ਜੇ ਤੰਗ ਕੀਤਾ ਤਾਂ,ਮੈਂ ਕੇਂਦਰ 'ਚ ਤੁਹਾਡੀ ਸਰਕਾਰ ਨੂੰ ਡੇਗ ਦਿਆਂਗਾ : ਕੇਸੀਆਰ

ਯਸ਼ਵੰਤ ਸਿਨਹਾ ਨੂੰ ਮਿਲਣ ਗਏ ਕੇਸੀਆਰ ਨੇ ਪਹਿਲਾਂ ਹੀ ਇਹ ਕਹਿ ਕੇ ਹਲਚਲ ਮਚਾ ਦਿੱਤੀ ਸੀ, ਕਿ ਉਹ ਪੀਐੱਮ ਮੋਦੀ ਨੂੰ ਨਹੀਂ ਮਿਲਣਗੇ।
ਜੇ ਤੰਗ ਕੀਤਾ ਤਾਂ,ਮੈਂ ਕੇਂਦਰ 'ਚ ਤੁਹਾਡੀ ਸਰਕਾਰ ਨੂੰ ਡੇਗ ਦਿਆਂਗਾ : ਕੇਸੀਆਰ

ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਨੂੰ ਉਨਾਂ ਦੇ ਬੇਬਾਕ ਅੰਦਾਜ਼ ਲਈ ਜਾਣਿਆ ਜਾਂਦਾ ਹੈ।ਬੀਜੇਪੀ ਨੂੰ ਚੁਣੌਤੀ ਦਿੰਦੇ ਹੋਏ ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਨੇ ਕਿਹਾ ਕਿ ਭਾਜਪਾ ਵਾਲੇ ਉਸਦੀ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕਰਨਗੇ। ਵਿਰੋਧੀ ਧਿਰ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਯਸ਼ਵੰਤ ਸਿਨਹਾ ਦਾ ਸਵਾਗਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ, "ਮੈਂ ਉਸ ਦਿਨ ਦਾ ਇੰਤਜ਼ਾਰ ਕਰ ਰਿਹਾ ਹਾਂ। ਮੈਂ ਆਜ਼ਾਦ ਹੋਵਾਂਗਾ ਅਤੇ ਫਿਰ ਕੇਂਦਰ ਵਿੱਚ ਤੁਹਾਡੀ ਸਰਕਾਰ ਡੇਗ ਦਿਆਂਗਾ।"

ਕੇਸੀਆਰ ਨੇ ਕਿਹਾ ਕਿ ਤੇਲੰਗਾਨਾ 'ਚ ਬੈਠੇ ਕੇਂਦਰੀ ਮੰਤਰੀ ਹੁਣ ਇਹ ਦਾਅਵਾ ਕਰ ਰਹੇ ਹਨ ਕਿ ਮਹਾਰਾਸ਼ਟਰ 'ਚ ਮਹਾਵਿਕਾਸ ਅਘਾੜੀ ਦੀ ਸਰਕਾਰ ਡਿੱਗਣ ਤੋਂ ਬਾਅਦ ਤੇਲੰਗਾਨਾ 'ਚ ਟੀਆਰਐਸ ਸਰਕਾਰ ਦੇ ਡਿੱਗਣ ਦਾ ਸਮਾਂ ਆ ਗਿਆ ਹੈ। ਕੇਸੀਆਰ ਨੇ ਕਿਹਾ, "ਦੇਸ਼ ਵਿੱਚ ਜੋ ਵੀ ਹੋ ਰਿਹਾ ਹੈ, ਉਹ ਗਲਤ ਹੈ। ਅਜਿਹੀ ਸਥਿਤੀ ਵਿੱਚ ਸਾਨੂੰ ਚੁੱਪ ਨਹੀਂ ਰਹਿਣਾ ਚਾਹੀਦਾ। ਸਾਨੂੰ ਬਦਲਾਅ ਦੀ ਲੋੜ ਹੈ, ਪਰ ਬਦਲਾਅ ਦੇ ਨਾਂ 'ਤੇ ਕੁਝ ਨਹੀਂ ਹੋ ਰਿਹਾ ਹੈ। ਸਾਨੂੰ ਭਾਰਤੀ ਰਾਜਨੀਤੀ ਵਿੱਚ ਗੁਣਾਤਮਕ ਬਦਲਾਅ ਲਿਆਉਣ ਦੀ ਲੋੜ ਹੈ।"

ਕੇਸੀਆਰ ਅਤੇ ਉਨ੍ਹਾਂ ਦੇ ਮੰਤਰੀ ਯਸ਼ਵੰਤ ਸਿਨਹਾ ਦਾ ਸਵਾਗਤ ਕਰਨ ਲਈ ਬੇਗਮਪੇਟ ਹਵਾਈ ਅੱਡੇ ਗਏ ਸਨ। ਯਸ਼ਵੰਤ ਸਿਨਹਾ ਨੂੰ ਮਿਲਣ ਜਾ ਰਹੇ ਕੇਸੀਆਰ ਨੇ ਪਹਿਲਾਂ ਹੀ ਇਹ ਕਹਿ ਕੇ ਹਲਚਲ ਮਚਾ ਦਿੱਤੀ ਸੀ ਕਿ ਉਹ ਪੀਐਮ ਮੋਦੀ ਨੂੰ ਨਹੀਂ ਮਿਲਣਗੇ। ਕੇਸੀਆਰ ਨੇ ਕਿਹਾ, "ਪ੍ਰਧਾਨ ਮੰਤਰੀ ਮੋਦੀ ਹੈਦਰਾਬਾਦ ਆ ਰਹੇ ਸਨ। ਉਹ ਸਾਡੇ ਖਿਲਾਫ ਬੋਲਣਗੇ, ਸਾਡੇ 'ਤੇ ਗਲਤ ਦੋਸ਼ ਲਗਾਉਣਗੇ। ਪਰ ਲੋਕਤੰਤਰ 'ਚ ਅਜਿਹਾ ਹੀ ਹੋਣਾ ਚਾਹੀਦਾ ਹੈ। ਸਾਡੇ ਸਵਾਲਾਂ ਦੇ ਜਵਾਬ ਵੀ ਦਿਓ। ਪ੍ਰਧਾਨ ਮੰਤਰੀ ਦੇ ਪਿੱਛਲੇ ਦਿਨੀ ਪਹੁੰਚਣ 'ਤੇ ਉਨ੍ਹਾਂ ਦੇ ਸਵਾਗਤ ਲਈ ਹਵਾਈ ਅੱਡੇ 'ਤੇ ਸਿਰਫ ਇਕ ਟੀਆਰਐਸ ਮੰਤਰੀ ਮੌਜੂਦ ਸਨ।

ਤੁਹਾਨੂੰ ਦੱਸ ਦੇਈਏ ਕਿ ਛੇ ਮਹੀਨਿਆਂ ਵਿੱਚ ਇਹ ਤੀਜੀ ਵਾਰ ਹੈ ਜਦੋਂ ਸੀਐਮ ਕੇਸੀਆਰ ਪ੍ਰਧਾਨ ਮੰਤਰੀ ਨੂੰ ਮਿਲਣ ਦੇ ਪ੍ਰੋਟੋਕੋਲ ਨੂੰ ਛੱਡ ਰਹੇ ਹਨ। ਇਸ ਤੋਂ ਪਹਿਲਾਂ, ਜਦੋਂ ਪੀਐਮ ਮੋਦੀ ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈਐਸਬੀ) ਦੇ 20ਵੇਂ ਸਾਲਾਨਾ ਸਮਾਗਮ ਵਿੱਚ ਸ਼ਾਮਲ ਹੋਣ ਲਈ ਤੇਲੰਗਾਨਾ ਗਏ ਸਨ, ਉਸ ਸਮੇਂ ਵੀ ਕੇਸੀਆਰ ਨਹੀਂ ਪਹੁੰਚੇ ਸਨ। ਫਰਵਰੀ ਵਿੱਚ ਵੀ ਕੇਸੀਆਰ ਪ੍ਰਧਾਨ ਮੰਤਰੀ ਦੇ ਹੈਦਰਾਬਾਦ ਦੌਰੇ ਦੌਰਾਨ ਗੈਰਹਾਜ਼ਰ ਰਹੇ ਸਨ।

Related Stories

No stories found.
logo
Punjab Today
www.punjabtoday.com