MCD ਚੋਣਾਂ : ਕੇਜਰੀਵਾਲ ਦੀ ਰੈਲੀ 'ਚ 20 ਨੇਤਾਵਾਂ ਦੇ ਮੋਬਾਈਲ ਫ਼ੋਨ ਚੋਰੀ

ਚੋਣ ਪ੍ਰਚਾਰ ਦੌਰਾਨ ਇੱਕ ਔਰਤ ਨੇ ਸੀਐੱਮ ਕੇਜਰੀਵਾਲ ਨੂੰ ਸਵਾਲ ਕੀਤਾ ਕਿ ਤੁਸੀਂ ਮਫਲਰ ਕਿਉਂ ਨਹੀਂ ਪਾਇਆ। ਇਸ ਦੇ ਜਵਾਬ 'ਚ ਕੇਜਰੀਵਾਲ ਨੇ ਕਿਹਾ- ਅਜੇ ਠੰਡ ਨਹੀਂ ਆਈ ਹੈ।
MCD ਚੋਣਾਂ : ਕੇਜਰੀਵਾਲ ਦੀ ਰੈਲੀ 'ਚ 20 ਨੇਤਾਵਾਂ ਦੇ ਮੋਬਾਈਲ ਫ਼ੋਨ ਚੋਰੀ

ਦਿੱਲੀ 'ਚ ਇਸ ਵਾਰ ਦੀ MCD ਚੋਣਾਂ 'ਆਪ' ਅਤੇ ਹੋਰ ਪਾਰਟੀਆਂ ਦੀ ਸਾਖ ਦਾ ਸਵਾਲ ਬਣਿਆ ਹੋਇਆ ਹਨ। 'ਆਪ' ਨੇਤਾ ਦਿੱਲੀ 'ਚ MCD ਚੋਣਾਂ ਲਈ ਲਗਾਤਾਰ ਪ੍ਰਚਾਰ ਕਰ ਰਹੇ ਹਨ। ਬੁੱਧਵਾਰ ਨੂੰ ਸੀਐਮ ਅਰਵਿੰਦ ਕੇਜਰੀਵਾਲ ਨੇ ਰਾਜਧਾਨੀ ਦੇ ਕਈ ਇਲਾਕਿਆਂ ਵਿੱਚ ਰੋਡ ਸ਼ੋਅ ਕੀਤਾ। ਇਸ ਦੌਰਾਨ ਕਰੀਬ 20 ਆਗੂਆਂ ਦੇ ਮੋਬਾਈਲ ਵੀ ਚੋਰੀ ਹੋ ਗਏ।

ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਹੈ। ਦਰਅਸਲ, ਇਹ ਘਟਨਾ ਉਦੋਂ ਵਾਪਰੀ ਜਦੋਂ ਸੀਐਮ ਕੇਜਰੀਵਾਲ ਮਲਕਾ ਗੰਜ ਇਲਾਕੇ ਵਿੱਚ ਚੋਣ ਪ੍ਰਚਾਰ ਕਰ ਰਹੇ ਸਨ। ਉਨ੍ਹਾਂ ਨਾਲ 'ਆਪ' ਦੇ ਕਈ ਵਿਧਾਇਕ ਅਤੇ ਆਗੂ ਮੌਜੂਦ ਸਨ। 'ਆਪ' ਦੀ ਇਸ ਰੈਲੀ ਦੌਰਾਨ ਚੋਰਾਂ ਨੇ ਕੁਝ ਆਗੂਆਂ ਦੇ ਮੋਬਾਈਲ ਵੀ ਚੋਰੀ ਕਰ ਲਏ। ਉੱਤਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਗਰ ਸਿੰਘ ਕਲਸ਼ੀ ਨੇ ਦੱਸਿਆ ਕਿ ਮੁੱਖ ਮੰਤਰੀ ਕੇਜਰੀਵਾਲ ਦੀ ਰੈਲੀ ਦੌਰਾਨ ਕਈ ਵਿਧਾਇਕਾਂ ਅਤੇ ਕੌਂਸਲਰਾਂ ਦੇ ਮੋਬਾਈਲ ਚੋਰੀ ਹੋਣ ਦੀਆਂ ਸ਼ਿਕਾਇਤਾਂ ਮਿਲੀਆਂ ਸਨ।

ਵਿਧਾਇਕ ਅਖਿਲੇਸ਼ ਤ੍ਰਿਪਾਠੀ, 'ਆਪ' ਨੇਤਾ ਗੁੱਡੀ ਦੇਵੀ ਅਤੇ ਵਿਧਾਇਕ ਸੋਮਨਾਥ ਭਾਰਤੀ ਦੇ ਸਕੱਤਰ ਨੇ ਥਾਣਾ ਸਦਰ 'ਚ ਮਾਮਲਾ ਦਰਜ ਕਰਵਾਇਆ ਹੈ। ਮਲਕਾ ਗੰਜ 'ਚ ਰੋਡ ਸ਼ੋਅ ਦੌਰਾਨ ਕੇਜਰੀਵਾਲ ਨੇ ਭਾਜਪਾ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਜਨਤਾ ਕੰਮ ਬੰਦ ਕਰਨ ਵਾਲਿਆਂ ਦੀ ਥਾਂ ਕੰਮ ਕਰਨ ਵਾਲਿਆਂ ਨੂੰ ਹੀ ਚੁਣੇਗੀ। ਕੇਜਰੀਵਾਲ ਨੇ ਕਿਹਾ- ਪਿਛਲੇ ਅੱਠ ਸਾਲਾਂ ਵਿੱਚ ਭਾਜਪਾ ਅਤੇ ਕੇਂਦਰ ਸਰਕਾਰ ਨੇ ਮੁਹੱਲਾ ਕਲੀਨਿਕ, ਸੀਸੀਟੀਵੀ ਪ੍ਰੋਜੈਕਟ ਅਤੇ ਯੋਗਸ਼ਾਲਾ ਸਮੇਤ ਦਿੱਲੀ ਸਰਕਾਰ ਦੇ ਹੋਰ ਕੰਮਾਂ ਨੂੰ ਰੋਕ ਦਿੱਤਾ ਹੈ।

ਨਿਗਮ 'ਤੇ 15 ਸਾਲ ਰਾਜ ਕਰਨ ਤੋਂ ਬਾਅਦ ਵੀ ਭਾਜਪਾ ਕੋਲ ਗਿਣਨ ਲਈ ਇਕ ਵੀ ਕੰਮ ਨਹੀਂ ਹੈ, ਜਦੋਂ ਕਿ ਦਿੱਲੀ ਸਰਕਾਰ ਨੇ ਵਾਅਦੇ ਕੀਤੇ ਸਨ, ਉਹ ਸਾਰੇ ਕੰਮ ਪੂਰੇ ਕਰ ਦਿੱਤੇ ਹਨ। 250 ਵਾਰਡਾਂ ਵਾਲੀ ਦਿੱਲੀ ਨਗਰ ਨਿਗਮ ਚੋਣਾਂ ਲਈ 4 ਦਸੰਬਰ ਨੂੰ ਵੋਟਿੰਗ ਹੋਣੀ ਹੈ, 7 ਦਸੰਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਨਤੀਜੇ ਆਉਣਗੇ। ਪਹਿਲਾਂ ਇਹ ਚੋਣਾਂ ਅਪ੍ਰੈਲ ਵਿੱਚ ਹੋਣੀਆਂ ਸਨ, ਪਰ ਤਿੰਨਾਂ ਨਿਗਮਾਂ ਦੇ ਏਕੀਕਰਨ ਦੇ ਫੈਸਲੇ ਕਾਰਨ ਚੋਣਾਂ ਲਟਕ ਗਈਆਂ ਸਨ।

14 ਨਵੰਬਰ MCD ਚੋਣਾਂ ਲਈ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ ਸੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਵਿੱਚ ਐਮਸੀਡੀ ਚੋਣਾਂ ਦੇ ਪ੍ਰਚਾਰ ਵਿੱਚ ਰੁੱਝੇ ਹੋਏ ਹਨ। ਇਸ ਦੌਰਾਨ ਪਿਛਲੇ ਮੰਗਲਵਾਰ ਨੂੰ ਇੱਕ ਔਰਤ ਨੇ ਸੀਐਮ ਕੇਜਰੀਵਾਲ ਨੂੰ ਸਵਾਲ ਕੀਤਾ ਕਿ ਤੁਸੀਂ ਮਫਲਰ ਕਿਉਂ ਨਹੀਂ ਪਹਿਨਿਆ। ਇਸ ਦੇ ਜਵਾਬ 'ਚ ਕੇਜਰੀਵਾਲ ਨੇ ਕਿਹਾ- ਅਜੇ ਠੰਡ ਨਹੀਂ ਆਈ ਹੈ।

Related Stories

No stories found.
logo
Punjab Today
www.punjabtoday.com