ਜੰਤਰ-ਮੰਤਰ 'ਤੇ ਮਹਿਬੂਬਾ ਦਾ ਧਰਨਾ,ਕਿਹਾ- ਕਸ਼ਮੀਰ 'ਚ ਅਜੇ ਵੀ ਬਹੁਤ ਦਰਦ ਹੈ

ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੀ ਪ੍ਰਧਾਨ ਮੁਫਤੀ ਨੇ ਕਿਹਾ ਕਿ ਉਨ੍ਹਾਂ ਨੇ ਦਿੱਲੀ ਵਿੱਚ ਧਰਨਾ ਦੇਣ ਦਾ ਫੈਸਲਾ ਕੀਤਾ ਹੈ, ਕਿਉਂਕਿ ਉਨ੍ਹਾਂ ਨੂੰ ਕਦੇ ਵੀ ਕਸ਼ਮੀਰ ਵਿੱਚ ਆਪਣਾ ਵਿਰੋਧ ਦਰਜ ਕਰਵਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ
ਜੰਤਰ-ਮੰਤਰ 'ਤੇ ਮਹਿਬੂਬਾ ਦਾ ਧਰਨਾ,ਕਿਹਾ- ਕਸ਼ਮੀਰ 'ਚ ਅਜੇ ਵੀ ਬਹੁਤ ਦਰਦ ਹੈ

ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਦਿੱਲੀ ਦੇ ਜੰਤਰ-ਮੰਤਰ 'ਤੇ ਧਰਨਾ ਦਿੱਤਾ ਅਤੇ ਕੇਂਦਰ ਸ਼ਾਸਤ ਪ੍ਰਦੇਸ਼ 'ਚ ਲੋਕਾਂ ਦੇ ਕਥਿਤ ਦਮਨ ਅਤੇ ਬੇਕਸੂਰ ਨਾਗਰਿਕਾਂ ਦੀ ਹੱਤਿਆ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ। ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਕਿਹਾ ਕਿ ਉਨ੍ਹਾਂ ਨੇ ਦਿੱਲੀ ਵਿੱਚ ਧਰਨਾ ਦੇਣ ਦਾ ਫੈਸਲਾ ਕੀਤਾ ਹੈ, ਕਿਉਂਕਿ ਉਨ੍ਹਾਂ ਨੂੰ ਕਦੇ ਵੀ ਕਸ਼ਮੀਰ ਵਿੱਚ ਆਪਣਾ ਵਿਰੋਧ ਦਰਜ ਕਰਵਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਉਸਨੇ ਕਿਹਾ ਕਿ ਜਦੋਂ ਵੀ ਉਹ ਵਿਰੋਧ ਕਰਨਾ ਚਾਹੁੰਦੀ ਸੀ, ਉਸਨੂੰ ਜਾਂ ਤਾਂ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਜਾਂਦਾ ਸੀ ਜਾਂ ਪੁਲਿਸ ਉਸਨੂੰ ਚੁੱਕ ਕੇ ਲੈ ਜਾਂਦੀ ਸੀ।

ਜੰਤਰ-ਮੰਤਰ 'ਤੇ ਧਰਨੇ 'ਚ ਸੈਂਕੜੇ ਪੀ.ਡੀ.ਪੀ ਵਰਕਰਾਂ ਨੇ ਹਿੱਸਾ ਲਿਆ। ਦਿੱਲੀ 'ਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ, ਮਹਿਬੂਬਾ ਮੁਫਤੀ ਨੇ ਦੋਸ਼ ਲਗਾਇਆ, ਕਿ ''ਕਸ਼ਮੀਰ ਇਕ ਜੇਲ ਬਣ ਗਿਆ ਹੈ, ਜਿੱਥੇ ਲੋਕਾਂ ਨੂੰ ਆਪਣੀ ਰਾਏ ਜ਼ਾਹਰ ਕਰਨ ਦੀ ਇਜਾਜ਼ਤ ਨਹੀਂ ਹੈ। ਅਗਸਤ 2019 ਤੋਂ ਉਨ੍ਹਾਂ (ਲੋਕਾਂ) 'ਤੇ ਜ਼ੁਲਮ ਹੋ ਰਹੇ ਹਨ ਅਤੇ ਮੈਂ ਹੈਰਾਨ ਹਾਂ।'' ਉਨ੍ਹਾਂ ਕਿਹਾ ਕਿ ਸਰਕਾਰ ਕੁਝ ਪੈਸੇ ਲੈਣ ਵਾਲੇ ਮੀਡੀਆ ਦੀ ਮਦਦ ਨਾਲ ਘਾਟੀ ਵਿਚ ਸਭ ਕੁਝ ਦਿਖਾਉਣ ਵਿਚ ਰੁੱਝਿਆ ਹੋਇਆ ਹੈ। ਅਗਸਤ 2019 ਵਿੱਚ, ਕੇਂਦਰ ਸਰਕਾਰ ਨੇ ਸੰਵਿਧਾਨ ਦੀ ਧਾਰਾ 370 ਦੇ ਤਹਿਤ ਜੰਮੂ ਅਤੇ ਕਸ਼ਮੀਰ ਨੂੰ ਦਿੱਤੇ ਗਏ ਵਿਸ਼ੇਸ਼ ਦਰਜੇ ਨੂੰ ਖਤਮ ਕਰ ਦਿੱਤਾ ਅਤੇ ਰਾਜ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡ ਦਿੱਤਾ।

ਮਹਿਬੂਬਾ ਮੁਫਤੀ ਨੇ ਕਿਹਾ, "ਤੁਸੀਂ ਦੇਖਿਆ ਕਿ ਨਾਗਾਲੈਂਡ ਵਿੱਚ ਕੀ ਹੋਇਆ, ਜਿੱਥੇ 13 ਨਾਗਰਿਕ ਮਾਰੇ ਗਏ। ਤੁਰੰਤ ਐਫਆਈਆਰ ਦਰਜ ਕੀਤੀ ਗਈ। ਕਸ਼ਮੀਰ ਵਿੱਚ ਅਜਿਹਾ ਕਿਉਂ ਨਹੀਂ ਹੋਇਆ? ਮੁਫਤੀ ਨੇ ਦੋਸ਼ ਲਾਇਆ ਕਿ ਜੰਮੂ-ਕਸ਼ਮੀਰ 'ਚ ਭ੍ਰਿਸ਼ਟਾਚਾਰ ਆਪਣੇ ਸਿਖਰ 'ਤੇ ਹੈ, ਸਥਾਨਕ ਨਿਵਾਸੀਆਂ ਨੂੰ ਨੌਕਰੀਆਂ ਤੋਂ ਵਾਂਝਾ ਕੀਤਾ ਜਾ ਰਿਹਾ ਹੈ ਅਤੇ ਸੜਕਾਂ 'ਤੇ ਬੇਗੁਨਾਹਾਂ ਦਾ ਖੂਨ ਵਹਾਇਆ ਜਾ ਰਿਹਾ ਹੈ। ਮੁਫਤੀ ਨੇ ਕਿਹਾ, ''ਮੈਂ ਇਸ ਦੇਸ਼ ਦੇ ਲੋਕਾਂ ਨੂੰ ਇਹ ਦੱਸਣ ਆਈ ਹਾਂ, ਕਿ ਜੇਕਰ ਉਹ ਅਜੇ ਵੀ ਨਾ ਜਾਗੇ, ਤਾਂ ਉਹ ਦਿਨ ਦੂਰ ਨਹੀਂ ਜਦੋਂ ਮਹਾਤਮਾ ਗਾਂਧੀ ਅਤੇ ਅੰਬੇਡਕਰ ਦਾ ਦੇਸ਼, ਨੱਥੂਰਾਮ ਗੋਡਸੇ ਦਾ ਦੇਸ਼ ਬਣ ਹੋਵੇਗਾ। ਦੇਸ਼ ਬਦਲ ਜਾਵੇਗਾ ਅਤੇ ਉਸ ਤੋਂ ਬਾਅਦ ਅਸੀਂ ਸਾਰੇ ਬੇਵੱਸ ਹੋ ਜਾਵਾਂਗੇ।

Related Stories

No stories found.
logo
Punjab Today
www.punjabtoday.com