
ਦੇਸ਼ ਵਿਦੇਸ਼ 'ਚ ਆਪਣੀ ਕਾਮੇਡੀ ਨਾਲ ਸਭ ਦੇ ਚਿਹਰਿਆਂ 'ਤੇ ਮੁਸਕਰਾਹਟ ਲਿਆਉਣ ਵਾਲਾ ਰਾਜੂ ਸ੍ਰੀਵਾਸਤਵ ਅੱਜ ਸਭ ਦੀਆਂ ਅੱਖਾਂ ਨਮ ਕਰਕੇ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਿਆ। ਪਿਛਲੇ 40 ਦਿਨਾਂ ਤੋਂ ਜ਼ਿੰਦਗੀ ਦੀ ਲੜਾਈ ਲੜ ਰਹੇ ਰਾਜੂ ਸ੍ਰੀਵਾਸਤਵ ਨੇ ਅੱਜ ਸਵੇਰੇ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਆਖਰੀ ਸਾਹ ਲਿਆ।
ਇਹ ਯਕੀਨ ਕਰਨਾ ਔਖਾ ਹੈ ਕਿ ਕਾਮੇਡੀ ਦੀ ਦੁਨੀਆ ਦਾ ਇਹ ਚਮਕਦਾ ਸਿਤਾਰਾ ਸਾਡੇ ਵਿੱਚ ਨਹੀਂ ਰਿਹਾ। ਰਾਜੂ ਦੇ ਦੇਹਾਂਤ ਨਾਲ ਪੂਰਾ ਦੇਸ਼ ਸੋਗ ਵਿੱਚ ਹੈ, ਹਰ ਕੋਈ ਉਸਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰ ਰਿਹਾ ਹੈ। ਅਜਿਹੇ 'ਚ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜੂ ਸ਼੍ਰੀਵਾਸਤਵ ਦੀ ਮੌਤ 'ਤੇ ਦੁੱਖ ਜਤਾਇਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜੂ ਸ਼੍ਰੀਵਾਸਤਵ ਦੇ ਦੇਹਾਂਤ 'ਤੇ ਇੱਕ ਭਾਵੁਕ ਨੋਟ ਲਿਖਿਆ। ਆਪਣੇ ਟਵਿੱਟਰ ਹੈਂਡਲ 'ਤੇ ਰਾਜੂ ਨਾਲ ਆਪਣੀ ਇਕ ਤਸਵੀਰ ਸ਼ੇਅਰ ਕਰਦੇ ਹੋਏ ਪੀਐਮ ਮੋਦੀ ਨੇ ਲਿਖਿਆ, 'ਰਾਜੂ ਸ਼੍ਰੀਵਾਸਤਵ ਨੇ ਸਾਡੀ ਜ਼ਿੰਦਗੀ ਨੂੰ ਹਾਸੇ ਅਤੇ ਸਕਾਰਾਤਮਕਤਾ ਨਾਲ ਰੋਸ਼ਨ ਕੀਤਾ। ਉਹ ਸਾਨੂੰ ਬਹੁਤ ਜਲਦੀ ਛੱਡ ਗਿਆ, ਪਰ ਉਹ ਸਾਲਾਂ ਦੌਰਾਨ ਆਪਣੇ ਕੰਮ ਦੁਆਰਾ ਅਣਗਿਣਤ ਹਜ਼ਾਰਾਂ ਅਤੇ ਲੱਖਾਂ ਲੋਕਾਂ ਦੇ ਦਿਲਾਂ ਵਿੱਚ ਜਿਉਂਦਾ ਰਹੇਗਾ। ਉਸ ਦੀ ਮੌਤ ਦੁਖਦਾਈ ਹੈ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨਾਲ ਮੇਰੇ ਵਲੋਂ ਹਮਦਰਦੀ।
ਰਾਜੂ ਸ਼੍ਰੀਵਾਸਤਵ ਕਾਨਪੁਰ ਦਾ ਰਹਿਣ ਵਾਲਾ ਸੀ । ਹਾਲਾਂਕਿ ਉਨ੍ਹਾਂ ਦਾ ਅੰਤਿਮ ਸੰਸਕਾਰ 22 ਸਤੰਬਰ ਨੂੰ ਸਵੇਰੇ ਦਿੱਲੀ 'ਚ ਹੀ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਸਮੇਤ ਕਈ ਵੱਡੀਆਂ ਹਸਤੀਆਂ ਨੇ ਦੁੱਖ ਪ੍ਰਗਟ ਕੀਤਾ। ਪੀਐਮ ਨੇ ਲਿਖਿਆ- ਰਾਜੂ ਨੇ ਸਾਡੀ ਜ਼ਿੰਦਗੀ ਨੂੰ ਹਾਸੇ ਨਾਲ ਰੌਸ਼ਨ ਕੀਤਾ। ਰਾਜੂ ਸ਼੍ਰੀਵਾਸਤਵ ਦਾ ਅਸਲੀ ਨਾਮ ਸੱਤਿਆ ਪ੍ਰਕਾਸ਼ ਸ਼੍ਰੀਵਾਸਤਵ ਹੈ।
ਰਾਜੂ ਸ਼੍ਰੀਵਾਸਤਵ ਦਾ ਜਨਮ 25 ਦਸੰਬਰ 1963 ਨੂੰ ਨਯਾਪੁਰਵਾ, ਕਾਨਪੁਰ ਵਿੱਚ ਹੋਇਆ ਸੀ। ਉਸਨੇ 1993 ਵਿੱਚ ਕਾਮੇਡੀ ਦੀ ਦੁਨੀਆ ਵਿੱਚ ਪ੍ਰਵੇਸ਼ ਕੀਤਾ। 1980 ਵਿੱਚ, ਉਹ ਕਾਨਪੁਰ ਤੋਂ ਮੁੰਬਈ ਆਇਆ ਸੀ । ਆਪਣੇ ਘਰ ਦੀ ਕੰਧ 'ਤੇ ਚੜ੍ਹ ਕੇ ਗੁਆਂਢੀ ਦੇ ਘਰ 'ਚ ਛਾਲ ਮਾਰ ਦਿੱਤੀ ਅਤੇ ਉਥੋਂ ਸਿੱਧਾ ਮੁੰਬਈ ਦੌੜ ਗਿਆ। ਉਸ ਦੇ ਗੁਆਂਢੀਆਂ ਨੇ ਦੱਸਿਆ ਕਿ ਉਹ ਰੌਲਾ ਪਾ ਕੇ ਗਏ ਸਨ ਕਿ ਹੁਣ ਮੈਂ ਨਾਮ ਕਮਾ ਕੇ ਹੀ ਵਾਪਸ ਆਵਾਂਗਾ। ਅਮਿਤਾਭ ਬੱਚਨ ਦੀ ਦੀਵਾਰ ਫਿਲਮ ਦੇਖ ਕੇ ਰਾਜੂ ਦੇ ਮਨ 'ਚ ਹੀਰੋ ਬਣਨ ਦਾ ਸੁਪਨਾ ਜਾਗਿਆ ਸੀ। ਉਹ 1982 ਵਿੱਚ ਮੁੰਬਈ ਆਇਆ ਸੀ। ਪਰ ਹੀਰੋ ਬਣਨ ਤੋਂ ਪਹਿਲਾਂ ਉਹ ਆਟੋ ਚਾਲਕ ਬਣ ਗਿਆ ਅਤੇ ਉਸ ਦੀ ਕਿਸਮਤ ਵੀ ਇੱਥੋਂ ਹੀ ਚਮਕੀ ਸੀ ।