ਰਿਸ਼ੀ ਸੁਨਕ ਦੇ ਯੂਕੇ ਦੇ ਪੀਐੱਮ ਬਣਨ 'ਤੇ ਮਨੋਹਰ ਲਾਲ ਖੱਟਰ ਹੋਏ ਖੁਸ਼

ਰਿਸ਼ੀ ਭਾਰਤੀ ਸਾਫਟਵੇਅਰ ਕੰਪਨੀ ਇਨਫੋਸਿਸ ਦੇ ਸਹਿ-ਸੰਸਥਾਪਕ ਨਰਾਇਣ ਮੂਰਤੀ ਦਾ ਜਵਾਈ ਹੈ। ਰਿਸ਼ੀ ਸੁਨਕ ਦੇ ਮਾਤਾ-ਪਿਤਾ ਪੰਜਾਬ ਦੇ ਵਸਨੀਕ ਸਨ, ਜੋ ਵਿਦੇਸ਼ਾਂ ਵਿੱਚ ਵੱਸ ਗਏ ਸਨ।
ਰਿਸ਼ੀ ਸੁਨਕ ਦੇ ਯੂਕੇ ਦੇ ਪੀਐੱਮ ਬਣਨ 'ਤੇ ਮਨੋਹਰ ਲਾਲ ਖੱਟਰ ਹੋਏ ਖੁਸ਼

ਭਾਰਤ ਲਈ ਦੀਵਾਲੀ ਵਾਲਾ ਦਿਨ ਬਹੁਤ ਵਧੀਆ ਚੜ੍ਹਿਆ ਹੈ, ਕਿਉਂਕਿ ਭਾਰਤੀ ਮੂਲ ਦੇ ਰਿਸ਼ੀ ਸੁਨਕ ਬ੍ਰਿਟੇਨ ਦੇ ਅਗਲੇ ਪ੍ਰਧਾਨਮੰਤਰੀ ਹੋਣਗੇ । ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਭਾਰਤੀ ਮੂਲ ਦੇ ਰਿਸ਼ੀ ਸੁਨਕ ਦੇ ਬ੍ਰਿਟੇਨ ਵਿੱਚ ਪ੍ਰਧਾਨ ਮੰਤਰੀ ਬਣਨ 'ਤੇ ਖੁਸ਼ੀ ਜਤਾਈ ਹੈ।

ਉਨ੍ਹਾਂ ਨੇ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਨੂੰ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਦੀਵਾਲੀ ਦੇ ਮੌਕੇ 'ਤੇ ਇਹ ਹਰ ਭਾਰਤੀ ਲਈ ਮਾਣ ਵਾਲਾ ਪਲ ਹੈ। ਭਾਰਤੀ ਮੂਲ ਦੇ ਰਿਸ਼ੀ ਸੁਨਕ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ। ਦੀਵਾਲੀ ਵਾਲੇ ਦਿਨ ਕੰਜ਼ਰਵੇਟਿਵ ਪਾਰਟੀ ਦੀ ਸੰਸਦੀ ਪਾਰਟੀ ਨੇ ਸੁਨਕ ਨੂੰ ਨੇਤਾ ਚੁਣ ਲਿਆ। ਉਸਨੂੰ ਚੈਂਲੇਂਜ ਕਰਣ ਵਾਲਾ ਪੈਨੀ ਮੋਰਡੋਂਟ, ਪਿੱਛੇ ਹਟ ਗਿਆ।

ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਵੀ ਆਪਣਾ ਨਾਂ ਵਾਪਸ ਲੈ ਲਿਆ ਸੀ। ਸੁਨਕ ਨੂੰ ਕਰੀਬ 200 ਸੰਸਦ ਮੈਂਬਰਾਂ ਦਾ ਸਮਰਥਨ ਮਿਲਿਆ ਹੈ। ਪੈਨੀ ਦਾ ਅੰਕੜਾ ਸਿਰਫ਼ 26 ਦੇ ਕਰੀਬ ਸੀ। 28 ਅਕਤੂਬਰ ਨੂੰ ਸੁਨਕ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਇਸ ਤੋਂ ਬਾਅਦ 29 ਅਕਤੂਬਰ ਨੂੰ ਮੰਤਰੀ ਮੰਡਲ ਦਾ ਐਲਾਨ ਕੀਤਾ ਜਾਵੇਗਾ। ਸੁਨਕ ਦੀ ਜਿੱਤ ਦਾ ਵੱਡਾ ਕਾਰਨ ਉਸ ਦਾ ਬੈਂਕਰ ਅਕਸ ਹੈ। ਪ੍ਰਧਾਨ ਮੰਤਰੀ ਵਜੋਂ ਟਰਸ ਦੀ ਅਸਫਲਤਾ ਦਾ ਸਭ ਤੋਂ ਵੱਡਾ ਕਾਰਨ ਆਰਥਿਕ ਮੋਰਚੇ 'ਤੇ ਅਸਫਲਤਾ ਸੀ।

ਬ੍ਰਿਟੇਨ ਵਿੱਚ ਮਹਿੰਗਾਈ ਚੋਣਾਂ ਦਾ ਮੁੱਖ ਮੁੱਦਾ ਸੀ। ਰਿਸ਼ੀ ਭਾਰਤੀ ਸਾਫਟਵੇਅਰ ਕੰਪਨੀ ਇਨਫੋਸਿਸ ਦੇ ਸਹਿ-ਸੰਸਥਾਪਕ ਨਰਾਇਣ ਮੂਰਤੀ ਦਾ ਜਵਾਈ ਹੈ। ਰਿਸ਼ੀ ਸੁਨਕ ਦੇ ਮਾਤਾ-ਪਿਤਾ ਪੰਜਾਬ ਦੇ ਵਸਨੀਕ ਸਨ, ਜੋ ਵਿਦੇਸ਼ਾਂ ਵਿੱਚ ਵੱਸ ਗਏ ਸਨ। ਸੁਨਕ ਦਾ ਜਨਮ ਹੈਂਪਸ਼ਾਇਰ, ਯੂਕੇ ਵਿੱਚ ਹੋਇਆ ਸੀ।

ਮਾਹਿਰਾਂ ਅਨੁਸਾਰ ਹੁਣ ਕੰਜ਼ਰਵੇਟਿਵ ਪਾਰਟੀ ਦੇ ਕਈ ਆਗੂ ਵੀ ਆਪਣੀ ਚੋਣ 'ਤੇ ਪਛਤਾ ਰਹੇ ਹਨ। ਉਸਦਾ ਕਹਿਣਾ ਹੈ ਕਿ ਕੁਰਸੀ ਸੰਭਾਲਣ ਦੇ ਕੁਝ ਦਿਨਾਂ ਵਿੱਚ ਹੀ ਟਰਸ ਨੇ ਆਰਥਿਕਤਾ ਨੂੰ ਗੋਡਿਆਂ ਤੱਕ ਲੈ ਆਂਦਾ ਹੈ। ਹਾਲਾਤ ਇੰਨੇ ਵਿਗੜ ਗਏ ਹਨ ਕਿ ਬ੍ਰਿਟੇਨ ਦੇ ਸੈਂਟਰਲ ਬੈਂਕ, ਬੈਂਕ ਆਫ ਇੰਗਲੈਂਡ ਨੂੰ ਦਖਲ ਦੇਣਾ ਪਿਆ ਹੈ। ਕਈ ਮੰਗ ਕਰ ਰਹੇ ਹਨ ਕਿ ਟਰਸ ਨੂੰ ਆਪਣੇ ਵਿੱਤ ਮੰਤਰੀ ਕਾਵਾਸੀ ਕੁਆਰਟਿੰਗ ਨੂੰ ਹਟਾਉਣਾ ਹੋਵੇਗਾ ਅਤੇ ਉਸਦੀ ਭੂਮਿਕਾ ਅਨਿਸ਼ਚਿਤ ਹੈ। ਕੁਝ ਨੇਤਾਵਾਂ ਨੇ ਤਾਂ ਟਰਸ ਨੂੰ ਅਲਟੀਮੇਟਮ ਵੀ ਦਿੱਤਾ ਹੈ, ਕਿ ਉਨ੍ਹਾਂ ਨੂੰ ਸੁਨਕ ਨੂੰ ਵਾਪਸ ਲਿਆਉਣਾ ਹੋਵੇਗਾ।

Related Stories

No stories found.
logo
Punjab Today
www.punjabtoday.com