ਭਗੌੜੇ ਕਾਰੋਬਾਰੀ ਚੋਕਸੀ ਨੇ ਹਵਾਲਗੀ ਤੋਂ ਬਚਣ ਲਈ ਅਫਸਰਾਂ ਨੂੰ ਦਿਤੀ ਰਿਸ਼ਵਤ

ਮੇਹੁਲ ਚੋਕਸੀ ਕਿਊਬਾ ਭੱਜਣਾ ਚਾਹੁੰਦਾ ਸੀ, ਕਿਉਂਕਿ ਭਾਰਤ ਅਤੇ ਕਿਊਬਾ ਵਿਚਾਲੇ ਕੋਈ ਹਵਾਲਗੀ ਸੰਧੀ ਨਹੀਂ ਹੈ। ਮੇਹੁਲ ਨੇ ਭਾਰਤ 'ਚ ਪੰਜਾਬ ਨੈਸ਼ਨਲ ਬੈਂਕ 'ਚ ਘਪਲਾ ਕੀਤਾ ਸੀ।
ਭਗੌੜੇ ਕਾਰੋਬਾਰੀ ਚੋਕਸੀ ਨੇ ਹਵਾਲਗੀ ਤੋਂ ਬਚਣ ਲਈ ਅਫਸਰਾਂ ਨੂੰ ਦਿਤੀ ਰਿਸ਼ਵਤ

ਭਾਰਤ ਦੇ ਮੋਸਟ ਵਾਂਟੇਡ ਭਗੌੜੇ ਕਾਰੋਬਾਰੀਆਂ ਵਿੱਚੋਂ ਇੱਕ ਮੇਹੁਲ ਚੋਕਸੀ ਬਾਰੇ ਵੱਡਾ ਖੁਲਾਸਾ ਹੋਇਆ ਹੈ। ਐਂਟੀਗੁਆ ਦੇ ਵਿੱਤੀ ਅਪਰਾਧ ਅਧਿਕਾਰੀ ਕੇਨੇਥ ਰਿਜ਼ੌਕ ਨੇ ਆਪਣੀ ਜਾਂਚ ਦੌਰਾਨ ਪਤਾ ਲਗਾਇਆ ਹੈ, ਕਿ ਮੇਹੁਲ ਨੇ ਆਪਣੀ ਸੁਰੱਖਿਆ ਲਈ ਐਂਟੀਗੁਆ ਦੇ ਕਈ ਸੀਨੀਅਰ ਅਧਿਕਾਰੀਆਂ ਨੂੰ ਰਿਸ਼ਵਤ ਦਿੱਤੀ ਹੈ।

ਇਸ ਗੱਲ ਦਾ ਖੁਲਾਸਾ ਕੇਨੇਥ ਰਿਜ਼ੌਕ ਨੇ ਨਿਊਜ਼ ਮੈਗਜ਼ੀਨ ਦੇ ਇਕ ਲੇਖ ਵਿਚ ਕੀਤਾ ਹੈ। ਉਸ ਨੇ ਇਹ ਵੀ ਦੱਸਿਆ ਹੈ ਕਿ ਜਲਦੀ ਹੀ ਉਸ ਨੂੰ ਗ੍ਰਿਫ਼ਤਾਰ ਕਰਕੇ ਭਾਰਤ ਭੇਜਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਕੇਨੇਥ ਰਿਜ਼ੌਕ ਨੇ ਦੱਸਿਆ ਕਿ ਮੇਹੁਲ ਨੇ ਅਦਾਲਤੀ ਕਾਰਵਾਈ ਨੂੰ ਅੱਗੇ ਵਧਾਉਣ ਲਈ ਕਈ ਵੱਡੇ ਅਧਿਕਾਰੀਆਂ ਨੂੰ ਰਿਸ਼ਵਤ ਦਿੱਤੀ ਹੈ। ਇੱਥੋਂ ਤੱਕ ਕਿ ਮੇਹੁਲ ਨੇ ਐਂਟੀਗੁਆ ਦੇ ਸੀਨੀਅਰ ਪੁਲਿਸ ਅਧਿਕਾਰੀ ਅਡੋਨਿਸ ਹੈਨਰੀ ਨੂੰ ਵੀ ਰਿਸ਼ਵਤ ਦਿੱਤੀ ਹੈ।

ਕੈਨੇਥ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਹੈ ਕਿ ਕਈ ਚਸ਼ਮਦੀਦ ਗਵਾਹ ਹਨ, ਜਿਨ੍ਹਾਂ ਨੇ ਕਿਹਾ ਕਿ ਮੇਹੁਲ ਅਤੇ ਪੁਲਿਸ ਅਧਿਕਾਰੀ ਹੈਨਰੀ ਇੱਕ ਦਿਨ ਵਿੱਚ ਤਿੰਨ ਵਾਰ ਐਲ ਪੋਰਟੋ ਵਿੱਚ ਮਿਲੇ ਸਨ, ਜੋ ਮੇਹੁਲ ਚੋਕਸੀ ਦੀ ਮਲਕੀਅਤ ਵਾਲਾ ਜੌਲੀ ਹਾਰਬਰ ਰੈਸਟੋਰੈਂਟ ਹੈ। ਉਸ ਨੇ ਆਪਣੀ ਰਿਪੋਰਟ 'ਚ ਲਿਖਿਆ ਕਿ ਮੇਹੁਲ ਨੇ ਨਾ ਸਿਰਫ ਹੈਨਰੀ ਨੂੰ ਰਿਸ਼ਵਤ ਦਿੱਤੀ, ਸਗੋਂ ਐਂਟੀਗੁਆ ਦੇ ਮੈਜਿਸਟ੍ਰੇਟ ਕੌਨਲਿਫ ਕਲਾਰਕ ਨੂੰ ਨਾਜਾਇਜ਼ ਪੈਸੇ ਦੇਣ ਦੀ ਕੋਸ਼ਿਸ਼ ਵੀ ਕੀਤੀ।

ਰਿਜੌਕ ਨੇ ਆਪਣੀ ਰਿਪੋਰਟ 'ਚ ਲਿਖਿਆ ਹੈ ਕਿ ਭਗੌੜਾ ਮੇਹੁਲ ਐਂਟੀਗੁਆ ਤੋਂ ਭੱਜਣਾ ਚਾਹੁੰਦਾ ਸੀ, ਪਰ ਅਜਿਹਾ ਨਹੀਂ ਕਰ ਸਕਿਆ, ਜਿਸ ਤੋਂ ਬਾਅਦ ਉਸ ਨੇ ਖੁਦ ਨੂੰ ਅਗਵਾ ਕਰਨ ਦੀ ਸਾਜ਼ਿਸ਼ ਰਚੀ। ਉਹ ਕਿਊਬਾ ਭੱਜਣਾ ਚਾਹੁੰਦਾ ਸੀ, ਕਿਉਂਕਿ ਭਾਰਤ ਅਤੇ ਕਿਊਬਾ ਵਿਚਾਲੇ ਕੋਈ ਹਵਾਲਗੀ ਸੰਧੀ ਨਹੀਂ ਹੈ। ਹਾਲਾਂਕਿ, ਐਂਟੀਗੁਆ ਦੀ ਇੱਕ ਅਦਾਲਤ ਨੇ ਚੋਕਸੀ ਨੂੰ ਉਸ ਦੇ ਜੱਦੀ ਦੇਸ਼ ਯਾਨੀ ਭਾਰਤ ਵਾਪਸ ਭੇਜਣ ਦਾ ਹੁਕਮ ਦਿੱਤਾ ਸੀ, ਪਰ ਮੇਹੁਲ ਨੇ ਰਿਸ਼ਵਤ ਦੇ ਕੇ ਲੰਬੇ ਸਮੇਂ ਤੱਕ ਇਸ ਫੈਸਲੇ ਨੂੰ ਰੋਕ ਦਿੱਤਾ।

ਭਾਰਤ ਦੇ ਭਗੌੜੇ ਕਾਰੋਬਾਰੀ ਨੇ ਐਂਟੀਗੁਆ ਤੋਂ ਵਪਾਰਕ ਪਾਸਪੋਰਟ ਹਾਸਲ ਕਰਕੇ ਭਾਰਤੀ ਅਦਾਲਤਾਂ ਅਤੇ ਕਾਨੂੰਨ ਤੋਂ ਪੂਰੀ ਤਰ੍ਹਾਂ ਦੂਰੀ ਬਣਾ ਲਈ ਸੀ। ਪਰ ਇਸ ਦੇ ਬਾਵਜੂਦ ਉਸਦੀ ਗ੍ਰਿਫ਼ਤਾਰੀ ਲਈ ਇੰਟਰਪੋਲ ਵੱਲੋਂ ਰੈੱਡ ਨੋਟਿਸ ਜਾਰੀ ਕੀਤਾ ਗਿਆ ਹੈ। ਪਹਿਲਾਂ ਮੇਹੁਲ ਨੇ ਭਾਰਤ 'ਚ ਪੰਜਾਬ ਨੈਸ਼ਨਲ ਬੈਂਕ 'ਚ ਘਪਲਾ ਕੀਤਾ ਸੀ। ਗ੍ਰਿਫਤਾਰ ਕੀਤੇ ਗਏ ਅਤੇ ਹਵਾਲਗੀ ਕਰਨ ਵਾਲਿਆਂ ਲਈ ਰੈੱਡ ਨੋਟਿਸ ਜਾਰੀ ਕੀਤਾ ਜਾਂਦਾ ਹੈ। ਇਹ ਨੋਟਿਸ ਸਕੱਤਰੇਤ ਦੁਆਰਾ ਇੱਕ ਜਾਇਜ਼ ਰਾਸ਼ਟਰੀ ਗ੍ਰਿਫਤਾਰੀ ਵਾਰੰਟ ਦੇ ਆਧਾਰ 'ਤੇ ਮੈਂਬਰ ਰਾਜ ਜਾਂ ਅੰਤਰਰਾਸ਼ਟਰੀ ਟ੍ਰਿਬਿਊਨਲ ਦੀ ਬੇਨਤੀ 'ਤੇ ਜਾਰੀ ਕੀਤਾ ਜਾਂਦਾ ਹੈ। ਪੀਐਨਬੀ ਬੈਂਕ ਵੱਲੋਂ ਇਹ ਦੋਸ਼ ਲਾਇਆ ਗਿਆ ਹੈ ਕਿ ਉਸ ਦੇ ਦੋ ਕਰਮਚਾਰੀਆਂ ਨੇ ਬੈਂਕ ਨੂੰ ਦੱਸੇ ਬਿਨਾਂ ਲੈਟਰ ਆਫ਼ ਅੰਡਰਟੇਕਿੰਗ (ਐਲਓਯੂ) ਜਾਰੀ ਕੀਤਾ ਸੀ।

Related Stories

No stories found.
logo
Punjab Today
www.punjabtoday.com