ਧਾਰਾ 370 ਹਟਣ ਤੋਂ ਬਾਅਦ ਕਿਸੇ ਵੀ ਬਾਹਰੀ ਵਿਅਕਤੀ ਨੇ ਨਹੀਂ ਖਰੀਦੀ ਜ਼ਮੀਨ

ਜੰਮੂ-ਕਸ਼ਮੀਰ ਸਰਕਾਰ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਹੁਣ ਤੱਕ ਸਿਰਫ 7 ਪਲਾਟ ਖਰੀਦੇ ਗਏ ਹਨ।ਸਾਰੇ 7 ਪਲਾਟ ਜੰਮੂ ਵਿੱਚ ਹੀ ਖਰੀਦੇ ਗਏ ਹਨ।
ਧਾਰਾ 370 ਹਟਣ ਤੋਂ ਬਾਅਦ ਕਿਸੇ ਵੀ ਬਾਹਰੀ ਵਿਅਕਤੀ ਨੇ ਨਹੀਂ ਖਰੀਦੀ ਜ਼ਮੀਨ

ਜੰਮੂ-ਕਸ਼ਮੀਰ ਵਿੱਚੋ 5 ਅਗਸਤ 2019 ਤੋਂ ਧਾਰਾ 370 ਹਟਾਏ ਜਾਣ ਦੇ ਢਾਈ ਸਾਲ ਬਾਅਦ ਵੀ, ਬਾਹਰੀ ਲੋਕਾਂ ਨੇ ਅਜੇ ਤੱਕ ਕਸ਼ਮੀਰ ਘਾਟੀ ਵਿੱਚ ਇੱਕ ਵੀ ਪਲਾਟ ਨਹੀਂ ਖਰੀਦਿਆ ਹੈ। ਇਸਦੇ ਨਾਲ ਸਰਕਾਰ ਦੇ ਦਾਅਵੇ ਨੂੰ ਬਹੁਤ ਵੱਡਾ ਧੱਕਾ ਲੱਗਿਆ ਹੈ। ਇਸ ਦੇ ਨਾਲ ਹੀ ਜੰਮੂ ਖੇਤਰ ਵਿੱਚ ਸਿਰਫ਼ 7 ਪਲਾਟ ਹੀ ਖਰੀਦੇ ਗਏ ਹਨ। ਇਹ ਜਾਣਕਾਰੀ ਗ੍ਰਹਿ ਮੰਤਰਾਲੇ ਦੀ ਤਰਫੋਂ ਰਾਜ ਸਭਾ ਵਿੱਚ ਦਿੱਤੀ ਗਈ ਹੈ।

ਪਾਣੀਪਤ ਦੇ ਪੀਪੀ ਕਪੂਰ ਦੁਆਰਾ ਦਾਇਰ ਇੱਕ ਆਰਟੀਆਈ ਦੇ ਜਵਾਬ ਵਿੱਚ, ਸ਼੍ਰੀਨਗਰ ਜ਼ਿਲ੍ਹਾ ਪੁਲਿਸ ਹੈੱਡਕੁਆਰਟਰ ਨੇ ਕਿਹਾ ਕਿ ਅੱਤਵਾਦੀਆਂ ਨੇ ਪਿਛਲੇ ਤਿੰਨ ਦਹਾਕਿਆਂ ਵਿੱਚ 1,724 ਲੋਕਾਂ ਦੀ ਹੱਤਿਆ ਕੀਤੀ ਹੈ, ਜਿਨ੍ਹਾਂ ਵਿੱਚੋਂ 89 ਕਸ਼ਮੀਰੀ ਪੰਡਿਤ ਅਤੇ ਮੁਸਲਮਾਨਾਂ ਸਮੇਤ ਹੋਰ ਧਰਮਾਂ ਦੇ ਲੋਕ ਹਨ।ਗ੍ਰਹਿ ਮੰਤਰਾਲੇ ਨੇ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਕਿਹਾ - ਜੰਮੂ-ਕਸ਼ਮੀਰ ਸਰਕਾਰ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਹੁਣ ਤੱਕ ਸਿਰਫ 7 ਪਲਾਟ ਖਰੀਦੇ ਗਏ ਹਨ।

ਸਾਰੇ 7 ਪਲਾਟ ਜੰਮੂ ਵਿੱਚ ਹੀ ਖਰੀਦੇ ਗਏ ਹਨ, ਕਸ਼ਮੀਰ ਵਿਚ ਕਿਸੇ ਵੀ ਬਾਹਰੀ ਬੰਦੇ ਨੇ ਪਲਾਟ ਨਹੀਂ ਖਰੀਦਿਆ ਹੈ । ਪੀਪੀ ਕਪੂਰ ਦੀ ਆਰਟੀਆਈ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਰਾਜ ਵਿੱਚੋਂ 1,54,161 ਲੋਕ ਪਰਵਾਸ ਕਰ ਗਏ ਹਨ, ਜਿਨ੍ਹਾਂ ਵਿੱਚੋਂ 1,35,426 ਯਾਨੀ 88 ਫੀਸਦੀ ਕਸ਼ਮੀਰੀ ਪੰਡਿਤ ਹਨ ਅਤੇ 12 ਫੀਸਦੀ ਹੋਰ ਧਰਮਾਂ ਦੇ ਲੋਕ ਹਨ। ਆਰਟੀਆਈ ਨੇ ਕਸ਼ਮੀਰੀ ਪੰਡਤਾਂ ਅਤੇ ਹੋਰਾਂ ਦੀ ਗਿਣਤੀ ਦਾ ਖੁਲਾਸਾ ਨਹੀਂ ਕੀਤਾ ਜੋ ਕੂਚ ਤੋਂ ਬਾਅਦ ਘਰ ਪਰਤ ਆਏ ਸਨ।

ਕੇਂਦਰ ਸਰਕਾਰ ਨੇ ਇਸ ਸਾਲ ਮਾਰਚ ਵਿੱਚ ਸੰਸਦ ਨੂੰ ਦੱਸਿਆ ਸੀ, ਕਿ 1990 ਤੋਂ ਲੈ ਕੇ ਹੁਣ ਤੱਕ ਲਗਭਗ 3,800 ਪ੍ਰਵਾਸੀ ਕਸ਼ਮੀਰ ਵਾਪਸ ਕਸ਼ਮੀਰ ਜਾ ਚੁੱਕੇ ਹਨ। ਨਵੰਬਰ ਵਿੱਚ, ਨਿਤਿਆਨੰਦ ਰਾਏ ਨੇ ਸੰਸਦ ਨੂੰ ਦੱਸਿਆ ਸੀ, ਕਿ ਅਗਸਤ 2019 ਵਿੱਚ ਧਾਰਾ 370 ਨੂੰ ਹਟਾਏ ਜਾਣ ਤੋਂ ਬਾਅਦ 1,678 ਪ੍ਰਵਾਸੀ ਵਾਪਸ ਕਸ਼ਮੀਰ ਪਰਤੇ ਹਨ।ਪਰਵਾਸ ਕਰਨ ਵਾਲਿਆਂ ਦੀ ਗਿਣਤੀ ਅਤੇ ਵਾਪਸ ਪਰਤਣ ਵਾਲਿਆਂ ਦੀ ਗਿਣਤੀ ਵਿੱਚ ਫਰਕ ਬਾਰੇ ਫਾਰੂਕ ਅਬਦੁੱਲਾ ਨੇ ਕਿਸੇ ਵੀ ਪਾਰਟੀ ਦਾ ਨਾਂ ਲਏ ਬਿਨਾਂ ਕਿਹਾ- ਤੁਹਾਨੂੰ ਵੋਟ ਬੈਂਕ ਮੰਨਣ ਵਾਲਿਆਂ ਵੱਲੋਂ ਵੱਡੇ-ਵੱਡੇ ਵਾਅਦੇ ਕੀਤੇ ਗਏ ਸਨ। ਉਸ ਨੇ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ।

ਆਰਟੀਆਈ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਜਿਹੜੇ ਲੋਕ ਪਰਵਾਸ ਕਰ ਗਏ ਸਨ, ਉਨ੍ਹਾਂ ਵਿੱਚੋਂ ਕਰੀਬ 84 ਹਜ਼ਾਰ ਨੂੰ ਸਰਕਾਰੀ ਰਾਹਤ ਨਹੀਂ ਮਿਲਦੀ ਹੈ। ਜਿਨ੍ਹਾਂ ਲੋਕਾਂ ਨੂੰ ਸਰਕਾਰੀ ਸਹਾਇਤਾ ਮਿਲੀ ਹੈ, ਉਨ੍ਹਾਂ ਵਿੱਚੋਂ 54 ਹਜ਼ਾਰ ਦੇ ਕਰੀਬ ਹਿੰਦੂ ਅਤੇ 11 ਹਜ਼ਾਰ ਦੇ ਕਰੀਬ ਮੁਸਲਮਾਨ ਹਨ, ਬਾਕੀ ਸਿੱਖ ਅਤੇ ਹੋਰ ਭਾਈਚਾਰਿਆਂ ਦੇ ਹਨ।

Related Stories

No stories found.
logo
Punjab Today
www.punjabtoday.com