ਭਾਜਪਾ ਆਗੂ ਤਜਿੰਦਰ ਬੱਗਾ ਗ੍ਰਿਫਤਾਰ,ਕੇਜਰੀਵਾਲ ਨੂੰ ਧਮਕੀਆਂ ਦੇਣ ਦਾ ਦੋਸ਼

ਬੱਗਾ ਨੂੰ ਪੰਜਾਬ ਪੁਲਿਸ ਨੇ ਜਾਂਚ ਵਿੱਚ ਸ਼ਾਮਲ ਹੋਣ ਲਈ ਨੋਟਿਸ ਦਿੱਤਾ ਸੀ, ਪਰ ਉਹ ਇਸ ਲਈ ਹਾਜ਼ਰ ਨਹੀਂ ਹੋਇਆ ਸੀ।
ਭਾਜਪਾ ਆਗੂ ਤਜਿੰਦਰ ਬੱਗਾ ਗ੍ਰਿਫਤਾਰ,ਕੇਜਰੀਵਾਲ ਨੂੰ ਧਮਕੀਆਂ ਦੇਣ ਦਾ ਦੋਸ਼

ਦਿੱਲੀ ਭਾਜਪਾ ਆਗੂ ਤਜਿੰਦਰ ਬੱਗਾ ਨੂੰ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸਾਈਬਰ ਸੈੱਲ ਦੀ ਟੀਮ ਨੇ ਇਹ ਕਾਰਵਾਈ ਕੀਤੀ। ਉਸ ਖ਼ਿਲਾਫ਼ ਮੁਹਾਲੀ ਸਾਈਬਰ ਪੁਲੀਸ ਸਟੇਸ਼ਨ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਬੱਗਾ ਨੂੰ ਪੰਜਾਬ ਪੁਲਿਸ ਨੇ ਜਾਂਚ ਵਿੱਚ ਸ਼ਾਮਲ ਹੋਣ ਲਈ ਨੋਟਿਸ ਦਿੱਤਾ ਸੀ, ਪਰ ਉਹ ਇਸ ਲਈ ਹਾਜ਼ਰ ਨਹੀਂ ਹੋਇਆ ਸੀ।

ਤਜਿੰਦਰ ਬੱਗਾ 'ਤੇ ਫਿਲਮ ਕਸ਼ਮੀਰ ਫਾਈਲਜ਼ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਵਿਵਾਦਿਤ ਟਿੱਪਣੀ ਕਰਨ ਦਾ ਦੋਸ਼ ਹੈ। ਬੱਗਾ ਦੇ ਕਰੀਬੀ ਦੋਸਤਾਂ ਮੁਤਾਬਕ ਕਰੀਬ 12 ਗੱਡੀਆਂ 'ਚ 50 ਪੁਲਿਸ ਵਾਲੇ ਉਸ ਦੇ ਦਿੱਲੀ ਵਾਲੇ ਘਰ ਪਹੁੰਚੇ। ਰਿਸ਼ਤੇਦਾਰਾਂ ਨੇ ਦੱਸਿਆ ਕਿ ਪਹਿਲਾਂ ਕੁਝ ਪੁਲਿਸ ਵਾਲੇ ਘਰ ਦੇ ਅੰਦਰ ਆਏ। ਉਹ ਕੁਝ ਚਿਰ ਗੱਲਾਂ ਕਰਦਾ ਰਿਹਾ। ਜਿਸ ਤੋਂ ਬਾਅਦ ਵੱਡੀ ਗਿਣਤੀ 'ਚ ਬਾਹਰੋਂ ਪੁਲਿਸ ਮੁਲਾਜ਼ਮ ਘਰ 'ਚ ਦਾਖਲ ਹੋਏ ਅਤੇ ਬੱਗਾ ਨੂੰ ਚੁੱਕ ਕੇ ਲੈ ਗਏ।

ਪੁਲਿਸ ਨੇ ਬੱਗਾ ਦਾ ਮੋਬਾਈਲ ਵੀ ਜ਼ਬਤ ਕਰ ਲਿਆ ਹੈ। 'ਆਪ' ਆਗੂ ਨਰੇਸ਼ ਬਲਿਆਨ ਨੇ ਬੱਗਾ ਦੀ ਗ੍ਰਿਫ਼ਤਾਰੀ ਦੀ ਜਾਣਕਾਰੀ ਦਿੱਤੀ। ਤਜਿੰਦਰ ਬੱਗਾ ਦੇ ਪਿਤਾ ਪ੍ਰਿਤਪਾਲ ਸਿੰਘ ਨੇ ਕਿਹਾ, 'ਪੰਜਾਬ ਪੁਲਿਸ ਵਾਲੇ ਤਜਿੰਦਰ ਨੂੰ ਘੜੀਸ ਕੇ ਲੈ ਗਏ। ਉਸ ਨੂੰ ਪੱਗ ਬੰਨ੍ਹਣ ਦੀ ਵੀ ਇਜਾਜ਼ਤ ਨਹੀਂ ਦਿਤੀ ਗਈ। ਉਸਦੇ ਪਿਤਾ ਨੇ ਕਿਹਾ ਕਿ ਜਦੋਂ ਮੈਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਰੋਕ ਕੇ ਕਮਰੇ ਵਿੱਚ ਲੈ ਜਾਇਆ ਗਿਆ। ਉਥੇ ਮੇਰੇ ਮੂੰਹ 'ਤੇ ਮੁੱਕਾ ਮਾਰਿਆ ਗਿਆ।

ਪੰਜਾਬ ਪੁਲਿਸ ਨੇ ਮੇਰਾ ਫ਼ੋਨ ਵੀ ਖੋਹ ਲਿਆ। ਅਰਵਿੰਦ ਕੇਜਰੀਵਾਲ ਮੇਰੇ ਬੇਟੇ ਨੂੰ ਜ਼ਬਰਦਸਤੀ ਫਸਾਉਣਾ ਚਾਹੁੰਦਾ ਹੈ। ਇਸ ਤੋਂ ਬਾਅਦ ਪ੍ਰਿਤਪਾਲ ਬੱਗਾ ਆਪਣੇ ਪੁੱਤਰ ਬਾਰੇ ਜਾਣਕਾਰੀ ਲੈਣ ਲਈ ਜਨਕਪੁਰੀ ਥਾਣੇ ਪਹੁੰਚਿਆ। ਭਾਜਪਾ ਆਗੂ ਕਪਿਲ ਮਿਸ਼ਰਾ ਨੇ ਕਿਹਾ ਕਿ ਬੱਗਾ ਸੱਚਾ ਸਰਦਾਰ ਹੈ। ਉਸ ਨੂੰ ਅਜਿਹੀਆਂ ਹਰਕਤਾਂ ਨਾਲ ਡਰਾਇਆ ਜਾਂ ਕਮਜ਼ੋਰ ਨਹੀਂ ਕੀਤਾ ਜਾ ਸਕਦਾ।

ਮਿਸ਼ਰਾ ਨੇ ਕਿਹਾ ਕਿ ਪੰਜਾਬ ਪੁਲਿਸ ਨੂੰ ਕੇਜਰੀਵਾਲ ਦੀ ਨਿੱਜੀ ਰੰਜਿਸ਼ ਅਤੇ ਗੁੱਸੇ ਨੂੰ ਨਿਪਟਾਉਣ ਲਈ ਵਰਤਿਆ ਜਾ ਰਿਹਾ ਹੈ। ਇਹ ਪੰਜਾਬ ਅਤੇ ਪੰਜਾਬ ਦੇ ਫ਼ਤਵੇ ਦਾ ਅਪਮਾਨ ਹੈ। ਦਿੱਲੀ ਦੇ ਭਾਜਪਾ ਨੇਤਾ ਤਜਿੰਦਰ ਬੱਗਾ ਖਿਲਾਫ ਪੰਜਾਬ ਦੇ ਮੋਹਾਲੀ 'ਚ ਮਾਮਲਾ ਦਰਜ ਹੈ।

'ਆਪ' ਦੇ ਬੁਲਾਰੇ ਸੰਨੀ ਆਹਲੂਵਾਲੀਆ ਦੇ ਬਿਆਨ ਦੇ ਆਧਾਰ 'ਤੇ ਮੋਹਾਲੀ ਸਾਈਬਰ ਕਰਾਈਮ ਸੈੱਲ 'ਚ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਸੰਨੀ ਆਹਲੂਵਾਲੀਆ ਨੇ ਬੱਗਾ ਖਿਲਾਫ ਕੇਜਰੀਵਾਲ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਦਰਜ ਕਰਵਾਇਆ ਸੀ।ਇਸ ਸਬੰਧੀ ਬੱਗਾ ਵੱਲੋਂ ਕੀਤੇ ਗਏ ਇੱਕ ਵਿਵਾਦਤ ਟਵੀਟ ਦਾ ਹਵਾਲਾ ਦਿੱਤਾ ਗਿਆ ਹੈ। ਜੋ ਕਿ ਦਿੱਲੀ ਵਿਧਾਨ ਸਭਾ 'ਚ ਕਸ਼ਮੀਰ ਫਾਈਲਜ਼ ਫਿਲਮ 'ਤੇ ਕੇਜਰੀਵਾਲ ਦੇ ਬਿਆਨ ਤੋਂ ਬਾਅਦ ਕੀਤਾ ਗਿਆ ਸੀ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਜਟ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਫਿਲਮ 'ਦਿ ਕਸ਼ਮੀਰ ਫਾਈਲਜ਼' ਨੂੰ ਟੈਕਸ ਮੁਕਤ ਕਰਨ ਦੀ ਭਾਜਪਾ ਦੀ ਮੰਗ 'ਤੇ ਹਮਲਾ ਬੋਲਿਆ ਸੀ। ਉਨ੍ਹਾਂ ਕਿਹਾ ਸੀ ਕਿ ਇਸ ਨੂੰ ਟੈਕਸ ਮੁਕਤ ਕਰਨ ਦੀ ਬਜਾਏ ਯੂ-ਟਿਊਬ 'ਤੇ ਫਿਲਮ ਪਾਓ।

Related Stories

No stories found.
logo
Punjab Today
www.punjabtoday.com