ਮਾਹੌਲ ਹੋਵੇਗਾ ਖਰਾਬ, ਇਸ ਲਈ 'ਦਿ ਕੇਰਲ ਸਟੋਰੀ' ਪੱਛਮੀ ਬੰਗਾਲ 'ਚ ਬੈਨ: ਮਮਤਾ

ਸਰਕਾਰ ਵੱਲੋਂ ਜਾਰੀ ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ, ਕਿ ਜੇਕਰ ਕਿਸੇ ਥੀਏਟਰ ਵਿੱਚ 'ਦਿ ਕੇਰਲ ਸਟੋਰੀ' ਫਿਲਮ ਚੱਲ ਰਹੀ ਹੈ ਤਾਂ ਉਸ ਨੂੰ ਤੁਰੰਤ ਹਟਾ ਦਿੱਤਾ ਜਾਵੇ।
ਮਾਹੌਲ ਹੋਵੇਗਾ ਖਰਾਬ, ਇਸ ਲਈ 'ਦਿ ਕੇਰਲ ਸਟੋਰੀ' ਪੱਛਮੀ ਬੰਗਾਲ 'ਚ ਬੈਨ: ਮਮਤਾ

ਮਮਤਾ ਬੈਨਰਜੀ ਦੀ ਗਿਣਤੀ ਦੇਸ਼ ਦੀ ਇਮਾਨਦਾਰ ਅਤੇ ਸਖਤ ਨੇਤਾਵਾਂ ਵਿਚ ਕੀਤੀ ਜਾਂਦੀ ਹੈ। ਫਿਲਮ 'ਦਿ ਕੇਰਲ ਸਟੋਰੀ' 'ਤੇ ਪੱਛਮੀ ਬੰਗਾਲ 'ਚ ਪਾਬੰਦੀ ਲਗਾ ਦਿੱਤੀ ਗਈ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਜੇਕਰ ਫਿਲਮ ਪੱਛਮੀ ਬੰਗਾਲ 'ਚ ਦਿਖਾਈ ਗਈ ਤਾਂ ਸੂਬੇ ਦੀ ਸ਼ਾਂਤੀ ਅਤੇ ਵਿਵਸਥਾ ਭੰਗ ਹੋ ਸਕਦੀ ਹੈ। ਉਨ੍ਹਾਂ ਮੁੱਖ ਸਕੱਤਰ ਨੂੰ ਦਿੱਤੇ ਹੁਕਮਾਂ ਵਿੱਚ ਕਿਹਾ ਹੈ ਕਿ ਜੇਕਰ ਕੋਈ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

ਸਰਕਾਰ ਵੱਲੋਂ ਜਾਰੀ ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ, ਕਿ ਜੇਕਰ ਕਿਸੇ ਥੀਏਟਰ ਵਿੱਚ 'ਦਿ ਕੇਰਲ ਸਟੋਰੀ' ਫਿਲਮ ਚੱਲ ਰਹੀ ਹੈ ਤਾਂ ਉਸ ਨੂੰ ਤੁਰੰਤ ਹਟਾ ਦਿੱਤਾ ਜਾਵੇ। ਮਮਤਾ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ ਹੈ ਕਿ ਉਨ੍ਹਾਂ ਨੂੰ ਡਰ ਹੈ ਕਿ 'ਦਿ ਕਸ਼ਮੀਰ ਫਾਈਲਜ਼' ਅਤੇ 'ਦਿ ਕੇਰਲ ਸਟੋਰੀ' ਤੋਂ ਬਾਅਦ ਹੁਣ ਬੰਗਾਲ ਫਾਈਲਜ਼ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਭਾਜਪਾ ਇਸ ਨੂੰ ਫੰਡ ਦੇ ਰਹੀ ਹੈ।

ਮਮਤਾ ਬੈਨਰਜੀ ਨੇ ਸੋਮਵਾਰ ਨੂੰ ਪ੍ਰੈੱਸ ਕਾਨਫਰੰਸ 'ਚ ਕਿਹਾ- ਕੇਰਲ ਤੋਂ ਬਾਅਦ ਹੁਣ ਬੰਗਾਲ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਮੈਨੂੰ ਪਤਾ ਲੱਗਾ ਕਿ ਬੰਗਾਲ ਦੀਆਂ ਫਾਈਲਾਂ ਵੀ ਤਿਆਰ ਹੋ ਰਹੀਆਂ ਹਨ। ਮੈਂ ਕੇਰਲ ਦੇ ਮੁੱਖ ਮੰਤਰੀ ਨਾਲ ਗੱਲ ਕਰਾਂਗੀ ਅਤੇ ਉਨ੍ਹਾਂ ਨੂੰ ਦੱਸਾਂਗੀ ਕਿ ਸੀਪੀਐਮ ਦੇ ਕੁਝ ਲੋਕਾਂ ਦੀ ਵੀ ਭਾਜਪਾ ਨਾਲ ਮਿਲੀਭੁਗਤ ਹੈ। ਇਸ ਫਿਲਮ ਵਿੱਚ ਤੱਥਾਂ ਨਾਲ ਛੇੜਛਾੜ ਕੀਤੀ ਗਈ ਹੈ। ਜੇਕਰ ਇਹ ਫਿਲਮ ਬੰਗਾਲ ਵਿੱਚ ਚਲਦੀ ਰਹੀ ਤਾਂ ਸੂਬੇ ਦਾ ਫਿਰਕੂ ਮਾਹੌਲ ਵਿਗੜ ਸਕਦਾ ਹੈ। ਇਨ੍ਹਾਂ ਲੋਕਾਂ ਨੇ ਪਹਿਲਾਂ ਕਸ਼ਮੀਰ ਦੇ ਲੋਕਾਂ ਦਾ ਅਪਮਾਨ ਕੀਤਾ ਅਤੇ ਹੁਣ ਕੇਰਲ ਦੇ ਲੋਕਾਂ ਦਾ ਅਪਮਾਨ ਕਰ ਰਹੇ ਹਨ।

'ਦਿ ਕੇਰਲ ਸਟੋਰੀ' ਦੇ ਨਿਰਮਾਤਾ ਵਿਪੁਲ ਅਮ੍ਰਿਤਲਾਲ ਸ਼ਾਹ ਨੇ ਫਿਲਮ 'ਤੇ ਪਾਬੰਦੀ ਲਗਾਉਣ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸੂਬਾ ਸਰਕਾਰਾਂ ਨੇ ਸਾਡੀ ਗੱਲ ਨਾ ਸੁਣੀ ਤਾਂ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ। ਵਿਪੁਲ ਨੇ ਤਾਮਿਲਨਾਡੂ ਦੇ ਥੀਏਟਰ ਮਾਲਕਾਂ 'ਤੇ ਵੀ ਆਪਣਾ ਗੁੱਸਾ ਜ਼ਾਹਰ ਕੀਤਾ, ਜਿਨ੍ਹਾਂ ਨੇ ਫਿਲਮ ਦੀ ਸਕ੍ਰੀਨਿੰਗ ਰੋਕ ਦਿੱਤੀ ਹੈ। ਉਨ੍ਹਾਂ ਕਿਹਾ- ਤਾਮਿਲਨਾਡੂ ਵਿੱਚ ਇੱਕ ਵਿਅਕਤੀ ਨੇ ਧਮਕੀ ਦੇ ਕੇ ਇਸ ਫਿਲਮ ਦੀ ਰਿਲੀਜ਼ ਨੂੰ ਰੋਕ ਦਿੱਤਾ। ਮੈਂ ਉਥੋਂ ਦੀ ਡੀਐਮਕੇ ਅਤੇ ਕਾਂਗਰਸ ਸਰਕਾਰ ਨੂੰ ਬੇਨਤੀ ਕਰਾਂਗਾ ਕਿ ਜਲਦੀ ਤੋਂ ਜਲਦੀ ਇਸ 'ਤੇ ਕਾਰਵਾਈ ਕੀਤੀ ਜਾਵੇ ਅਤੇ ਇਸ ਫਿਲਮ ਨੂੰ ਰਿਲੀਜ਼ ਕੀਤਾ ਜਾਵੇ। AIMIM ਮੁਖੀ ਅਸਦੁਦੀਨ ਓਵੈਸੀ ਨੇ ਫਿਲਮ ਦੇ ਬਹਾਨੇ ਪੀਐਮ ਮੋਦੀ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ- ਅਭਿਨੇਤਾ ਹੋਣ ਦੇ ਨਾਲ-ਨਾਲ ਸਾਡੇ ਪ੍ਰਧਾਨ ਮੰਤਰੀ ਫਿਲਮ ਪ੍ਰਮੋਟਰ ਵੀ ਬਣ ਗਏ ਹਨ।

Related Stories

No stories found.
logo
Punjab Today
www.punjabtoday.com