ਰਾਜੀਵ ਗਾਂਧੀ ਸਰਕਾਰ ਨੇ ਸਲਮਾਨ ਰਸ਼ਦੀ ਦੀ ਕਿਤਾਬ 'ਤੇ ਲਗਾਈ ਸੀ ਪਾਬੰਦੀ

ਨਟਵਰ ਸਿੰਘ ਨੇ ਕਿਹਾ ਕਿ, ਮੈਂ ਸਾਰੀ ਉਮਰ ਕਿਤਾਬਾਂ 'ਤੇ ਪਾਬੰਦੀ ਦਾ ਸਖ਼ਤ ਵਿਰੋਧ ਕੀਤਾ ਹੈ, ਪਰ ਜਦੋਂ ਕਾਨੂੰਨ ਵਿਵਸਥਾ ਦੀ ਸਮੱਸਿਆ ਆਉਂਦੀ ਹੈ ਤਾਂ ਰਸ਼ਦੀ ਵਰਗੇ ਮਹਾਨ ਲੇਖਕ ਦੀ ਕਿਤਾਬ 'ਤੇ ਵੀ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ।
ਰਾਜੀਵ ਗਾਂਧੀ ਸਰਕਾਰ ਨੇ ਸਲਮਾਨ ਰਸ਼ਦੀ ਦੀ ਕਿਤਾਬ 'ਤੇ ਲਗਾਈ ਸੀ ਪਾਬੰਦੀ

ਸਾਬਕਾ ਵਿਦੇਸ਼ ਮੰਤਰੀ ਨਟਵਰ ਸਿੰਘ ਨੇ ਲੇਖਕ ਸਲਮਾਨ ਰਸ਼ਦੀ ਦੀ ਵਿਵਾਦਿਤ ਕਿਤਾਬ 'ਸੈਟੇਨਿਕ ਵਰਸੇਜ਼' 'ਤੇ ਪਾਬੰਦੀ ਲਗਾਉਣ ਦੇ ਰਾਜੀਵ ਗਾਂਧੀ ਸਰਕਾਰ ਦੇ ਫੈਸਲੇ ਦਾ ਬਚਾਅ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਪੂਰੀ ਤਰ੍ਹਾਂ ਅਮਨ-ਕਾਨੂੰਨ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਸੀ।

ਰਸ਼ਦੀ 'ਤੇ ਪਿਛਲੇ ਦਿਨੀ ਨਿਊਯਾਰਕ 'ਚ ਹਮਲਾ ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਕਿਤਾਬ ਇਕ ਵਾਰ ਫਿਰ ਸੁਰਖੀਆਂ 'ਚ ਆ ਗਈ ਹੈ। ਇਸ ਕਿਤਾਬ 'ਤੇ 1988 ਵਿਚ ਪਾਬੰਦੀ ਲਗਾ ਦਿੱਤੀ ਗਈ ਸੀ, ਜਦੋਂ ਸਿੰਘ ਵਿਦੇਸ਼ ਰਾਜ ਮੰਤਰੀ ਸਨ। ਉਨ੍ਹਾਂ ਕਿਹਾ ਕਿ ਉਹ ਕਿਤਾਬ 'ਤੇ ਪਾਬੰਦੀ ਲਗਾਉਣ ਦੇ ਫੈਸਲੇ 'ਚ ਸ਼ਾਮਲ ਸੀ। ਉਨ੍ਹਾਂ ਨੇ ਤਤਕਾਲੀ ਪ੍ਰਧਾਨ ਮੰਤਰੀ ਨੂੰ ਕਿਹਾ ਸੀ, ਕਿ ਇਹ ਕਿਤਾਬ ਕਾਨੂੰਨ ਵਿਵਸਥਾ ਦੀ ਗੰਭੀਰ ਸਥਿਤੀ ਪੈਦਾ ਕਰ ਸਕਦੀ ਹੈ, ਕਿਉਂਕਿ ਲੋਕ ਨਾਰਾਜ਼ ਸਨ।

ਨਟਵਰ ਸਿੰਘ ਨੇ ਆਲੋਚਕਾਂ ਦੇ ਦੋਸ਼ਾਂ ਨੂੰ ਗਲਤ ਕਰਾਰ ਦਿੱਤਾ, ਕਿ ਰਾਜੀਵ ਗਾਂਧੀ ਸਰਕਾਰ ਵੱਲੋਂ ਕਿਤਾਬ 'ਤੇ ਪਾਬੰਦੀ ਲਾਉਣ ਦਾ ਫੈਸਲਾ ਮੁਸਲਿਮ ਤੁਸ਼ਟੀਕਰਨ ਕਾਰਨ ਸੀ। ਉਸਨੇ ਕਿਹਾ ਕਿ ਮੈਂ ਨਹੀਂ ਮੰਨਦਾ ਕਿ ਇਹ (ਕਿਤਾਬ 'ਤੇ ਪਾਬੰਦੀ ਲਗਾਉਣ ਦਾ ਫੈਸਲਾ) ਗਲਤ ਸੀ, ਕਿਉਂਕਿ ਇਸ ਨੇ ਕਾਨੂੰਨ ਅਤੇ ਵਿਵਸਥਾ ਦੀਆਂ ਸਮੱਸਿਆਵਾਂ ਪੈਦਾ ਕੀਤੀਆਂ ਸਨ, ਖਾਸ ਕਰਕੇ ਕਸ਼ਮੀਰ ਵਿੱਚ।

ਭਾਰਤ ਦੇ ਹੋਰ ਹਿੱਸਿਆਂ ਵਿੱਚ ਵੀ ਅਸ਼ਾਂਤੀ ਸੀ। ਨਟਵਰ ਸਿੰਘ ਨੇ ਕਿਹਾ, 'ਰਾਜੀਵ ਗਾਂਧੀ ਨੇ ਮੈਨੂੰ ਪੁੱਛਿਆ ਕਿ ਕੀ ਕੀਤਾ ਜਾਵੇ, ਮੈਂ ਕਿਹਾ ਕਿ ਮੈਂ ਸਾਰੀ ਉਮਰ ਕਿਤਾਬਾਂ 'ਤੇ ਪਾਬੰਦੀ ਦਾ ਸਖ਼ਤ ਵਿਰੋਧ ਕੀਤਾ ਹੈ, ਪਰ ਜਦੋਂ ਕਾਨੂੰਨ ਵਿਵਸਥਾ ਦੀ ਸਮੱਸਿਆ ਆਉਂਦੀ ਹੈ ਤਾਂ ਰਸ਼ਦੀ ਵਰਗੇ ਮਹਾਨ ਲੇਖਕ ਦੀ ਕਿਤਾਬ 'ਤੇ ਵੀ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਰਸ਼ਦੀ ਦੀ ਕਿਤਾਬ 'ਮਿਡਨਾਈਟ ਚਿਲਡਰਨ' 20ਵੀਂ ਸਦੀ ਦੇ ਮਹਾਨ ਨਾਵਲਾਂ ਵਿੱਚੋਂ ਇੱਕ ਹੈ, ਪਰ 'ਸੈਟੈਨਿਕ ਵਰਸੇਜ਼' 'ਤੇ ਪਾਬੰਦੀ ਲਗਾਉਣ ਦਾ ਫੈਸਲਾ ਸਿਰਫ਼ ਕਾਨੂੰਨ ਅਤੇ ਵਿਵਸਥਾ ਦੇ ਕਾਰਨ ਸੀ।

ਜਿਕਰਯੋਗ ਹੈ ਕਿ ਕਿਤਾਬ 'ਸੈਟੇਨਿਕ ਵਰਸਜ਼' ਦੇ ਪ੍ਰਕਾਸ਼ਿਤ ਹੋਣ ਤੋਂ ਬਾਅਦ ਬਹੁਤ ਵੱਡਾ ਵਿਵਾਦ ਹੋਇਆ ਸੀ ਅਤੇ ਬਹੁਤ ਸਾਰੇ ਮੁਸਲਮਾਨ ਇਸ ਨੂੰ ਈਸ਼ਨਿੰਦਾ ਵਜੋਂ ਦੇਖਦੇ ਹਨ। ਈਰਾਨ ਦੇ ਨੇਤਾ ਆਯਤੁੱਲਾ ਖਮੇਨੇਈ ਨੇ ਰਸ਼ਦੀ ਦੀ ਹੱਤਿਆ ਲਈ ਫਤਵਾ ਜਾਰੀ ਕੀਤਾ। ਰਾਜੀਵ ਗਾਂਧੀ ਸਰਕਾਰ ਦੇ ਫੈਸਲੇ ਦਾ ਜ਼ੋਰਦਾਰ ਬਚਾਅ ਕਰਦੇ ਹੋਏ ਸਿੰਘ ਨੇ ਕਿਹਾ, "ਮੈਂ ਇਸ ਨੂੰ ਪੂਰੀ ਤਰ੍ਹਾਂ ਨਾਲ ਜਾਇਜ਼ ਸਮਝਦਾ ਹਾਂ, ਕਿਉਂਕਿ ਇਸ ਨਾਲ ਕਾਨੂੰਨ ਵਿਵਸਥਾ ਦੀ ਗੰਭੀਰ ਸਥਿਤੀ ਪੈਦਾ ਹੋ ਸਕਦੀ ਸੀ।" ਉਸ ਸਮੇਂ ਭਾਵਨਾਵਾਂ ਆਪਣੇ ਸਿਖਰ 'ਤੇ ਸਨ, ਖਾਸ ਕਰਕੇ ਮੁਸਲਮਾਨਾਂ ਦੀਆਂ ਸਮੱਸਿਆਵਾਂ ਸਿਖਰ 'ਤੇ ਸਨ ।

Related Stories

No stories found.
logo
Punjab Today
www.punjabtoday.com