ਦਿੱਲੀ ਅਤੇ ਮਹਾਰਾਸ਼ਟਰ 'ਚ ਅਗਲੇ 15 ਦਿਨਾਂ 'ਚ ਹੋਵੇਗਾ ਸਿਆਸੀ ਧਮਾਕਾ:ਸੁਪ੍ਰੀਆ

ਸੂਲੇ ਦਾ ਇਹ ਬਿਆਨ ਅਜਿਹੇ ਸਮੇਂ 'ਚ ਆਇਆ ਹੈ, ਜਦੋਂ ਅਜੀਤ ਪਵਾਰ ਦੇ ਭਾਜਪਾ 'ਚ ਸ਼ਾਮਲ ਹੋਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ।
ਦਿੱਲੀ ਅਤੇ ਮਹਾਰਾਸ਼ਟਰ 'ਚ ਅਗਲੇ 15 ਦਿਨਾਂ 'ਚ ਹੋਵੇਗਾ ਸਿਆਸੀ ਧਮਾਕਾ:ਸੁਪ੍ਰੀਆ
Updated on
2 min read

ਐਨਸੀਪੀ ਦੀ ਨੇਤਾ ਸੁਪ੍ਰੀਆ ਸੁਲੇ ਦੇ ਬਿਆਨ ਨੇ ਸਿਆਸੀ ਭੁਚਾਲ ਲਿਆ ਦਿਤਾ ਹੈ। ਮਹਾਰਾਸ਼ਟਰ 'ਚ ਹੁਣ ਮਹਾਵਿਕਾਸ ਅਗਾੜੀ ਸਰਕਾਰ ਦੀ ਸਾਂਝ ਲਈ ਖਤਰਾ ਦਿਖਾਈ ਦੇ ਰਿਹਾ ਹੈ। ਇਹ ਗੱਲਾਂ ਇਸ ਲਈ ਉੱਠਣ ਲੱਗੀਆਂ ਹਨ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਐਨਸੀਪੀ ਦੇ ਚੋਟੀ ਦੇ ਆਗੂਆਂ ਦੇ ਬਿਆਨ ਆਉਣ ਵਾਲੇ ਭੂਚਾਲ ਦੀ ਆਵਾਜ਼ ਦੇ ਰਹੇ ਹਨ।

ਪਹਿਲਾਂ ਐਨਸੀਪੀ ਮੁਖੀ ਸ਼ਰਦ ਪਵਾਰ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਸਾਵਰਕਰ ਦੀ ਤਾਰੀਫ਼ ਕੀਤੀ। ਇਸ ਤੋਂ ਬਾਅਦ ਖਬਰ ਆਈ ਕਿ ਅਜੀਤ ਪਵਾਰ ਅਤੇ ਅਮਿਤ ਸ਼ਾਹ ਦੀ ਮੁਲਾਕਾਤ ਹੋਈ ਹੈ। ਸੂਤਰਾਂ ਨੇ ਇੱਥੋਂ ਤੱਕ ਦਾਅਵਾ ਕੀਤਾ ਕਿ ਐੱਨਸੀਪੀ ਦੇ 13 ਵਿਧਾਇਕ ਭਾਜਪਾ ਦੇ ਸੰਪਰਕ ਵਿੱਚ ਹਨ ਅਤੇ ਹੁਣ ਸੁਪ੍ਰੀਆ ਸੂਲੇ ਨੇ ਸਿੱਧੇ ਤੌਰ 'ਤੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵੱਡੇ ਸਿਆਸੀ ਧਮਾਕੇ ਹੋਣ ਵਾਲੇ ਹਨ।

ਐਨਸੀਪੀ ਮੁਖੀ ਸ਼ਰਦ ਪਵਾਰ ਦੀ ਧੀ ਅਤੇ ਸੰਸਦ ਮੈਂਬਰ ਸੁਪ੍ਰੀਆ ਸੁਲੇ ਨੇ ਇੱਕ ਬਿਆਨ ਦੇ ਕੇ ਮਹਾਰਾਸ਼ਟਰ ਦੀ ਰਾਜਨੀਤੀ ਵਿੱਚ ਹਲਚਲ ਮਚਾ ਦਿੱਤੀ ਹੈ। ਸੂਲੇ ਨੇ ਕਿਹਾ ਹੈ ਕਿ ਆਉਣ ਵਾਲੇ 15 ਦਿਨਾਂ 'ਚ ਦੋ ਵੱਡੇ ਸਿਆਸੀ ਧਮਾਕੇ ਹੋਣ ਵਾਲੇ ਹਨ। ਉਨ੍ਹਾਂ ਕਿਹਾ ਕਿ ਇੱਕ ਧਮਾਕਾ ਦਿੱਲੀ ਵਿੱਚ ਹੋਵੇਗਾ ਅਤੇ ਦੂਜਾ ਮਹਾਰਾਸ਼ਟਰ ਵਿੱਚ। ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਇਹ ਧਮਾਕੇ ਕਿਵੇਂ ਹੋਣ ਵਾਲੇ ਹਨ। ਸੂਲੇ ਦਾ ਇਹ ਬਿਆਨ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਅਜੀਤ ਪਵਾਰ ਦੇ ਭਾਜਪਾ 'ਚ ਸ਼ਾਮਲ ਹੋਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ।

ਦੱਸ ਦਈਏ ਕਿ ਊਧਵ ਧੜੇ ਦੇ ਨੇਤਾ ਦੇ ਬਿਆਨ ਤੋਂ ਬਾਅਦ ਅਜੀਤ ਪਵਾਰ ਦੇ ਭਾਜਪਾ 'ਚ ਸ਼ਾਮਲ ਹੋਣ ਦੀਆਂ ਕਿਆਸਅਰਾਈਆਂ ਤੇਜ਼ ਹੋ ਗਈਆਂ ਹਨ। ਇਸ ਬਾਰੇ ਜਦੋਂ ਸੁਪ੍ਰੀਆ ਸੁਲੇ ਤੋਂ ਪੁੱਛਿਆ ਗਿਆ ਕਿ ਕੀ ਅਜੀਤ ਪਵਾਰ ਭਾਜਪਾ 'ਚ ਸ਼ਾਮਲ ਹੋਣਗੇ ਜਾਂ ਨਹੀਂ? ਇਸ 'ਤੇ ਸੂਲੇ ਨੇ ਕਿਹਾ, "ਦਾਦਾ ਨੂੰ ਪੁੱਛੋ, ਮੇਰੇ ਕੋਲ ਗੱਪਾਂ ਮਾਰਨ ਲਈ ਸਮਾਂ ਨਹੀਂ ਹੈ। ਇੱਕ ਜਨ ਪ੍ਰਤੀਨਿਧੀ ਹੋਣ ਦੇ ਨਾਤੇ, ਮੇਰੇ ਕੋਲ ਬਹੁਤ ਸਾਰਾ ਕੰਮ ਹੈ, ਇਸ ਲਈ ਮੈਨੂੰ ਇਸ ਬਾਰੇ ਨਹੀਂ ਪਤਾ।

ਇਸ ਤੋਂ ਪਹਿਲਾਂ ਕੱਲ੍ਹ ਖ਼ਬਰ ਆਈ ਸੀ ਕਿ ਮਹਾਵਿਕਾਸ ਅਗਾੜੀ ਦੇ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਸ਼ਰਦ ਪਵਾਰ ਦੀ ਪਾਰਟੀ ਐਨਸੀਪੀ ਦੇ 13 ਵਿਧਾਇਕ ਭਾਜਪਾ ਦੇ ਸੰਪਰਕ ਵਿੱਚ ਹਨ। ਇਹ ਸਾਰੇ ਵਿਧਾਇਕ ਭਾਜਪਾ ਵਿੱਚ ਸ਼ਾਮਲ ਹੋਣ ਬਾਰੇ ਸੋਚ ਰਹੇ ਹਨ। ਇਨ੍ਹਾਂ ਵਿਧਾਇਕਾਂ 'ਤੇ ਐਨਸੀਪੀ ਛੱਡਣ ਲਈ ਦਬਾਅ ਪਾਇਆ ਜਾ ਰਿਹਾ ਹੈ। ਸੂਤਰਾਂ ਨੇ ਕਿਹਾ ਸੀ ਕਿ ਸ਼ਰਦ ਪਵਾਰ ਨੇ ਇਨ੍ਹਾਂ ਵਿਧਾਇਕਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਹੁਣ ਤੱਕ ਮਾਮਲਾ ਸਿਰੇ ਨਹੀਂ ਚੜ੍ਹਿਆ ਹੈ।

Related Stories

No stories found.
logo
Punjab Today
www.punjabtoday.com