ਹਰਿਆਣਾ ਸਰਕਾਰ : ਮਾਤਾ ਮਨਸਾ ਦੇਵੀ ਮੰਦਿਰ ਨੇੜੇ ਨਹੀਂ ਵਿਕੇਗੀ ਸ਼ਰਾਬ ਅਤੇ ਮੀਟ

ਮਾਤਾ ਮਨਸਾ ਦੇਵੀ ਮੰਦਿਰ ਤੋਂ 2.5 ਕਿਲੋਮੀਟਰ ਦੇ ਘੇਰੇ ਵਿੱਚ ਸ਼ਰਾਬ ਅਤੇ ਮੀਟ ਦੀ ਵਿਕਰੀ 'ਤੇ ਪੂਰਨ ਪਾਬੰਦੀ ਹੋਵੇਗੀ। ਮਾਤਾ ਮਨਸਾ ਦੇਵੀ ਮੰਦਿਰ ਦੇ ਖੇਤਰ ਨੂੰ ਹੋਲੀ ਕੰਪਲੈਕਸ ਐਲਾਨਿਆ ਗਿਆ ਹੈ।
ਹਰਿਆਣਾ ਸਰਕਾਰ : ਮਾਤਾ ਮਨਸਾ ਦੇਵੀ ਮੰਦਿਰ ਨੇੜੇ ਨਹੀਂ ਵਿਕੇਗੀ ਸ਼ਰਾਬ ਅਤੇ ਮੀਟ

ਹਰਿਆਣਾ ਸਰਕਾਰ ਨੇ ਮਾਤਾ ਮਨਸਾ ਦੇਵੀ ਦੇ ਖੇਤਰ ਨੂੰ ਲੈਕੇ ਇਕ ਵਧੀਆ ਫੈਸਲਾ ਲਿਆ ਹੈ। ਮਾਤਾ ਮਨਸਾ ਦੇਵੀ ਮੰਦਿਰ ਦੇ ਖੇਤਰ ਨੂੰ ਹੋਲੀ ਕੰਪਲੈਕਸ ਐਲਾਨਿਆ ਗਿਆ ਹੈ। ਸ਼ਹਿਰੀ ਲੋਕਲ ਬਾਡੀ ਵਿਭਾਗ ਨੇ ਚਾਰਦੀਵਾਰੀ ਪੱਕੀ ਕਰ ਦਿੱਤੀ ਹੈ। ਹੁਣ ਇਸ ਦੇ ਅੰਦਰ ਸ਼ਰਾਬ ਅਤੇ ਮੀਟ ਦੋਵੇਂ ਨਹੀਂ ਵਿਕਣਗੇ। ਹੁਣ ਸ਼੍ਰੀ ਮਾਤਾ ਮਨਸਾ ਦੇਵੀ ਮੰਦਿਰ ਤੋਂ 2.5 ਕਿਲੋਮੀਟਰ ਦੇ ਘੇਰੇ ਵਿੱਚ ਸ਼ਰਾਬ ਅਤੇ ਮੀਟ ਦੀ ਵਿਕਰੀ 'ਤੇ ਪੂਰਨ ਪਾਬੰਦੀ ਹੋਵੇਗੀ। ਇੱਥੇ ਕੋਈ ਮਾਸ ਨਹੀਂ ਕੱਟਿਆ ਜਾਵੇਗਾ।

ਹਰਿਆਣਾ ਦੇ ਵਧੀਕ ਮੁੱਖ ਸਕੱਤਰ ਅਰੁਣ ਗੁਪਤਾ ਨੇ ਬੁੱਧਵਾਰ ਨੂੰ ਹੋਲੀ ਕੰਪਲੈਕਸ ਦੀ ਚਾਰਦੀਵਾਰੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਵਿੱਚ ਚਾਰਦੀਵਾਰੀ ਨੂੰ ਪੁਆਇੰਟ ਏ, ਬੀ, ਸੀ ਅਤੇ ਡੀ ਵਿੱਚ ਵੰਡਿਆ ਗਿਆ ਹੈ। ਇਸ ਵਿੱਚ ਪੰਚਕੂਲਾ ਦੇ ਮਨਸਾ ਦੇਵੀ ਕੰਪਲੈਕਸ ਖੇਤਰ ਦੇ ਮਾਡਰਨ ਹਾਊਸਿੰਗ ਕੰਪਲੈਕਸ ਸੈਕਟਰ-4, 5 ਦੇ ਏਰੀਏ ਦੇ ਨਾਲ ਚੰਡੀਗੜ੍ਹ ਆਈਟੀ ਪਾਰਕ ਦੇ ਨਾਲ ਲੱਗਦੀ ਪੰਚਕੂਲਾ ਦੀ ਹੱਦ ਨੂੰ ਲਿਆ ਗਿਆ ਹੈ।

ਹਰਿਆਣਾ ਸਰਕਾਰ ਦੇ ਵਧੀਕ ਮੁੱਖ ਸਕੱਤਰ ਅਰੁਣ ਗੁਪਤਾ ਨੇ ਦੱਸਿਆ ਕਿ ਅਰਬਨ ਸਾਊਥ ਚਾਰਦੀਵਾਰੀ ਵਿੱਚ ਇੱਕ ਪੁਆਇੰਟ ਸ੍ਰੀ ਮਾਤਾ ਮਨਸਾ ਦੇਵੀ ਮੰਦਰ ਤੋਂ ਸਿੰਘ ਦੁਆਰ ਤੱਕ ਛਾਉਣੀ ਖੇਤਰ ਦੇ ਨਾਲ ਹੋਵੇਗਾ। ਇਹ MDC-5 ਨੂੰ ਵੀ ਪੂਰੀ ਤਰ੍ਹਾਂ ਕਵਰ ਕਰੇਗਾ। ਪੱਛਮੀ ਛੇਹਰਵਾੜੀ ਵਿੱਚ ਪੁਆਇੰਟ ਬੀ ਦਾ ਖੇਤਰ ਸਿੰਘ ਦੁਆਰ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਖੇਤਰ ਤੋਂ ਪਹਿਲਾਂ ਪੰਚਕੂਲਾ ਲਾਈਟ ਪੁਆਇੰਟ ਤੱਕ ਹੁੰਦਾ ਹੈ। ਜਦੋਂ ਕਿ ਪੁਆਇੰਟ ਸੀ ਉੱਤਰੀ ਸੀਮਾ ਦੀਵਾਰ ਵਿੱਚ ਆਉਂਦਾ ਹੈ। ਇਸ ਵਿੱਚ ਡਾਲਫਿਨ ਚੌਕ ਅਤੇ ਸੈਕਟਰ-4 ਐਮਡੀਸੀ ਦਾ ਇਲਾਕਾ ਚੰਡੀਗੜ੍ਹ ਆਈਟੀ ਪਾਰਕ ਤੋਂ ਲੈ ਕੇ ਪੰਚਕੂਲਾ ਖੇਤਰ ਵਿੱਚ ਆਉਂਦਾ ਹੈ।

ਇਸ ਵਿੱਚ ਰਿਜ਼ਰਵ ਜੰਗਲਾਤ ਖੇਤਰ ਵੀ ਰੱਖਿਆ ਗਿਆ ਹੈ। ਪੂਰਬੀ ਸੀਮਾ ਦੀਵਾਰ ਦੇ ਹੇਠਾਂ ਡੀ ਪੁਆਇੰਟ ਐਮਡੀਸੀ-4 ਤੋਂ ਸ਼ੁਰੂ ਹੋ ਕੇ, ਸ਼੍ਰੀ ਮਾਤਾ ਮਨਸਾ ਦੇਵੀ ਦੇ ਅਧੀਨ ਐਮਡੀਸੀ-5 ਦੇ ਖੇਤਰ ਨੂੰ ਕਵਰ ਕਰਦਾ ਹੈ। ਇਸਤੋਂ ਪਹਿਲਾ ਪਿੱਛਲੇ ਮਹੀਨੇ ਬੋਰਡ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਸ਼੍ਰੀ ਮਾਤਾ ਮਨਸਾ ਦੇਵੀ ਦੇ ਖੇਤਰ ਵਿੱਚ ਬਣ ਰਹੇ ਸੰਸਕ੍ਰਿਤ ਕਾਲਜ ਨੂੰ ਸ਼੍ਰਾਈਨ ਬੋਰਡ ਚਲਾਏਗਾ। ਇਸ ਕਾਲਜ ਵਿੱਚ ਸਟਾਫ਼ ਦੀ ਨਿਯੁਕਤੀ, ਉਨ੍ਹਾਂ ਦੀ ਤਨਖਾਹ ਅਤੇ ਵਿਦਿਆਰਥੀਆਂ ਤੋਂ ਵਸੂਲੀ ਜਾਣ ਵਾਲੀ ਫੀਸ ਦਾ ਫੈਸਲਾ ਸ਼੍ਰਾਈਨ ਬੋਰਡ ਹੀ ਕਰੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸੰਸਕ੍ਰਿਤ ਨੂੰ ਪ੍ਰਫੁੱਲਤ ਕਰਨ ਲਈ ਇਹ ਨਿਵੇਕਲੀ ਪਹਿਲ ਹੈ।

Related Stories

No stories found.
logo
Punjab Today
www.punjabtoday.com