ਸ਼ੈੱਫ ਦੀ ਤਨਖਾਹ ਸੁਣ ਰਹਿ ਗਿਆ ਦੰਗ, ਕਿਹਾ ਸਿਰਫ 15 ਲੱਖ ਮਿਲਦੇ : ਗਡਕਰੀ

ਸ਼ੁੱਧ ਸ਼ਾਕਾਹਾਰੀ ਗਡਕਰੀ ਅਕਸਰ ਵੱਖ-ਵੱਖ ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚ ਖਾਣਾ ਖਾਣ ਜਾਂਦੇ ਹਨ। ਭਾਰਤੀ ਤੋਂ ਇਲਾਵਾ ਉਨ੍ਹਾਂ ਨੂੰ ਚਾਈਨੀਜ਼ ਖਾਣਾ ਵੀ ਬਹੁਤ ਪਸੰਦ ਹੈ।
ਸ਼ੈੱਫ ਦੀ ਤਨਖਾਹ ਸੁਣ ਰਹਿ ਗਿਆ ਦੰਗ, ਕਿਹਾ ਸਿਰਫ 15 ਲੱਖ ਮਿਲਦੇ : ਗਡਕਰੀ

ਨਿਤਿਨ ਗਡਕਰੀ ਨੂੰ ਉਨ੍ਹਾਂ ਦੇ ਬੇਬਾਕ ਅੰਦਾਜ਼ ਲਈ ਜਾਣਿਆ ਜਾਂਦਾ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਖਾਣੇ ਦੇ ਬਹੁਤ ਜ਼ਿਆਦਾ ਸ਼ੌਕੀਨ ਹਨ। ਸ਼ੁੱਧ ਸ਼ਾਕਾਹਾਰੀ ਗਡਕਰੀ ਅਕਸਰ ਵੱਖ-ਵੱਖ ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚ ਖਾਣਾ ਖਾਣ ਜਾਂਦੇ ਹਨ।

ਭਾਰਤੀ ਤੋਂ ਇਲਾਵਾ ਉਨ੍ਹਾਂ ਨੂੰ ਚਾਈਨੀਜ਼ ਖਾਣਾ ਵੀ ਬਹੁਤ ਪਸੰਦ ਹੈ। ਇਕ ਪ੍ਰੋਗਰਾਮ 'ਚ ਗਡਕਰੀ ਨੇ ਦੱਸਿਆ ਸੀ ਕਿ ਉਹ ਜਦੋਂ ਵੀ ਮੁੰਬਈ 'ਚ ਹੁੰਦੇ ਹਨ ਤਾਂ ਸ਼ਾਹਰੁਖ ਖਾਨ ਦੇ ਘਰ ਦੇ ਕੋਲ ਸਥਿਤ ਤਾਜ ਲੈਂਡਸ ਐਂਡ ਹੋਟਲ 'ਚ ਜ਼ਰੂਰ ਜਾਂਦੇ ਹਨ।

ਨਿਤਿਨ ਗਡਕਰੀ ਨੇ ਦੱਸਿਆ ਸੀ ਕਿ ਤਾਜ ਲੈਂਡਸ ਐਂਡ 'ਤੇ ਇਕ ਚੀਨੀ ਰੈਸਟੋਰੈਂਟ ਹੈ। ਮੈਂ ਖਾਣੇ ਦਾ ਸ਼ੌਕੀਨ ਹਾਂ, ਇਸ ਲਈ ਮੈਂ ਵੱਖ-ਵੱਖ ਥਾਵਾਂ 'ਤੇ ਜਾਂਦਾ ਰਹਿੰਦਾ ਹਾਂ। ਉੱਥੇ ਵੀ ਅਕਸਰ ਜਾਂਦਾ ਰਹਿੰਦਾ ਸੀ। ਉਸ ਰੈਸਟੋਰੈਂਟ ਵਿੱਚ ਡੇਵਿਡ ਨਾਮ ਦਾ ਇੱਕ ਸ਼ੈੱਫ ਸੀ। ਨਿਤਿਨ ਗਡਕਰੀ ਦਾ ਕਹਿਣਾ ਹੈ ਕਿ ਸ਼ੈੱਫ ਨੇ ਆਉਂਦੇ ਹੀ ਮੈਨੂੰ ਪਛਾਣ ਲਿਆ ਅਤੇ ਫੀਡਬੈਕ ਲੈਂਦੇ ਸਨ। ਇਕ ਦਿਨ ਮੈਂ ਉਸ ਨੂੰ ਬੇਝਿਜਕ ਪੁੱਛਿਆ, ਡੇਵਿਡ, ਤੁਸੀਂ ਕਿੱਥੋਂ ਰਹਿੰਦੇ ਹੋ।

ਸ਼ੈੱਫ ਨੇ ਦੱਸਿਆ ਕਿ ਮੈਂ ਹਾਂਗਕਾਂਗ ਤੋਂ ਹਾਂ। ਇਹ ਸੁਣ ਕੇ ਮੈਂ ਹੈਰਾਨ ਰਹਿ ਗਿਆ। ਮੈਂ ਉਸ ਨੂੰ ਪੁੱਛਿਆ ਕਿ ਤੁਸੀਂ ਇੱਥੇ ਕਿਉਂ ਆਏ ਹੋ, ਤਾਂ ਉਸਨੇ ਦੱਸਿਆ ਕਿ ਮੈਂ ਘੁੰਮਦਾ ਰਹਿੰਦਾ ਹਾਂ। ਗਡਕਰੀ ਨੇ ਸ਼ੈੱਫ ਨੂੰ ਅੱਗੇ ਪੁੱਛਿਆ, ਤੁਸੀਂ ਇੱਥੇ ਕਿੱਥੇ ਰਹਿੰਦੇ ਹੋ। ਉਸ ਨੇ ਦੱਸਿਆ ਕਿ ਹੋਟਲ ਵਿੱਚ ਹੀ ਉਪਰਲੀ ਮੰਜ਼ਿਲ 'ਤੇ ਕਮਰਾ ਉਪਲਬਧ ਹੈ। ਮੈਂ ਅੱਗੋਂ ਪੁੱਛਿਆ ਤੈਨੂੰ ਕਿੰਨੀ ਤਨਖਾਹ ਮਿਲਦੀ ਹੈ। ਇਸ 'ਤੇ ਉਸਨੇ ਭਰੇ ਮਨ ਨਾਲ ਕਿਹਾ ਕਿ ਉਸਨੂੰ ਬਹੁਤ ਘਟ ਤਨਖਾਹ ਮਿਲਦੀ ਹੈ , ਸਿਰਫ 15 ਲੱਖ ਮਿਲਦੇ ਹਨ, ਮੈਂ ਕਿਹਾ ਸਿਰਫ 15 ਲੱਖ।

ਦੱਸ ਦੇਈਏ ਕਿ ਪਿਛਲੇ ਦਿਨੀਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਇਕ ਪ੍ਰੋਗਰਾਮ ਅੱਡਾ ਵਿੱਚ ਸ਼ਾਮਲ ਹੋਏ ਸਨ। ਇਸ ਪ੍ਰੋਗਰਾਮ 'ਚ ਉਨ੍ਹਾਂ ਨੇ ਆਪਣੀ ਡਾਈਟ ਅਤੇ ਲਾਈਫ ਸਟਾਈਲ ਬਾਰੇ ਗੱਲ ਕਰਦੇ ਹੋਏ ਦੱਸਿਆ ਕਿ ਇਕ ਸਮੇਂ ਉਨ੍ਹਾਂ ਦਾ ਵਜ਼ਨ 135 ਕਿਲੋ ਹੁੰਦਾ ਸੀ, ਜੋ ਹੁਣ ਸਿਰਫ 89 ਕਿਲੋ ਰਹਿ ਗਿਆ ਹੈ। ਨਿਤਿਨ ਗਡਕਰੀ ਨੇ ਦੱਸਿਆ ਸੀ ਕਿ ਉਹ ਲਾਜ਼ਮੀ ਤੌਰ 'ਤੇ ਹਰ ਰੋਜ਼ ਯੋਗਾ ਅਤੇ ਪ੍ਰਾਣਾਯਾਮ ਕਰਦੇ ਹਨ। ਨਿਤਿਨ ਗਡਕਰੀ ਨੇ ਕਿਹਾ ਸੀ ਕਿ ਮੈਂ ਜਿਨ੍ਹਾਂ ਸ਼ਹਿਰਾਂ 'ਚ ਰਿਹਾ ਹਾਂ, ਉੱਥੇ ਸਾਰੇ ਚੰਗੇ ਰੈਸਟੋਰੈਂਟਾਂ ਅਤੇ ਹੋਟਲਾਂ ਦੀ ਜਾਣਕਾਰੀ ਹੈ। ਸ਼ਾਮ ਨੂੰ 7 ਵਜੇ ਤੋਂ ਬਾਅਦ ਮੈਂ ਸੋਚਦਾ ਹਾਂ ਕਿ ਅੱਜ ਕਿਸ ਰੈਸਟੋਰੈਂਟ ਵਿੱਚ ਖਾਣਾ ਖਾਣ ਜਾਵਾਂ। ਹੁਣ ਮੇਰਾ ਖਾਣਾ ਘੱਟ ਗਿਆ ਹੈ, ਪਰ ਖਾਣ ਦਾ ਇਰਾਦਾ ਨਹੀਂ ਬਦਲਿਆ ਹੈ।

Related Stories

No stories found.
logo
Punjab Today
www.punjabtoday.com