ਸੋਨੀਆ ਨੂੰ ਪੁਰਾਣੇ ਢੰਗ 'ਚ ਵਾਪਸ ਆਉਣਾ ਪਵੇਗਾ : ਮਨੀਸ਼ ਤਿਵਾੜੀ

ਮਨੀਸ਼ ਤਿਵਾੜੀ ਨੇ ਕਿਹਾ ਕਿ ਸਪੱਸ਼ਟ ਤੌਰ ਤੇ ਕਾਂਗਰਸ ਪਾਰਟੀ 'ਚ ਸਮੱਸਿਆ ਹੈ , ਜ਼ਮੀਨੀ ਹਕੀਕਤ ਅਤੇ ਫੈਸਲੇ ਲੈਣ ਵਿੱਚ ਇੱਕ ਡਿਸਕਨੈਕਟ ਹੈ।
ਸੋਨੀਆ ਨੂੰ ਪੁਰਾਣੇ ਢੰਗ 'ਚ ਵਾਪਸ ਆਉਣਾ ਪਵੇਗਾ : ਮਨੀਸ਼ ਤਿਵਾੜੀ
Updated on
2 min read

ਮਨੀਸ਼ ਤਿਵਾੜੀ ਕਾਂਗਰਸ ਪਾਰਟੀ 'ਚ ਆਪਣੇ ਬੇਬਾਕ ਅੰਦਾਜ਼ ਲਈ ਜਾਣੇ ਜਾਂਦੇ ਹਨ। ਆਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਅਸੰਤੁਸ਼ਟ ਨੇਤਾਵਾਂ ਦੇ ਜੀ-23 ਸਮੂਹ ਦਾ ਹਿੱਸਾ ਹਨ, ਜੋ ਪਾਰਟੀ ਦੇ ਸੰਗਠਨਾਤਮਕ ਸੁਧਾਰਾਂ ਅਤੇ ਵਧੇਰੇ ਜਵਾਬਦੇਹੀ ਲਈ ਜ਼ੋਰ ਦੇ ਰਹੇ ਹਨ।

ਜੀ-23 ਦੇ ਨੇਤਾਵਾਂ ਦੀ ਬੈਠਕ ਹੋਈ, ਜਿਸ 'ਚ ਮਨੀਸ਼ ਤਿਵਾੜੀ ਵੀ ਮੌਜੂਦ ਸਨ। ਇਸ ਮੀਟਿੰਗ ਵਿੱਚ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਕਿਹਾ ਗਿਆ ਕਿ ਪਾਰਟੀ ਲਈ ਅੱਗੇ ਦਾ ਇੱਕੋ ਇੱਕ ਰਸਤਾ ਸਮੂਹਿਕ ਅਤੇ ਸ਼ਮੂਲੀਅਤ ਵਾਲੀ ਅਗਵਾਈ ਵਾਲੀ ਪ੍ਰਣਾਲੀ ਹੈ।

ਮੀਡਿਆ ਨਾਲ ਗੱਲਬਾਤ ਕਰਦਿਆਂ ਮਨੀਸ਼ ਤਿਵਾੜੀ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਪਾਰਟੀ ਸ਼ਾਇਦ ਕਾਂਗਰਸ ਮੁਕਤ ਭਾਰਤ ਵੱਲ ਦੇਖ ਰਹੀ ਹੈ। ਜੀ-23 ਦੀ ਬੈਠਕ ਦੇ ਸੰਦਰਭ 'ਚ ਪੁੱਛਿਆ ਗਿਆ ਕਿ ਕੀ ਹੁਣ ਇਕਤਰਫਾ ਫੈਸਲੇ ਲਏ ਜਾ ਰਹੇ ਹਨ।

ਇਸ 'ਤੇ ਮਨੀਸ਼ ਤਿਵਾੜੀ ਨੇ ਕਿਹਾ, ''ਗੁਲਾਮ ਨਬੀ ਆਜ਼ਾਦ ਦੀ ਰਿਹਾਇਸ਼ 'ਤੇ ਪਾਰਟੀ ਦੇ 18 ਸੀਨੀਅਰ ਨੇਤਾਵਾਂ ਨੇ ਮੁਲਾਕਾਤ ਕੀਤੀ, ਜਿਨ੍ਹਾਂ 'ਚ 5 ਸਾਬਕਾ ਮੁੱਖ ਮੰਤਰੀ, 7 ਸਾਬਕਾ ਕੇਂਦਰੀ ਮੰਤਰੀ ਅਤੇ ਹੋਰ ਮੌਜੂਦਾ ਅਤੇ ਸਾਬਕਾ ਸੰਸਦ ਮੈਂਬਰ ਸ਼ਾਮਲ ਹਨ। ਹੋਰ ਵੀ ਕਈ ਆਗੂ ਹੋਲੀ ਕਾਰਨ ਇਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਸਕੇ।

ਖਾਸ ਤੌਰ ਤੇ ਜਦੋਂ ਅਸੀਂ ਕੁਝ ਮਹੱਤਵਪੂਰਨ ਸੁਧਾਰਾਂ ਦੀ ਨਿਸ਼ਾਨਦੇਹੀ ਕਰਦੇ ਹੋਏ ਇੱਕ ਪੱਤਰ ਲਿਖਿਆ ਸੀ ਜੋ ਪਾਰਟੀ ਨੂੰ ਮੁੜ ਸੁਰਜੀਤ ਕਰਨ ਲਈ ਜ਼ਰੂਰੀ ਸਨ। ਉਦੋਂ ਤੋਂ ਕਾਂਗਰਸ 11 ਰਾਜਾਂ ਵਿੱਚ ਹਾਰ ਗਈ ਹੈ। ਮਨੀਸ਼ ਤਿਵਾਰੀ ਨੇ ਕਿਹਾ ਕਿ ਸਪੱਸ਼ਟ ਤੌਰ 'ਤੇ ਇੱਕ ਸਮੱਸਿਆ ਹੈ - ਜ਼ਮੀਨੀ ਹਕੀਕਤ ਅਤੇ ਫੈਸਲੇ ਲੈਣ ਵਿੱਚ ਇੱਕ ਡਿਸਕਨੈਕਟ ਹੈ।

ਚੋਣਾਂ 'ਚ ਕਾਂਗਰਸ ਦੀ ਲਗਾਤਾਰ ਹਾਰ 'ਤੇ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਨੇ ਕਿਹਾ, ''ਇਸ ਗੱਲ 'ਤੇ ਇਨਕਾਰ ਨਹੀਂ ਦਿੱਤਾ ਜਾ ਸਕਦਾ ਕਿ ਕਾਂਗਰਸ ਹੋਂਦ ਦੇ ਸੰਕਟ ਦਾ ਸਾਹਮਣਾ ਕਰ ਰਹੀ ਹੈ। ਅਸੀਂ 2014 ਤੋਂ ਲੈ ਕੇ ਹੁਣ ਤੱਕ 49 ਵਿਧਾਨ ਸਭਾ ਚੋਣਾਂ ਵਿੱਚੋਂ, ਅਸੀਂ 39 ਚੋਣਾਂ ਹਾਰੇ ਹਾਂ। ਅਸੀਂ ਸਿਰਫ਼ ਚਾਰ ਚੋਣਾਂ ਹੀ ਜਿੱਤ ਸਕੇ ਹਾਂ। ਮਨੀਸ਼ ਤਿਵਾੜੀ ਨੇ ਕਿਹਾ ਅਸੀਂ ਸੱਚਮੁੱਚ ਬਹੁਤ ਗੰਭੀਰ ਸਥਿਤੀ ਨੂੰ ਦੇਖ ਰਹੇ ਹਾਂ। ”

Related Stories

No stories found.
logo
Punjab Today
www.punjabtoday.com