ਐਮਪੀ ਡੇਰੇਕ ਨੇ ਪਠਾਨ ਦੀ ਕੀਤੀ ਤਾਰੀਫ਼,ਕਿਹਾ- ਗਲੋਬਲ ਅੰਬੈਸਡਰ ਨਾਲ ਨਾ ਉਲਝੋ

ਐਮਪੀ ਨੇ ਕਿਹਾ ਕਿ ਇਸ ਫਿਲਮ ਨੇ ਉਹ ਕਰ ਦਿਖਾਇਆ, ਜੋ ਕੋਈ ਹੋਰ ਸਿਆਸੀ ਪਾਰਟੀ ਨਹੀਂ ਕਰ ਸਕੀ। ਡੇਰੇਕ ਨੇ ਅੱਗੇ ਕਿਹਾ, 'ਜੋ ਅਸੀਂ ਨਹੀਂ ਕਰ ਸਕੇ, ਉਹ ਸ਼ਾਹਰੁਖ, ਡਿੰਪਲ, ਜੌਨ ਅਬ੍ਰਾਹਮ ਨੇ ਕਰ ਦਿਖਾਇਆ।'
ਐਮਪੀ ਡੇਰੇਕ ਨੇ ਪਠਾਨ ਦੀ ਕੀਤੀ ਤਾਰੀਫ਼,ਕਿਹਾ- ਗਲੋਬਲ ਅੰਬੈਸਡਰ ਨਾਲ ਨਾ ਉਲਝੋ

'ਪਠਾਨ' ਦੀ ਤਾਰੀਫ਼ ਦੀ ਗੂੰਜ ਹੁਣ ਸੰਸਦ ਵਿਚ ਵੀ ਸੁਣਾਈ ਦੇ ਰਹੀ ਹੈ। ਟੀਐਮਸੀ ਦੇ ਸੰਸਦ ਮੈਂਬਰ ਡੇਰੇਕ ਓ ਬ੍ਰਾਇਨ ਨੇ ਰਾਜ ਸਭਾ ਵਿੱਚ ਸ਼ਾਹਰੁਖ ਖਾਨ ਦੀ ਫਿਲਮ ਪਠਾਨ ਦੀ ਤਾਰੀਫ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਇਸ ਫਿਲਮ ਨੇ ਉਹ ਕਰ ਦਿਖਾਇਆ ਹੈ, ਜੋ ਕੋਈ ਹੋਰ ਸਿਆਸੀ ਪਾਰਟੀ ਨਹੀਂ ਕਰ ਸਕੀ।

ਡੇਰੇਕ ਨੇ ਆਪਣੇ ਭਾਸ਼ਣ ਵਿੱਚ ਕਿਹਾ, 'ਭਾਰਤ ਇੱਕ ਵਿਭਿੰਨਤਾ ਵਾਲਾ ਦੇਸ਼ ਹੈ। ਫਿਲਮ ਵਿੱਚ ਵੀ ਇਹੀ ਦਿਖਾਇਆ ਗਿਆ ਹੈ, ਮੈਂ ਫਿਲਮ ਦੇ ਨਿਰਦੇਸ਼ਕ ਸਿਧਾਰਥ ਆਨੰਦ ਦਾ ਧੰਨਵਾਦ ਕਰਨਾ ਚਾਹਾਂਗਾ, ਜਿਨ੍ਹਾਂ ਨੇ ਅਜਿਹੀ ਫਿਲਮ ਬਣਾਈ ਹੈ। ਡੇਰੇਕ ਨੇ ਅੱਗੇ ਕਿਹਾ, 'ਜੋ ਅਸੀਂ ਨਹੀਂ ਕਰ ਸਕੇ, ਉਹ ਸ਼ਾਹਰੁਖ ਖਾਨ, ਡਿੰਪਲ ਕਪਾਡੀਆ, ਜੌਨ ਅਬ੍ਰਾਹਮ ਨੇ ਕਰ ਦਿਖਾਇਆ।' ਤੁਸੀਂ ਫਿਲਮ ਦਾ ਬਾਈਕਾਟ ਕੀਤਾ ਸੀ, ਪਰ ਉਨ੍ਹਾਂ ਲੋਕਾਂ ਨੇ ਫਿਲਮ ਬਣਾ ਕੇ ਇਕ ਖੂਬਸੂਰਤ ਸੰਦੇਸ਼ ਦਿੱਤਾ ਹੈ।

ਡੇਰੇਕ ਓ' ਬ੍ਰਾਇਨ ਸੰਸਦ 'ਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਸੰਬੋਧਨ 'ਤੇ ਧੰਨਵਾਦ ਮਤੇ 'ਤੇ ਬੋਲ ਰਹੇ ਸਨ। ਇਸ ਦੌਰਾਨ ਉਹ ਕਈ ਤਰੀਕਿਆਂ ਨਾਲ ਪਠਾਨ ਦੀ ਤਾਰੀਫ਼ ਕਰਨ ਲੱਗ ਪਏ। ਫਿਲਮ ਦਾ ਬਾਈਕਾਟ ਕਰਨ ਵਾਲੇ ਲੋਕਾਂ 'ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ ਕਿ ਜਿਹੜੇ ਦੇਸ਼ ਦੇ ਗਲੋਬਲ ਅੰਬੈਸਡਰ ਹਨ, ਉਨ੍ਹਾਂ ਨਾਲ ਨਾ ਉਲਝੋ। ਕਾਬਿਲੇਗੌਰ ਹੈ ਕਿ ਪਠਾਨ ਆਪਣੀ ਰਿਲੀਜ਼ ਤੋਂ ਪਹਿਲਾਂ ਕਾਫੀ ਵਿਵਾਦਾਂ 'ਚ ਸੀ। ਪਠਾਨ ਦੇ ਗੀਤ ਬੇਸ਼ਰਮ ਰੰਗ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸੀ। ਵਿਰੋਧ ਕਰ ਰਹੇ ਲੋਕਾਂ ਨੇ ਕਿਹਾ ਕਿ ਦੀਪਿਕਾ ਪਾਦੁਕੋਣ ਨੇ ਗੀਤ 'ਚ ਭਗਵੇਂ ਰੰਗ ਦੀ ਬਿਕਨੀ ਪਹਿਨ ਕੇ ਇਤਰਾਜ਼ਯੋਗ ਡਾਂਸ ਕੀਤਾ ਹੈ।

ਵਿਰੋਧੀਆਂ ਨੇ ਕਿਹਾ ਕਿ ਭਗਵਾ ਰੰਗ ਹਿੰਦੂ ਧਰਮ ਦਾ ਪ੍ਰਤੀਕ ਹੈ, ਇਸ ਲਈ ਉਹ ਇਸ ਦਾ ਅਪਮਾਨ ਹੁੰਦਾ ਨਹੀਂ ਦੇਖ ਸਕਦੇ। ਫਿਲਮ ਦੇ ਖਿਲਾਫ ਦੇਸ਼ ਦੇ ਕਈ ਹਿੱਸਿਆਂ ਵਿੱਚ ਵਿਰੋਧ ਪ੍ਰਦਰਸ਼ਨ ਹੋਏ। ਕਈ ਥਾਵਾਂ 'ਤੇ ਫਿਲਮ ਦੇ ਪੋਸਟਰ ਵੀ ਪਾੜ ਦਿੱਤੇ ਗਏ। ਹਾਲਾਂਕਿ ਜਦੋਂ ਫਿਲਮ ਰਿਲੀਜ਼ ਹੋਈ ਤਾਂ ਇਸ ਨੇ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ। ਪਠਾਨ ਇਨ੍ਹੀਂ ਦਿਨੀਂ ਭਾਰਤੀ ਬਾਕਸ ਆਫਿਸ 'ਤੇ ਰਿਕਾਰਡ ਤੋੜ ਕਮਾਈ ਕਰ ਰਹੀ ਹੈ। ਭਾਰਤ ਤੋਂ ਇਲਾਵਾ ਵਿਦੇਸ਼ਾਂ 'ਚ ਵੀ ਫਿਲਮ ਜ਼ਬਰਦਸਤ ਕਾਰੋਬਾਰ ਕਰ ਰਹੀ ਹੈ। ਹੁਣ ਖਬਰਾਂ ਆ ਰਹੀਆਂ ਹਨ ਕਿ ਫਿਲਮ ਪਾਕਿਸਤਾਨ ਵਿੱਚ ਵੀ ਪ੍ਰਦਰਸ਼ਿਤ ਕੀਤੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕਰਾਚੀ 'ਚ ਗੈਰ-ਕਾਨੂੰਨੀ ਢੰਗ ਨਾਲ ਫਿਲਮ ਦੀ ਸਕ੍ਰੀਨਿੰਗ ਕੀਤੀ ਜਾ ਰਹੀ ਸੀ।

Related Stories

No stories found.
logo
Punjab Today
www.punjabtoday.com