ਕਾਂਗਰਸ ਦੇ ਹਿੱਸੇਦਾਰ ਹਾਂ,ਧੱਕੇ ਨਾਲ ਬਾਹਰ ਕੱਢ ਦੇਵੇ ਤਾਂ ਵੱਖਰੀ ਗੱਲ: ਮਨੀਸ਼

ਤਿਵਾੜੀ ਨੇ ਕਿਹਾ ਕਿ ਮੈਂ ਇੱਕ ਵਿਚਾਰਧਾਰਕ ਰਾਜਨੀਤੀ ਵਿੱਚ ਵਿਸ਼ਵਾਸ ਰੱਖਦਾ ਹਾਂ, ਜੇ ਕੋਈ ਇਸ ਨੂੰ ਪਸੰਦ ਨਹੀਂ ਕਰਦਾ ਹੈ , ਤਾਂ ਇਹ ਹੋਰ ਗੱਲ ਹੈ।
ਕਾਂਗਰਸ ਦੇ ਹਿੱਸੇਦਾਰ ਹਾਂ,ਧੱਕੇ ਨਾਲ ਬਾਹਰ ਕੱਢ ਦੇਵੇ ਤਾਂ ਵੱਖਰੀ ਗੱਲ: ਮਨੀਸ਼

ਕਾਂਗਰਸ ਪਾਰਟੀ ਵਿਚ ਕੁਝ ਵੀ ਠੀਕ ਨਹੀਂ ਚਲ ਰਿਹਾ ਹੈ, ਪੰਜਾਬ ਕਾਂਗਰਸ ਹੋਵੇ ਜਾਂ ਕੇਂਦਰ ਵਿਚ ਕਾਂਗਰਸ ਆਪਸੀ ਕਲੇਸ਼ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਸ੍ਰੀ ਆਨੰਦਪੁਰ ਸਾਹਿਬ, ਪੰਜਾਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਦਾ ਪਾਰਟੀ ਨਾਲ ਵਿਵਾਦ ਜਾਰੀ ਹੈ।

ਭਾਜਪਾ 'ਚ ਸ਼ਾਮਲ ਹੋਣ ਦੀਆਂ ਚਰਚਾਵਾਂ ਵਿਚਾਲੇ ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਉਹ ਕਿਰਾਏਦਾਰ ਨਹੀਂ ਸਗੋਂ ਕਾਂਗਰਸ 'ਚ ਹਿੱਸੇਦਾਰ ਹਨ। ਮੈਂ ਇਹ ਪਹਿਲਾਂ ਵੀ ਕਈ ਵਾਰ ਕਹਿ ਚੁੱਕਾ ਹਾਂ। ਅਸੀਂ ਆਪਣੀ ਜ਼ਿੰਦਗੀ ਦੇ 40 ਸਾਲ ਇਸ ਪਾਰਟੀ ਨੂੰ ਦਿੱਤੇ ਹਨ। ਸਾਡੇ ਪਰਿਵਾਰ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਖੂਨ ਵਹਾਇਆ ਹੈ।

ਤਿਵਾੜੀ ਨੇ ਕਿਹਾ ਕਿ ਮੈਂ ਇੱਕ ਵਿਚਾਰਧਾਰਕ ਰਾਜਨੀਤੀ ਵਿੱਚ ਵਿਸ਼ਵਾਸ ਰੱਖਦਾ ਹਾਂ। ਜੇ ਕੋਈ ਇਸ ਨੂੰ ਪਸੰਦ ਨਹੀਂ ਕਰਦਾ ਹੈ , ਤਾਂ ਇਹ ਹੋਰ ਗੱਲ ਹੈ।ਕਾਂਗਰਸ ਨੇ ਵੀ ਸੰਸਦ ਮੈਂਬਰ ਮਨੀਸ਼ ਤਿਵਾੜੀ ਨੂੰ ਲੈ ਕੇ ਸਖ਼ਤ ਰੁਖ਼ ਦਿਖਾਇਆ। ਉਹ ਸਟਾਰ ਪ੍ਰਚਾਰਕਾਂ ਦੀ ਹਾਲ ਹੀ ਵਿੱਚ ਜਾਰੀ ਕੀਤੀ ਗਈ ਸੂਚੀ ਵਿੱਚ ਸ਼ਾਮਲ ਨਹੀਂ ਹੈ। ਇਸ ਤੇ ਵੀ ਮਨੀਸ਼ ਤਿਵਾੜੀ ਨੇ ਕਿਹਾ ਸੀ ਕਿ ਜੇਕਰ ਉਨ੍ਹਾਂ ਦਾ ਨਾਂ ਸੂਚੀ 'ਚ ਹੁੰਦਾ ਤਾਂ ਉਹ ਹੈਰਾਨ ਰਹਿ ਜਾਂਦੇ।

ਤਿਵਾੜੀ ਨੇ ਤਾਂ ਇੱਥੋਂ ਤੱਕ ਕਿਹਾ ਸੀ ਕਿ ਇਸ ਸੂਚੀ ਵਿੱਚ ਅਜਿਹੇ ਆਗੂ ਹਨ, ਜਿਨ੍ਹਾਂ ਦੇ ਕਹਿਣ 'ਤੇ ਉਨ੍ਹਾਂ ਦੀ ਪਤਨੀ ਨੂੰ ਵੀ ਉਨ੍ਹਾਂ ਨੂੰ ਵੋਟ ਨਹੀਂ ਪਾਊਗੀ। ਮਨੀਸ਼ ਤਿਵਾੜੀ ਨੇ ਕਿਹਾ ਕਿ ਪੰਜਾਬ ਵਿੱਚ ਕੰਮ ਸਿਰਫ਼ 111 ਦਿਨਾਂ ਵਿੱਚ ਨਹੀਂ ਸਗੋਂ ਪੂਰੇ 5 ਸਾਲਾਂ ਵਿੱਚ ਹੋਇਆ ਹੈ। ਇਸ ਸਮੇਂ ਕਾਂਗਰਸ ਸੀਐਮ ਚਰਨਜੀਤ ਚੰਨੀ ਦੇ 111 ਦਿਨਾਂ ਦੇ ਕੰਮਕਾਜ 'ਤੇ ਵੋਟਾਂ ਮੰਗ ਰਹੀ ਹੈ।

ਤਿਵਾੜੀ ਨੇ ਕਿਹਾ ਕਿ ਅਮਰਿੰਦਰ ਪਹਿਲਾਂ ਵੀ ਉਨ੍ਹਾਂ ਦਾ ਦੋਸਤ ਸੀ। ਉਹ ਅੱਜ ਵੀ ਹਨ ਅਤੇ ਅੱਗੇ ਵੀ ਰਹਿਣਗੇ। ਅਮਰਿੰਦਰ ਨਾਲ ਉਨ੍ਹਾਂ ਦੇ ਨਿੱਜੀ ਸਬੰਧ ਹਨ।ਇਸ ਤੋਂ ਪਹਿਲਾਂ ਮਨੀਸ਼ ਤਿਵਾੜੀ ਵੀ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਦੋਸ਼ਾਂ 'ਤੇ ਪਾਰਟੀ ਤੋਂ ਸਪੱਸ਼ਟੀਕਰਨ ਮੰਗ ਚੁੱਕੇ ਹਨ।

ਜਾਖੜ ਨੇ ਕਿਹਾ ਸੀ ਕਿ ਕੈਪਟਨ ਨੂੰ ਹਟਾਉਣ ਤੋਂ ਬਾਅਦ ਉਨ੍ਹਾਂ ਨੂੰ 42 ਵਿਧਾਇਕਾਂ ਦਾ ਸਮਰਥਨ ਹਾਸਲ ਸੀ, ਫਿਰ ਵੀ ਹਿੰਦੂ ਹੋਣ ਕਾਰਨ ਉਨ੍ਹਾਂ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ। ਇਸ ਤੇ ਤਿਵਾੜੀ ਨੇ ਕਿਹਾ ਸੀ ਕਿ ਕਾਂਗਰਸ ਪਾਰਟੀ ਅਤੇ ਚੰਡੀਗੜ੍ਹ 'ਚ ਬੈਠੇ ਲੋਕਾਂ ਨੂੰ ਹਾਈਕਮਾਂਡ ਨੂੰ ਇਸ ਬਾਰੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ।

Related Stories

No stories found.
logo
Punjab Today
www.punjabtoday.com