ਪ੍ਰਸ਼ਾਂਤ ਦਾ ਰਾਹੁਲ 'ਤੇ ਨਿਸ਼ਾਨਾ,ਟਵੀਟ ਕਰਕੇ ਬੀਜੇਪੀ ਨੂੰ ਹਰਾਉਣਾ ਮੁਸ਼ਕਿਲ

ਇਸਦੇ ਨਾਲ ਹੀ ਉਨ੍ਹਾਂ ਰਾਹੁਲ ਗਾਂਧੀ ਤੇ ਤਨਜ ਕੱਸਦੇ ਹੋਏ ਕਿਹਾ ਕਿ, ਟਵੀਟ ਅਤੇ ਕੈਂਡਲ ਮਾਰਚ ਰਾਹੀਂ, ਤੁਸੀਂ ਭਾਜਪਾ ਨੂੰ ਨਹੀਂ ਹਰਾ ਸਕਦੇ।
ਪ੍ਰਸ਼ਾਂਤ ਦਾ ਰਾਹੁਲ 'ਤੇ ਨਿਸ਼ਾਨਾ,ਟਵੀਟ ਕਰਕੇ ਬੀਜੇਪੀ ਨੂੰ ਹਰਾਉਣਾ ਮੁਸ਼ਕਿਲ

ਪ੍ਰਸ਼ਾਂਤ ਕਿਸ਼ੋਰ ਪਿਛਲੇ ਕੁਝ ਸਮੇ ਤੋਂ ਕਾਂਗਰਸ ਪਾਰਟੀ ਦੀ ਲਗਾਤਾਰ ਆਲੋਚਨਾ ਕਰ ਰਹੇ ਹਨ। ਹੁਣ ਇਕ ਵਾਰ ਫੇਰ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ਪਾਰਟੀ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਕਾਂਗਰਸ ਤੋਂ ਬਿਨਾਂ ਵੀ ਵਿਰੋਧ ਸੰਭਵ ਹੈ। ਪੀਕੇ ਨੇ ਕਾਂਗਰਸ ਨੂੰ ਸਲਾਹ ਦਿੱਤੀ, ਕਿ ਜੇਕਰ ਪਾਰਟੀ ਨੂੰ ਬਚਾਉਣਾ ਹੈ ਤਾਂ ਲੋਕਤੰਤਰੀ ਤਰੀਕੇ ਨਾਲ ਗਾਂਧੀ ਪਰਿਵਾਰ ਤੋਂ ਬਾਹਰ ਦੇ ਕਿਸੇ ਨੇਤਾ ਨੂੰ ਪ੍ਰਧਾਨ ਚੁਣੋ।

ਇਸਦੇ ਨਾਲ ਹੀ ਉਨ੍ਹਾਂ ਰਾਹੁਲ ਗਾਂਧੀ ਤੇ ਤਨਜ ਕੱਸਦੇ ਹੋਏ ਕਿਹਾ ਕਿ, ਟਵੀਟ ਅਤੇ ਕੈਂਡਲ ਮਾਰਚ ਰਾਹੀਂ, ਤੁਸੀਂ ਭਾਜਪਾ ਨੂੰ ਨਹੀਂ ਹਰਾ ਸਕਦੇ।ਇੰਡੀਆ ਟੂਡੇ ਨੂੰ ਇੱਕ ਇੰਟਰਵਿਊ ਵਿੱਚ, ਪ੍ਰਸ਼ਾਂਤ ਕਿਸ਼ੋਰ ਨੇ 2024 ਦੀਆਂ ਆਮ ਚੋਣਾਂ ਵਿੱਚ ਭਾਜਪਾ ਨੂੰ ਟੱਕਰ ਦੇਣ ਲਈ ਵਿਰੋਧੀ ਧਿਰ ਲਈ ਆਪਣਾ ਬਲੂ ਪ੍ਰਿੰਟ ਵੀ ਪੇਸ਼ ਕੀਤਾ। ਉਨ੍ਹਾਂ ਕਾਂਗਰਸ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਤੋਂ ਬਿਨਾਂ ਭਾਜਪਾ ਵਿਰੋਧੀ ਫਰੰਟ ਬਣਾਉਣਾ ਸੰਭਵ ਹੈ।

ਪਿਛਲੇ ਦਸ ਸਾਲਾਂ ਵਿੱਚ ਕਾਂਗਰਸ 90 ਫੀਸਦੀ ਚੋਣਾਂ ਹਾਰ ਚੁੱਕੀ ਹੈ। ਕਾਂਗਰਸ ਲੀਡਰਸ਼ਿਪ ਨੂੰ ਹਾਰ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਪੀਕੇ ਨੇ ਕਿਹਾ ਕਿ ਮੈਂ ਲਗਭਗ ਕਾਂਗਰਸ ਵਿੱਚ ਸ਼ਾਮਲ ਹੋ ਗਿਆ ਸੀ।ਪੀਐਮ ਮੋਦੀ ਦੀ ਤਾਰੀਫ਼ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਸਾਰਿਆਂ ਦੀ ਸੁਣਦੇ ਹਨ। ਇਹੀ ਉਸਦੀ ਤਾਕਤ ਹੈ। ਉਹ ਜਾਣਦੇ ਹਨ ਕਿ ਲੋਕ ਕੀ ਚਾਹੁੰਦੇ ਹਨ।

ਪੀਕੇ ਨੇ ਇਹ ਵੀ ਕਿਹਾ ਕਿ ਅਗਲੇ ਕੁਝ ਦਹਾਕਿਆਂ ਤੱਕ ਦੇਸ਼ ਦੀ ਰਾਜਨੀਤੀ ਭਾਜਪਾ ਦੇ ਆਲੇ-ਦੁਆਲੇ ਘੁੰਮੇਗੀ।ਦੱਸ ਦੇਈਏ ਕਿ ਇਨ੍ਹੀਂ ਦਿਨੀਂ ਪ੍ਰਸ਼ਾਂਤ ਕਿਸ਼ੋਰ ਮਮਤਾ ਬੈਨਰਜੀ ਲਈ ਚੋਣ ਰਣਨੀਤੀ ਬਣਾ ਰਹੇ ਹਨ। ਇਸ ਤੋਂ ਪਹਿਲਾਂ ਉਹ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਭਾਜਪਾ ਲਈ, ਉਸਤੋਂ ਬਾਅਦ ਨਿਤੀਸ਼ ਕੁਮਾਰ, ਰਾਹੁਲ ਗਾਂਧੀ, ਅਖਿਲੇਸ਼ ਯਾਦਵ, ਸਟਾਲਿਨ, ਜਗਨ ਮੋਹਨ ਰੈਡੀ, ਅਰਵਿੰਦ ਕੇਜਰੀਵਾਲ ਅਤੇ ਕੈਪਟਨ ਅਮਰਿੰਦਰ ਸਿੰਘ ਲਈ ਵੀ ਚੋਣ ਰਣਨੀਤੀ ਬਣਾ ਚੁਕੇ ਹਨ।

Related Stories

No stories found.
logo
Punjab Today
www.punjabtoday.com