂੰ ਸੱਚ ਦੇਖਣ ਦੀ ਲੋੜ ਹੈ। ਦੱਸ ਦੇਈਏ ਕਿ ਮਹਾਰਾਸ਼ਟਰ ਵਿੱਚ ਆਪਣੇ ਛੇਵੇਂ ਦਿਨ ਭਾਰਤ ਜੋੜੋ ਯਾਤਰਾ ਸ਼ਨੀਵਾਰ ਸਵੇਰੇ ਹਿੰਗੋਲੀ ਜ਼ਿਲ੍ਹੇ ਦੇ ਸ਼ੇਵਲਾ ਪਿੰਡ ਤੋਂ ਮੁੜ ਸ਼ੁਰੂ ਹੋਈ। ਪਾਰਟੀ ਦੇ ਇੱਕ ਅਹੁਦੇਦਾਰ ਨੇ ਦੱਸਿਆ ਕਿ ਇਹ ਮਾਰਚ ਆਰਤੀ ਪਿੰਡ, ਪਾਰਦੀ ਮੋੜ ਬੱਸ ਸਟੈਂਡ ਅਤੇ ਕਾਲਾਮਨੁਰੀ ਜ਼ਿਲ੍ਹਾ ਪ੍ਰੀਸ਼ਦ ਹਾਈ ਸਕੂਲ ਗਰਾਊਂਡ ਵਿੱਚੋਂ ਗੁਜ਼ਰੇਗਾ।

ਇਸ ਤੋਂ ਬਾਅਦ ਕਲਾਮਨੁਰੀ ਦੇ 'ਸ਼ੰਕਰਾਓ ਸਾਤਵ ਆਰਟਸ ਐਂਡ ਕਾਮਰਸ ਕਾਲਜ' ਕੈਂਪਸ 'ਚ ਰਾਤ ਦਾ ਠਹਿਰਾਅ ਹੋਵੇਗਾ। ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ 7 ਸਤੰਬਰ ਨੂੰ ਸ਼ੁਰੂ ਹੋਈ ਇਹ ਯਾਤਰਾ ਸ਼ਨੀਵਾਰ ਨੂੰ ਆਪਣੇ 66ਵੇਂ ਦਿਨ 'ਚ ਦਾਖਲ ਹੋ ਗਈ ਅਤੇ ਹੁਣ ਤੱਕ ਛੇ ਰਾਜਾਂ ਦੇ 28 ਜ਼ਿਲਿਆਂ 'ਚੋਂ ਗੁਜ਼ਰ ਚੁੱਕੀ ਹੈ। ਕਰੀਬ 150 ਦਿਨਾਂ ਦੀ ਇਸ ਯਾਤਰਾ ਦੌਰਾਨ 3,570 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਜਾਵੇਗੀ। ਇਹ ਜੰਮੂ-ਕਸ਼ਮੀਰ 'ਚ ਖਤਮ ਹੋਣ ਤੋਂ ਪਹਿਲਾਂ 12 ਸੂਬਿਆਂ 'ਚੋਂ ਗੁਜ਼ਰੇਗੀ ।

Related Stories

No stories found.
logo
Punjab Today
www.punjabtoday.com