'ਦਿ ਕਸ਼ਮੀਰ ਫਾਈਲਜ਼' ਤੇ ਭੜਕੇ ਉਮਰ ਅਬਦੁੱਲਾ, ਕਿਹਾ- ਫਿਲਮ ਝੂਠ ਦਾ ਪੁਲੰਦਾ

ਉਮਰ ਅਬਦੁੱਲਾ ਨੇ ਕਿਹਾ ਕਿ ਜੇਕਰ ਇਹ ਕਮਰਸ਼ੀਅਲ ਫਿਲਮ ਹੁੰਦੀ ਤਾਂ ਕੋਈ ਫਰਕ ਨਹੀਂ ਪੈਂਦਾ, ਪਰ ਫਿਲਮ ਨਿਰਮਾਤਾ ਅਸਲੀਅਤ ਦਿਖਾਉਣ ਦਾ ਦਾਅਵਾ ਕਰਦੇ ਹਨ, ਜੋ ਕਿ ਗਲਤ ਹੈ।
'ਦਿ ਕਸ਼ਮੀਰ ਫਾਈਲਜ਼' ਤੇ ਭੜਕੇ ਉਮਰ ਅਬਦੁੱਲਾ, ਕਿਹਾ- ਫਿਲਮ ਝੂਠ ਦਾ ਪੁਲੰਦਾ

'ਦਿ ਕਸ਼ਮੀਰ ਫਾਈਲਜ਼' ਦੀ ਪਸੰਦ ਅਤੇ ਨਾਪਸੰਦ ਨੂੰ ਲੈਕੇ ਦੇਸ਼ ਦੇ ਲੋਕਾਂ ਨੂੰ ਦੋ ਧੜਿਆਂ ਵਿਚ ਵੰਡ ਦਿਤਾ ਹੈ, ਜਿਥੇ ਕੁਝ ਲੋਕ ਇਸ ਫਿਲਮ ਦੀ ਪ੍ਰਸੰਸਾ ਕਰ ਰਹੇ ਹਨ, ਉਥੇ ਹੀ ਕੁਝ ਲੋਕ ਇਸ ਫਿਲਮ ਦੀ ਕਾਫੀ ਆਲੋਚਨਾ ਵੀ ਕਰ ਰਹੇ ਹਨ। ਹੁਣ ਉਮਰ ਅਬਦੁੱਲਾ ਵੀ ਫਿਲਮ ‘ਦਿ ਕਸ਼ਮੀਰ ਫਾਈਲਜ਼’ ਨੂੰ ਲੈ ਕੇ ਭੜਕ ਉੱਠੇ ਹਨ।

ਉਨ੍ਹਾਂ ਕਿਹਾ ਕਿ ਵਿਵੇਕ ਅਗਨੀਹੋਤਰੀ ਦੀ ਇਸ ਫਿਲਮ ਵਿੱਚ ਬਹੁਤ ਸਾਰਾ ਝੂਠ ਦਿਖਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਕਮਰਸ਼ੀਅਲ ਫਿਲਮ ਹੁੰਦੀ ਤਾਂ ਕੋਈ ਫਰਕ ਨਹੀਂ ਪੈਂਦਾ ਪਰ ਫਿਲਮ ਨਿਰਮਾਤਾ ਅਸਲੀਅਤ ਦਿਖਾਉਣ ਦਾ ਦਾਅਵਾ ਕਰਦੇ ਹਨ ਜੋ ਕਿ ਗਲਤ ਹੈ।

ਘਾਟੀ ਵਿੱਚ ਕਸ਼ਮੀਰੀ ਪੰਡਿਤਾਂ ਨੂੰ ਨਾ ਬਚਾਉਣ ਦੇ ਦੋਸ਼ਾਂ ਬਾਰੇ ਉਨ੍ਹਾਂ ਕਿਹਾ ਕਿ ਉਸ ਸਮੇਂ ਕੇਂਦਰ ਵਿੱਚ ਭਾਜਪਾ ਦੀ ਹਮਾਇਤ ਵਾਲੀ ਵੀਪੀ ਸਿੰਘ ਦੀ ਸਰਕਾਰ ਸੀ। ਜਦੋਂ ਕਸ਼ਮੀਰੀ ਪੰਡਤਾਂ ਨੂੰ ਕਸ਼ਮੀਰ ਛੱਡਣਾ ਪਿਆ ਸੀ। ਉਸ ਸਮੇਂ ਉੱਥੇ ਗਵਰਨਰ ਸ਼ਾਸਨ ਲਗਾਇਆ ਗਿਆ ਸੀ। ਉਮਰ ਨੇ ਕਿਹਾ ਕਿ ਕਸ਼ਮੀਰੀ ਪੰਡਿਤ ਅੱਤਵਾਦ ਦਾ ਸ਼ਿਕਾਰ ਹੋਏ ਹਨ, ਜੋ ਕਿ ਸਾਰਿਆਂ ਲਈ ਦੁਖਦ ਹੈ, ਪਰ ਮੁਸਲਮਾਨਾਂ ਅਤੇ ਸਿੱਖਾਂ ਨੂੰ ਵੀ ਬੰਦੂਕ ਦੀ ਨੋਕ 'ਤੇ ਰੱਖਿਆ ਗਿਆ ਸੀ ।

ਉਨ੍ਹਾਂ ਦੀ ਕੁਰਬਾਨੀ ਨੂੰ ਭੁਲਾਇਆ ਨਹੀਂ ਜਾਣਾ ਚਾਹੀਦਾ। ਉਨ੍ਹਾਂ ਨੇ ਅਜੇ ਵਾਪਸ ਆਉਣਾ ਹੈ। ਉਨ੍ਹਾਂ ਕਿਹਾ ਕਿ ਦੇਸ਼ 'ਚ ਅਜਿਹਾ ਮਾਹੌਲ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਉਹ ਵਾਪਸ ਆ ਸਕਣ ਪਰ ਜਿਸ ਨੇ ਵੀ ਇਹ ਫਿਲਮ ਬਣਾਈ ਹੈ, ਉਹ ਨਹੀਂ ਚਾਹੁੰਦਾ ਕਿ ਕਸ਼ਮੀਰੀ ਪੰਡਿਤ ਵਾਪਸ ਆਉਣ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਫਾਰੂਕ ਅਬਦੁੱਲਾ ਨੇ ਕਸ਼ਮੀਰੀ ਪੰਡਿਤਾਂ ਦੇ ਪਲਾਇਨ ਨਾਲ ਜੁੜੇ ਤੱਥਾਂ ਨੂੰ ਸਾਹਮਣੇ ਲਿਆਉਣ ਲਈ ਇੱਕ ਸੁਤੰਤਰ ਜਾਂਚ ਕਮਿਸ਼ਨ ਦੇ ਗਠਨ ਦੀ ਮੰਗ ਕੀਤੀ ਸੀ। ਦੱਸ ਦੇਈਏ ਕਿ ਕਸ਼ਮੀਰੀ ਪੰਡਤਾਂ 'ਤੇ ਹੁੰਦੇ ਜ਼ੁਲਮਾਂ ​​ਅਤੇ ਜਬਰੀ ਹਿਜਰਤ ਨੂੰ ਦਰਸਾਉਂਦੀ ਫਿਲਮ 'ਦਿ ਕਸ਼ਮੀਰ ਫਾਈਲਜ਼' 100 ਕਰੋੜ ਕਲੱਬ 'ਚ ਸ਼ਾਮਲ ਹੋ ਗਈ ਹੈ।

ਜਿੱਥੇ ਇੱਕ ਪਾਸੇ ਲੋਕ ਇਸ ਦੀ ਤਾਰੀਫ਼ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਆਲੋਚਨਾ ਵੀ ਹੋ ਰਹੀ ਹੈ। ਦੱਸ ਦੇਈਏ ਕਿ ਘਟਨਾ ਸਮੇਂ ਫਾਰੂਕ ਅਬਦੁੱਲਾ ਸੂਬੇ ਵਿੱਚ ਮੁੱਖ ਮੰਤਰੀ ਸਨ ਅਤੇ ਮਹਿਬੂਬਾ ਮੁਫ਼ਤੀ ਦੇ ਪਿਤਾ ਮੁਫ਼ਤੀ ਮੁਹੰਮਦ ਸਈਦ ਕੇਂਦਰ ਵਿੱਚ ਗ੍ਰਹਿ ਮੰਤਰੀ ਸਨ। ਉਸ ਸਮੇਂ ਵੀਪੀ ਸਿੰਘ ਨੇ ਭਾਜਪਾ ਅਤੇ ਕਮਿਊਨਿਸਟਾਂ ਦੀ ਮਦਦ ਨਾਲ ਕੇਂਦਰ ਵਿੱਚ ਸਰਕਾਰ ਬਣਾਈ ਸੀ।

ਕਾਂਗਰਸ ਸਮੇਤ ਕਈ ਪਾਰਟੀਆਂ ਨੇ ਦੋਸ਼ ਲਾਇਆ ਹੈ ਕਿ ਫਿਲਮ ਸਿਰਫ ਮੁਸਲਮਾਨਾਂ ਖਿਲਾਫ ਨਫਰਤ ਫੈਲਾਉਣ ਦਾ ਕੰਮ ਕਰ ਰਹੀ ਹੈ। ਇਹ ਸਹੀ ਚੀਜ਼ ਦਿਖਾਉਣ ਦੇ ਯੋਗ ਨਹੀਂ ਹੈ। ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਦੀ ਤਾਰੀਫ ਕੀਤੀ ਹੈ। 15 ਮਾਰਚ ਨੂੰ ਬੀਜੇਪੀ ਸੰਸਦੀ ਦਲ ਦੀ ਬੈਠਕ ਵਿੱਚ ਪੀਐਨ ਮੋਦੀ ਨੇ ਕਿਹਾ ਸੀ ਕਿ ‘ਦਿ ਕਸ਼ਮੀਰ ਫਾਈਲਜ਼’ ਨੇ ਸਾਲਾਂ ਤੋਂ ਛੁਪੀ ਸੱਚਾਈ ਦਾ ਪਰਦਾਫਾਸ਼ ਕਰ ਦਿੱਤਾ ਹੈ।

Related Stories

No stories found.
logo
Punjab Today
www.punjabtoday.com