ਅਰਵਿੰਦ ਕੇਜਰੀਵਾਲ ਬਣਨਾ ਚਾਹੁੰਦਾ ਹੈ ਪੰਜਾਬ ਦਾ ਸੀਐੱਮ: ਕੁਮਾਰ ਵਿਸ਼ਵਾਸ

ਕਾਂਗਰਸੀ ਆਗੂ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਨਿਸ਼ਾਨਾ ਸਾਧਿਆ ਹੈ।
ਅਰਵਿੰਦ ਕੇਜਰੀਵਾਲ ਬਣਨਾ ਚਾਹੁੰਦਾ ਹੈ ਪੰਜਾਬ ਦਾ ਸੀਐੱਮ: ਕੁਮਾਰ ਵਿਸ਼ਵਾਸ
Updated on
2 min read

ਕੁਮਾਰ ਵਿਸ਼ਵਾਸ ਅਤੇ ਅਰਵਿੰਦ ਕੇਜਰੀਵਾਲ ਵਿਚਾਲੇ ਸਬੰਧ ਚੰਗੇ ਨਹੀਂ ਹਨ। ਕੁਮਾਰ ਵਿਸ਼ਵਾਸ ਨੇ ਦਾਅਵਾ ਕੀਤਾ ਹੈ ਕਿ ਅਰਵਿੰਦ ਕੇਜਰੀਵਾਲ ਕਿਸੇ ਵੀ ਕੀਮਤ ਤੇ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ। ਪੰਜਾਬ ਕੋਈ ਸੂਬਾ ਨਹੀਂ ਹੈ। ਪੰਜਾਬੀਅਤ ਦੁਨੀਆਂ ਭਰ ਵਿੱਚ ਇੱਕ ਭਾਵਨਾ ਹੈ। ਅਜਿਹੀ ਸਥਿਤੀ ਵਿੱਚ, ਇੱਕ ਆਦਮੀ, ਜਿਸਨੂੰ ਮੈਂ ਇੱਕ ਸਮੇਂ ਵੱਖਵਾਦੀਆਂ ਦਾ ਪੱਖ ਨਾ ਲੈਣ ਲਈ ਮਨਾ ਕੀਤਾ ਸੀ , ਫਿਰ ਉਸਨੇ ਕਿਹਾ ਸੀ ਕਿ ਨਹੀਂ ਕੁਝ ਨਹੀਂ ਹੁੰਦਾ ।

ਉਸ ਸਮੇਂ ਕੇਜਰੀਵਾਲ ਨੇ ਕਿਹਾ ਸੀ ਕਿ ਮੈਂ ਭਗਵੰਤ ਮਾਨ ਤੇ ਐੱਚ.ਐੱਸ.ਫੂਲਕਾ ਨੂੰ ਟਕਰਾਅ ਦੇਵਾਂਗਾ ਤੇ ਖੁਦ ਪੰਜਾਬ ਪਹੁੰਚ ਜਾਵਾਂਗਾ। ਅੱਜ ਵੀ ਉਹ ਉਸੇ ਰਾਹ ਤੇ ਹੈ। ਇੱਕ ਦਿਨ ਕੇਜਰੀਵਾਲ ਨੇ ਕਿਹਾ ਸੀ ਕਿ ਤੁਸੀਂ ਚਿੰਤਾ ਨਾ ਕਰੋ, ਮੈਂ ਇੱਕ ਦਿਨ ਆਜ਼ਾਦ ਸੂਬੇ ਦਾ ਮੁੱਖ ਮੰਤਰੀ ਬਣਾਂਗਾ।

ਜਦੋਂ ਮੈਂ ਵੱਖਵਾਦ ਦੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੀ ਹੋਇਆ ਤਾਂ ਮੈਂ ਆਜ਼ਾਦ ਦੇਸ਼ ਦਾ ਪ੍ਰਧਾਨ ਮੰਤਰੀ ਬਣਾਂਗਾ।ਕਾਂਗਰਸੀ ਆਗੂ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਨਿਸ਼ਾਨਾ ਸਾਧਿਆ ਹੈ।

ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪਾਕਿਸਤਾਨ 1975 ਤੋਂ ਹਥਿਆਰ ਅਤੇ ਨਸ਼ੇ ਭੇਜ ਕੇ ਪੰਜਾਬ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਇਹ ਕਹਿਣਾ ਕਿ ਸੁਰੱਖਿਆ ਏਜੰਸੀਆਂ ਇਸ ਵਿੱਚ ਸ਼ਾਮਲ ਹਨ, ਇੱਕ ਬਹੁਤ ਹੀ ਗੰਭੀਰ ਦੋਸ਼ ਹੈ।

ਜੇਕਰ ਉਨ੍ਹਾਂ ਕੋਲ ਸਬੂਤ ਹਨ ਤਾਂ ਕੇਜਰੀਵਾਲ ਦਿਖਾਉਣ।ਇਸ ਦੌਰਾਨ, ਦਿੱਲੀ ਦੇ ਮੁੱਖ ਮੰਤਰੀ ਭਾਜਪਾ ਅਤੇ ਕਾਂਗਰਸ 'ਤੇ ਹਮਲਿਆਂ ਦੇ ਨਾਲ ਚੋਣਾਂ ਵਾਲੇ ਰਾਜ ਵਿੱਚ ਪੂਰੇ ਯਤਨਾਂ ਨਾਲ ਪ੍ਰਚਾਰ ਕਰ ਰਹੇ ਹਨ। ਪੰਜਾਬ ਚੋਣਾਂ ਤੋਂ ਪਹਿਲਾਂ, 'ਆਪ' ਮੁਖੀ ਨੇ ਕਿਹਾ ਕਿ ਪਾਰਟੀ ਸੱਤਾ 'ਚ ਆਉਣ ਤੇ ਸੂਬੇ ਦੇ ਸਾਰੇ ਸੁਰੱਖਿਆ ਮਾਮਲਿਆਂ ਨੂੰ ਹੱਲ ਕਰੇਗੀ। ਉਸਨੇ ਅੱਗੇ ਕਿਹਾ ਕਿ ਪਾਰਟੀ ਪਾਕਿਸਤਾਨ ਨਾਲ ਸਰਹੱਦ ਸਾਂਝੀ ਕਰਨ ਵਾਲੇ ਰਾਜ ਦੇ ਸਾਰੇ ਅੰਦਰੂਨੀ ਸੁਰੱਖਿਆ ਮਾਮਲਿਆਂ ਨੂੰ ਹੱਲ ਕਰਨ ਲਈ ਕੇਂਦਰ ਨਾਲ ਕੰਮ ਕਰੇਗੀ।

Related Stories

No stories found.
logo
Punjab Today
www.punjabtoday.com