ਗੋਆ 'ਚ ਮਨੋਹਰ ਪਾਰੀਕਰ ਦਾ ਬੇਟਾ ਹੋਇਆ ਬਾਗੀ, ਟਿਕਟ ਵੰਡਣ ਤੇ ਚੁਕੇ ਸਵਾਲ

ਬੀਜੇਪੀ ਦੇ ਗੋਆ ਇੰਚਾਰਜ ਦੇਵੇਂਦਰ ਫੜਨਵੀਸ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਕੋਈ ਵਿਅਕਤੀ ਭਾਜਪਾ ਦੀ ਟਿਕਟ ਲਈ ਸਿਰਫ਼ ਇਸ ਲਈ ਯੋਗ ਨਹੀਂ ਹੋ ਸਕਦਾ ਕਿਉਂਕਿ ਉਹ ਮਰਹੂਮ ਮਨੋਹਰ ਪਾਰੀਕਰ ਜਾਂ ਕਿਸੇ ਹੋਰ ਨੇਤਾ ਦਾ ਪੁੱਤਰ ਹੈ।
ਗੋਆ 'ਚ ਮਨੋਹਰ ਪਾਰੀਕਰ ਦਾ ਬੇਟਾ ਹੋਇਆ ਬਾਗੀ, ਟਿਕਟ ਵੰਡਣ ਤੇ ਚੁਕੇ ਸਵਾਲ

ਮਨੋਹਰ ਪਾਰੀਕਰ ਬਹੁਤ ਹੀ ਇਮਾਨਦਾਰ ਰਾਜਨੇਤਾ ਸਨ ਅਤੇ ਉਨ੍ਹਾਂ ਨੂੰ ਗੋਆ ਵਿੱਚ ਕੀਤੇ ਕੰਮਾਂ ਲਈ ਯਾਦ ਕੀਤਾ ਜਾਂਦਾ ਹੈ। ਸਾਬਕਾ ਕੇਂਦਰੀ ਰੱਖਿਆ ਮੰਤਰੀ ਮਨੋਹਰ ਪਾਰੀਕਰ ਦੇ ਪੁੱਤਰ ਉਤਪਲ ਪਾਰੀਕਰ ਨੇ ਸੂਬੇ ਦੀ ਸੱਤਾਧਾਰੀ ਭਾਜਪਾ ਲੀਡਰਸ਼ਿਪ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜੇਕਰ ਪਾਰਟੀ ਪਣਜੀ ਹਲਕੇ ਤੋਂ ਮੌਜੂਦਾ ਵਿਧਾਇਕ ਅਤਾਨਾਸੀਓ ਮੋਨਸੇਰੇਟ ਨੂੰ ਟਿਕਟ ਦਿੰਦੀ ਹੈ ਤਾਂ ਉਹ ਚੁੱਪ ਨਹੀਂ ਬੈਠੇਗਾ।

ਤੁਹਾਨੂੰ ਦੱਸ ਦੇਈਏ ਕਿ ਉਤਪਲ ਦੀ ਨਜ਼ਰ ਆਪਣੇ ਪਿਤਾ ਦੀ ਪਰੰਪਰਾਗਤ ਸੀਟ 'ਤੇ ਹੈ, ਜਿਸ ਦੀ ਨੁਮਾਇੰਦਗੀ ਉਨ੍ਹਾਂ ਨੇ ਆਪਣੇ ਜੀਵਨ ਦੇ ਆਖਰੀ ਪਲ ਤੱਕ ਕੀਤੀ। ਇਸ ਤੋਂ ਬਾਅਦ ਭਗਵਾ ਪਾਰਟੀ ਨੇ ਅਟਾਨਾਸੀਓ ਮੋਨਸੇਰੇਟ ਨੂੰ ਪਾਰੀਕਰ ਦਾ ਸਿਆਸੀ ਉਤਰਾਧਿਕਾਰੀ ਬਣਾਇਆ। ਬੀਜੇਪੀ ਦੇ ਗੋਆ ਇੰਚਾਰਜ ਦੇਵੇਂਦਰ ਫੜਨਵੀਸ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਕੋਈ ਵਿਅਕਤੀ ਭਾਜਪਾ ਦੀ ਟਿਕਟ ਲਈ ਸਿਰਫ਼ ਇਸ ਲਈ ਯੋਗ ਨਹੀਂ ਹੋ ਸਕਦਾ ਕਿਉਂਕਿ ਉਹ ਮਰਹੂਮ ਮਨੋਹਰ ਪਾਰੀਕਰ ਜਾਂ ਕਿਸੇ ਹੋਰ ਨੇਤਾ ਦਾ ਪੁੱਤਰ ਹੈ।

ਉਤਪਲ ਪਾਰੀਕਰ ਨੇ ਕਿਹਾ, 'ਗੋਆ 'ਚ ਜਿਸ ਤਰ੍ਹਾਂ ਦੀ ਰਾਜਨੀਤੀ ਹੋ ਰਹੀ ਹੈ, ਉਸ ਨੂੰ ਮੈਂ ਬਰਦਾਸ਼ਤ ਨਹੀਂ ਕਰ ਸਕਦਾ। ਇਹ ਮੈਨੂੰ ਮਨਜ਼ੂਰ ਨਹੀਂ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਮੀਦਵਾਰ ਦੇ ਚਰਿੱਤਰ ਨਾਲ ਕੋਈ ਫਰਕ ਨਹੀਂ ਪੈਂਦਾ। ਤੁਸੀਂ ਇੱਕ ਅਜਿਹੇ ਵਿਅਕਤੀ ਨੂੰ ਟਿਕਟ ਦੇਣ ਜਾ ਰਹੇ ਹੋ ਜਿਸਦਾ ਅਪਰਾਧਿਕ ਇਤਿਹਾਸ ਦਾ ਹੈ। ਇਸ ਲਈ ਮੈ ਚੁੱਪਚਾਪ ਘਰ ਨਹੀਂ ਬੈਠਾਂਗਾ।

ਫੜਨਵੀਸ ਨੇ ਕਿਹਾ, “ਮਨੋਹਰ ਪਾਰੀਕਰ ਨੇ ਗੋਆ ਵਿੱਚ ਭਾਜਪਾ ਪਾਰਟੀ ਦੀ ਸਥਾਪਨਾ ਲਈ ਬਹੁਤ ਕੰਮ ਕੀਤਾ। ਪਰ ਕਿਉਂਕਿ ਤੁਸੀਂ ਮਨੋਹਰ ਪਾਰੀਕਰ ਜਾਂ ਕਿਸੇ ਨੇਤਾ ਦੇ ਪੁੱਤਰ ਹੋ, ਇਸਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਭਾਜਪਾ ਦੀ ਟਿਕਟ ਮਿਲੇਗੀ। ਜੇਕਰ ਉਸ ਕੋਲ ਦਿਖਾਉਣ ਲਈ ਕੰਮ ਹੈ ਤਾਂ ਅਸੀਂ ਇਸ ਬਾਰੇ ਸੋਚਦੇ ਹਾਂ। ਪਰ ਇਸ ਬਾਰੇ ਫੈਸਲਾ ਮੈਂ ਨਹੀਂ, ਸੰਸਦੀ ਬੋਰਡ ਵੱਲੋਂ ਲਿਆ ਜਾਵੇਗਾ।

ਉਤਪਲ ਪਾਰੀਕਰ ਨੇ ਕਿਹਾ ਕਿ ਮੈਂ ਪਣਜੀ ਦੇ ਲੋਕਾਂ ਕੋਲ ਜਾ ਰਿਹਾ ਹਾਂ ਅਤੇ ਮੈਂ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਮਿਲ ਰਿਹਾ ਹਾਂ। ਹੁਣ ਜਦੋਂ ਚੋਣਾਂ ਨੇੜੇ ਹਨ, ਮੈਂ ਉਨ੍ਹਾਂ ਨੂੰ ਜਨਤਕ ਤੌਰ 'ਤੇ ਮਿਲ ਰਿਹਾ ਹਾਂ। ਜੋ ਵਰਕਰ ਮਨੋਹਰ ਪਾਰੀਕਰ ਦੇ ਨਾਲ ਸਨ, ਉਹ ਹੁਣ ਮੇਰੇ ਨਾਲ ਹਨ। ਮੈਂ ਉਨ੍ਹਾਂ ਦੇ ਨਾਲ ਅੱਗੇ ਵਧ ਰਿਹਾ ਹਾਂ।"ਹਾਲਾਂਕਿ ਵਿਧਾਨ ਸਭਾ ਚੋਣ ਲੜਨ ਦੇ ਮਾਮਲੇ 'ਤੇ ਉਨ੍ਹਾਂ ਕਿਹਾ, "ਮੈਂ ਅਜੇ ਫਾਈਨਲ ਨਹੀਂ ਕੀਤਾ ਹੈ। ਮੈਂ ਸਹੀ ਸਮੇਂ 'ਤੇ ਫੈਸਲਾ ਲਵਾਂਗਾ।"

Related Stories

No stories found.
logo
Punjab Today
www.punjabtoday.com