ਸੈਨਾ ਤੇ ਕੀਤਾ ਖਰਚ ਅਜਿਹਾ ਨਿਵੇਸ਼ ਜੋ ਪੂਰਾ ਰਿਟਰਨ ਦਿੰਦਾ ਹੈ : ਐਮਐਮ ਨਰਵਾਣੇ

ਐਮਐਮ ਨਰਵਾਣੇ ਨੇ ਕਿਹਾ ਕਿ ਕੋਈ ਵੀ ਰਾਸ਼ਟਰ ਉਦੋਂ ਤਰੱਕੀ ਕਰਦਾ ਹੈ, ਜਦੋਂ ਉਸ ਦੇਸ਼ ਦੀਆਂ ਹਥਿਆਰਬੰਦ ਸੈਨਾਵਾਂ ਮਜ਼ਬੂਤ ​​ਹੋਣ।
ਸੈਨਾ ਤੇ ਕੀਤਾ ਖਰਚ ਅਜਿਹਾ ਨਿਵੇਸ਼ ਜੋ ਪੂਰਾ ਰਿਟਰਨ ਦਿੰਦਾ ਹੈ : ਐਮਐਮ ਨਰਵਾਣੇ

ਥਲ ਸੈਨਾ ਮੁੱਖੀ ਜਨਰਲ ਐਮਐਮ ਨਰਵਾਣੇ ਨੇ ਕਿਹਾ ਕਿ ਹਥਿਆਰਬੰਦ ਬਲਾਂ ਤੇ ਖਰਚ ਇਕ ਅਜਿਹਾ ਨਿਵੇਸ਼ ਹੈ, ਜੋ ਪੂਰਾ ਰਿਟਰਨ ਦਿੰਦਾ ਹੈ ਅਤੇ ਇਸ ਨੂੰ ਆਰਥਿਕਤਾ ਤੇ ਬੋਝ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ ਹੈ।

ਐਮਐਮ ਨਰਵਾਣੇ ਨੇ ਕਿਹਾ ਕਿ ਕੋਈ ਵੀ ਰਾਸ਼ਟਰ ਉਦੋਂ ਤਰੱਕੀ ਕਰਦਾ ਹੈ,ਜਦੋਂ ਉਸ ਦੇਸ਼ ਦੀਆਂ ਹਥਿਆਰਬੰਦ ਸੈਨਾਵਾਂ ਮਜ਼ਬੂਤ ​​ਹੋਣ। ਉਨ੍ਹਾਂ ਇਹ ਗੱਲ ਨੈਸ਼ਨਲ ਡਿਫੈਂਸ ਯੂਨੀਵਰਸਿਟੀ ਵਿਖੇ 1971 ਯੁੱਧ ਦੇ ਪੰਜਾਹ ਸਾਲ, 'ਦਿਗਜ਼ਾ ਦੇ ਅਨੁਭਵ' ਪੁਸਤਕ ਦੇ ਰਿਲੀਜ਼ ਕਰਨ ਮੌਕੇ ਕਹੀ'। ਇਹ ਕਿਤਾਬ ਯੂਨੀਵਰਸਿਟੀ ਦੁਆਰਾ ਤਿਆਰ ਕੀਤੀ ਗਈ ਹੈ ਅਤੇ ਇਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਦੇਸ਼ ਹੈ।

ਇਹ ਕਿਤਾਬ ਯੂਨੀਵਰਸਿਟੀ ਵਿੱਚ ਆਯੋਜਿਤ ਵੈਬਿਨਾਰਾਂ ਦੀ ਇੱਕ ਲੜੀ ਦਾ ਨਤੀਜਾ ਹੈ ਅਤੇ 1971 ਦੀ ਜੰਗ ਦੇ ਵੱਖ-ਵੱਖ ਪਹਿਲੂਆਂ ਨਾਲ ਸੰਬੰਧਿਤ ਹੈ। ਜਨਰਲ ਨਰਵਾਣੇ ਦੀ ਇਹ ਟਿੱਪਣੀ ਅਜਿਹੇ ਸਮੇਂ 'ਚ ਆਈ ਹੈ ਜਦੋਂ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਚੱਲ ਰਹੀ ਹੈ ਅਤੇ ਭਾਰਤ ਅਤੇ ਚੀਨ ਵਿਚਾਲੇ ਪੂਰਬੀ ਲੱਦਾਖ ਸਰਹੱਦ 'ਤੇ ਤਣਾਅ ਹੈ।

ਸੈਨਾ ਮੁਖੀ ਨੇ ਕਿਹਾ, "ਜਦੋਂ ਵੀ ਅਸੀਂ ਹਥਿਆਰਬੰਦ ਬਲਾਂ ਬਾਰੇ ਗੱਲ ਕਰਦੇ ਹਾਂ ਅਤੇ ਜਦੋਂ ਵੀ ਅਸੀਂ ਹਥਿਆਰਬੰਦ ਬਲਾਂ ਲਈ ਕੀਤੇ ਗਏ ਨਿਵੇਸ਼ ਅਤੇ ਖਰਚ ਦੀ ਗੱਲ ਕਰਦੇ ਹਾਂ, ਤਾਂ ਸਾਨੂੰ ਇਸ ਨੂੰ ਨਿਵੇਸ਼ ਵਜੋਂ ਦੇਖਣਾ ਚਾਹੀਦਾ ਹੈ। ਅਜਿਹਾ ਨਿਵੇਸ਼ ਜਿਸ 'ਤੇ ਤੁਹਾਨੂੰ ਪੂਰਾ ਰਿਟਰਨ ਮਿਲਦਾ ਹੈ। ਇਸ ਨੂੰ ਆਰਥਿਕਤਾ ਤੇ ਬੋਝ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ।

ਉਨ੍ਹਾਂ ਕਿਹਾ ਕਿ ਸਭ ਨੇ ਦੇਖਿਆ ਹੈ ਕਿ ਜਦੋਂ ਵੀ ਕੋਈ ਸੰਕਟ ਆਉਂਦਾ ਹੈ ਤਾਂ ਆਰਥਿਕਤਾ ਨੂੰ ਕਿਵੇਂ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਜੰਗ ਹੁੰਦੀ ਹੈ, ਜਦੋਂ ਵੀ ਕਿਸੇ ਸੈਕਟਰ ਵਿੱਚ ਅਸਥਿਰਤਾ ਹੁੰਦੀ ਹੈ, ਤਾਂ ਤੁਸੀਂ ਸਿੱਧੇ ਤੌਰ 'ਤੇ ਸਟਾਕ, ਸ਼ੇਅਰ ਬਾਜ਼ਾਰ 'ਤੇ ਅਸਰ ਦੇਖ ਸਕਦੇ ਹੋ। ਉਨ੍ਹਾਂ ਕਿਹਾ ਕਿ ਅਜਿਹੇ ਝਟਕੇ ਤੋਂ ਉਦੋਂ ਹੀ ਬਚਿਆ ਜਾ ਸਕਦਾ ਹੈ ਜਦੋਂ ਦੇਸ਼ ਦੀਆਂ ਹਥਿਆਰਬੰਦ ਸੈਨਾਵਾਂ ਮਜ਼ਬੂਤ ​​ਹੋਣ।

ਜਨਰਲ ਨਰਵਾਣੇ ਨੇ ਭਾਰਤੀ ਫੌਜ ਅਤੇ ਨੈਸ਼ਨਲ ਡਿਫੈਂਸ ਯੂਨੀਵਰਸਿਟੀ ਵਿਚਾਲੇ ਸਹਿਯੋਗ ਬਾਰੇ ਵੀ ਗੱਲ ਕੀਤੀ। ਉਨ੍ਹਾਂ ਨੇ ਯੂਨੀਵਰਸਿਟੀ ਦੇ ਸਕੂਲ ਆਫ਼ ਇਨਫਰਮੇਸ਼ਨ ਟੈਕਨਾਲੋਜੀ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੂੰ ਸਾਈਬਰ ਸੁਰੱਖਿਆ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਡਿਜੀਟਲ ਫੋਰੈਂਸਿਕ ਤੇ ਕੀਤੇ ਜਾ ਰਹੇ ਕੰਮਾਂ ਬਾਰੇ ਅਤੇ ਉਹ ਰਾਸ਼ਟਰੀ ਸੁਰੱਖਿਆ ਵਿੱਚ ਕਿਵੇਂ ਯੋਗਦਾਨ ਪਾ ਸਕਦੇ ਹਨ ਬਾਰੇ ਜਾਣਕਾਰੀ ਦਿੱਤੀ ਗਈ।

Related Stories

No stories found.
logo
Punjab Today
www.punjabtoday.com