ਗੁਜਰਾਤ 'ਚ ਰਾਹੁਲ ਨੂੰ ਲੋਕਾਂ ਨੇ ਕਿਹਾ ਹਿੰਦੀ ਬੋਲੋ, ਅਸੀਂ ਤੁਹਾਡੇ ਨਾਲ ਹਾਂ

ਰਾਹੁਲ ਗਾਂਧੀ ਨੇ ਕਿਹਾ ਕਿ ਮੈਨੂੰ ਦਾਦੀ ਇੰਦਰਾ ਗਾਂਧੀ ਨੇ ਕਿਹਾ ਸੀ, ਕਿ ਆਦਿਵਾਸੀ ਇਸ ਦੇਸ਼ ਦੇ ਪਹਿਲੇ ਅਤੇ ਅਸਲ ਮਾਲਕ ਹਨ।
ਗੁਜਰਾਤ 'ਚ ਰਾਹੁਲ ਨੂੰ ਲੋਕਾਂ ਨੇ ਕਿਹਾ ਹਿੰਦੀ ਬੋਲੋ, ਅਸੀਂ ਤੁਹਾਡੇ ਨਾਲ ਹਾਂ

ਰਾਹੁਲ ਗਾਂਧੀ ਨੇ 'ਭਾਰਤ ਜੋੜੋ ਯਾਤਰਾ' ਦੇ ਵਿਚਾਲੇ ਬ੍ਰੇਕ ਲੈ ਕੇ ਗੁਜਰਾਤ 'ਚ ਚੋਣ ਪ੍ਰਚਾਰ ਕੀਤਾ। ਸੋਮਵਾਰ ਨੂੰ ਰਾਹੁਲ ਗਾਂਧੀ ਨੇ ਗੁਜਰਾਤ ਦੇ ਮਹੂਵਾ 'ਚ ਚੋਣ ਰੈਲੀ ਕੀਤੀ। ਇਸ ਦੌਰਾਨ ਇਕ ਦਿਲਚਸਪ ਘਟਨਾ ਸਾਹਮਣੇ ਆਈ। ਕਾਂਗਰਸ ਨੇਤਾ ਭਰਤ ਸਿੰਘ ਸੋਲੰਕੀ ਰਾਹੁਲ ਦੇ ਭਾਸ਼ਣ ਦਾ ਅਨੁਵਾਦ ਕਰ ਰਹੇ ਸਨ, ਜਦੋਂ ਇੱਕ ਆਵਾਜ਼ ਆਈ ਕਿ ਉਨ੍ਹਾਂ ਨੂੰ ਹਿੰਦੀ ਬੋਲਣ ਦਿਓ।

ਰਾਹੁਲ ਗਾਂਧੀ ਨੇ ਗੁਜਰਾਤ 'ਚ ਆਪਣੀ ਪਹਿਲੀ ਚੋਣ ਰੈਲੀ ਸੂਰਤ ਦੇ ਮਹੂਆ ਤੋਂ ਸ਼ੁਰੂ ਕੀਤੀ। ਇੱਥੇ ਕੱਕੜਾ ਪਿੰਡ ਵਿੱਚ ਉਹ ਆਦਿਵਾਸੀਆਂ ਵਿੱਚ ਬੋਲ ਰਿਹਾ ਸੀ। ਪਹਿਲਾਂ ਰਾਹੁਲ ਬੋਲ ਰਹੇ ਸੀ ਅਤੇ ਫਿਰ ਭਰਤ ਸਿੰਘ ਸੋਲੰਕੀ ਗੁਜਰਾਤੀ ਵਿੱਚ ਇਸਨੂੰ ਦੋਹਰਾ ਰਹੇ ਸੀ । ਇਸ ਕਾਰਨ ਰਾਹੁਲ ਗਾਂਧੀ ਨੂੰ ਵਾਰ-ਵਾਰ ਰੁਕਣਾ ਪੈ ਰਿਹਾ ਸੀ। ਇਹ ਸਿਲਸਿਲਾ 12-13 ਮਿੰਟ ਤੱਕ ਚੱਲਿਆ।

ਇਸ ਦੌਰਾਨ ਜਨਸਭਾ ਵਿੱਚੋਂ ਇੱਕ ਵਿਅਕਤੀ ਸਟੇਜ ਦੇ ਸਾਹਮਣੇ ਆਇਆ ਅਤੇ ਭਰਤ ਸਿੰਘ ਸੋਲੰਕੀ ਨੂੰ ਰਾਹੁਲ ਦੇ ਗੁਜਰਾਤੀ ਵਿੱਚ ਕਹੇ ਸ਼ਬਦ ਨਾ ਦੁਹਰਾਉਣ ਲਈ ਕਿਹਾ। ਉਸਨੇ ਕਿਹਾ ਕਿ ਰਾਹੁਲ ਨੂੰ ਹਿੰਦੀ ਵਿੱਚ ਗੱਲ ਕਰਨ ਦਿਓ। ਫਿਰ ਭਰਤ ਸਿੰਘ ਨੇ ਰਾਹੁਲ ਨੂੰ ਕਿਹਾ-ਤੁਸੀਂ ਹਿੰਦੀ ਵਿਚ ਗੱਲ ਕਰ ਸਕਦੇ ਹੋ, ਠੀਕ ਰਹੇਗਾ, ਮੈਂ ਤੁਹਾਡੀ ਹਿੰਦੀ ਸਮਝਦਾ ਹਾਂ।

ਰਾਹੁਲ ਨੇ ਜਨ ਸਭਾ ਵਿੱਚ ਕਿਹਾ, "ਬਚਪਨ ਵਿੱਚ ਉਨ੍ਹਾਂ ਦੀ ਦਾਦੀ ਇੰਦਰਾ ਗਾਂਧੀ ਨੇ ਉਨ੍ਹਾਂ ਨੂੰ ਇੱਕ ਕਿਤਾਬ ਦਿੱਤੀ ਸੀ - ਤੇਂਦੂ ਆਦਿਵਾਸੀ ਬੱਚਾ। ਮੈਨੂੰ ਦਾਦੀ ਨੇ ਕਿਹਾ ਸੀ ਕਿ ਆਦਿਵਾਸੀ ਇਸ ਦੇਸ਼ ਦੇ ਪਹਿਲੇ ਅਤੇ ਅਸਲ ਮਾਲਕ ਹਨ। ਆਦਿਵਾਸੀ ਦਾ ਮਤਲਬ ਹੈ ਕਿ ਇਹ ਦੇਸ਼ ਤੁਹਾਡਾ ਸੀ ਅਤੇ ਤੁਹਾਨੂੰ ਹੱਕ ਮਿਲਣਾ ਚਾਹੀਦਾ ਹੈ। ਭਾਜਪਾ ਵਾਲੇ ਤੁਹਾਨੂੰ ਆਦਿਵਾਸੀ ਨਹੀਂ ਕਹਿੰਦੇ, ਉਹ ਤੁਹਾਨੂੰ ਜੰਗਲ ਵਾਸੀ ਕਹਿੰਦੇ ਹਨ। ਉਹ ਤੁਹਾਨੂੰ ਇਹ ਨਹੀਂ ਦੱਸਦੇ ਕਿ ਤੁਸੀਂ ਭਾਰਤ ਦੇ ਪਹਿਲੇ ਮਾਲਕ ਹੋ। ਉਹ ਚਾਹੁੰਦੇ ਹਨ ਕਿ ਤੁਸੀਂ ਜੰਗਲ ਵਿੱਚ ਹੀ ਰਹੋ।

ਰਾਹੁਲ ਗਾਂਧੀ ਨੇ ਕਿਹਾ ਕਿ ਇਸ ਤੋਂ ਬਾਅਦ ਵੀ ਉਹ ਨਹੀਂ ਰੁਕਦੇ, ਉਹ ਤੁਹਾਡੇ ਤੋਂ ਜੰਗਲ ਖੋਹਣ ਦਾ ਕੰਮ ਸ਼ੁਰੂ ਕਰ ਦਿੰਦੇ ਹਨ। ਅੱਜ ਤੋਂ 5-10 ਸਾਲ ਤੱਕ ਪੂਰਾ ਜੰਗਲ ਦੋ-ਤਿੰਨ ਉਦਯੋਗਪਤੀਆਂ ਦੇ ਹੱਥਾਂ ਵਿੱਚ ਆ ਜਾਵੇਗਾ ਅਤੇ ਤੁਹਾਡੇ ਕੋਲ ਰਹਿਣ ਲਈ ਜਗ੍ਹਾ ਨਹੀਂ ਹੋਵੇਗੀ। ਗੁਜਰਾਤ 'ਚ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਕਾਂਗਰਸ ਨੇਤਾ ਰਾਹੁਲ ਗਾਂਧੀ ਪਹਿਲੀ ਵਾਰ ਗੁਜਰਾਤ ਪਹੁੰਚੇ ਹਨ। ਉਨ੍ਹਾਂ ਦੀ ਪਹਿਲੀ ਜਨਤਕ ਮੀਟਿੰਗ ਸੂਰਤ ਜ਼ਿਲ੍ਹੇ ਦੀ ਮਹੂਆ ਤਹਿਸੀਲ ਦੇ ਪੰਚ ਕੱਕੜਾ ਪਿੰਡ ਵਿੱਚ ਹੋਈ। ਇਸ ਤੋਂ ਬਾਅਦ ਭਾਜਪਾ ਦੇ ਗੜ੍ਹ ਰਾਜਕੋਟ ਦੇ ਸ਼ਾਸਤਰੀ ਮੈਦਾਨ ਪਹੁੰਚੇ। ਉਨ੍ਹਾਂ ਮੋਰਬੀ ਪੁਲ ਹਾਦਸੇ ਵਿੱਚ ਜਾਨਾਂ ਗਵਾਉਣ ਵਾਲਿਆਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਦੋ ਮਿੰਟ ਦਾ ਮੌਨ ਧਾਰਨ ਕੀਤਾ।

Related Stories

No stories found.
logo
Punjab Today
www.punjabtoday.com