ਮੂਡੀਜ਼ ਨੇ ਅਡਾਨੀ ਦੀਆਂ 4 ਕੰਪਨੀਆਂ ਦੀ ਰੇਟਿੰਗ ਕੀਤੀ ਨੈਗੇਟਿਵ

ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ 'ਚ ਗਿਰਾਵਟ ਕਾਰਨ ਗੌਤਮ ਅਡਾਨੀ ਦੀ ਕੁੱਲ ਜਾਇਦਾਦ 58 ਅਰਬ ਡਾਲਰ 'ਤੇ ਆ ਗਈ ਹੈ।
ਮੂਡੀਜ਼ ਨੇ ਅਡਾਨੀ ਦੀਆਂ 4 ਕੰਪਨੀਆਂ ਦੀ ਰੇਟਿੰਗ ਕੀਤੀ ਨੈਗੇਟਿਵ

ਅਡਾਨੀ ਦੀਆਂ ਕਈ ਕੰਪਨੀਆਂ ਦੇ ਸ਼ੇਅਰ ਲਗਾਤਾਰ ਹੇਂਠਾਂ ਆਉਂਦੇ ਜਾ ਰਹੇ ਹਨ। ਅਡਾਨੀ ਗਰੁੱਪ ਦੀਆਂ ਮੁਸ਼ਕਿਲਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਹਨ। ਗਰੁੱਪ ਦੀਆਂ ਕਈ ਕੰਪਨੀਆਂ ਦੇ ਸ਼ੇਅਰਾਂ 'ਚ ਗਿਰਾਵਟ ਦੇ ਵਿਚਾਲੇ ਗੌਤਮ ਅਡਾਨੀ ਨੂੰ ਇਕ ਹੋਰ ਝਟਕਾ ਲੱਗਾ ਹੈ। ਹੁਣ ਮੂਡੀਜ਼ ਇਨਵੈਸਟਰਸ ਸਰਵਿਸ ਨੇ ਗਰੁੱਪ ਦੀਆਂ 4 ਕੰਪਨੀਆਂ ਦੀ ਰੇਟਿੰਗ ਆਊਟਲੁੱਕ ਨੂੰ ਸਥਿਰ ਤੋਂ ਨੈਗੇਟਿਵ ਕਰ ਦਿੱਤਾ ਹੈ।

ਮੂਡੀਜ਼ ਨੇ ਹੁਣ ਅਡਾਨੀ ਗ੍ਰੀਨ ਐਨਰਜੀ, ਅਡਾਨੀ ਗ੍ਰੀਨ ਰਿਸਟ੍ਰਿਕਟਿਡ ਗਰੁੱਪ, ਅਡਾਨੀ ਟਰਾਂਸਮਿਸ਼ਨ ਸਟੈਪ-ਵਨ ਅਤੇ ਅਡਾਨੀ ਇਲੈਕਟ੍ਰੀਸਿਟੀ ਮੁੰਬਈ ਲਿਮਿਟੇਡ ਨੂੰ ਨੈਗੇਟਿਵ ਰੇਟਿੰਗ ਆਊਟਲੁੱਕ ਦੇ ਤਹਿਤ ਰੱਖਿਆ ਹੈ। ਮੂਡੀਜ਼ ਇਨਵੈਸਟਰਸ ਸਰਵਿਸ ਮੁਤਾਬਕ ਇਨ੍ਹਾਂ ਕੰਪਨੀਆਂ ਦੇ ਬਾਜ਼ਾਰ ਪੂੰਜੀਕਰਣ 'ਚ ਭਾਰੀ ਗਿਰਾਵਟ ਕਾਰਨ ਰੇਟਿੰਗ ਆਊਟਲੁੱਕ ਨਕਾਰਾਤਮਕ ਰਿਹਾ ਹੈ।

ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ 'ਚ ਗਿਰਾਵਟ ਕਾਰਨ ਗੌਤਮ ਅਡਾਨੀ ਦੀ ਕੁੱਲ ਜਾਇਦਾਦ 58 ਅਰਬ ਡਾਲਰ 'ਤੇ ਆ ਗਈ ਹੈ। ਇੱਕ ਦਿਨ ਪਹਿਲਾਂ ਤੱਕ ਇਹ 60 ਅਰਬ ਡਾਲਰ ਤੋਂ ਉੱਪਰ ਸੀ। ਅਡਾਨੀ ਦੀ ਸੰਪਤੀ 'ਚ ਸ਼ੁੱਕਰਵਾਰ ਨੂੰ 2.4 ਅਰਬ ਡਾਲਰ ਦੀ ਗਿਰਾਵਟ ਆਈ। ਇਸ ਗਿਰਾਵਟ ਕਾਰਨ ਉਹ ਫੋਰਬਸ ਦੀ ਰੀਅਲ ਟਾਈਮ ਅਰਬਪਤੀਆਂ ਦੀ ਸੂਚੀ ਵਿੱਚ 17ਵੇਂ ਨੰਬਰ ਤੋਂ 22ਵੇਂ ਨੰਬਰ 'ਤੇ ਖਿਸਕ ਗਿਆ ਹੈ।

ਅਡਾਨੀ ਸਮੂਹ ਦੀ ਫਲੈਗਸ਼ਿਪ ਕੰਪਨੀ ਅਡਾਨੀ ਐਂਟਰਪ੍ਰਾਈਜਿਜ਼ ਦੇ ਸ਼ੇਅਰ ਸ਼ੁੱਕਰਵਾਰ ਨੂੰ 3.78% ਦੀ ਗਿਰਾਵਟ ਨਾਲ 1,853 ਰੁਪਏ 'ਤੇ ਬੰਦ ਹੋਏ। ਅਡਾਨੀ ਵਿਲਮਰ 1.21% 'ਤੇ ਡਿੱਗਿਆ। ਇਸ ਤੋਂ ਇਲਾਵਾ ਅਡਾਨੀ ਟਰਾਂਸਮਿਸ਼ਨ, ਟੋਟਲ ਗੈਸ, ਪਾਵਰ ਅਤੇ ਗ੍ਰੀਨ 'ਚ 5-5 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। NSE ਨੇ ਅਡਾਨੀ ਪੋਰਟਸ ਅਤੇ ਅੰਬੂਜਾ ਸੀਮੈਂਟਸ ਨੂੰ ਵਾਧੂ ਨਿਗਰਾਨੀ ਢਾਂਚੇ ਤੋਂ ਬਾਹਰ ਕਰ ਦਿੱਤਾ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ, ਐਕਸਚੇਂਜ ਨੇ ਅਡਾਨੀ ਗਰੁੱਪ ਦੀਆਂ ਤਿੰਨ ਕੰਪਨੀਆਂ ਅਡਾਨੀ ਐਂਟਰਪ੍ਰਾਈਜਿਜ਼, ਅਡਾਨੀ ਪੋਰਟਸ ਅਤੇ ਅੰਬੂਜਾ ਸੀਮੈਂਟਸ ਨੂੰ ਵਧੀਕ ਨਿਗਰਾਨੀ ਮਾਪਦੰਡਾਂ (ਏਐਸਐਮ) ਅਧੀਨ ਰੱਖਿਆ ਸੀ।

ਐਕਸਚੇਂਜ ਨੇ ਬਹੁਤ ਜ਼ਿਆਦਾ ਅਸਥਿਰਤਾ ਨੂੰ ਰੋਕਣ ਲਈ ਇਨ੍ਹਾਂ ਸ਼ੇਅਰਾਂ ਨੂੰ ਨਿਗਰਾਨੀ ਹੇਠ ਰੱਖਿਆ ਸੀ। ਛੋਟੀ ਮਿਆਦ ਦੇ ASM ਫਰੇਮਵਰਕ ਸ਼ੇਅਰਾਂ ਵਿੱਚ ਵਪਾਰ ਕਰਦੇ ਸਮੇਂ, ਨਿਵੇਸ਼ਕਾਂ ਨੂੰ ਇੰਟਰਾਡੇ ਵਪਾਰ ਲਈ 100% ਮਾਰਜਿਨ ਦਾ ਭੁਗਤਾਨ ਵੀ ਕਰਨਾ ਪੈਂਦਾ ਹੈ। ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਹਿੰਡਨਬਰਗ ਰਿਪੋਰਟ ਨਾਲ ਸਬੰਧਤ ਅਡਾਨੀ ਸਮੂਹ ਦੇ ਖਿਲਾਫ ਦੋ ਜਨਹਿੱਤ ਪਟੀਸ਼ਨਾਂ (ਪੀਆਈਐਲ) 'ਤੇ ਸੁਣਵਾਈ ਕੀਤੀ। ਚੀਫ਼ ਜਸਟਿਸ ਡੀਵਾਈ ਚੰਦਰਚੂੜ ਅਤੇ ਜਸਟਿਸ ਪੀਐਸ ਨਰਸਿਮਹਾ ਅਤੇ ਜੇਬੀ ਪਾਰਦੀਵਾਲਾ ਦੇ ਬੈਂਚ ਨੇ ਭਾਰਤੀ ਸਿਕਉਰਿਟੀਜ਼ ਐਕਸਚੇਂਜ ਬੋਰਡ (ਸੇਬੀ) ਨੂੰ ਨਿਵੇਸ਼ਕਾਂ ਦੀ ਸੁਰੱਖਿਆ ਲਈ ਭਵਿੱਖ ਵਿੱਚ ਚੁੱਕੇ ਜਾਣ ਵਾਲੇ ਉਪਾਅ ਸੁਝਾਉਣ ਲਈ ਕਿਹਾ ਹੈ।

Related Stories

No stories found.
logo
Punjab Today
www.punjabtoday.com