ਹਾਏ ਹਾਏ ਮਹਿੰਗਾਈ : ਸਬਜ਼ੀਆਂ ਦੇ ਭਾਅ ਅਸਮਾਨ 'ਤੇ, ਮਟਰ 250 ਰੁਪਏ ਕਿਲੋ

ਸਬਜ਼ੀਆਂ ਦੇ ਰੇਟ ਦੋ ਤੋਂ ਤਿੰਨ ਗੁਣਾ ਵਧ ਗਏ ਹਨ, ਜਿਸ ਕਾਰਨ ਦੋਵਾਂ ਰਾਜਾਂ ਪੰਜਾਬ ਅਤੇ ਹਰਿਆਣਾ ਦੇ ਆਮ ਲੋਕਾਂ ਦਾ ਬਜਟ ਡਾਵਾਂਡੋਲ ਹੋ ਗਿਆ ਹੈ।
ਹਾਏ ਹਾਏ ਮਹਿੰਗਾਈ : ਸਬਜ਼ੀਆਂ ਦੇ ਭਾਅ ਅਸਮਾਨ 'ਤੇ, ਮਟਰ 250 ਰੁਪਏ ਕਿਲੋ

ਪੰਜਾਬ ਅਤੇ ਹਰਿਆਣਾ ਵਿਚ ਚਾਰ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਪੰਜਾਬ ਅਤੇ ਹਰਿਆਣਾ ਵਿੱਚ ਹਰੀਆਂ ਸਬਜ਼ੀਆਂ ਦੇ ਭਾਅ ਅਸਮਾਨ 'ਤੇ ਪਹੁੰਚ ਗਏ ਹਨ। ਸਬਜ਼ੀਆਂ ਦੇ ਰੇਟ ਦੋ ਤੋਂ ਤਿੰਨ ਗੁਣਾ ਵਧ ਗਏ ਹਨ, ਜਿਸ ਕਾਰਨ ਦੋਵਾਂ ਰਾਜਾਂ ਦੇ ਆਮ ਲੋਕਾਂ ਦਾ ਬਜਟ ਡਾਵਾਂਡੋਲ ਹੋ ਗਿਆ ਹੈ। ਵਪਾਰੀਆਂ ਅਨੁਸਾਰ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਮਟਰ ਅਤੇ ਗੋਭੀ ਵਰਗੀਆਂ ਸਬਜ਼ੀਆਂ ਦੇ ਭਾਅ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ।

ਮਟਰ ਦੀ ਪ੍ਰਚੂਨ ਕੀਮਤ 130-150 ਰੁਪਏ ਪ੍ਰਤੀ ਕਿਲੋ ਤੋਂ ਵਧ ਕੇ 250 ਰੁਪਏ ਹੋ ਗਈ ਹੈ, ਜਦੋਂ ਕਿ ਟਮਾਟਰ ਦੀ ਕੀਮਤ 40 ਤੋਂ 60 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਦੋਵਾਂ ਸੂਬਿਆਂ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਸਮੇਤ ਕੁਝ ਗੁਆਂਢੀ ਰਾਜਾਂ 'ਚ ਮਾਨਸੂਨ ਦੀ ਭਾਰੀ ਬਾਰਿਸ਼ ਤੋਂ ਬਾਅਦ ਕਈ ਸਬਜ਼ੀਆਂ ਦੀ ਸਪਲਾਈ ਪ੍ਰਭਾਵਿਤ ਹੋਈ ਹੈ, ਜਿਸ ਕਾਰਨ ਕੀਮਤਾਂ 'ਚ ਵਾਧਾ ਹੋਇਆ ਹੈ।

ਫਲੀਆਂ ਅਤੇ ਖੀਰੇ ਵਰਗੀਆਂ ਹੋਰ ਸਬਜ਼ੀਆਂ ਦੀਆਂ ਪ੍ਰਚੂਨ ਕੀਮਤਾਂ ਵੀ ਵਧ ਗਈਆਂ ਹਨ। ਇਹ ਕ੍ਰਮਵਾਰ 100-110 ਰੁਪਏ ਪ੍ਰਤੀ ਕਿਲੋ ਅਤੇ 50-60 ਰੁਪਏ ਪ੍ਰਤੀ ਕਿਲੋਗ੍ਰਾਮ ਹਨ। ਫੁੱਲ ਗੋਭੀ ਪਹਿਲਾਂ 70-80 ਦੇ ਕਰੀਬ ਸੀ। ਹੁਣ ਇਹ 100-120 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਕਰੇਲਾ 80 ਰੁਪਏ ਪ੍ਰਤੀ ਕਿਲੋ ਤੱਕ ਵਿਕ ਰਿਹਾ ਹੈ, ਜੋ ਪਹਿਲਾਂ 60 ਰੁਪਏ ਪ੍ਰਤੀ ਕਿਲੋ ਸੀ।

ਗਾਜਰ ਦਾ ਭਾਅ 50 ਰੁਪਏ ਤੋਂ ਵਧ ਕੇ 60-70 ਰੁਪਏ ਹੋ ਗਿਆ ਹੈ, ਜਦੋਂ ਕਿ ਲੌਕੀ ਦਾ ਭਾਅ ਹੁਣ 40 ਰੁਪਏ ਤੋਂ ਵਧ ਕੇ 50-60 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ। ਮੂਲੀ ਦਾ ਭਾਅ 40 ਰੁਪਏ ਤੋਂ ਵਧ ਕੇ 60-80 ਰੁਪਏ ਹੋ ਗਿਆ ਹੈ। ਨਿੰਬੂ ਦੀ ਕੀਮਤ ਵੀ 25-30 ਰੁਪਏ ਤੋਂ ਵਧ ਕੇ 40 ਰੁਪਏ ਪ੍ਰਤੀ 250 ਗ੍ਰਾਮ ਹੋ ਗਈ ਹੈ।

ਵਪਾਰੀਆਂ ਦਾ ਕਹਿਣਾ ਹੈ ਕਿ ਧਨੀਆ 20 ਰੁਪਏ ਪ੍ਰਤੀ 100 ਗ੍ਰਾਮ ਤੋਂ ਵਧ ਕੇ 30 ਰੁਪਏ ਹੋ ਗਿਆ ਹੈ, ਉਥੇ ਹੀ ਮਿਰਚਾਂ ਦੇ ਭਾਅ ਵੀ ਵਧ ਗਏ ਹਨ। ਹਾਲਾਂਕਿ ਪਿਆਜ਼, ਆਲੂ ਤੋਂ ਇਲਾਵਾ ਸੇਬ, ਨਾਸ਼ਪਾਤੀ ਅਤੇ ਕੇਲੇ ਵਰਗੇ ਫਲਾਂ ਦੀਆਂ ਕੀਮਤਾਂ 'ਚ ਕੋਈ ਖਾਸ ਬਦਲਾਅ ਨਹੀਂ ਆਇਆ।

ਮੌਸਮ ਵਿੱਚ ਸੁਧਾਰ ਹੋਣ ਤੋਂ ਬਾਅਦ ਕੁਝ ਦਿਨਾਂ ਵਿੱਚ ਸਬਜ਼ੀਆਂ ਦੀਆਂ ਕੀਮਤਾਂ ਸਥਿਰ ਹੋਣ ਦੀ ਸੰਭਾਵਨਾ ਹੈ। ਹਾਲਾਂਕਿ, ਵਪਾਰੀਆਂ ਨੇ ਕਿਹਾ ਕਿ ਪਿਆਜ਼, ਆਲੂ ਅਤੇ ਫਲਾਂ ਜਿਵੇਂ ਕਿ ਸੇਬ, ਨਾਸ਼ਪਾਤੀ ਅਤੇ ਕੇਲੇ ਦੀਆਂ ਕੀਮਤਾਂ ਵਿੱਚ ਕੋਈ ਬਹੁਤਾ ਬਦਲਾਅ ਨਹੀਂ ਹੋਇਆ ਹੈ। ਇੱਕ ਵਪਾਰੀ ਨੇ ਇੱਥੇ ਦੱਸਿਆ ਕਿ ਮੌਸਮ ਠੀਕ ਰਹਿਣ ਤੋਂ ਬਾਅਦ ਸਬਜ਼ੀਆਂ ਦੀਆਂ ਕੀਮਤਾਂ ਕੁਝ ਦਿਨਾਂ ਬਾਅਦ ਸਥਿਰ ਹੋਣ ਦੀ ਸੰਭਾਵਨਾ ਹੈ।

Related Stories

No stories found.
logo
Punjab Today
www.punjabtoday.com