ਪਰਿਵਾਰਵਾਦ ਜਮਹੂਰੀਅਤ ਦਾ ਦੁਸ਼ਮਣ , ਭਾਜਪਾ ਨੂੰ ਸਵੀਕਾਰ ਨਹੀਂ : ਮੋਦੀ

ਗੋਆ ਵਿੱਚ ਵੀ ਭਾਜਪਾ ਨੇ ਸਾਬਕਾ ਸੀਐਮ ਮਨੋਹਰ ਪਾਰੀਕਰ ਦੇ ਪੁੱਤਰ ਉਤਪਲ ਪਾਰੀਕਰ ਨੂੰ ਟਿਕਟ ਨਹੀਂ ਦਿੱਤੀ। ਉਹ ਪਣਜੀ ਸੀਟ ਤੋਂ ਟਿਕਟ ਦੀ ਮੰਗ ਕਰ ਰਹੇ ਸਨ, ਪਰ ਭਾਜਪਾ ਨੇ ਇਸ ਤੋਂ ਇਨਕਾਰ ਕਰ ਦਿੱਤਾ।
ਪਰਿਵਾਰਵਾਦ ਜਮਹੂਰੀਅਤ ਦਾ ਦੁਸ਼ਮਣ , ਭਾਜਪਾ ਨੂੰ ਸਵੀਕਾਰ ਨਹੀਂ : ਮੋਦੀ

ਬੀਜੇਪੀ ਨੂੰ ਚਾਰ ਰਾਜਾਂ ਵਿਚ ਬੰਪਰ ਜਿੱਤ ਮਿਲੀ ਹੈ, ਜਿਸਤੋ ਬਾਅਦ ਬੀਜੇਪੀ ਦੇ ਵਰਕਰਾਂ ਦੇ ਹੋਂਸਲੇ ਬੁਲੰਦ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਾਰ ਫਿਰ ਪਰਿਵਾਰਵਾਦ ਦੇ ਮੁੱਦੇ ਤੇ ਭਾਜਪਾ ਸੰਸਦੀ ਬੋਰਡ ਦੀ ਬੈਠਕ ਤੇ ਹਮਲਾ ਬੋਲਿਆ ਹੈ।

ਉਨ੍ਹਾਂ ਕਿਹਾ ਕਿ ਪਰਿਵਾਰਵਾਦ ਲੋਕਤੰਤਰ ਦਾ ਦੁਸ਼ਮਣ ਹੈ ਅਤੇ ਭਾਜਪਾ ਵਿੱਚ ਇਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਇਹ ਵੀ ਟਿੱਪਣੀ ਕੀਤੀ ਕਿ ਪਾਰਟੀ ਆਗੂਆਂ ਦੇ ਪਰਿਵਾਰਕ ਮੈਂਬਰਾਂ ਨੂੰ ਯੂਪੀ ਸਮੇਤ 5 ਰਾਜਾਂ ਦੀਆਂ ਚੋਣਾਂ ਵਿੱਚ ਟਿਕਟਾਂ ਨਹੀਂ ਮਿਲ ਰਹੀਆਂ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜੇਕਰ ਪਾਰਟੀ ਕਿਸੇ ਦੀ ਉਮੀਦਵਾਰੀ ਨੂੰ ਰੱਦ ਕਰਦੀ ਹੈ ਤਾਂ ਉਸ ਲਈ ਮੈਂ ਜ਼ਿੰਮੇਵਾਰ ਹਾਂ। ਉਨ੍ਹਾਂ ਕਿਹਾ ਕਿ ਪਰਿਵਾਰਵਾਦ ਦੀ ਰਾਜਨੀਤੀ ਲੋਕਤੰਤਰ ਦੀ ਦੁਸ਼ਮਣ ਹੈ। ਇਸ ਬੈਠਕ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਜਨਾਥ ਸਿੰਘ, ਨਿਤਿਨ ਗਡਕਰੀ, ਪੀਯੂਸ਼ ਗੋਇਲ ਅਤੇ ਹੋਰ ਦਿੱਗਜ ਨੇਤਾ ਵੀ ਮੌਜੂਦ ਸਨ।

ਇਸ ਬੈਠਕ ਦੀ ਸ਼ੁਰੂਆਤ 'ਚ 4 ਰਾਜਾਂ 'ਚ ਜਿੱਤ ਤੇ ਪੀਐੱਮ ਨਰਿੰਦਰ ਮੋਦੀ ਅਤੇ ਪਾਰਟੀ ਮੁਖੀ ਜੇਪੀ ਨੱਡਾ ਨੂੰ ਸਨਮਾਨਿਤ ਕੀਤਾ ਗਿਆ ਅਤੇ ਫਿਰ ਪੀਐੱਮ ਨਰਿੰਦਰ ਮੋਦੀ ਨੇ ਮੀਟਿੰਗ ਨੂੰ ਸੰਬੋਧਨ ਕੀਤਾ। ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਵਿੱਚ ਭਾਜਪਾ ਦੇ ਕਈ ਨੇਤਾ ਆਪਣੇ ਪਰਿਵਾਰਕ ਮੈਂਬਰਾਂ ਲਈ ਟਿਕਟਾਂ ਦੀ ਮੰਗ ਕਰ ਰਹੇ ਸਨ, ਪਰ ਲੀਡਰਸ਼ਿਪ ਨੇ ਕਈ ਲੋਕਾਂ ਦੀ ਮੰਗ ਨੂੰ ਠੁਕਰਾ ਦਿੱਤਾ।

ਇੱਥੋਂ ਤੱਕ ਕਿ ਸੰਸਦ ਮੈਂਬਰ ਰੀਟਾ ਬਹੁਗੁਣਾ ਜੋਸ਼ੀ ਵੀ ਲਖਨਊ ਤੋਂ ਆਪਣੇ ਬੇਟੇ ਮਯੰਕ ਲਈ ਟਿਕਟ ਮੰਗ ਰਹੀ ਸੀ, ਪਰ ਉਨ੍ਹਾਂ ਨੂੰ ਮੌਕਾ ਨਹੀਂ ਦਿੱਤਾ ਗਿਆ। ਰੀਟਾ ਬਹੁਗੁਣਾ ਜੋਸ਼ੀ ਨੇ ਵੀ ਇਸ 'ਤੇ ਨਾਰਾਜ਼ਗੀ ਜਤਾਈ ਸੀ ਅਤੇ ਉਨ੍ਹਾਂ ਤੋਂ ਇਲਾਵਾ ਕਈ ਹੋਰ ਆਗੂ ਵੀ ਆਪਣੇ ਪਰਿਵਾਰਾਂ ਨੂੰ ਟਿਕਟਾਂ ਦਿਵਾਉਣ ਲਈ ਲਾਬਿੰਗ ਕਰ ਰਹੇ ਸਨ, ਪਰ ਉਨ੍ਹਾਂ ਦੇ ਵੀ ਨਿਰਾਸ਼ਾ ਹੀ ਹੱਥ ਲੱਗੀ।

ਗੋਆ ਵਿੱਚ ਵੀ ਭਾਜਪਾ ਨੇ ਸਾਬਕਾ ਸੀਐਮ ਮਨੋਹਰ ਪਾਰੀਕਰ ਦੇ ਪੁੱਤਰ ਉਤਪਲ ਪਾਰੀਕਰ ਨੂੰ ਟਿਕਟ ਨਹੀਂ ਦਿੱਤੀ। ਉਹ ਪਣਜੀ ਸੀਟ ਤੋਂ ਟਿਕਟ ਦੀ ਮੰਗ ਕਰ ਰਹੇ ਸਨ, ਪਰ ਭਾਜਪਾ ਨੇ ਇਸ ਤੋਂ ਇਨਕਾਰ ਕਰ ਦਿੱਤਾ। ਇਸ 'ਤੇ ਪਾਰੀਕਰ ਉਸੇ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਮੈਦਾਨ 'ਚ ਉਤਰੇ ਸਨ। ਹਾਲਾਂਕਿ ਚੋਣਾਂ 'ਚ ਉਨ੍ਹਾਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।

Related Stories

No stories found.
logo
Punjab Today
www.punjabtoday.com