500 ਰੁਪਏ 'ਚ ਜੇਲ ਦਾ ਪੈਕੇਜ,ਜੋਤਸ਼ੀਆਂ ਦੀ ਸਲਾਹ 'ਤੇ ਲੋਕ ਰਹਿੰਦੇ ਹਨ ਜੇਲ 'ਚ

ਜੋਤਸ਼ੀ ਨੇ ਦੱਸਿਆ ਕਿ ਜਦੋਂ ਕਿਸੇ ਦੀ ਕੁੰਡਲੀ ਜਾਂ ਜਨਮ ਪੱਤਰੀ ਵਿੱਚ ਸ਼ਨੀ ਅਤੇ ਮੰਗਲ ਸਮੇਤ ਤਿੰਨ ਗ੍ਰਹਿ ਮਾੜੀ ਸਥਿਤੀ ਵਿੱਚ ਹੁੰਦੇ ਹਨ, ਤਾਂ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਸ ਵਿਅਕਤੀ ਨੂੰ ਜੇਲ੍ਹ ਦੀ ਸਜ਼ਾ ਭੁਗਤਣੀ ਪਵੇਗੀ।
500 ਰੁਪਏ 'ਚ ਜੇਲ ਦਾ ਪੈਕੇਜ,ਜੋਤਸ਼ੀਆਂ ਦੀ ਸਲਾਹ 'ਤੇ ਲੋਕ ਰਹਿੰਦੇ ਹਨ ਜੇਲ 'ਚ
Updated on
2 min read

ਭਾਰਤ ਵਿਚ ਅਜੀਬੋ ਗਰੀਬ ਚੀਜ਼ਾਂ ਸੁਨਣ ਨੂੰ ਮਿਲਦੀਆਂ ਹਨ। ਜੋ ਲੋਕ ਗ੍ਰਹਿਆਂ ਅਤੇ ਕੁੰਡਲੀ ਵਿੱਚ ਵਿਸ਼ਵਾਸ ਕਰਦੇ ਹਨ, ਉਹ ਜਾਣਦੇ ਹਨ ਕਿ ਜੇਕਰ ਤੁਹਾਡੀ ਕੁੰਡਲੀ ਵਿੱਚ ਬੰਧਨ ਯੋਗ ਹੈ, ਤਾਂ ਉਸ ਵਿਚ ਜੇਲ੍ਹ ਜਾਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਸ ਤੋਂ ਬਚਣ ਲਈ ਲੋਕ ਹਜ਼ਾਰਾਂ ਰੁਪਏ ਦੇ ਕੇ ਜੇਲ੍ਹ ਜਾਂਦੇ ਹਨ। ਹੁਣ ਉੱਤਰਾਖੰਡ ਦੀ ਹਲਦਵਾਨੀ ਜੇਲ੍ਹ ਪ੍ਰਸ਼ਾਸਨ ਨੇ ਇਸਤੋਂ ਲੋਕਾਂ ਨੂੰ ਰਾਹਤ ਦੇਣ ਦਾ ਹੱਲ ਕੱਢਿਆ ਹੈ।

ਮਾੜੇ ਕਰਮਾਂ ਨੂੰ ਘੱਟ ਕਰਨ ਲਈ ਇੱਥੇ ਲੋਕਾਂ ਨੂੰ ਸਿਰਫ਼ 500 ਰੁਪਏ ਵਿੱਚ ਜੇਲ੍ਹ ਵਿੱਚ ਇੱਕ ਰਾਤ ਕੱਟਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇੱਥੇ ਉਹ ਸੈਲਾਨੀ ਵੀ ਠਹਿਰ ਸਕਣਗੇ, ਜੋ ਜੇਲ੍ਹ ਦਾ ਅਸਲ ਅਨੁਭਵ ਲੈਣਾ ਚਾਹੁੰਦੇ ਹਨ। ਇਸ ਜੇਲ੍ਹ ਦੇ ਡਿਪਟੀ ਸੁਪਰਡੈਂਟ ਨੇ ਦੱਸਿਆ ਕਿ ਹਲਦਵਾਨੀ ਜੇਲ੍ਹ 1903 ਵਿੱਚ ਬਣੀ ਸੀ ਅਤੇ ਦੇਸ਼ ਦੀ ਪੁਰਾਣੀਆਂ ਜੇਲ ਵਿੱਚੋ ਇਕ ਹੈ । ਇਸ ਦੇ ਇੱਕ ਹਿੱਸੇ ਵਿੱਚ ਅਜੇ ਵੀ ਛੇ ਸਟਾਫ਼ ਕੁਆਰਟਰਾਂ ਵਾਲਾ ਅਸਲਾ ਘਰ ਬਣਿਆ ਹੋਇਆ ਹੈ, ਜੋ ਲੰਬੇ ਸਮੇਂ ਤੋਂ ਖਾਲੀ ਪਏ ਹਨ। ਹੁਣ ਜੇਲ੍ਹ ਪ੍ਰਸ਼ਾਸਨ ਇਸ ਨੂੰ ਲੈ ਕੇ ਨਵੀਂ ਯੋਜਨਾ ਤਿਆਰ ਕਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਉੱਚ ਅਧਿਕਾਰੀਆਂ ਦੀ ਤਰਫੋਂ ਲਗਾਤਾਰ ਕੁਝ ਵਿਅਕਤੀਆਂ ਦੇ ਨਾਂ ਜੇਲ੍ਹ ਪ੍ਰਸ਼ਾਸਨ ਨੂੰ ਭੇਜੇ ਗਏ ਸਨ ਅਤੇ ਆਦੇਸ਼ ਦਿੱਤੇ ਗਏ ਸਨ, ਕਿ ਉਨ੍ਹਾਂ ਨੂੰ ਕੁਝ ਸਮਾਂ ਜੇਲ੍ਹ ਦੀ ਬੈਰਕ ਵਿੱਚ ਬਿਤਾਉਣ ਦਿੱਤਾ ਜਾਵੇ। ਇਨ੍ਹਾਂ ਲੋਕਾਂ ਨੂੰ ਕੈਦੀਆਂ ਦੀਆਂ ਵਰਦੀਆਂ ਦਿੱਤੀਆਂ ਜਾਂਦੀਆਂ ਹਨ ਅਤੇ ਜੇਲ੍ਹ ਦੀ ਰਸੋਈ ਵਿੱਚ ਬਣਿਆ ਖਾਣਾ ਵੀ ਦਿੱਤਾ ਜਾਂਦਾ ਹੈ। ਇਸ ਪ੍ਰਕਿਰਿਆ ਨੂੰ ਹੁਣ ਯੋਜਨਾਬੱਧ ਤਰੀਕੇ ਨਾਲ ਲਾਗੂ ਕੀਤਾ ਜਾਵੇਗਾ।

ਜੇਲ੍ਹ ਅਧਿਕਾਰੀਆਂ ਨੇ ਦੱਸਿਆ ਕਿ ਕਈ ਅਜਿਹੇ ਲੋਕ ਹਨ, ਜਿਨ੍ਹਾਂ ਦੀ ਕੁੰਡਲੀ ਵਿੱਚ ਗ੍ਰਹਿਆਂ ਅਤੇ ਕੁੰਡਲੀ ਦੀ ਸਥਿਤੀ ਦੇਖ ਕੇ ਜੋਤਸ਼ੀ ਭਵਿੱਖਬਾਣੀ ਕਰਦੇ ਹਨ ਕਿ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਇੱਕ ਵਾਰ ਜੇਲ੍ਹ ਜਾਣਾ ਪਵੇਗਾ। ਅਜਿਹੇ 'ਚ ਭਵਿੱਖ 'ਚ ਕਿਸੇ ਨਾ ਕਿਸੇ ਕਾਰਨ ਜੇਲ ਜਾਣ ਦੀ ਸਜ਼ਾ ਕੱਟਣ ਲਈ ਲੋਕ ਖੁਦ ਹੀ ਜੇਲ 'ਚ ਰਹਿਣ ਲਈ ਚਲੇ ਜਾਂਦੇ ਹਨ। ਅਜਿਹੇ ਲੋਕਾਂ ਲਈ ਜੇਲ੍ਹ ਦਾ ਇੱਕ ਹਿੱਸਾ ਤਿਆਰ ਕੀਤਾ ਜਾ ਰਿਹਾ ਹੈ, ਜਿੱਥੇ ਇਹ ਲੋਕ 500 ਰੁਪਏ ਵਿੱਚ ਇੱਕ ਰਾਤ ਕੱਟ ਸਕਣਗੇ।

ਹਲਦਵਾਨੀ ਦੇ ਇੱਕ ਜੋਤਸ਼ੀ ਮ੍ਰਿਤੁੰਜੇ ਓਝਾ ਨੇ ਦੱਸਿਆ ਕਿ ਜਦੋਂ ਕਿਸੇ ਦੀ ਕੁੰਡਲੀ ਜਾਂ ਜਨਮ ਪੱਤਰੀ ਵਿੱਚ ਸ਼ਨੀ ਅਤੇ ਮੰਗਲ ਸਮੇਤ ਤਿੰਨ ਗ੍ਰਹਿ ਮਾੜੀ ਸਥਿਤੀ ਵਿੱਚ ਹੁੰਦੇ ਹਨ, ਤਾਂ ਇਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਸ ਵਿਅਕਤੀ ਨੂੰ ਜੇਲ੍ਹ ਦੀ ਸਜ਼ਾ ਭੁਗਤਣੀ ਪਵੇਗੀ। ਅਜਿਹੇ 'ਚ ਜੋਤਸ਼ੀ ਖੁਦ ਸਲਾਹ ਦਿੰਦੇ ਹਨ ਕਿ ਉਹ ਇਕ ਰਾਤ ਜੇਲ 'ਚ ਬਿਤਾਉਣ ਅਤੇ ਉਥੇ ਕੈਦੀਆਂ ਨੂੰ ਜੋ ਭੋਜਨ ਪਰੋਸਿਆ ਜਾਂਦਾ ਹੈ, ਉਹੀ ਖਾਣਾ ਖਾਣ, ਤਾਂ ਜੋ ਗ੍ਰਹਿਆਂ ਦੇ ਨੁਕਸ ਦਾ ਪ੍ਰਭਾਵ ਖਤਮ ਹੋ ਜਾਵੇ।

Related Stories

No stories found.
logo
Punjab Today
www.punjabtoday.com