ਭਾਰਤ ਦੇ ਭਗੌੜੇ ਨਿਤਿਆਨੰਦ ਦੀ ਰਾਜਦੂਤ UN 'ਚ, ਆਰਥਿਕ ਚਰਚਾ ਦਾ ਹਿੱਸਾ ਬਣੀ

ਕੈਲਾਸਾ ਨੇ ਸੰਯੁਕਤ ਰਾਸ਼ਟਰ ਨੂੰ ਔਰਤਾਂ ਅਤੇ ਘੱਟ ਗਿਣਤੀਆਂ ਦੇ ਅਧਿਕਾਰਾਂ ਬਾਰੇ ਰਿਪੋਰਟਾਂ ਵੀ ਸੌਂਪੀਆਂ ਹਨ।
ਭਾਰਤ ਦੇ ਭਗੌੜੇ ਨਿਤਿਆਨੰਦ ਦੀ ਰਾਜਦੂਤ UN 'ਚ,  ਆਰਥਿਕ ਚਰਚਾ ਦਾ ਹਿੱਸਾ ਬਣੀ
Updated on
2 min read

ਭਾਰਤ ਤੋਂ ਭਗੌੜੇ ਸਵਾਮੀ ਨਿਤਿਆਨੰਦ ਦੇ ਕਥਿਤ ਦੇਸ਼ ਕੈਲਾਸਾ ਦੇ ਪ੍ਰਤੀਨਿਧੀ ਨੂੰ ਵੀ ਜਨੇਵਾ ਵਿੱਚ ਸੰਯੁਕਤ ਰਾਸ਼ਟਰ ਦੀ ਮੀਟਿੰਗ ਵਿੱਚ ਦੇਖਿਆ ਗਿਆ ਸੀ। ਨਿਤਿਆਨੰਦ ਨੇ ਟਵੀਟ ਕੀਤਾ ਕਿ ਸਵਿਟਜ਼ਰਲੈਂਡ ਦੇ ਜੇਨੇਵਾ 'ਚ ਸੰਯੁਕਤ ਰਾਸ਼ਟਰ ਦੀ ਬੈਠਕ ਦੌਰਾਨ ਕੈਲਾਸਾ ਦੀ ਇਕ ਮਹਿਲਾ ਸ਼ਰਧਾਲੂ ਨੇ ਆਰਥਿਕ ਅਤੇ ਸਮਾਜਿਕ ਅਧਿਕਾਰਾਂ ਦੇ ਨਾਲ ਟਿਕਾਊ ਵਿਕਾਸ 'ਤੇ ਚਰਚਾ 'ਚ ਹਿੱਸਾ ਲਿਆ।

ਕੈਲਾਸਾ ਦੇ ਪ੍ਰਤੀਨਿਧੀ ਨੇ ਨਿਤਿਆਨੰਦ ਦੇ ਸਮਾਨ ਰਵਾਇਤੀ ਕੱਪੜੇ ਅਤੇ ਗਹਿਣੇ ਪਹਿਨੇ ਹੋਏ ਸਨ। ਨਿਤਿਆਨੰਦ 'ਤੇ ਭਾਰਤ 'ਚ ਚੇਲਿਆਂ ਨਾਲ ਬਲਾਤਕਾਰ ਅਤੇ ਅਗਵਾ ਕਰਨ ਦਾ ਦੋਸ਼ ਸੀ। 2019 ਵਿੱਚ ਉਹ ਦੇਸ਼ ਛੱਡ ਕੇ ਭੱਜ ਗਿਆ ਸੀ। ਉਸ ਨੇ ਆਪਣਾ ਵੱਖਰਾ ਟਾਪੂ ਸਥਾਪਤ ਕਰਨ ਅਤੇ ਵੱਖਰੇ ਦੇਸ਼ ਦਾ ਦਰਜਾ ਹਾਸਲ ਕਰਨ ਦਾ ਦਾਅਵਾ ਕੀਤਾ ਸੀ। ਹਾਲਾਂਕਿ ਹੁਣ ਤੱਕ ਕਿਸੇ ਵੀ ਦੇਸ਼ ਨੇ ਇਸ ਟਾਪੂ ਜਾਂ ਦੇਸ਼ ਨੂੰ ਮਾਨਤਾ ਨਹੀਂ ਦਿੱਤੀ ਹੈ।

ਜਨੇਵਾ ਬੈਠਕ ਤੋਂ ਪਹਿਲਾਂ ਹੀ ਸੰਯੁਕਤ ਰਾਸ਼ਟਰ ਨੇ ਕੈਲਾਸਾ ਦੇ ਪ੍ਰਤੀਨਿਧੀਆਂ ਦੀਆਂ ਕੁਝ ਰਿਪੋਰਟਾਂ ਪ੍ਰਕਾਸ਼ਿਤ ਕੀਤੀਆਂ ਹਨ। ਇਸ ਵਿਚ ਹਿੰਦੂਆਂ ਦੇ ਨਾਲ-ਨਾਲ ਕੈਲਾਸਾ ਦੇ ਧਾਰਮਿਕ ਗੁਰੂ ਨਿਤਿਆਨੰਦ 'ਤੇ ਹੋਏ ਅੱਤਿਆਚਾਰਾਂ ਦਾ ਜ਼ਿਕਰ ਕੀਤਾ ਗਿਆ ਸੀ। ਇਸ ਤੋਂ ਇਲਾਵਾ ਸੰਯੁਕਤ ਰਾਸ਼ਟਰ ਕਮੇਟੀ ਵਿਚ ਕੈਲਾਸਾ ਦੀ ਵੈੱਬਸਾਈਟ 'ਤੇ ਵੀ ਇਹ ਰਿਪੋਰਟਾਂ ਦਿਖਾਈਆਂ ਗਈਆਂ। ਕੈਲਾਸਾ ਨੇ ਸੰਯੁਕਤ ਰਾਸ਼ਟਰ ਨੂੰ ਔਰਤਾਂ ਅਤੇ ਘੱਟ ਗਿਣਤੀਆਂ ਦੇ ਅਧਿਕਾਰਾਂ ਬਾਰੇ ਰਿਪੋਰਟਾਂ ਵੀ ਸੌਂਪੀਆਂ ਹਨ।

ਸੰਯੁਕਤ ਰਾਸ਼ਟਰ ਦੀ ਅਧਿਕਾਰਤ ਵੈੱਬਸਾਈਟ ਵਿੱਚ 193 ਮੈਂਬਰ ਦੇਸ਼ਾਂ ਵਿੱਚ ਕੈਲਾਸਾ ਸ਼ਾਮਲ ਨਹੀਂ ਹੈ। ਅਸਲ ਵਿੱਚ, ਇੱਕ 'ਅਖੌਤੀ' ਦੇਸ਼ (ਜਾਂ ਸੰਗਠਨ) ਨੂੰ ਵੀ ਸੰਯੁਕਤ ਰਾਸ਼ਟਰ ਦੇ ਕੁਝ ਸੈਸ਼ਨਾਂ ਵਿੱਚ ਪ੍ਰਤੀਨਿਧ ਭੇਜਣ ਦਾ ਅਧਿਕਾਰ ਹੈ। ਇਸ ਦੇ ਲਈ ਸੰਯੁਕਤ ਰਾਸ਼ਟਰ ਦਾ ਮੈਂਬਰ ਹੋਣਾ ਜ਼ਰੂਰੀ ਨਹੀਂ ਹੈ। ਫਲਸਤੀਨ ਅਤੇ ਬਲੋਚਿਸਤਾਨ ਦੇ ਪ੍ਰਤੀਨਿਧੀ ਵੀ ਸੰਯੁਕਤ ਰਾਸ਼ਟਰ ਦੀਆਂ ਬੈਠਕਾਂ ਦਾ ਹਿੱਸਾ ਰਹੇ ਹਨ। ਅੱਜ ਤੱਕ ਕਿਸੇ ਵੀ ਦੇਸ਼ ਨੇ ਕੈਲਾਸਾ ਨੂੰ ਵੱਖਰੇ ਦੇਸ਼ ਵਜੋਂ ਮਾਨਤਾ ਨਹੀਂ ਦਿੱਤੀ ਹੈ।

2010 ਵਿੱਚ ਨਿਤਿਆਨੰਦ ਦੇ ਇੱਕ ਚੇਲੇ ਨੇ ਉਨ੍ਹਾਂ ਉੱਤੇ ਬਲਾਤਕਾਰ ਦਾ ਇਲਜ਼ਾਮ ਲਗਾਇਆ ਸੀ। ਜਾਂਚ ਤੋਂ ਬਾਅਦ, 2019 ਵਿੱਚ, ਗੁਜਰਾਤ ਪੁਲਿਸ ਨੇ ਕਿਹਾ ਸੀ ਕਿ ਬੱਚਿਆਂ ਨੂੰ ਅਗਵਾ ਕਰਕੇ ਨਿਤਿਆਨੰਦ ਦੇ ਆਸ਼ਰਮ ਵਿੱਚ ਰੱਖਿਆ ਜਾਂਦਾ ਹੈ। ਇਸ ਤੋਂ ਬਾਅਦ ਪੁਲਸ ਨੇ ਛਾਪਾ ਮਾਰ ਕੇ 2 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ। ਆਸ਼ਰਮ ਵਿੱਚ ਬੱਚਿਆਂ ਦੀ ਕੁੱਟਮਾਰ ਵੀ ਕੀਤੀ ਗਈ। ਨਿਤਿਆਨੰਦ ਨੇ ਹਮੇਸ਼ਾ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਨਿਤਿਆਨੰਦ 2019 ਵਿੱਚ ਦੇਸ਼ ਛੱਡ ਕੇ ਭੱਜ ਗਿਆ ਸੀ। ਬਾਅਦ ਵਿੱਚ ਉਸਨੇ ਅਮਰੀਕਾ ਦੇ ਨੇੜੇ ‘ਰਿਪਬਲਿਕ ਆਫ ਕੈਲਾਸਾ’ ਨਾਮ ਦਾ ਆਪਣਾ ਵੱਖਰਾ ਟਾਪੂ ਸਥਾਪਤ ਕਰਨ ਦਾ ਦਾਅਵਾ ਕੀਤਾ। ਨਿਤਿਆਨੰਦ ਨੇ ਇਸ ਨੂੰ ਦੁਨੀਆ ਦਾ ਪਹਿਲਾ ਆਜ਼ਾਦ ਹਿੰਦੂ ਦੇਸ਼ ਕਿਹਾ ਸੀ ।

Related Stories

No stories found.
logo
Punjab Today
www.punjabtoday.com