ਭਾਰਤ-ਪਾਕਿਸਤਾਨ ਵਪਾਰ : ਪਾਕਿਸਤਾਨ ਭਾਰਤ ਤੋਂ ਨਹੀਂ ਖਰੀਦੇਗਾ ਮੱਛਰਦਾਨੀ

ਪਾਕਿਸਤਾਨ ਦਾ ਵਣਜ ਮੰਤਰਾਲਾ, ਸਿਹਤ ਮੰਤਰਾਲਾ ਅਤੇ ਰਾਸ਼ਟਰੀ ਸਿਹਤ ਸੇਵਾਵਾਂ ਭਾਰਤ ਤੋਂ 6.2 ਮਿਲੀਅਨ ਮੱਛਰਦਾਨੀਆਂ ਖਰੀਦਣ ਦੇ ਪੱਖ ਵਿੱਚ ਸਨ। ਐਨਓਸੀ ਮਿਲਣ ਤੋਂ ਬਾਅਦ ਵੀ ਕੈਬਨਿਟ ਨੇ ਇਸ ਫੈਸਲੇ 'ਤੇ ਅਣਮਿੱਥੇ ਸਮੇਂ ਲਈ ਰੋਕ ਲਗਾ ਦਿੱਤੀ ਹੈ।
ਭਾਰਤ-ਪਾਕਿਸਤਾਨ ਵਪਾਰ : ਪਾਕਿਸਤਾਨ ਭਾਰਤ ਤੋਂ ਨਹੀਂ ਖਰੀਦੇਗਾ ਮੱਛਰਦਾਨੀ

ਭਾਰਤ- ਪਾਕਿਸਤਾਨ ਵਪਾਰ ਨੂੰ ਝਟਕਾ ਲੱਗਣ ਦੀ ਖਬਰ ਸਾਹਮਣੇ ਆ ਰਹੀ ਹੈ। ਪਾਕਿਸਤਾਨ ਦੇ ਲੋਕਾਂ ਲਈ ਬੁਰੀ ਖ਼ਬਰ ਹੈ। ਪਾਕਿਸਤਾਨ ਸਰਕਾਰ ਭਾਰਤ ਤੋਂ ਮੱਛਰਦਾਨੀ ਨਹੀਂ ਖਰੀਦੇਗੀ। ਪਾਕਿਸਤਾਨ ਵਿਨਾਸ਼ਕਾਰੀ ਹੜ੍ਹਾਂ ਤੋਂ ਬਾਅਦ ਛੂਤ ਦੀਆਂ ਬਿਮਾਰੀਆਂ ਨਾਲ ਜੂਝ ਰਿਹਾ ਹੈ।

ਮੱਛਰਾਂ ਤੋਂ ਫੈਲਣ ਵਾਲੀ ਬਿਮਾਰੀ ਮਲੇਰੀਆ ਨੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਵਧਾ ਦਿੱਤੀਆਂ ਹਨ। ਇਸ ਸਮੇਂ ਵੱਡੀ ਆਬਾਦੀ ਨੂੰ ਮੱਛਰਦਾਨੀਆਂ ਦੀ ਸਖ਼ਤ ਲੋੜ ਹੈ। ਸਾਰੀਆਂ ਪ੍ਰਵਾਨਗੀਆਂ ਅਤੇ ਸਿਫ਼ਾਰਸ਼ਾਂ ਦੇ ਬਾਵਜੂਦ ਕੈਬਨਿਟ ਮੀਟਿੰਗ ਵਿੱਚ ਇਸ ਖਰੀਦ 'ਤੇ ਅਣਮਿੱਥੇ ਸਮੇਂ ਲਈ ਰੋਕ ਲਗਾ ਦਿੱਤੀ ਗਈ ਹੈ। ਪਾਕਿਸਤਾਨ ਦਾ ਵਣਜ ਮੰਤਰਾਲਾ, ਸਿਹਤ ਮੰਤਰਾਲਾ ਅਤੇ ਰਾਸ਼ਟਰੀ ਸਿਹਤ ਸੇਵਾਵਾਂ ਭਾਰਤ ਤੋਂ 6.2 ਮਿਲੀਅਨ ਮੱਛਰਦਾਨੀਆਂ ਖਰੀਦਣ ਦੇ ਪੱਖ ਵਿੱਚ ਸਨ। ਐਨਓਸੀ ਮਿਲਣ ਤੋਂ ਬਾਅਦ ਵੀ ਕੈਬਨਿਟ ਨੇ ਇਸ ਫੈਸਲੇ 'ਤੇ ਅਣਮਿੱਥੇ ਸਮੇਂ ਲਈ ਰੋਕ ਲਗਾ ਦਿੱਤੀ ਹੈ।

ਮੰਤਰੀ ਮੰਡਲ ਨੇ ਗਲੋਬਲ ਫੰਡ ਨੂੰ ਭਾਰਤ ਤੋਂ ਮੱਛਰਦਾਨੀਆਂ ਖਰੀਦਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਪਿਛਲੇ ਮਹੀਨੇ ਵਣਜ ਮੰਤਰਾਲੇ ਨੇ ਸਿਹਤ ਮੰਤਰਾਲੇ ਨੂੰ ਮੱਛਰਦਾਨੀ ਖਰੀਦਣ ਦੀ ਇਜਾਜ਼ਤ ਦਿੱਤੀ ਸੀ। ਸੋਸ਼ਲ ਮੀਡੀਆ 'ਤੇ ਪਾਕਿਸਤਾਨੀ ਪੱਤਰਕਾਰਾਂ ਦੇ ਇਹ ਦਾਅਵੇ ਪਾਕਿਸਤਾਨ ਦੇ ਲੋਕਾਂ ਲਈ ਬੁਰੀ ਖ਼ਬਰ ਹਨ। ਜਨਵਰੀ ਤੋਂ ਅਗਸਤ 2022 ਤੱਕ ਪਾਕਿਸਤਾਨ ਵਿੱਚ ਮਲੇਰੀਆ ਦੇ 34 ਲੱਖ ਤੋਂ ਵੱਧ ਸ਼ੱਕੀ ਮਾਮਲੇ ਦਰਜ ਕੀਤੇ ਗਏ ਹਨ। 2021 ਵਿੱਚ ਇਹ ਅੰਕੜਾ 26 ਲੱਖ ਸੀ।

ਪਾਕਿਸਤਾਨ ਦੇ 32 ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਮਲੇਰੀਆ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਹਜ਼ਾਰਾਂ ਬੱਚੇ ਇਸ ਦਾ ਸ਼ਿਕਾਰ ਹੋ ਚੁੱਕੇ ਹਨ। ਸਿੰਧ, ਪੰਜਾਬ ਅਤੇ ਬਲੋਚਿਸਤਾਨ ਦੇ 26 ਤੋਂ ਵੱਧ ਜ਼ਿਲ੍ਹਿਆਂ ਵਿੱਚ ਪਲਾਜ਼ਮੋਡੀਅਮ ਫਾਲਸੀਪੇਰਮ ਦੇ ਮਾਮਲੇ ਸਾਹਮਣੇ ਆ ਰਹੇ ਹਨ। ਪਾਕਿਸਤਾਨ ਦਾ ਸਿਹਤ ਮੰਤਰਾਲਾ ਭਾਰਤ ਤੋਂ ਮੱਛਰਦਾਨੀ ਖਰੀਦਣਾ ਚਾਹੁੰਦਾ ਸੀ।

ਗਲੋਬਲ ਫੰਡ ਨੇ ਇਸ ਦਾ ਪ੍ਰਸਤਾਵ ਰੱਖਿਆ ਸੀ, ਪਰ ਪਾਕਿਸਤਾਨ ਸਰਕਾਰ ਨੇ ਹੁਣ ਇਸ ਨੂੰ ਠੁਕਰਾ ਦਿੱਤਾ ਹੈ। ਮਹਿੰਗਾਈ, ਅੱਤਵਾਦ ਅਤੇ ਹੜ੍ਹ ਵਰਗੀਆਂ ਆਫ਼ਤਾਂ ਨਾਲ ਜੂਝ ਰਹੇ ਲੋਕਾਂ ਨੂੰ ਸ਼ਾਹਬਾਜ਼ ਸਰਕਾਰ ਨੇ ਨਵਾਂ ਅਤੇ ਵੱਡਾ ਝਟਕਾ ਦਿੱਤਾ ਹੈ। ਪਾਕਿਸਤਾਨ ਵਿੱਚ ਮਲੇਰੀਆ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਇਸ ਦਾ ਵੱਡਾ ਕਾਰਨ ਹਾਲ ਹੀ ਵਿੱਚ ਆਏ ਭਿਆਨਕ ਹੜ੍ਹ ਹਨ। ਪਾਕਿਸਤਾਨ ਦੇ ਲੋਕਾਂ ਨੂੰ ਮੱਛਰਦਾਨੀਆਂ ਦੀ ਜ਼ਰੂਰਤ ਹੈ ਜੋ ਉਹ ਭਾਰਤ ਤੋਂ ਪ੍ਰਾਪਤ ਕਰ ਸਕਦੇ ਸਨ ਪਰ ਸ਼ਾਹਬਾਜ਼ ਸਰਕਾਰ ਨੇ 62 ਲੱਖ ਮੱਛਰਦਾਨੀਆਂ ਦੀ ਖਰੀਦ 'ਤੇ ਅਣਮਿੱਥੇ ਸਮੇਂ ਲਈ ਰੋਕ ਲਗਾ ਦਿੱਤੀ ਹੈ।

Related Stories

No stories found.
logo
Punjab Today
www.punjabtoday.com