ਆਥੀਆ ਸ਼ੈੱਟੀ ਅਤੇ ਕੇਐਲ ਰਾਹੁਲ ਦੇ ਵਿਆਹ ਦਾ ਉਨ੍ਹਾਂ ਦੇ ਫੈਨਜ਼ ਕਾਫੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ ਅਤੇ ਹੁਣ ਇਹ ਖੁਸ਼ਖਬਰੀ ਵਾਲਾ ਦਿਨ ਆ ਗਿਆ ਹੈ। ਬਾਲੀਵੁੱਡ ਅਦਾਕਾਰਾ ਆਥੀਆ ਸ਼ੈੱਟੀ ਅੱਜ ਯਾਨੀ ਕਿ 23 ਜਨਵਰੀ ਨੂੰ ਭਾਰਤੀ ਕ੍ਰਿਕਟਰ ਕੇਐਲ ਰਾਹੁਲ ਨਾਲ ਵਿਆਹ ਕਰਨ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਦੋਵੇਂ ਅੱਜ ਸ਼ਾਮ 4 ਵਜੇ ਸੁਨੀਲ ਸ਼ੈਟੀ ਦੇ ਖੰਡਾਲਾ ਬੰਗਲੇ 'ਚ ਪਰਿਵਾਰਕ ਮੈਂਬਰਾਂ ਅਤੇ ਕਰੀਬੀ ਦੋਸਤਾਂ ਦੀ ਮੌਜੂਦਗੀ 'ਚ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ।
ਇਸ ਵਿਆਹ ਵਿੱਚ ਲਗਭਗ 100 ਲੋਕ ਸ਼ਾਮਲ ਹੋਣਗੇ। ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਵਿਆਹ ਤੋਂ ਬਾਅਦ ਦੋਵੇਂ ਸ਼ਾਮ 6:30 ਵਜੇ ਮੀਡੀਆ ਨਾਲ ਮੁਲਾਕਾਤ ਕਰਨਗੇ। ਮੀਡਿਆ ਰਿਪੋਰਟ ਮੁਤਾਬਕ, ਇਸ ਵਿਆਹ ਵਿੱਚ ਸ਼ਾਹਰੁਖ ਖਾਨ, ਸਲਮਾਨ ਖਾਨ, ਅਨੁਸ਼ਕਾ ਸ਼ਰਮਾ ਅਤੇ ਮਹਿੰਦਰ ਸਿੰਘ ਧੋਨੀ ਵਰਗੇ ਮਸ਼ਹੂਰ ਹਸਤੀਆਂ ਸ਼ਾਮਲ ਹੋਣ ਜਾ ਰਹੇ ਹਨ। ਹਾਲਾਂਕਿ ਕੇਐੱਲ ਰਾਹੁਲ ਦੇ ਖਾਸ ਦੋਸਤ ਵਿਰਾਟ ਕੋਹਲੀ ਇਸ ਵਿਆਹ 'ਚ ਸ਼ਾਮਲ ਨਹੀਂ ਹੋਣਗੇ, ਕਿਉਂਕਿ ਉਨ੍ਹਾਂ ਨੂੰ ਅੱਜ ਇੰਦੌਰ 'ਚ ਹਨ। ਉਹ ਉੱਥੇ ਭਾਰਤ-ਨਿਊਜ਼ੀਲੈਂਡ ਮੈਚ ਵਿੱਚ ਰੁਝੇ ਹੋਏ ਹਨ ।
ਰਿਪੋਰਟਾਂ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਮਹਿਮਾਨਾਂ ਨੂੰ ਪਲੇਟਾਂ ਵਿੱਚ ਨਹੀਂ ਬਲਕਿ ਕੇਲੇ ਦੇ ਪੱਤਿਆਂ ਵਿੱਚ ਖਾਣਾ ਪਰੋਸਿਆ ਜਾਵੇਗਾ। ਉੱਥੇ ਦੱਖਣੀ ਭਾਰਤੀ ਪਕਵਾਨ ਪਰੋਸੇ ਜਾਣਗੇ। ਆਥੀਆ ਅਤੇ ਕੇਐੱਲ ਰਾਹੁਲ ਦਾ ਵਿਆਹ ਬਹੁਤ ਖਾਸ ਹੋਣ ਵਾਲਾ ਹੈ, ਕਿਉਂਕਿ ਉਨ੍ਹਾਂ ਦੇ ਵਿਆਹ ਦਾ ਪਹਿਰਾਵਾ ਸਬਿਆਸਾਚੀ ਨੇ ਡਿਜ਼ਾਈਨ ਕੀਤਾ ਹੈ। ਇਸ ਖਾਸ ਮੌਕੇ 'ਤੇ ਆਥੀਆ ਲਾਲ ਰੰਗ 'ਚ ਨਹੀਂ ਸਗੋਂ ਵ੍ਹਾਈਟ ਅਤੇ ਗੋਲਡਨ ਆਊਟਫਿਟ 'ਚ ਨਜ਼ਰ ਆਉਣ ਵਾਲੀ ਹੈ।
ਆਥੀਆ ਅਤੇ ਕੇਐਲ ਰਾਹੁਲ ਦੇ ਵਿਆਹ ਦੇ ਪ੍ਰੀ-ਵੈਡਿੰਗ ਫੰਕਸ਼ਨ 21 ਜਨਵਰੀ ਨੂੰ ਸ਼ੁਰੂ ਹੋਏ ਸਨ। ਹਲਦੀ ਦੀ ਰਸਮ ਕੱਲ੍ਹ ਯਾਨੀ 22 ਜਨਵਰੀ ਨੂੰ ਕੀਤੀ ਗਈ ਸੀ। ਇਸ ਦੀ ਕੁਝ ਫੁਟੇਜ ਵੀ ਸਾਹਮਣੇ ਆਈ, ਜਿਸ 'ਚ ਪਾਰਟੀ 'ਚ ਆਏ ਮਹਿਮਾਨ ਬਾਲੀਵੁੱਡ ਦੇ ਗੀਤਾਂ 'ਤੇ ਡਾਂਸ ਕਰਦੇ ਨਜ਼ਰ ਆਏ। ਇਸ ਸਮਾਰੋਹ ਵਿੱਚ ਫੋਟੋਗ੍ਰਾਫਰ ਰੋਹਨ ਸ਼੍ਰੇਸ਼ਠ, ਕ੍ਰਿਕਟਰ ਵਰੁਣ ਐਰੋਨ, ਰਿਤਿਕ ਭਸੀਨ, ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਦੇ ਨਾਲ-ਨਾਲ ਅਰਜੁਨ ਕਪੂਰ ਅਤੇ ਉਸ ਦੀ ਭੈਣ ਅੰਸ਼ੁਲਾ ਵੀ ਸ਼ਿਰਕਤ ਕਰਨਗੇ।
ਰਾਹੁਲ ਅਤੇ ਆਥੀਆ ਦੀ ਗੱਲ ਕਰੀਏ ਤਾਂ ਦੋਵੇਂ ਕਰੀਬ 4 ਸਾਲਾਂ ਤੋਂ ਰਿਲੇਸ਼ਨਸ਼ਿਪ 'ਚ ਹਨ। ਰਾਹੁਲ ਭਾਰਤੀ ਕ੍ਰਿਕਟ ਟੀਮ ਦਾ ਸਟਾਰ ਖਿਡਾਰੀ ਹੈ ਜਦਕਿ ਆਥੀਆ ਅਦਾਕਾਰਾ ਸੁਨੀਲ ਸ਼ੈਟੀ ਦੀ ਧੀ ਹੈ। ਰਾਹੁਲ ਦਾ ਪਰਿਵਾਰ ਕਰਨਾਟਕ ਤੋਂ ਹੈ। ਆਥੀਆ ਨੇ ਆਪਣੇ ਕਰੀਅਰ 'ਚ 4 ਫਿਲਮਾਂ ਕੀਤੀਆਂ ਹਨ। ਉਸਨੇ ਸਲਮਾਨ ਖਾਨ ਦੇ ਪ੍ਰੋਡਕਸ਼ਨ ਹੇਠ ਬਣੀ ਫਿਲਮ ਹੀਰੋ ਨਾਲ ਆਪਣੀ ਸ਼ੁਰੂਆਤ ਕੀਤੀ। ਦੋਵਾਂ ਦੀ ਨੈੱਟਵਰਥ ਦੀ ਗੱਲ ਕਰੀਏ ਤਾਂ ਆਥੀਆ ਦੀ ਕੁੱਲ ਜਾਇਦਾਦ 29 ਕਰੋੜ ਰੁਪਏ ਹੈ। ਇਸ ਦੇ ਨਾਲ ਹੀ ਕੇਐਲ ਰਾਹੁਲ ਸਾਲਾਨਾ 30 ਕਰੋੜ ਕਮਾਉਂਦੇ ਹਨ।